ਨਵੇਂ ਡਰਾਈਵਰਾਂ ਲਈ ਗਰੈਜੂਏਟਿਡ ਲਾਈਸੈਂਸਿੰਗ

ਸੜਕ ਇੱਥੇਂ ਸ਼ੁਰੂ ਹੁੰਦੀ ਹੈ

Last updated: March 2017

​ਗੱਡੀ ਚਲਾਉਣਾ ਇੱਕ ਗੁੰਝਲਦਾਰ ਕੰਮ ਹੈ। ਲੋੜੀਂਦੀ ਯੋਗਤਾ ਅਤੇ ਲੋੜੀਂਦਾ ਤਜਰਬਾ ਹਾਸਲ ਕਰਨ ਲਈ ਸਮਾਂ ਲੱਗਦਾ ਹੈ। ਤਜਰਬੇਕਾਰ ਡਰਾਈਵਰਾਂ ਦੇ ਮੁਕਾਬਲੇ ਇਕ ਨਵੇਂ ਡਰਾਈਵਰ ਵਜ਼ੋ — ਤੁਸੀਂ ਕਿਸ ਉਮਰ ਦੇ ਹੋ, ਇਸ ਦਾ ਕੋਈ ਫਰਕ ਨਹੀਂ — ਤੁਹਾਡੀ ਟੱਕਰ ਹੋਣ ਦੀ ਜਿ਼ਆਦਾ ਸੰਭਾਵਨਾ ਹੈ।ਅੰਕੜੇ ਇਹ ਵੀ ਦਸਦੇ ਹਨ ਕਿ ਬਹੁਤੀ ਵਾਰ ਨਵੇਂ ਡਰਾਈਵਰਾਂ ਦੀਆਂ ਟੱਕਰਾਂ ਜਿ਼ਆਦਾ ਗੰਭੀਰ ਹੁੰਦੀਆਂ ਹਨ  ਅਤੇ ਉਹਨਾਂ ਕਾਰਨ ਜਿ਼ਆਦਾ ਸੱਟਾਂ ਲੱਗਦੀਆਂ ਹਨ ਅਤੇ ਮੌਤਾਂ ਹੁੰਦੀਆਂ ਹਨ।

ਇਸ ਕਰਕੇ ਇਹਨਾਂ ਖਤਰਨਾਕ ਅੰਕੜਿਆਂ ਵਿੱਚ ਤਬਦੀਲੀ ਕਰਨ ਲਈ ਸੀ.ਬੀ. ਨੇ ਸੰਨ 1998 ਤੋਂ ਗਰੈਜੂਏਟਿਡ ਲਾਈਸੈਸਿੰਗ ਪ੍ਰੋਗਰਾਮ (ਜੀ.ਐਲ ਪੀ) ਸ਼ੁਰੂ ਕੀਤਾ ਸੀ। ਆਪਣੇ। ਪਹਿਲੇ ਤਿੰਨ ਸਾਲਾਂ ਦੌਰਾਨ, ਜੀ.ਐਲ ਪੀ. ਨੇ ਨਵੇਂ ਡਰਾਈਵਰਾਂ ਦੀਆਂ ਟੱਕਰਾਂ ਦੀ ਦਰ ਨੂੰ 16 ਫੀਸਦੀ ਘਟਾਇਆ ਹੈ। ਸੰਨ 2003 ਵਿੱਚ ਨਵੇਂ ਡਰਾਈਵਰਾਂ ਵੱਲੋਂ ਜੀ ਐੱਲ ਪੀ. ਵਿੱਚ ਬਿਤਾਏ ਜਾਣ ਵਾਲੇ ਸਮੇਂ ਨੂੰ ਵਧਾ ਦਿੱਤਾ ਗਿਆ ਸੀ ਅਤੇ ਨੋਟਿਸ ਪੜਾਅ ਦੀਆਂ ਬੰਦਸ਼ਾ ਨੂੰ ਸਖਤ ਕਰ ਦਿੱਤਾ ਗਿਆ ਸੀ। ਨਵੇਂ ਡਰਾਈਵਰਾਂ ਦੀਆਂ ਟੱਕਰਾਂ ਦੀਆਂ ਦਾਰ੍ਹ ਵਿੱਚ 28 ਫੀਸਦੀ ਦੀ ਕਮੀ ਆ ਗਈ ਸੀ ਅਤੇ ਸੰਨ — 2010 ਵਿੱਚ ਡਰਾਈਵਰਾਂ ਦਾਂ ਧਿਆਨ ਭੰਗ ਹੋਣ ਕਰਕੇ ਹੋਣ ਵਾਲੀਆਂ ਟੱਕਰਾਂ ਨੂੰ ਘਟਾਉਣ ਲਈ ਬੀ. ਸੀ. ਦੇ ਜੀ ਐੱਲ ਪੀ ਪ੍ਰੋਗਰਾਮ ਨੇ ਗੱਡੀ ਚਲਾਉਂਦੇ ਵਕਤ ਹੱਥ ਵਿੱਚ ਫੜਕੇ ਅਤੇ ਬਿਨ੍ਹਾਂ ਹੱਥ ਵਿੱਚ ਫੜੈ ਜਾਣ ਵਾਲੇ ਇਲੈਕਟੋ੍ਰਨਿਕ ਜੰਤਰਾਂ ਉਤੇ ਬੰਦਸ਼ਾ ਲਾਉਣਗੀਆਂ ਸ਼ੁਰੂ ਕਰ ਦਿੱਤੀਆਂ। ਪਰ ਫਿਰ ਵੀ ਤਜਰਬੇਕਾਰ ਡਰਾਈਵਰਾਂ ਦ ਮੁਕਾਬਲੇ ਇੱਕ ਨਵੇਂ ਡਰਾਈਵਰ ਵਜ਼ੋ ਤੁਹਾਡੀ ਟੱਕਰ ਹੋਣ ਦੀ ਸੰਭਾਵਨਾ 45 ਫੀਸਦੀ ਵੱਧ ਹੈ। ਅੰਕੜਾ ਬਣਨ ਤੋ ਬਚਣ ਦਾ ਸਭ ਤੋ ਵਧੀਆਂ ਤਰੀਕਾ ਕਦਮ ਦਰ ਕਦਮ ਚੱਲਦਿਆਂ ਹੁਨਰ ਸਿੱਖਣਾ ਹੈ।

ਬੀ.ਸੀ. ਦਾ ਜੀ ਐਂਲ ਪੀ. ਤੁਹਾਡੀ ਟੱਕਰ ਹੋਣ ਦਾ ਖਤਰਾ ਘਟਾਉਣ ਵਿੱਚ ਮਦਦ ਕਰਨ ਲਈਤੁਾਡੇ ਲਾਈਸੈਂਸ ਉੱਤੇ ਖਾਸ ਪਾਬੰਦੀਆਂ ਲਾ ਕੇ ਤੁਹਾਨੂੰ ਸੜਕ ਉੱਤੇ ਕੀਮਤੀ ਤਜਰਬਾ ਸਿੱਖਣ ਦਾ ਮੌਕਾ ਦਿੰਦਾ ਹੈ। ਜਿਵੇਂ ਜਿਵੇਂ ਤੁਸੀਂ ਹੁਨਰ ਅਤੇ ਤਜਰਬਾ ਹਾਸਲ ਕਰਦੇ ਜਾਂਦੇ ਹੋ,ਤਿਵੇਂ ਤਿਵੇਂ ਪਾਬੰਦੀਆਂ ਹਟਾਈਆਂ ਜਾਂਦੀਆਂ ਹਨ।

ਬੀ.ਸੀ. ਦੇ ਗਰੈਜੂਏਟਿਡ ਲਾਈਸੈਂਸਿੰਗ ਪ੍ਰੋਗਰਾਮ ਅਤੇ ਲਾਈਸੈਂਸ ਲੈਣ ਦੀਆਂ ਆਮ ਸ਼ਰਤਾਂ (ਫੀਸਾਂ ਅਤੇ ਸ਼ਨਾਖਚਤ ਦੀਆਂ ਸ਼ਰਤਾਂ ਸਮੇਤ) ਬਾਰੇ ਹੋਰ ਵਿਸਥਾਰ ਵਿੱਚ ਜਾਣਨ ਲਈ icbc.com ਦੇਖੋ।

ਗਰੈਜੂਏਟਿਡ ਲਾਈਸੈਂਸਿੰਗ ਦੇ ਛੇ ਕਦਮ

1. Learn to drive smart  ਜਾਂ Learn to ride smart ਦੀ ਇਕ ਕਾਪੀ ਲਵੋ ਅਤੇ ਇਸ ਨੂੰ ਪੜ੍ਹੋ, ਪੜ੍ਹੋ, ਪੜ੍ਹੋ।

Learn to drive smart ਲੈਣ ਲਈ ਸਾਡੇ ਕਿਸੇ ਡਰਾਈਵਰ ਲਾਈਸੈਂਸਿੰਗ ਦਫ਼ਤਰ ਵਿੱਚ ਜਾਂ icbc.com 'ਤੇ ਜਾਉ। ਇਸ ਗਾਈਡ ਵਿੱਚ ਉਹ ਸਾਰੀ
ਜਾਣਕਾਰੀ ਮਿਲਦੀ ਹੈ, ਜਿਸ ਦੀ ਤੁਹਾਨੂੰ ਨਾਲੇਜ ਟੈਸਟ (ਜਾਣਕਾਰੀ ਪਰੀਖਿਆ) ਪਾਸ ਕਰਨ ਲਈ ਸਿੱਖਣ ਦੀ ਲੋੜ ਪਏਗੀ। ਜੇ ਤੁਸੀਂ ਮੋਟਰਸਾਈਕਲ ਦਾ ਲਾਈਸੈਂਸ ਲੈਣ ਬਾਰੇ ਸੋਚ ਰਹੇ ਹੋ ਤਾਂ Learn to ride smart ਉਪਲਬਧ ਹੈ।

ਤਿਆਰੀ ਲਈ ਨਾਲੇਜ਼ ਪਰੀਖਿਆ ਦਾ ਨਮੂਨਾ icbc.com 'ਤੇ ਅਤੇ ਆਈ ਫੋਨ ਦੇ ਇੱਕ ਐਪ ਵਜ਼ੋ ਮਿਲਦਾ ਹੈ।ਇਹ ਜਾਣਨ ਲਈ ਕਿ ਤੁਸੀਂ ਕੀ ਸਿੱਖਿਆ ਹੈ ਅਤੇ ਅਸਲੀ ਪਰੀਖਿਆ ਦੀ ਮਿਆਰੀ ਕਰਨ ਲਈ ਇੱਕ ਇੱਕ ਵਧੀਆਂ ਢੰਗ ਹੈ।

2. ਆਪਣਾ ਲਰਨਰ ਲਾਈਸੈਂਸ ਪ੍ਰਾਪਤ ਕਰੋ

ਲਰਨਰ ਲਾਈਸੈਂਸ ਲੈਣ ਲਈ ਅਰਜ਼ੀ ਦੇਣ ਲਈ ਸਾਡੇ ਕਿਸੇ ਡਰਾਈਵਰ ਲਾਈਸੈਂਸਿੰਗ ਦਫ਼ਤਰ ਵਿੱਚ ਜਾਓੁ। ਤੁਹਾਡੇ ਲਈ ਘੱਟੋ ਤੋ ਘੱਟੋ 16 ਸਾਲਾਂ ਦੀ ਉਮਰ ਦੇ ਹੋਣਾ
ਜਰੂਰੀ ਹੈ। 19 ਸਾਲ ਤੋ ਘੱਟ ਉਮਰ ਦੇ ਲੋਕਾਂ ਲਈ ਉਹਨਾਂ ਦੇ ਨਿਗਰਾਨ ਮਾਪੇ (ਕਸਟਡੀ ਵਾਲੇ ਮਾਪੇ) ਜਾਂ ਕਾਨੂੰਨੀ ਨਿਗਰਾਨ ਵੱਲੋਂ ਮਾਪੇ/ ਗਾਰਡੀਅਨ ਦਾ
ਸਹਿਮਤੀ ਫਾਰਮ ਭਰਿਆ ਜਾਣਾ ਜਰੂਰੀ ਹੈ। ਮਾਪੇ/ ਗਾਰਡੀਅਨ ਦੀ ਸਹਿਮਤੀ, ਪਛਾਣ ਪੱਤਰਾਂ ਦੀਆਂ ਸ਼ਰਤਾਂ ਅਤੇ ਫੀਸਾਂ ਬਾਰੇ ਜਾਣਕਾਜਰੀ icbc.com 'ਤੇ ਦਰਜ਼ ਹੈ।

3. ਲਰਨਰ ਸਟੇਜ ਮੁਕੰਮਲ ਕਰੋ। (L)

ਜਦੋ ਤੁਹਾਨੂੰ ਤੁਹਾਡਾ ਲਰਨਰ ਲਾਈਸੈਂਸ ਮਿਲ ਜਾਵੇ ਤਾਂ ਤੁਹਾਨੂੰ ਸਰੱਖਿਅਤ ਢੰਗ ਨਾਲ ਗੱਡੀ ਚਲਾਉਣ ਦੀ ਜਾਚਾਂ ਅਤੇ ਆਦਤਾਂ ਸਿੱਖਣ ਲਈ ਅਤੇ ਪ੍ਰੈਕਟਿਸ ਲਈ ਗੱਡੀ ਚਲਾਉਣ ਦੀ ਨਿਗਰਾਨੀ ਕਰਨ ਲਈਕਿਸੇ ਦੀ ਮਦਦ ਦੀ ਲੋੜ ਪਵੇਗੀ। ਤੁਹਾਡਾ ਨਿਗਰਾਨ ਘੱਟੋ—ਘੱਟ 25 ਸਾਲ ਦਾ ਜ਼ਰੂਰ ਹੋਣਾ
ਚਾਹੀਦਾ ਹੈ ਅਤੇ ਉਸ ਕੋਲ ਕਲਾਸ 1-5 ਦਾ ਉਚਿੱਤ ਲਾਈਸੈਂਸ ਹੋਣਾ ਚਾਹੀਦਾ ਹੈ। ਜੇ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਤਾਂ ਤੁਹਾਡਾ ਨਿਗਰਾਨ ਘੱਟੋ-ਘੱਟ 25 ਸਾਲ ਦਾ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਕਲਾਸ 6 ਦਾ ਉਚਿੱਤ ਲਾਈਸੈਂਸ ਹੋਣਾ ਚਾਹੀਦਾ ਹੈ। ਜਦੋ ਤੁਸੀਂ ਡਰਾਈਵਰੀ ਕਰ ਰਹੇ

ਚਾਰਟ ਏ ਕਲਾਸ 5 ਦਾ ਡਰਾਈਵਰ ਲਾਈਸੈਂਸ ਲੈਣਾ

Car seat 

ਘੱਟੋ — ਘੱਟ 12 ਮਹੀਨਿਆਂ ਲਈ        

 • ਨਿਗਰਾਨ, 25 ਸਾਲ ਜਾਂ ਵੱਧ ਉਮਰ ਦਾ    
 • ਖੂਨ  ਵਿਚ ਸ਼ਰਾਬ ਦੀ ਜ਼ੀਰੋ ਮਾਤਰਾ
 • ਹੱਥ ਵਿੱਚ ਫੜੈ ਜਾਂ ਹੱਥ ਵਿੱਚ ਫੜੈ ਬਿਨ੍ਹਾਂ ਵਰਤੇ ਜਾਣ ਵਾਲੇ ਇਲੈਕਟੋ੍ਰਨਿਕ ਜੰਤਰਾਂ ਦੀ ਮਨਾਹੀ
 • ਐੱਲ ਸਾਈਨ ਲਾਉਣਾ
 • ਨਿਗਰਾਨ ਤੋਂ ਇਲਾਵਾ 1 ਸਵਾਰੀ ਦੀ ਹੱਦ
 • ਸਮੇਂ ਦੀਆਂ ਪਾਬੰਦੀਆਂ
 • ਸਖ਼ਤ ਦੰਡ

Car seat 

ਗੱਡੀ ਚਲਾਉ ਦੀ ਕਿਸੇ ਪਾਬੰਦੀ ਤੋਂ ਬਿਨ੍ਹਾਂ ਘੱਟੋ — ਘੱਟ 24 ਮਹੀਨਿਆਂ ਲਈ ਲਗਾਤਾਰ

 • ਖੂਨ  ਵਿਚ ਸ਼ਰਾਬ ਦੀ ਜ਼ੀਰੋ ਮਾਤਰਾ
 • ਹੱਥ ਵਿੱਚ ਫੜੈ ਜਾਂ ਹੱਥ ਵਿੱਚ ਫੜੈ ਬਿਨ੍ਹਾਂ ਵਰਤੇ ਜਾਣ ਵਾਲੇ ਇਲੈਕਟੋ੍ਰਨਿਕ ਜੰਤਰਾਂ ਦੀ ਮਨਾਹੀ
 •  ਸਿਰਫ 1 ਸਵਾਰੀ (ਨੇੜੇ ਦੇ ਪਰਿਵਾਰ ਦੇ ਮੈਂਬਰ ਨੂੰ  ਹੈ ), ਜਾਂ ਫਿਰ 25 ਸਾਲ ਤੋਂ ਵੱਧ ਉਮਰ ਦਾ  ਨਿਗਰਾਨ ਨਾਲ ਹੋਵੇ
 • ਐੱਲ ਸਾਈਨ ਲਾਉਣਾ
 • ਸਖ਼ਤ ਦੰਡ

Car seat 

ਚਾਰਟ ਬੀ ਕਲਾਸ 6 ਦਾ ਡਰਾਈਵਰ ਲਾਈਸੈਂਸ ਲੈਣਾ *

Car seat 

ਘੱਟੋ — ਘੱਟ 12 ਮਹੀਨਿਆਂ ਲਈ

 • ਨਿਗਰਾਨ, 25 ਸਾਲ ਜਾਂ ਵੱਧ ਉਮਰ ਦਾ
 • ਸਪੀਡ ਉਤੇ ਪਾਬੰਦੀਆਂ
 • ਕੋਈ ਸਵਾਰੀ ਨਹੀਂ
 • ਸਿਰਫ ਦਿਨ ਵੇਲੇ ਹੀ ਮੋਟਰਸਾਈਕਲ ਦੀ ਸਵਾਰੀ
 • ਖੂਨ  ਵਿਚ ਸ਼ਰਾਬ ਦੀ ਜ਼ੀਰੋ ਮਾਤਰਾ
 • ਹੱਥ ਵਿੱਚ ਫੜੈ ਜਾਂ ਹੱਥ ਵਿੱਚ ਫੜੈ ਬਿਨ੍ਹਾਂ ਵਰਤੇ ਜਾਣ ਵਾਲੇ ਇਲੈਕਟੋ੍ਰਨਿਕ ਜੰਤਰਾਂ ਦੀ ਮਨਾਹੀ
 • ਐੱਲ ਸਾਈਨ ਲਾਉਣਾ
 • ਸਖ਼ਤ ਦੰਡ

Car seat 

ਘੱਟੋ — ਘੱਟ 30 ਦਿਨਾਂ ਅਤੇ ਸਕਿੱਲ ਟੈਸਟ ਪਾਸ ਕਰਨ ਤੋਂ ਬਾਦ 2 ਪਾਬੰਦੀਆਂ ਹਟਾ ਦਿੱਤੀਆਂ ਜਾਣਗੇਆਂ

 • ਨਿਗਰਾਨ
 • ਸਪੀਡ ਦੀਆਂ ਪਾਬੰਦੀਆਂ

Car seat 

ਗੱਡੀ ਚਲਾਉਣ ਦੀ ਕਿਸੇ ਪਾਬੰਦੀ ਤੋਂ ਬਿਨ੍ਹਾਂ ਘੱਟੋ—ਘੱਟ 24 ਮਹੀਨਿਆਂ ਲਈ ਲਗਾਤਾਰ

 • ਖੂਨ ਵਿਚ ਸ਼ਰਾਬ ਦੀ ਜ਼ੀਰੋ ਮਾਤਰਾ
 • ਹੱਥ ਵਿੱਚ ਫੜੈ ਜਾਂ ਹੱਥ ਵਿੱਚ ਫੜੈ ਬਿਨ੍ਹਾਂ ਵਰਤੇ ਜਾਣ ਵਾਲੇ ਇਲੈਕਟੋ੍ਰਨਿਕ ਜੰਤਰਾਂ ਦੀ ਪਾਬੰਦੀ
 • ਐੱਲ ਸਾਈਨ ਲਾਉਣਾ
 • ਸਖ਼ਤ ਦੰਡ

Car seat 

*ਜੀ ਐੱਲ ਪੀ ਦੀਆਂ ਸਾਰੀਆਂ ਪਾਬੰਦੀਆਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਮੋਟਰ ਵਹੀਕਲ ਐਕਟ ਰੈਗੂਲੀਸ਼ਨਜ਼ ਦੇਖੋ

ਹੋਵੋ ਤ ਤੁਹਾਨੂੰ ਲਰਨਰ ਸਟੇਜ ਵਾਲੀਆਂ ਪਾਬੰਦੀਆਂ ਦੀ ਵੀ ਜਰੂਰ ਪਾਲਣਾ ਕਰਨੀ ਪਵੇਗੀ (ਚਾਰਟ ਏ ਅਤੇ ਬੀ ਦੇਖੋ)

4. ਕਲਾਸ 7 ਜਾਂ ਕਲਾਸ 8 ਦਾ ਰੋਡ ਟੈਸਟ ਦਿਓੁ।

12 ਮਹੀਨਿਆਂ ਤੱਕ ਲਰਨਰ ਲਾਈਸੈਂਸ ਰੱਖਣ ਤੋ ਬਾਅਦ ਤੁਸੀਂ ਕਲਾਸ 7 (ਸਵਾਰੀਆਂ ਵਾਲੀ ਗੱਡੀ) ਜਾਂ ਕਲਾਸ 8 (ਮੋਟਰਸਾਈਕਲ) ਲਈ ਰੋਡ ਪਰੀਖਿਆ ਦੇ ਸਕਦੇ ਹੋ। ਤੁਹਾਨੂੰ ਆਪਣਾ ਰੋਡ ਪਰੀਖਿਆ ਦੇਣ ਲਈ ਅਪੁਆਇੰਟਮੈਂਟ ਬਣਾਉਣੀ ਪਵੇਗੀ। ਜਦੋ ਤੁਸੀਂ ਪਾਸ ਹੋ ਜਾਵੋਗੇ ਤਾਂ ਤੁਹਾਨੂੰ ਨੋਟਿਸ ਲਾਈਸੈਂਸ ਮਿਲ ਜਾਏਗਾ ਅਤੇ ਤੁਸੀਂ ਨੋਟਿਸ ਸਟੇਜ ਵਿੱਚ ਦਾਖਲ ਹੋ ਜਾਓੁਗੇ। ਯਾਦ ਰੱਖੋ ਕਿ ਰੋਡ ਪਰੀਖਿਆ ਦੇਣ ਅਤੇ ਨੋਟਿਸ ਡਰਾੲਵਰ ਲਾਈਸੈਂਸ ਲੈਣ ਦੀ ਫੀਸ ਲੱਗਦੀ ਹੈ।

5. ਨੋਵਿਸ ਸਟੇਸ ਮੁਕੰਮਲ ਕਰੋ। (N)

ਇਸ ਸਟੇਜ ਦੌਰਾਨ ਤੁਹਾਨੂੰ ਇਸ ਗੱਲ ਵਿੱਚ ਜਿ਼ਆਦਾ ਅਜ਼ਾਦੀ ਹੈ ਕਿ ਤੁਸੀਂ ਕਿੱਥੇ, ਕਦੋਂ ਅਤੇ ਕਿਹਦੇ ਨਾਲ ਗੱਡੀ ਚਲਾ ਸਕਦੇ ਹੋ (ਦੋਖੇ ਚਾਰਟ ਏ ਅਤੇ ਬੀ)। ਇਸ ਪੜਾਅ ਉੱਤੇ ਤੁਹਾਨੂੰ ਪਾਬੰਦੀਆਂ ਵੱਲ ਧਿਆਨ ਦੇਣ ਦੀ ਲੋੜ ਰਹੇਗੀ ਕਿਉਕਿ ਜੇ ਤੁਸੀਂ ਨੋਟਿਸ ਸਟੇਜ ਦੀਆਂ ਪਾਬੰਦੀਆਂ ਜਾਂ ਸੜਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਹਾਨੂੰ ਵੱਡੇ ਦੰਡ ਮਿਲ ਸਕਦੇ ਹਨ। ਤੁਹਾਨੂੰ ਇਸ ਪੜ੍ਹਾਅ ਰਾਹੀਂ ਸੁਰੱਖਿਅਤ ਲੰਘਾਉਣਾ ਸਾਡਾ ਸਾਂਝਾ ਉਦੇਸ਼ ਹੈ।

6. ਤੁਸੀਂ ਐਨ ਨੇੜੇ ਪਹੁੰਚ ਗਏ ਹੋ। ਕਲਾਸ 5 ਜਾਂ ਕਲਾਸ 6 ਦਾ ਰੋਡ ਟੈਂਸਟ ਦਿਓੁ

ਨੋਟਿਸ ਸਟੇਜ ਦੇ ਅੰਤ ਤੇ ਤੁਸੀਂ ਕਲਾਸ 5 (ਸਵਾਰੀਆਂ ਵਾਲੀ ਗੱਡੀ) ਜਾਂ ਕਲਾਸ 6 (ਮੋਟਰਸਾਈਕਲ) ਲਈ ਰੋਡ ਪਰੀਖਿਆ ਦੇ ਸਕਦੇ ਹੋ। ਜਦੋ ਤੁਸੀਂ ਪਾਸ ਹੋ ਗਏ ਤਾਂ ਤੁਹਾਨੂੰ ਤੁਹਾਡਾ ਪੂਰੇ ਅਧਿਕਾਰਾਂ ਵਾਲਾ ਲਾਇਸੈਂਸ ਜਾਰੀ ਕਰ ਦਿੱਤਾ ਜਾਏਗਾ। ਰੋਡ ਪਰੀਖਿਆ ਅਤੇ ਤੁਹਾਡੇ ਪੂਰੇ। ਅਧਿਕਾਰਾਂ ਵਾਲੇ ਡਰਾਈਵਰ ਲਾਇਸੈਂਸ ਲਈ ਫੀਸ ਲੱਗਦੀ ਹੈ।

ਤੁਹਾਨੂੰ ਡਰਾਈਵਰੀ ਦੀ ਕਿੰਨੀ ਕੁ ਸਿਖਲਾਈ ਦੀ ਲੋੜ ਹੈ ?


ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਕਾਫ਼ੀ ਸਾਰਾ ਅਭਿਆਸ (ਪ੍ਰੈਕਟਿਸ) ਕਰੋ — ਘੱਟੋ ਘੱਟ 60 ਘੰਟੇ। ਜਦੋਂ ਤੁਹਾਨੂੰ ਲਰਨਰ ਲਾਈਸੈਂਸ ਮਿਲੇਗਾ, ਉਸ ਸਮੇ ਤੁਹਾਨੂੰ ਇੱਕ ਲੌਗ ਦਿੱਤੀ ਜਾਵੇਗੀ — ਇਸ ਨੂੰ ਸੁਰੱਖਿਅਤ ਅਤੇ ਕਾਬਲੀ ਡਰਾਈਵਰ ਬਣਨ ਲਈ ਅਤੇ ਕਲਾਸ 7 ਜਾਂ ਕਲਾਸ 8 ਦਾ ਰੋਡ ਪਰੀਖਿਆ ਦੇਣ ਲਈ ਤਿਆਰੀ ਕਰਦੇ ਸਮੇਂ ਆਪਣੇ ਅਭਿਆਸ ਦੇ ਸਾਰ ਘੰਟਿਆਂ ਦਾ ਹਿਸਾਬ ਰੱਖਣ ਲਈ ਵਰਤੋ।

ਗੱਡੀ ਚਲਾਉਣੀ ਸਿੱਖਣਾ

ਤੁਸੀਂ ਪਰਿਵਾਰ ਦੇ ਕਿਸੇ ਮੈਂਬਰ, ਦੋਸਤ, ਪ੍ਰੋਫੈਸ਼ਨਲ ਡਰਾਈਵਰ ਐਜੂਕੇਸ਼ਨ ਪ੍ਰੋਗਰਾਮ ਤੋਂ ਜਾਂ ਪ੍ਰੋਫੈਸ਼ਨਲ ਅਤੇ ਨਾਨ — ਪ੍ਰੋਫੈਸ਼ਨਲ ਸਿਖਲਾਈ ਨੂੰ ਰਲਾ ਕੇ ਸਿੱਖ ਸਕਦੇ
ਹੋ। ਇਹ ਤੁਹਾਡੇ ਉੱਪਰ ਹੈ। ਫੈਸਲਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਹੇਠਾਂ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ।

ਕਿਸੇ ਨਿਗਰਾਨ (ਸੁਪਰਵਾਈਜ਼ਰ ਤੋਂ ਸਿੱਖਣਾ)

ਜਦੋਂ ਤੁਸੀਂ ਆਪਣਾ ਲਰਨਰ ਲਾਈਸੈਂਸ ਲਉਗੇ ਤਾਂ ਤੁਹਾਨੂੰ ਇਕ Tuning up ਕਿਤਾਬਚਾ ਮੁਫਤ ਮਿਲੇਗਾ। ਆਪਣੇ ਨਿਗਰਾਨ ਨਾਲ ਆਪਣੇ ਅਭਿਆਸ (ਪ੍ਰੈਕਟਿਸ) ਦੇ ਸੈਸ਼ਨਾਂ ਨੂੰ ਤਰਤੀਬ ਦੇਣ ਲਈ ਇਸ ਕਿਤਾਬਚੇ ਨੂੰ ਵਰਤੋ। Learn to drive smart ਵਿੱਚ ਵੀ ਲਾਹੇਵੰਦ ਅਤੇ ਅਮਲੀ ਜਾਣਕਾਰੀ ਮਿਲਦੀ ਹੈ।

ਪ੍ਰੋਫੈਸ਼ਨਲ ਡਰਾਈਵਿੰਗ ਸਕੂਲ ਤੋਂ ਸਿਖਲਾਈ ਲੈਣੀ

ਗਰੈਜੂਏਟਿਡ ਲਾਈਸੈਂਸਿੰਗ ਵੱਲੋਂ ਮਾਨਤਾ ਪ੍ਰਾਪਤ ਡਰਾਈਵਰਾਂ ਦੀ ਸਿਖਲਾਈ ਦਾ ਕੋਰਸ ਵਿਕਸਤ ਕਰਨ ਲਈ ਅਸੀਂ ਡਰਾਈਵਰ ਸਿਖਲਾਈ ਉਦਯੋਗ ਨਾਲ ਰਲ ਦੇ ਕੰਮ ਕੀਤਾ ਹੈ, ਜਿਸਨੂੰ ਕਈ ਡਰਾਈਵਿੰਗ ਸਕੂਲ ਇਸਤੇਮਾਲ ਕਰਦੇ ਹਨ। ਇਸ ਰਸਤੇ ਜਾਣ ਦੇ ਕੁਝ ਵਾਧੂ ਫਾਇਦੇ ਹਨ:

 • ਜਦੋਂ ਤੁਸੀਂ ਆਪਣੇ ਲਰਨਰ ਦੇ ਪੜਾਅ ਦੌਰਾਨ ਮਾਨਤਾ ਪ੍ਰਾਪਤ ਜੀ ਐੱਲ ਪੀ ਦਾ ਕੋਰਸ ਕਾਮਯਾਬੀ ਨਾਲ ਪੂਰਾ ਕਰਦੇ ਹੋ ਤਾਂ ਤੁਸੀਂ ਨੌਵਿਸ ਸਟੇਜ ਵਿੱਚ ਛੇ ਮਹੀਨੇ ਦੀ ਕਟੌਤੀ ਕਰਵਾਉਣ ਦੇ ਹੱਕਦਾਰ ਹੋ ਜਾਂਦੇ ਹੋ ਜੇ ਅਗਰ ