ਅਗਲੇ ਕਦਮ ਕਲੇਮ ਕਰਨ ਤੋ ਬਾਅਦ

ਆਪਣੀ ਗੱਡੀ ਦੀ ਮੁਰੰਮਤ ਕਰਵਾਉਣਾ

Last updated: July 2019


ਅਸੀਂ ਇਹ ਯਕੀਨੀ ਬਣਾਉਣ ਲਈ ਹਾਜ਼ਰ ਹਾਂ ਕਿ ਤੁਹਾਡੀ ਗੱਡੀ ਦੀ ਛੇਤੀ ਤੋ ਛੇਤੀ ਰਿਪੇਅਰ ਹੋਵੇ।

ਤੁਹਾਨੂੰ ਪਹਿਲਾ ਸਾਡੇ ਕਿਸੇ ਕਲੇਮ ਸੈਂਟਰ ਵਿੱਚ ਜਾਣ ਦੀ ਲੋੜ ਹੋ ਸਕਦੀ ਹੈ, ਜਾਂ ਤੁਸੀਂ ਸਿੱਧੇ ਹੀ ਕਿਸੇ ਰਿਪੇਅਰ ਸ਼ਾਪ ਤੇ ਜਾਣ ਦੇ ਯੋਗ ਹੋ ਸਕਦੇ ਹੋ। ਸਾਡੇ ਡਾਇਲ-ਏ-ਕਲੇਮ ਅਡਜਸਟਰ ਤੁਹਾਨੂੰ ਇਸ ਬਾਰੇ ਦੱਸਣਗੇ।

ਚਲਾਈਆਂ ਨਾ ਜਾ ਸਕਣ ਵਾਲੀਆਂ ਗੱਡੀਆਂ ਲਈ, ਤੁਹਾਡੀ ਗੱਡੀ ਸਾਡੀ ਕਿਸੇ ਫੈਸਿਲਟੀ (ਥਾਂ) ਨੂੰ ਟੋਅ ਕਰਕੇ ਲਿਜਾਈ ਜਾ ਸਕਦੀ ਹੈ ਜਾਂ ਕਿਸੇ ਰਿਪੇਅਰ ਸ਼ਾਪਨੂੰ ਲਿਜਾਈ ਜਾ ਸਕਦੀ ਹੈ ਅਤੇ ਮੁਰੰਮਤ ਦਾ ਅੰਦਾਜ਼ਾ ਉੱਥੇ ਲਗਾਇਆ ਜਾਦਾ ਹੈ। ਜੇ ਗੱਡੀ ਵਿੱਚ ਤੁਹਾਡੀਆਂ ਕੋਈ ਨਿੱਜੀ ਚੀਜ਼ਾ ਰਹਿ ਜਾਣ ਤਾਂ ਆਪਣੇ ਅਡਜਸਟਰ
ਨੂੰ ਇਸ ਬਾਰੇ ਦੱਸੋ। ਉਹ ਤੁਹਾਡੇ ਵੱਲੋ ਚੀਜ਼ਾ ਲੈਣ ਦਾ ਪ੍ਰਬੰਧ ਕਰੇਗਾ।

ਗੱਡੀਆਂ ਦੀ ਰਿਪੇਅਰ

ਜੇ ਤੁਹਾਡੀ ਕਾਰ ਸਿੱਧੀ ਹੀ ਆਈ ਸੀ ਬੀ ਸੀ ਦੀ ਕਿਸੇ ਕ.ਅ.ਰ.ਸ਼ਾਪ ਵੈਲੇ ਫੈਸਿਲਟੀ ਨੂੰ ਜਾ ਸਕਦੀ ਹੋਵੇ।

ਜੇ ਤੁਹਾਡੇ ਐਕਸੀਡੈਂਟ ਨਾਲ ਕੋਈ ਸੱਟ ਜਾਂ ਦੇਣਦਾਰੀ (ਲਾਇਬਿਲਟੀ) ਦਾ ਮਸਲਾ

ਸਬੰਧਤ ਨਹੀਂ ਹੈ ਤਾਂ ਤੁਹਾਡਾ ਡਾਇਲ-ਏ-ਕਲੇਮ ਅਡਜਸਟਰ ਤੁਹਾਨੂੰ ਆਈ ਸੀ ਬੀ ਸੀ ਦੀ ਕਿਸੇ ਕ.ਅ.ਰ. ਸ਼ਾਪ ਵੈਲੇ ਰਿਪੇਅਰ ਫੇਸਿਲਟੀ ਨੂੰ ਸਿੱਧੇ ਜਾਣ ਦੀ ਚੋਣਦੇ ਸਕਦਾ ਹੈ। ਸਾਡਾ ਆਈ ਸੀ ਬੀ ਸੀ ਕ.ਅ.ਰ. ਸ਼ਾਪ ਵੈਲੇ ਪ੍ਰੋਗਰਾਮ ਐਕਸੀਡੈਂਟ ਦੀ ਰਿਪੇਅਰ ਲਈ ਉੋਨ੍ਹਾਂ ਸ਼ਾਪਾਂ ਨੂੰ ਮਾਨਤਾ ਦਿਦਾ ਹੈ ਜਿਹੜੀਆਂ ਗਾਹਕਾਂ ਲਈ
ਸਰਵਿਸ ਅਤੇ ਕੁਆਇਟੀ ਦੀਆਂ ਰਿਪੇਅਰਾਂ ਦੇ ਸਾਡੇ ਮਿਆਰ ਸਾਡੇ ਮਿਆਰ ਪੂਰੇ ਕਰ ਸਕਦੀਆ ਹੋਣ ਅਤੇ ਇਨ੍ਹਾਂ ਨੂੰ ਕਾਇਮ ਰੱਖ ਸਕਦੀਆਂ ਹੋਣ। ਇਸ ਨਾਲ ਇਹ ਯਕੀਨੀ ਬਣਦਾ ਹੈ ਤੁਹਾਡੀ ਗੱਡੀ ਦੀ ਕਾਰਗਰ, ਖਰਚੇ ਮੁਤਾਬਿਕ ਠੀਕ ਮੁਰੰਮਤ ਹੋਈ ਹੈ ਜੋਕਿ ਸੁਰੱਖਿਅਤ ਅਤੇ ਕੁਆਇਟੀ ਪੱਖੋ ਇੰਡਸਟਰੀਜ਼ ਦੇ ਸਭ ਤੋ ਉੱਚੇ ਮਿਆਰ ਪੂਰੀ ਕਰਦੀ ਹੈ। ਤੁਹਾਡੀ ਗੱਡੀ ਦੇ ਨੁਕਸਾਨ ਦਾ ਅੰਦਾਜ਼ਾ ਲਾਉਣ ਲਈ ਅਤੇ ਇਸ ਨੂੰ ਪਹਿਲਾਂ ਵਾਲੀ ਹਾਲਤ ਵਿੱਚ ਲਿਆਉਣ ਲ ਈ ਰਿਪੇਅਰ ਕਰਨ ਲਈ (ਜਿਵੇਂ ਇਹ ਤੁਹਾਡੇ ਕਲੇਮ ਤੋ ਪਹਿਲਾ ਸੀ) ਉਨ੍ਹਾਂ ਕੋਲ ਸਿਖਲਾਈ ਪ੍ਰਾਪਤ ਕਰਮਚਾਰੀ ਹੁੰਦੇ ਹਨ। ਆਈ ਸੀ ਬੀ ਸੀ ਦੀਆਂ ਵੈਲੇ ਫੈਸਿਲਟੀ ਵਾਲੀਆਂ ਸਾਰੀਆਂ ਕ.ਅ.ਰ.
ਸ਼ਾਪਾਂ ਉਦੋ ਤੱਕ ਲਈ ਆਪਣੀਆਂ ਰਿਪੇਅਰਾਂ ਦੀ ਗਰੰਟੀਹ ਦਿੰਦੀਆਂ ਹਨ ਜਦੋ ਤੱਕ ਤੁਸੀਂ ਗੱਡੀ ਆਪਣੇ ਕੋਲ ਰੱਖਦੇ ਹੋ।

