ICBC logo

ਕਾਰਾਂ ਲਈ ਬੱਚਿਆਂ ਦੀਆਂ ਸੀਟਾਂ

ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣਾ

Last updated: November 2023

More topics

  ਪਸੈਂਜਰ ਬੱਚੇ ਦੀ ਸੁਰੱਖਿਆ ਚੰਗੀਆਂ ਆਦਤਾਂ

  ਹਰ ਸਾਲ ਬੀ ਸੀ ਵਿੱਚ ਗੱਡੀਆਂ ਦੇ ਹਾਦਸਿਆਂ ਵਿੱਚ ਨੌਂ ਸਾਲ ਅਤੇ ਇਸ ਤੋਂ ਘੱਟ ਉਮਰ ਦੇ ਔਸਤਨ 1300 ਬੱਚੇ ਫੱਟੜ ਹੁੰਦੇ ਹਨ ਅਤੇ ਪੰਜ ਬੱਚੇ ਮਾਰੇ ਜਾਂਦੇ ਹਨ। ਜਦੋਂ ਵੀ ਕੋਈ ਬੱਚਾ ਇਕ ਪੈਸੇਂਜਰ ਵਜੋਂ ਗੱਡੀ ਵਿੱਚ ਸਫਰ ਕਰਦਾ ਹੈ ਤਾਂ ਉਸ ਦਾ ਗੱਡੀ ਦਾ ਹਾਦਸਾ ਹੋਣ ਦਾ ਖਤਰਾ ਹੁੰਦਾ ਹੈ। ਖੋਜ ਦਸਦੀ ਹੈ ਕਿ ਚਾਇਲਡ ਸੇਫਟੀ ਸੀਟ (ਬੱਚੇ ਦੀ ਸੁਰੱਖਿਆ ਲਈ ਸੀਟ) ਦੀ ਸਹੀ ਵਰਤੋਂ ਹਾਦਸੇ ਵਿੱਚ ਮੌਤ ਹੋਣ ਦੇ ਖਤਰੇ ਨੂੰ 71 ਫੀਸਦੀ ਘਟਾਉਂਦੀ ਹੈ ਅਤੇ ਗੰਭੀਰ ਸੱਟ ਲੱਗਣ ਦੇ ਖਤਰੇ ਨੂੰ 67 ਫੀਸਦੀ ਘਟਾਂਉਂਦੀ ਹੈ। ਉਹ ਬੱਚਾ, ਜਿਸ ਲਈ ਉਚਿਤ ਸੀਟ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਗਈ, ਜਾਂ ਤਾਂ ਗੱਡੀ ਵਿੱਚੋਂ ਬਾਹਰ ਡਿਗ ਸਕਦਾ ਹੈ ਜਾਂ ਗੱਡੀ ਵਿੱਚ ਏਧਰ ਉਧਰ ਡਿਗ ਸਕਦਾ ਹੈ, ਜਿਸ ਨਾਲ ਗੰਭੀਰ ਸੱਟਾਂ ਲੱਗ ਸਕਦੀਆਂ ਹਨ ਜਾਂ ਮੌਤ ਹੋ ਸਕਦੀ ਹੈ।

  ਕੈਨੇਡੀਅਨ ਮੋਟਰ ਵਹੀਕਲ ਸੇਫਟੀ ਸਟੈਂਡਰਡਜ਼ (ਸੀ ਐੱਮ ਵੀ ਐੱਸ ਐੱਸ) ਤੋਂ ਪ੍ਰਵਾਨਿਤ ਚਾਇਲਡ ਸੇਫਟੀ ਸੀਟ ਦੀ ਸਹੀ ਵਰਤੋਂ ਇਹ ਯਕੀਨੀ ਬਣਾਏਗੀ ਕਿ ਬੱਚਾ ਉਚਿਤ ਢੰਗ ਨਾਲ ਸੀਟ ਉੱਤੇ ਬਿਠਾਇਆ ਗਿਆ ਹੈ ਅਤੇ ਹਾਦਸੇ ਦੀ ਸੂਰਤ ਵਿੱਚ ਗੰਭੀਰ ਸੱਟ ਲੱਗਣ ਜਾਂ ਮੌਤ ਹੋਣ ਦੇ ਖਤਰੇ ਨੂੰ ਬਹੁਤ ਜ਼ਿਆਦਾ ਘਟਾਏਗੀ। ਡਰਾਈਵਰ ਵਜੋਂ ਇਹ ਪੱਕਾ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਕਿ ਤੁਹਾਡੇ ਸਾਰੇ ਪਸੈਂਜਰਾਂ ਨੇ ਸੀਟਬੈਲਟਾਂ ਲਾਈਆਂ ਹੋਈਆ ਹਨ ਜਾਂ ਬੱਚੇ ਸਹੀ ਸੀਟਾਂ ਦੇ ਸਿਸਟਮਾਂ ਵਿੱਚ ਬੱਝੇ ਹੋਏ ਹਨ।

  ਪੜਾਅ 1 — ਪਿੱਛੇ ਵੱਲ ਮੂੰ0ਹ

  • ਜਨਮ ਤੋਂ ਲੈ ਕੇ ਘੱਟੋ ਘੱਟ ਇਕ ਸਾਲ ਦੀ ਉਮਰ ਤੱਕ ਅਤੇ 9 ਕਿਲੋਗ੍ਰਾਮ (ਵੀਹ ਪੌਂਡ) ਦੇ ਭਾਰ ਤੱਕ।

  • ਪਿਛਲੀ ਸੀਟ ਉੱਤੇ ਰੱਖੋ। ਵਿਚਕਾਰ—ਪਿੱਛੇ ਵਾਲੀ ਥਾਂ ਉੱਥੇ ਰੱਖੋ।

  • ਏਅਰਬੈਗ ਵਾਲੀ ਅੱਗਲੀ ਸੀਟ 'ਤੇ ਨਹੀਂ।

  • ਅੱਗੇ ਨੂੰ ਮੂਹ ਵਾਲੀ ਸੀਟ ਵਰਤਣੀ ਸ਼ੁਰੂ ਕਰਨ ਦੀ ਕਾਹਲੀ ਨਾ ਕਰੋ—ਇਹ ਸੇਧਾਂ ਸਿਰਫ ਘੱਟੋ ਘੱਟ ਸ਼ਰਤਾਂ ਹੀ ਹਨ। ਜਿੰਨਾ ਚਿਰ ਤੱਕ ਤੁਹਾਡੇ ਬੱਚੇ ਦਾ ਭਾਰ ਸੀਟ ਬਣਾਉਣ ਵਾਲਿਆਂ ਵਲੋਂ ਦੱਸੀਆਂ ਹੱਦਾਂ ਦੇ ਅੰਦਰ ਹੋਵੇ, ਉਦੋਂ ਤੱਕ ਪਿੱਛੇ ਨੂੰ ਮੂੰਹ ਵਾਲੀਆਂ ਬੱਚਿਆਂ ਦੀਆਂ ਸੀਟਾਂ ਤੁਹਾਡੇ ਬੱਚੇ ਜਾਂ ਬਾਲ ਲਈ ਸੁਰੱਖਿਅਤ ਹਨ ਕਿਉਂਕਿ ਇਹ ਉਹਨਾਂ ਦੇ ਸਿਰ ਅਤੇ ਗਰਦਨ ਲਈ ਚੰਗੇਰਾ ਆਸਰਾ ਪ੍ਰਦਾਨ ਕਰਦੀਆਂ ਹਨ।

  • ਜੇ ਬੱਚਾ ਇਨਫੈਂਟ ਸੀਟ ਦੀ ਭਾਰ ਦੀ ਸੀਮਾ ਤੋਂ ਉਪਰ ਲੰਘ ਗਿਆ ਹੈ ਤਾਂ ਪਿੱਛੇ ਵੱਲ ਨੂੰ ਮੂੰਹ ਕਰਕੇ ਕਨਵਰਟਿਬਲ ਸੀਟ ਦੀ ਵਰਤੋਂ ਕਰੋ।

  car-seat-1-and-2

  ਇਨਫੈਂਟ/ਚਾਇਲਡ ਸੀਟ (ਕਨਵਰਟਿਬਲ)

  ਪੜਾਅ 2 — ਟੀਥਰ ਵਾਲੀ ਅੱਗੇ ਵੱਲ ਮੂੰਹ ਵਾਲੀ

  • ਜ਼ਰੂਰੀ ਹੈ ਕਿ ਬੱਚੇ ਦੀ ਉਮਰ ਇਕ ਸਾਲ ਤੋਂ ਵੱਧ ਅਤੇ ਭਾਰ 9 ਕਿਲੋਗ੍ਰਾਮ (20 ਪੌਂਡ) ਤੋਂ ਵੱਧ ਹੋਵੇ।

  • ਘੱਟੋ ਘੱਟ 18 ਕਿਲੋਗ੍ਰਾਮ (40 ਪੌਂਡ) ਭਾਰ ਤੱਕ।

  • ਪਿਛਲੀ ਸੀਟ ਉੱਤੇ ਰੱਖੋ।

  • ਜੇ ਬਣਾਉਣ ਵਾਲਿਆਂ ਦੀਆਂ ਭਾਰ ਦੀਆਂ ਹੱਦਾਂ ਅੰਦਰ ਹੋਵੇ ਤਾਂ ਮੂੰਹ ਪਿੱਛੇ ਨੂੰ ਰੱਖਿਆ ਜਾ ਸਕਦਾ ਹੈ।

  • ਹਮੇਸ਼ਾ ਟੀਥਰ ਵਾਲੀ ਬੱਧਰੀ ਦੇ ਨਾਲ ਵਰਤੋ।

  • ਲੰਮੇ ਬੱਚੇ ਕੰਬੀਨੇਸ਼ਨ ਹਾਰਨੇਸ/ਬੂਸਟਰ ਸੀਟ *ਚ ਜ਼ਿਆਦਾ ਚੰਗੀ ਤਰ੍ਹਾਂ ਬੈਠ ਸਕਦੇ ਹਨ।

  car-seat-3-and-4

  ਅੱਗੇ ਨੂੰ ਮੂੰਹ ਵਾਲੀ ਚਾਇਲਡ/ਬੂਸਟਰ ਸੀਟ (ਕਨਵਰਟਿਵਲ)

  ਪੜਾਅ 3 — ਬੂਸਟਰ ਸੀਟ

  ਬੂਸਟਰ ਸੀਟਾਂ ਨਾਲ ਸੀਟ ਬੈਲਟ ਠੀਕ ਤਰ੍ਹਾਂ ਲੱਗਦੀ ਹੈ। ਬੂਸਟਰ ਸੀਟਾ ਛਾਤੀ ਅਤੇ ਪੇਡੂ ਦੀਆਂ ਹੱਡੀਆਂ ਉੱਪਰੋਂ ਤੁਹਾਡੇ ਬੱਚੇ ਨੂੰ ਬਾਲਗਾਂ ਵਾਲੀ ਸੀਟ ਬੈਲਟ ਮੁਤਾਬਕ ਸਹੀ ਉਚਾਈ ਤੱਕ ਉੱਚਾ ਕਰ ਦਿੰਦੀਆਂ ਹਨ। ਇਹ ਸਭ ਤੋਂ ਸੁਰੱਖਿਅਤ ਹੈ ਕਿ ਬੱਚੇ 145 ਸੈਂਟੀਮੀਟਰ (4' 9") ਦੇ ਕੱਦ ਦੇ ਹੋਣ ਤੱਕ ਬੂਸਟਰ ਸੀਟ ਵਿੱਚ ਬੈਠਣ।

  • ਜ਼ਰੂਰੀ ਹੈ ਕਿ ਬੱਚੇ ਦਾ 18 ਕਿਲੋਗ੍ਰਾਮ (40 ਪੌਂਡ) ਤੋਂ ਵੱਧ ਹੋਵੇ।

  • ਉਦੋਂ ਤੱਕ ਜ਼ਰੂਰੀ ਹਨ ਜਦੋਂ ਤੱਕ ਬੱਚਾ ਘੱਟੋ ਘੱਟ ਨੌਂ ਸਾਲ ਦਾ ਨਹੀਂ ਹੋ ਜਾਂਦਾ ਜਾਂ 145 ਸੈਂਟੀਮੀਟਰ (4' 9") ਕੱਦ ਦਾ ਨਹੀਂ ਹੋ ਜਾਂਦਾ, ਜਿਹੜੀ ਸਥਿਤੀ ਵੀ ਪਹਿਲਾਂ ਆ ਜਾਵੇ।

  • ਪਿਛਲੀ ਸੀਟ ਉਪਰ ਰੱਖੋ

  • ਬੂਸਟਰ ਸੀਟ ਗੋਦੀ/ਮੋਢੇ ਵਾਲੀ ਸੀਟ ਬੈਲਟ ਨਾਲ ਵਰਤੀ ਜਾਂਦੀ ਹੈ।

  • ਗੋਦੀ ਵਾਲੀ ਬੈਲਟ ਨੂੰ ਚੂਲੇ ਦੀਆਂ ਹੱਡੀਆਂ ਤੋਂ ਹੇਠਾਂ ਕਰ ਕੇ ਅਤੇ ਮੋਢੇ ਵਾਲੀ ਬੈਲਟ ਨੂੰ ਮੋਢੇ ਤੋਂ ਉੱਪਰ ਅਤੇ ਛਾਤੀ ਦੇ ਸਾਹਮਣੇ ਕਰ ਕੇ ਲਾਉ।

  • ਬੂਸਟਰ ਸੀਟ ਨੂੰ ਇਕੱਲੀ ਗੋਦੀ ਵਾਲੀ ਬੈਲਟ ਦੇ ਨਾਲ ਨਾ ਵਰਤੋ।

  car-seat-5

  ਪੜਾਅ 4 — ਸਿਰਫ ਸੀਟ ਬੈਲਟ

  • ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਬੱਚਿਆਂ ਨੂੰ 12 ਸਾਲ ਦੀ ਉਮਰ ਹੋਣ ਤੱਕ ਪਿਛਲੀ ਸੀਟ ਉੱਤੇ ਹੀ ਬਿਠਾਉ।

  • ਗੋਦੀ ਵਾਲੀ ਬੈਲਟ ਪੇਡੂ ਦੀਆਂ ਹੱਡੀਆਂ ਉੱਪਰੋਂ ਦੀ ਨੀਵੀਂ ਰੱਖ ਕੇ ਨਾਪ ਆਉਣੀ ਚਾਹੀਦੀ ਹੈ।

  • ਮੋਢੇ ਵਾਲੀ ਬੈਲਟ ਮੋਢੇ ਦੇ ਉਪਰੋਂ ਛਾਤੀ ਅੱਗਿਉਂ ਲੰਘਦੀ ਹੋਈ ਨਾਪ ਆਉਣੀ ਚਾਹੀਦੀ ਹੈ।

  • ਮੋਢੇ ਵਾਲੀ ਬੈਲਟ ਨੂੰ ਕਦੇ ਵੀ ਬਾਂਹ ਦੇ ਹੇਠੋਂ ਦੀ ਜਾਂ ਪਿੱਠ ਦੇ ਪਿੱਛੋਂ ਦੀ ਨਾ ਲਾਉ। ਇਸ ਨਾਲ ਹਾਦਸੇ ਵਿੱਚ ਗੰਭੀਰ ਸੱਟਾਂ ਲੱਗ ਸਕਦੀਆਂ ਹਨ।

  • ਸੀਟ ਨੂੰ ਸਿੱਧੀ ਰੱਖੋ, ਪਿੱਛੇ ਨੂੰ ਟੇਢੀ ਕੀਤੀ ਹੋਈ ਸਥਿਤੀ ਵਿੱਚ ਨਹੀਂ। ਸੀਟ ਬੈਲਟਾਂ ਸਿੱਧੇ ਬੈਠਣ ਲਈ ਬਣਾਈਆਂ ਗਈਆਂ ਸਨ। ਹਾਦਸੇ ਦੌਰਾਨ ਪਿੱਛੇ ਨੂੰ ਬਹੁਤ ਜਿ਼ਆਦਾ ਟੇਢੀ ਕੀਤੀ ਸੀਟ ਕਾਰਨ ਮੁਸਾਫਰ ਸੀਟਬੈਲਟ ਹੇਠੋਂ ਕੀ ਬਾਹਰ ਨਿਕਲ ਸਕਦਾ ਹੈ।

  car-seat-6

  ਜੇ ਸੀਟ ਬਣਾਉਣ ਵਾਲਿਆ ਵਲੋਂ ਨਿਰਧਾਰਤ ਸੀਟ ਸਬੰਧੀ ਕੱਦ/ਭਾਰ ਦੀਆਂ ਸਿਫਾਰਿਸ਼ਾਂ ਦੀਆਂ ਵੱਧ ਤੋਂ ਵੱਧ ਹੱਦਾਂ ਦੇ ਅੰਦਰ ਹੋਵੇ ਤਾਂ ਕਾਨੂੰਨੀ ਸ਼ਰਤਾਂ ਤੋਂ ਅੱਗੇ ਲੰਘਣਾ ਠੀਕ ਹੈ।

  ਹੋਰ ਜਾਣਕਾਰੀ

  ਟੋਲ ਫ੍ਰੀ: 1-800-333-0371 or visit ਟ੍ਰਾਂਸਪੋਰਟ ਕੈਨੇਡਾ website.