ਜਦੋਂ ਤੁਹਾਡੀ ਗੱਡੀ ਮੁਰੰਮਤ ਹੋ ਰਹੀਂ ਹੁੰਦੀ ਹੈ ਤਾਂ ਆਈ. ਸੀ. ਬੀ.ਸੀ. ਦੀ ਕ.ਅ.ਰ. ਸ਼ਾਪ ਵੈਲੇ ਫੈਸਿਲਟੀ ਤੁਹਾਨੂੰ ਬਦਲਵੀਂ ਗੱਡੀ ਦੇ ਸਕਦੀ ਹੈ। ਜੇ ਆਈ. ਸੀ ਬੀ ਸੀ ਦੀ ਕ.ਅ.ਰ. ਸ਼ਾਪ ਵੈਲੇ ਫੈਸਿਲਟੀ, ਬਦਲਵੀਂ ਗੱਡੀ ਦੀਆਂ ਤੁਹਾਡੀਆਂ ਲੋੜਾਂ ਪੂਰੀਆਂ ਨਾ ਕਰ ਸਕਦੀ ਹੋਵੇ ਅਤੇ ਤੁਸੀਂ ਸਾਡੀ ਲੌਸ ਆਫ ਜੂਜ਼ ਕਵਰੇਜ ਲਈ ਹੋਈ ਹੋਵੇ ਜਾਂ ਤੁਹਾਨੂੰ ਗੱਡੀ ਕਿਰਾਏ ‘ਤੇ ਲੈਣ ਦੀ ਲੋੜ ਹੋਵੇ ਤਾਂ ਲੋੜੀਂਦੇ ਪਬੰਧ ਕਰਨ ਲਈ ਆਈ ਸੀ ਬੀ ਸੀ ਦੀ ਕਾਰ ਸ਼ਾਪ ਵੈਲੇ ਫੈਸਿਲਟੀ ਸਾਡੇ ਨਾਲ ਰਲ ਕੇ ਕੰਮ ਕਰੇਗੀ।

ਕ੍ਰਿਪਾ ਕਰਕੇ ਇਹ ਗੱਲ ਨੋਟ ਕਰੋ ਕਿ ਲਿਆਉਣ ਅਤੇ ਛੱਡਣ ਦੀ ਸਰਵਿਸ ਰਿਪੇਅਰ ਫੈਸਿਲਟੀ ਦੇ ਕਾਰੋਬਾਰ ਕਰਨ ਦੇ ਸਮਿਆ ਦੌਰਾਨ ਅਤੇ ਸਥਾਨ ਤੋ 30 ਕਿਲੋਮੀਟਰ ਦੀ ਦੂਰੀ ਦੇ ਵਿੱਚ ਵਿੱਚ ਹੀ ਉਪਲਬਧ ਹੈ।

ਤੁਹਾਡੀ ਸਹੂਲਤ ਲਈ, ਆਈ. ਸੀ. ਬੀ. ਸੀ. ਦੀ ਕ.ਅ.ਰ. ਸ਼ਾਪ ਵੈਲੇ ਫੈਸਿਲਟੀ, ਤੁਹਾਡੇ ਘਰ ਜਾਂ ਬਿਜਨਸ ਤੇ ਕਰਟਸੀ ਕਾਰ ਛੱਡੇਗੀ ਅਤੇ ਰਿਪੇਅਰਾਂ ਸ਼ੁਰੂ ਕਰਨ ਲਈ ਤੁਹਾਡੀ ਨੁਕਸਾਨੀ ਹੋਈ ਕਾਰ ਨੂੰ ਲਿਜਾਵੇਗੀ। ਰਿਪੇਅਰ ਮੁਕੰਮਲ ਹੋਣ ਤੋ ਬਾਅਦ ਉਹ ਤੁਹਾਡੀ ਗੱਡੀ ਵਾਪਸ ਵੀ ਛੱਡ ਕੇ ਜਾਣਗੇ—ਇਹ ਸਾਰਾ ਕੁਝ ਬਿਨ੍ਹਾਂ ਕਿਸੇ ਵਾਧੂ ਖਰਚੇ ਦੇ ਕੀਤਾ ਜਾਵੇਗਾ।

ਕ੍ਰਿਪਾ ਕਰਕੇ ਮੁਰੰਮਤ ਸ਼ੁਰੂ ਹੋਣ ਤੋ ਪਹਿਲਾ ਪਹਿਲਾ ਆਵਾਜਾਈ ਦੀਆਂ ਆਪਣੀਆਂ ਚੋਣਾਂ ਬਾਰੇ ਆਪਣੀਆਂ ਅਡਜਸਟਰ ਜਾਂ ਆਈ ਸੀ ਬੀ ਦੀ ਕ.ਅ.ਰ. ਸ਼ਾਪ ਵੈਲੇਫੈਸਿਲਟੀ ਨਾਲ ਗੱਲ ਕਰੋ। ਆਮ ਤੌਰ ਤੇ ਜਦੋਂ ਤੱਕ ਮੁਰੰਮਤ ਕਰਨ ਵਾਲੀ ਥਾਂ ਮੁਰੰਮਤ ਲਈ ਲੋੜੀਂਦੀਆਂ ਚੀਜ਼ਾ ਅਤੇ ਪੁਰਜ਼ੇ ਹਾਸਲ ਨਹੀਂ ਕਰ ਲੈਂਦੀ ਉਦੋ ਤੱਕ ਤੁਹਾਨੂੰ ਆਪਣੀ ਗੱਡੀ ਚਲਾਉਣ ਲਈ ਕਿਹਾ ਜਾਵੇਗਾ (ਜੇ ਉਹ ਚੱਲਣਯੋਗ ਹੋਣ) ਜਦੋ ਮੁਰੰਮਤ ਸ਼ੁਰੂ ਹੋ ਜਾਵੇ ਤਾਂ ਉਹ ਤੁਹਾਡੀ ਉੰਥੇ ਜਾਣ ਵਿੱਚ ਮਦਦ ਕਰਨਗੇ ਜਿੱਥੇ ਤੁਹਾਨੂੰ ਜਾਣ ਦੀ ਲੋੜ ਹੈ।

ਜੇ ਤੁਹਾਡੀ ਗੱਲ ਸਾਡੇ ਕਿਸੇ ਕਲੇਮ ਸੈਂਟਰ ਲਿਜਾਣ ਦੀ ਲੋੜ ਹੈ

ਗੱਡੀ ਨੂੰ ਰਿਪੇਅਰ ਕਰਨ ਦੀ ਕਾਰਵਾਈ ਸਾਡੇ ਕਲੇਮ ਸੈਂਟਰ ਵਿੱਚ ਸ਼ੁਰੂ ਹੁੰਦੀ ਹੈ, ਜਿੱਥੇ ਸਾਡਾ ਕੋਈ ਅਸਟੀਮੇਂਟਰ (ਅਨੁਮਾਨਕਾਰ) ਤੁਹਾਡੀ ਗੱਡੀ ਦੀ ਜਾਂਚ ਕਰੇਗਾ। ਜੇ ਇਹ ਰਿਪੇਅਰ ਹੋ ਸਕਦੀ ਹੋਵੇ ਤਾਂ ਸਾਡਾ ਅਸਟੀਮੇਂਟਰ ਤੁਹਾਨੂੰ ਕਲੇਮ ਦਾ ਐਸਟੀਮੇਟ ਦੇਵੇਗਾ। ਇਹ ਯਾਦ ਰੱਖਣਾ ਜਰੂਰੀ ਹੈ ਕਿ ਅਸੀਂ ਸਿਰਫ਼ ਉਨ੍ਹਾਂ ਮੁਰੰਮਤਾਂ ਦਾ ਖਰਚਾ ਦੇਵਾਂਗਾ ਜਿਹੜੀਆਂ ਅਸਟੀਮੇਟ ਫਾਰਮ ਉਪਰ ਦਿਖਾਈਆਂ ਗਈਆਂ ਹੋਣ। ਜੇ ਤੁਹਾਡੀ ਸ਼ਾਪ ਤੁਹਾਨੂੰ ਇਹ ਦੱਸਦੀ ਹੈ ਕਿ ਹੋਰ ਮਰੰਮਤ ਦੀ ਵੀ ਲੋੜ ਹੈ ਤਾਂ ਉਹ ਕੰਮ ਕਰਵਾਉਣ ਤੋ ਪਹਿਲਾ ਪਹਿਲਾ ਸਾਡੇ ਵੱਲੋ ਇਸ ਦੀ ਸਹਿਮਤੀ ਦਿੱਤੀ ਜਾਣੀ ਜਰੂਰੀ ਹੈ।

ਆਪਣੀ ਗੱਡੀ ਠੀਕ ਕਰਵਾਉਣ ਲਈ ਤੁਸੀਂ ਕਿਸੇ ਵੀ ਰਿਪੇਅਰ ਸ਼ਾਪ 'ਤੇ ਜਾ ਸਕਦੇ ਹੋ। ਪਰ ਜੇ ਰਿਪੋਅਰ ਕਰਨ ਵਾਲੀ ਸ਼ਾਪ ਸਾਡੀ ਬਿਜਨਸ ਭਾਈਵਾਲ (ਕਾਰ ਸ਼ਾਪ ਵੈਲੇ ਫਸਿਲਟੀ) ਨਹੀਂ  ਹੈ ਅਤੇ ਉਹ ਸਾਡੇ ਐਸਟੀਮੇਟ ਪ੍ਰਵਾਨ ਨਹੀਂ ਕਰਦੀ ਤਾਂ ਆਪਣੀ ਗੱਡੀ ਨੂੰ  ਠੀਕ ਕਰਵਾਉਣ ਦਾ ਸਾਰਾ ਖਰਚਾ ਤੁਹਾਨੂੰ ਰਿਪੇਅਰ ਕਰਨ ਵਾਲੇ ਨੂੰ ਦੇਣਾ ਪਵੇਗਾ। ਇਹ ਪੈਸੇ ਸਾਡੇ ਤੋ ਵਾਪਸ ਲੈਣ ਲ ਈ ਤੁਹਾਨੂੰ ਰਿਪੇਅਰ ਦਾ ਮੁਢਲਾਂ ਐਸਟੀਮੇਟ ਅਤੇ ਪੁਰਜਿ਼ਆਂ ਅਤੇ ਮੁਰੰਮਤ ਦੀਆਂ ਸਾਰੀਆਂ ਰਸੀਦਾਂ ਸਾਨੂੰ ਦੇ ਕੇ ਆਪਲਾਈ ਕਰਨਾ ਪਵੇਗਾ।ਤੁਹਾਨੂੰ  ਓਨੀ ਰਕਮ ਮਿਲ ਸਕਦੀ ਹੈ ਜਿਨੀ ਸਾਡੇ ਐਸਟੀਮੈਂਟ ਫਾਰਮ 'ਤ ਦਰਜ਼ ਰਿਪੇਅਰ ਦੇ ਅੰਦਾਜ਼ਨ ਖਰਚੇ ਲਈ ਲਿਖੀ ਗਈ
ਸੀ।

ਆਪਣੇ ਨੇੜੇ ਦੀਆਂ ਆਈ ਸੀ ਬੀ ਸੀ ਕ.ਅ.ਰ. ਸ਼ਾਪ ਵੈਲੇ ਫੈਸਿਲਟੀਆਂ ਦੀ ਲਿਸਟ ਲੈਣ ਲਈ ਆਪਣੇ ਅਡਜਸਟਰ ਨੂੰ ਪੁੱਛੋ, ਜਾ icbc.com‘ਤੇ ਜਾਓੁ।

ਲੋਸ ਆਫ਼ ਜੂਜ਼ ਕਵਰੇਜ

ਜੇ ਤੁਸੀਂ ਸਾਡੀ ਲੋਸ ਆਫ਼ ਜੂਜ਼ ਕਵਰੇਜ਼ ਖਰੀਦੀ ਹੋਈ ਹੈ, ਜਾਂ ਸਾਡਾ ਰੋਡਸਟਾਰ ਜਾਂ ਰੋਡਸਾਈਡ ਪਲੱਸ ਪੈਕੇਜ਼ ਲਿਆ ਹੋਇਆ ਹੈ ਤਾਂ ਟਕਰ ਤੋ ਬਾਅਦ ਇਧਰ ਉਧਰ ਜਾਣ ਦੇ ਤੁਹਾਡੇ ਬਹੁਤੇ ਖਰਚੇ ਤੁਹਾਨੂੰ ਵਾਪਸ ਦੇ ਦਿੱਤੇ ਜਾਣਗੇ। ਇਸ ਵਿੱਚ ਗੱਡੀ ਨੂੰ ਕਿਰਾਏ 'ਤੇ ਲੈਣ ਦਾ ਖਰਚਾ ( ਇਸ ਵਿੱਚ ਗੱਡੀ ਦੀ ਕਿਸਮ ਅਤੇ ਮਾਡਲ ਸਾਡੇ ਵੱਲੋ ਪ੍ਰਵਾਨ ਕੀਤੇ ਗਏ—ਅਤੇ ਤੁਹਾਡੀ ਗੱਡੀ ਦੇ ਸਾਈਜ਼ ਦੇ ਬਰਾਬਰ ਦੇ ਹੋਣੇ ਚਾਹੀਦੇ ਹਨ), ਟੈਕਸੀਆਂ ਲੈਣ ਜਾਂ ਸਰਕਾਰੀ ਬੱਸ ਸਿਸਟਮ ਨੂੰ ਵਰਤਣ ਦਾ ਖਰਚਾ ਸ਼ਾਮਲ ਹੈ। ਖਰਚੇ ਦੀਆਂ ਕੁਝ ਹੱਦਾਂ ਲਾਗੂ ਹੁੰਦੀਆਂ ਹਨ। ਕਿਰਪਾ ਕਰਕੇ ਆਪਣੇ ਅਡਜਸਟਰ ਤੋ ਪਤਾ ਕਰੋ।

ਜੇ ਤੁਸੀਂ ਇਹ ਕਵਰੇਜ਼ ਨਹੀਂ ਖਰੀਦੀ ਅਤੇ ਤੁਹਾਡੇ ਐਕਸੀਡੈਂਟ ਲਈ ਕੋਈ ਹੋਰ ਡਰਾਈਵਰ ਜਿੰਮੇਵਾਰ ਮੰਨਿਆਂ ਗਿਆ ਹੈ ਤਾਂ ਤੁਹਾਡੇ ਆਉਣ ਜਾਣ ਦੇ ਬਦਲਵੇਂ ਖਰਚਿਆਂ ਲਈ ਉਸ ਦੀ ਇੰਸ਼ੋਰੈਂਸ ਤੁਹਾਡੇ ਖਰਚੇ ਵਾਪਸ ਕਰ ਸਕਦੀ ਹੈ।

ਲੋਸ ਆਫ਼ ਜੂਜ਼ ਕਵਰੇਜ਼ ਬਾਰੇ ਹੋਣ ਜਾਣਕਾਰੀ ਲੈਣ ਲਈ icbc.com 'ਤੇ ਜਾਓ।

ਸ਼ੀਸ਼ੇ ਦੇ ਕਲੇਮ

ਜੇ ਤੁਹਾਡੇ ਕੋਲ ਆਟੋਪਲੈਨ ਦੀ ਕੰਪਰੀਹੈਨਸਿਵ ਇੰਸੋਰੈਸ਼ ਹੈ ਅਤੇ ਸਿਰਫ਼ ਤੁਹਾਡੀ ਗੱਡੀ ਦੀ ਬਾਰੀ ਦੇ ਸ਼ੀਸ਼ੇ ਜਾਂ ਵਿੰਡਸ਼ੀਲਡ ਦਾ ਹੀ ਨੁਕਸਾਨ ਹੋਇਆ ਹੈ ਤਾਂ ਤੁਸੀਂ ਆਪਣਾ ਕਲੇਮ ਸ਼ੁਰੂ ਕਰਨ ਲਈ ਸਿੱਧੇ ਹੀ ਆਈ ਸੀ ਬੀ ਸੀ ਵਲੋਂ ਮਨਜੂਰਸੁ਼ਦਾ ਕਿਸੇ ਗਲਾਸ ਐਕਸਪ੍ਰੈਂਸ ਫੈਸਿਲਟੀ (ਥਾਂ) ਵਿੱਚ ਜਾ ਸਕਦੇ ਹੋ ਅਤੇ ਸ਼ੀਸ਼ਾ ਬਦਲਵਾ ਸਕਦੇ ਹੋ। ਪਰ ਜੇ ਤੁਸੀਂ ਸਾਡੇ ਪਹਿਲਾ ਰਹਿੰਦੇ ਪੈਸੇ ਦੇਣੇ ਹਨ ਤਾਂ ਤੁਹਾਨੂੰ ਪਹਿਲਾ ਸਾਡੇ ਨਾਲ ਸੰਪਰਕ ਕਰਨਾ ਪਵੇਗਾ।

ਆਈ ਸੀ ਬੀ ਸੀ ਦੀਆਂ ਗਲਾਸ ਐਕਸਪ੍ਰੈਸ ਸ਼ਾਪਾ ਦੀ ਲਿਸਟ ਤੁਸੀਂ icbc.com 'ਤੇ ਦੇਖ ਸਕਦੇ ਹੋ।

ਮੁਰੰਮਤ ਜਾਂ ਬਦਲੀ?

ਜੇ ਕਿਸੇ ਵੱਟੀ ਨਾਲ ਵਿੰਡਸ਼ੀਲਡ ਟੁੱਟੀ ਹੈ ਤਾਂ ਕੁਝ ਕੇਸਾਂ ਵਿੱਚ ਵਿੰਡਸ਼ੀਲਡ ਦੀ ਬਦਲੀ ਦੀ ਥਾਂ ਸ਼ੀਸ਼ੇ ਦੀ ਰਿਪੇਅਰ ਕੀਤੀ ਜਾ ਸਕਦੀ ਹੈ। ਪੱਥਰ ਤੋ ਹੋਏ ਥੋੜੇ (ਸਟੋਨ ਚਿੱਪ) ਨੁਕਸਾਨ ਦੀ ਮੁਰੰਮਤ ਇੰਸੋਰੈਸ਼ ਕਵਰ ਨਹੀਂ ਕਰਦੀ ਹੈ, ਮਗਰ ਇਸ ਦੀ ਮੁਰੰਮਤ ਦਾ ਖਰਚਾ, ਵਿੰਡਸ਼ੀਲਡ ਨੂੰ ਬਦਲਾਉਣ ਲਈ ਆਉਣ ਲਈ ਆਉਣ ਵਾਲੇ ਖਰਚੇ ਵਿਚ ਤੁਹਾਡੀ ਕਟੋਤੀ ਦੀ ਰਕਮ (ਡਿਡਕਟੀਵਲ) ਤੋਂ  ਘੱਤ ਹੋ ਸਕਦਾ ਹੈ।ਸ਼ੀਸ਼ੇ ਦੀ ਰਿਪੇਅਰ ਕਰਨ ਵਾਲੀ ਆਪਣੀ ਸ਼ਾਪ ਨਾਲ ਇਹ ਗੱਲਬਾਤ ਕਰੇ ਕਿ
ਮੁਰੰਮਤ ਦੀ ਕਿਹੜੀ ਚੋਣ ਤੁਾਡੇ ਲਈ ਸਭ ਤੋ ਬਿਹਤਰ ਹੈ।

ਤੁਹਾਡੇ ਸਵਾਲ ? ਸਾਡੇ ਜਵਾਬ

ਮੇਰੀ ਗੱਡੀ ਦਾ ਨੁਕਸਾਨ ਹੋਇਆ ਹੈ। ਕੀ ਮੇਂ ਫਿਰ ਵੀ ਇਸ ਨੂੰ ਚਲਾ ਸਕਦਾ/ਸਕਦੀ ਹਾਂ ?

ਹਾਂ, ਜੇ ਤੁਹਾਡੀ ਗੱਡੀ ਨੂੰ ਸੁਰੱਖਿਅਤ ਢੰਗ ਨਾਲ ਚਲਾਇਆ ਜਾ ਸਕਦਾ ਹੋਵੇ (ਜਿਵੇਂ ਕਿ ਇਸ ਦੀ ਸੇਫਟੀ ਦੇ ਸਾਰੇ ਫੀਚਰ ਅਜੇ ਵੀ ਕੰਮ ਕਰ ਰਹੇ ਹੋਣ, ਜਿਵੇ ਕਿ ਲਾਈਟਾਂ, ਹੋਰਨ, ਏਅਰਬੈਗ, ਆਦਿ ਅਤੇ ਨੁਕਸਾਨ ਹੋਏ ਹਿੱਸਿਆ ਕਾਰਨ ਦਿਸਣਯੋਗਤਾ ਵਿੱਚ ਕਮੀ ਨਾ ਆਈ ਹੋਵੇ) ਸਾਡਾ ਐਸਟੀਮੇਟਰ ਇਸ ਬਾਰੇ ਤੁਹਾਨੂੰ ਦੱਸੇਗਾ। ਮੁਰੰਮਤ ਕਰਨ ਵਾਲੀ ਦੁਕਾਨ ਬਾਰੇ ਫੈਸਲਾ ਕਰਨ ਤੋ ਬਾਅਦ, ਉਹ ਤੁਹਾਨੂੰ ਇੱਕ ਟਾਈਮ ਦੇਣਗੇ ਜਦੋਂ ਤੁਸੀਂ ਆਪਣੀ ਗੱਡੀ ਲਿਆ ਸਕਦੇ ਹੋ।ਉਹ ਤੁਹਾਨੂੰ ਇਹ ਵੀ ਦੱਸਣਗੇ ਕਿ ਮੁਰੰਮਤ ਨੂੰ ਕਿੰਨਾ ਸਮਾਂ ਲੱਗਣਾ ਚਾਹੀਦਾ ਹੈ ਅਤੇ ਜੇ ਪੁਰਜ਼ੇ ਆਰਡਰ ਕਰਕੇ ਮੰਗਵਾਉਣੇ ਹੋਣ ਤਾਂ ਤੁਹਾਨੂੰ ਮੁਰੰਮਤ ਲਈ ਕਦੋਂ ਵਾਪਸ ਆਉਣ ਦੀ ਲੋੜ ਹੈ।

ਰਿਪੇਅਰ ਨੂੰ ਕਿੰਨਾ ਸਮਾਂ ਲੱਗੇਗਾ ?

ਅਸੀਂ ਇਹ ਜਾਣਦੇ ਹਾਂ ਕਿ ਗੱਡੀ ਦੀ ਮੁਰੰਮਤ ਹੋਣ ਦੀ ਵਾਜਬ ਅਤੇ ਸਹੀਂ ਤਰੀਕ ਬਾਰੇ ਜਾਣਨਾ ਤੁਹਾਡੇ ਲਈ ਕਿੰਨਾ ਮਹੱਤਵਪੂਰਨ ਹੈ। ਫਿਰ ਵੀ ਕਈ ਤਰ੍ਹਾਂ ਦੇ ਨੁਕਸਾਨਾਂ ਦਾ ਸਿਰਫ਼ ਉਦੋਂ ਪਤਾ ਲੱਗਦਾ ਹੈ ਜਦੋ ਗੱਡੀ ਨੂੰ ਮੁਰੰਮਤ ਵਾਲੀ ਥਾਂ ਉੱਤੇ ਉਧੇੜਿਆਂ ਜਾਂਦਾ ਹੈ। ਇਸ ਦਾ ਭਾਵ ਹੈ ਕਿ ਮੁਰੰਮਤ ਲਈ ਜਾਂ ਪੁਰਜ਼ੇ ਮੰਗਵਾਉਣ ਲਈ ਹੋਰ ਵਕਤ ਦੀ ਲੋੜ ਪੈ ਸਕਦੀ ਹੈ। ਜੇ ਪੁਰਜ਼ੇ ਇਕਦਮ ਨਾ ਮਿਲ ਸਕਦੇ ਹੋਣ ਤਾਂ ਇਸ ਨਾਲ ਮੁਰੰਮਤ ਹੋਣ ਵਿੱਚ ਦੇਰੀ ਹੋ ਸਕਦੀ ਹੈ।

ਮੁਰੰਮਤ ਕਰਨ ਵਾਲੀ ਥਾਂ ਨਾਲ ਗੱਡੀ ਵਾਪਸ ਲੈਣ ਦੀ ਵਾਜਬ ਤਰੀਕ ਬਾਰੇ ਬੇਝਿਜਕ ਗੱਲ ਕਰੋ ਅਤੇ ਰਿਪੇਅਰ ਸ਼ਾਪ ਨੂੰ ਦੱਸੋ ਕਿ ਜੇ ਇਸ ਤਰੀਕ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀਆਂ ਹੋਣ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇ।

ਕ੍ਰਿਪਾ ਕਰਕੇ ਨੋਟ ਕਰੋ ਕਿ ਮੁਰੰਮਤ ਹੋਈ ਗੱਡੀ ਲੈਣ ਵਕਤ ਤੁਹਾਨੂੰ ਕਲੇਮ ਐਸਟੀਮੇਟ ਫਾਰਮ ਉੱਤੇ ਲਿਖੇ ਡੀਡਕਟੀਬਲ, ਐਚ ਐਸ ਟੀ ਅਤੇ ਕਿਸੇ ਤਰ੍ਹਾਂ ਦੀ ਘਸਾਈ (ਡੈਪਰੀਈਏਸ਼ਨ) ਦੀ ਰਕਮ ਅਦਾ ਕਰਨ ਦੀ ਲੋੜ ਹੋ ਸਕਦੀ ਹੈ ਜੇ ਐਕਸੀਡੈਂਟ ਲਈ ਕਿਸੇ ਹੋਰ ਦਾ ਕਸੂਰ ਹੈ, ਤਾਂ ਤੁਹਾਨੂੰ ਇੰਜਣ ਜਾਂ ਟਰਾਂਸ—ਮੀਸ਼ਨ ਵਰਗੇ ਵੱਡੇ ਮਕੈਨੀਕਲ ਪੁਰਜਿ਼ਆਂ ਦੀ ਬਦਲੀ ਲਈ ਘਸਾਈ ਦਾ ਖਰਚਾ ਦੇਣ ਦੀ ਹੀ ਲੋੜ ਹੋਵੇਗੀ।

ਮੁਰਮੰਤ ਲਈ ਕਿਸ ਤਰ੍ਹਾਂ ਦੇ ਪੁਰਜ਼ੇ ਵਰਤੇ ਜਾਂਦੇ ਹਨ ?

ਅਸੀਂ, ਐਕਸੀਡੈਂਟ ਕਾਰਨ ਹੋਏ ਨੁਕਸਾਨ ਦੀ ਮੁਰੰਮਤ ਕਰਨ ਵਾਲਿਆਂ ਅਤੇ ਪੁਰਜਿ਼ਆਂ ਦੀ ਇੰਡਸਟਰੀ ਨਾਲ ਮਿਲਕੇ ਕਾਰਗੁਜ਼ਾਰੀ ਦੇ ਅਜਿਹੇ ਮਾਪ ਨਿਸ਼ਚਿਤ ਕਰਨ ਲਈ ਕੰਮ ਕਰਦੇ ਹਾਂ, ਜੇ ਇਹ ਯਕੀਨੀ ਬਣਾਉਣ ਕਿ ਤੁਹਾਡੀ ਗੱਡੀ ਦੀ ਮੁਰੰਮਤ ਲਈ ਵਰਤੇ ਗਏ ਪੁਰਜੇ ਉਨ੍ਹਾਂ ਪੁਰਜਿ਼ਆਂ ਜਿੰਨੇ ਹੀ ਜੰਗੇ ਹੋਣ ਜਿਨ੍ਹਾਂ ਨੂੰ ਬਦਲਿਆਂ ਜਾ ਰਿਹਾ ਹੈ। ਮੁਰੰਮਤ ਦਾ ਖਰਚਾ ਘੱਟੋ ਘੱਟ ਰੱਖਣ  ਲਈ ,ਅਸੀਂ ਮਰੰਮਤ ਕਰਨ ਵਾਲਿਆਂ ਨੂੰ ਕਹਿੰਦੇ ਹਾਂ ਕਿ ਉਹ ਕਿਫਾਇਤੀ ਪੁਰਜੇ਼ ਪਾਉਣ—ਇਨ੍ਹਾਂ ਪੁਰਜਿ਼ਆਂ ਵਿੱਚ ਰੀਸਾਇਕਲਡ ਪੁਰਜ਼ੇ (ਉਧੇੜੀਆਂ ਗੱਡੀਆਂ ਦੇ), ਰੀਮੈਨੂੰਫੈਕਚਰਡ ਪੁਰਜੇ ਅਤੇ ਆਫਟਰਮਾਰਕਿਟ ਪੁਰਜੇ ਸ਼ਾਮਲ ਹੋ ਸਕਦੇ ਹਨ ਜੇ ਤੁਸੀਂ ਸਾਡੀ ਨਿਊ ਵਿਹੀਕਲ ਰਿਪਲੇਸਮੈਂਟ ਪਲਸ ਕਵਰੇਜ ਖ੍ਰੀਦੀ ਹੋਈ ਹੈ ਤਾਂ ਤੁਹਾਡੀ ਗੱਡੀ ਦੀ ਮੁਰੰਮਤ ਲਈ ਵਰਤੇ ਜਾਣ ਵਾਲੇ ਪੁਰਜ਼ੇ ਅਸਲੀ ਪੁਰਜ਼ੇ ਬਣਾਉਣ ਵਾਲੀ (ਓ ਈ ਐੱਮ) ਕੰਪਨੀ ਦੇ ਹੋਣਗੇ ਪਰ ਇਹ ਨਵੇਂ ਜਾਂ ਵਰਤੇ ਹੋਏ ਹੋ ਸਕਦੇ  ਹਨ, ਜੋ ਕਿ ਤੁਹਾਡੀ ਕਵਰੇਜ ਤੇ ਨਿਰਭਰ ਕਰਦਾ ਹੈ। ਆਪਣੇ ਅਡਜਸਟਰ ਤੋ ਇਹ ਪੁੱਛੋ ਕਿ ਉਹ ਤੁਹਾਨੂੰ ਦੱਸੇ ਕਿ ਤੁਹਾਡੀ ਗੱਡੀ ਦੀ ਮੁਰੰਮਤ ਲਈ ਕਿਹੜੇ ਪੁਰਜ਼ੇ ਵਰਤੇ ਜਾ ਰਹੇ ਹਨ।

ਮੈਨੂੰ ਇਹ ਕਿਵੇ ਪਤਾ ਲੱਗੇਗਾ ਕਿ ਮੇਰੀ ਗੱਡੀ ਦੀ ਮੁਰੰਮਤ ਕੁਆਲਟੀ ਵਾਲੀ ਹੈ ?

ਮੁਰੰਮਤ ਕਰਨ ਵਾਲੇ ਨੂੰ ਕਹੋ ਕਿ ਉਹ ਤੁਹਾਡੀ ਗੱਡੀ ਦੀ ਕੀਤੀ ਹਰ ਮੁਰੰਮਤ ਬਾਰੇ ਦੱਸੇ। ਮੁਰੰਮਤ ਵਾਲੀ ਥਾਂ ਤੋ ਆਉਣ ਤੋ ਪਹਿਲਾ ਹੇਠ ਲਿਖੀਆਂ ਗੱਲਾਂ ਦੀ ਜਾਂਚ ਕਰੋ:
  • ਦੂਰੋ ਅਤੇ ਨੇੜਿਉਂ ਮੁਰੰਮਤ ਹੋਏ ਹਿੱਸੇ ਦੀ ਦਿਖ
  • ਕੀਤੇ ਹੋਏ ਪੇਂਟ ਦਾ ਰੰਗ ਅਤੇ ਜੜਤ
  • ਬਾਡੀ ਦੇ ਅਤੇ ਮਕੈਨੀਕਲ ਪੁਰਜਿ਼ਆਂ ਦਾ ਠੀਕ ਚੱਲਦਾ ਹੋਣਾ ਯਕੀਨੀ ਬਣਾਉਣ ਲਈ ਜਾਂਚ (ਉਦਾਹਰਨ ਲਈ, ਦਰਵਾਜ਼ੇ ਅੜਦੇ ਨਾ ਹੋਣ, ਮੁੜਨ ਵਾਲੇ ਸਿਗਲਨ ਠੀਕ ਤਰ੍ਹਾ ਚਲਦੇ ਹੋਣ)

ਜੇ ਮੈ ਮੁਰੰਮਤ ਤੋ ਸੰਤੁਸ਼ਟ ਨਾ ਹੋਵਾਂ ਤਾਂ ਮੈ ਕੀ ਕਰ ਸਕਦਾ/ਸਕਦੀ ਹਾਂ ?

ਜੇ ਤੁਸੀਂ ਸੰਤੁਸ਼ਨ ਨਾ ਹੋਵੋ ਤਾਂ ਸ਼ਾਪ ਦੇ ਮੈਨੇਜਰ ਨਾਲ ਗੱਲ ਕਰੋ। ਅਜੇ ਵੀ ਸੰਤੁਸ਼ਟ ਨਹੀਂ ? ਸਾਡੇ ਨੇੜੇ ਦੇ ਕਲੇਮ ਸੈਂਟਰ ਨਾਲ ਸੰਪਰਕ ਕਰੋ।

ਕੀ ਮੁਰੰਮਤ ਕਰਨ ਵਾਲੀ ਸ਼ਾਪ ਨੂੰ ਮੇਰਾ ਡਿਡਕਟੀਬਲ ਮਾਫ ਕਰਨ ਦੀ ਇਜਾਜ਼ਤ ਹੈ ?

ਨਹੀਂ—ਜਿੱਥੇ ਅਸੀਂ ਤੁਹਾਡੀ ਗੱਡੀ ਦੇ ਨੁਕਸਾਨ ਨੂੰ ਕਵਰ ਕਰ ਰਹੇ ਹੁੰਦੇ ਹਾਂ ਉੱਥੇ ਐਕਸੀਡੈਂਟ ਕਾਰਨ ਹੋਏ ਨੁਕਸਾਨ ਦੀ ਮੁਰੰਮਤ ਕਰਨ ਵਾਲੀਆਂ ਅਤੇ ਸ਼ੀਸ਼ੇ ਦੀ ਮੁਰੰਮਤ ਕਰਨ ਵਾਲੀਆਂ ਸ਼ਾਪਾ ਡੀਡਕਟੀਬਲ ਮਾਫ ਨਹੀਂ ਕਰ ਸਕਦੀਆਂ ਜਾਂ ਉਸ ਵਿੱਚ ਕਟੌਤੀ ਨਹੀਂ ਕਰ ਸਕਦੀਆਂ। ਮੁਰੰਮਤ ਕਰਨ ਵਾਲੀ ਸ਼ਾਪ, ਐਸਟੀਮੇਟ ਕਲੇਮ ਫਾਰਮ ਉਪਰ ਲਿਖੇ ਗਏ ਡੀਡਕਟੀਬਲ ਦੀ ਪੂਰੀ ਰਕਮ ਇਕੱਤਰ ਕਰਨ ਲਈ ਜਿੰਮੇਵਾਰ ਹੈ।

ਜੇ ਅਸੀਂ ਇਹ ਫੈਸਲਾ ਕਰੀਏ ਕਿ ਐਕਸੀਡੈਂਟ ਲਈ ਤੁਹਾਡਾ ਕਸੂਰ ਨਹੀਂ ਸੀ ਤਾਂ ਸਾਡੇ ਐਡਜਸਟਰ ਨੂੰ ਤੁਹਾਡਾ ਡੀਡਕਟੀਬਲ ਪਹਿਲਾ ਹੀ ਤੁਹਾਨੂੰ ਚਿੱਠੀ ਪਾ ਕੇ ਜਾਂ ਤੁਹਾਡੀ ਤਰਫੋਂ ਰਿਪੇਅਰ ਸ਼ਾਪ ਨੂੰ ਫੋਨ ਕਰਕੇ ਮਾਫ ਕੀਤਾ ਹੋ ਸਕਦਾ ਹੈ। ਤੁਹਾਡੇ ਡੀਡਕਟੀਬਲ ਬਾਰੇ ਪੁੱਛਣ ਲਈ ਰਿਪੇਅਰ ਸ਼ਾਪ ਵੀ ਸਾਡੇ ਨਾਲ ਸੰਪਰਕ ਕਰ
ਸਕਦੀ ਹੈ।

ਫੇਰ ਕੀ ਜੇ ਕਰ ਮੇਰੀ ਗੱਡੀ ਟੋਟਲ ਲੋਸ ਹੋ ਜਾਵੇ ?

ਜੇ ਤੁਹਾਡੀ ਗੱਡੀ ਟੋਟਲ ਲੋਸ ਹੋ ਜਾਵੇ (ਮੁਰੰਮਤ ਕਰਨ ਯੋਗ ਨਾ ਰਹੇ) ਤਾਂ ਅਸੀਂ ਤੁਹਾਨੂੰ ਉਸ ਦੀ ਵਾਜਬ ਕੀਮਤ ਦੀ ਪੇਸ਼ਕਸ਼ ਕਰਾਂਗੇ। ਕੁਝ ਕੇਸਾਂ ਵਿੱਚ, ਗੱਡੀਆਂ ਨੂੰ ਠੀਕ ਕਰਨਾ ਬਹੁਤ ਮਹਿੰਗਾ ਹੁੰਦਾ ਹੈ ਭਾਵੇਂ ਉਹ ਚਲਾਉਣਯੋਗ ਵੀ ਹੋਣ। ਟੋਟਲ ਲੋਸ ਦੀ ਸਭ ਤੋ ਬਿਹਤਰ ਵਰਤੋਂ ਬਾਰੇ ਪਤਾ ਕਰਨ ਲਈ ਸਾਡੇ ਅਡਜਸਟਰ ਤੋਂ
ਆਫਟਰ ਏ ਕਰੈਸ਼ ਨਾ ਦੇ ਸਾਡੇ ਬਰੋਸ਼ਰ ਦੀ ਕਾਪੀ ਮੰਗੋ, ਜਾਂ icbc.com ਵੈਬਸਾਈਡ 'ਤੇ ਜਾਓੁ।

ਰਿਪੋਰਟ ਕਰਨ ਅਤੇ ਆਪਣੀ ਗੱਡੀ ਦੀ ਮੁਰੰਮਤ ਕਰਵਾਉਣ ਲਈ ਮੇਰੇ ਕੋਲ ਕਿੰਨਾ ਸਮਾਂ ਹੈ ?

ਜੇ ਤੁਹਾਡੇ ਕੋਲ ਆਈ ਸੀ ਬੀ ਸੀ ਦੀ ਆਪਣੀ ਡੈਮੇਜ਼ ਕਵਰੇਜ਼ ਹੈ ਤਾਂ ਤੁਹਾਨੂੰ ਆਪਣੀ ਗੱਡੀ ਨੂੰ ਹੋਏ ਨੁਕਸਾਨ ਬਾਰੇ ਆਈ ਸੀ ਬੀ ਸੀ ਨੂੰ ਸਮੇ ਸਿਰ ਦੱਸਣਾ ਪਵੇਗਾ। ਆਪਣੀ ਕਵਰੇਜ਼ ਦਾ ਵਿਰੋਧ ਕਰਨ ਲਈ ਜਾਂ ਆਈ ਸੀ ਬੀ ਸੀ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰਨ ਲਈ ਸਮੇ ਦੀ ਹੱਦ ਨੁਕਸਾਨ ਤੋ ਬਾਅਦ ਦੋ ਸਾਲ ਹੈ। ਤੁਹਾਡੇ ਕਲੇਮ ਦਾ ਖਰਚਾ ਦੇਣ ਲਈ ਮੁਰੰਮਤਾਂ ਦਾ ਦੋ ਸਾਲ ਦੇ ਸਮੇਂ ਦੇ ਅੰਤ ਤੋਂ ਪਹਿਲਾਂ ਸ਼ੁਰੂ ਹੋਣਾ ਜਰੂਰੀ ਹੈ।

ਹੋਰ ਜਾਣਕਾਰੀ

ਕਲੇਮ ਦਰਜ ਕਰਨ ਲਈ ਡਾਇਲ-ਏ-ਕਲੇਮ ਨੂੰ ਫੋਨ ਕਰੋਂ:
  • 604-520-8222 (ਲੇਅਰ—ਮੇਨਲੈਂਡ)
  • 1-800-910-4222 (ਬੀ.ਸੀ. ਦੀ ਕਿਸੇ ਵੀ ਹੋਰ ਥਾਂ, ਕੇਨੇਡਾ ਜਾਂ ਯੂ.ਐਸ.ਤੋ)

ਆਮ ਪੁੱਛ—ਗਿੱਛ ਲਈ, ਆਈ ਸੀ ਬੀ ਸੀ ਦੀ ਕਸਟਮਰ ਸਰਵਿਸ ਨੂੰ ਫੋਨ ਕਰੋ:

  • 604-661-2800 (ਲੇਅਰ—ਮੇਨਲੈਂਡ)
  • 1-800-663-3051 (ਬੀ.ਸੀ. ਦੀ ਕਿਸੇ ਵੀ ਹੋਰ ਥਾਂ, ਕੈਨੇਡਾ ਜਾਂ ਯੂ.ਐਸ.ਤੋ)
ਅਨੁਵਾਦ ਦੀਆਂ ਸੇਵਾਵਾਂ ਉਪਲਬਧ ਹਨ 1-866-906-6163। ਆਪਣੀਆਂ ਰਸੀਦਾਂ ਰੱਖਣਾ ਨਾ ਭੁਲ ਤੁਹਾਨੂੰ ਆਪਣੀਆਂ ਅਸਲ ਰਸੀਦਾਂ ਸਾਡੇ ਕਿਸੀ ਵੀ ਰੋਡਸਟਾਰ ਪੈਕਜ ਜਾ ਰੋਡਸਾਇਦ ਕਵਰੇ ਜਿਸ ਦੇ ਅਧੀਨ ਰਸੀਦ ਵਾਪਸ ਜਾਣ ਲਈ ਜਮਾ ਕਰਨ ਦੀ ਲੋੜ ਹੋਵੇਗੀ।


Last updated: July 2019

More topics

Last updated: July 2019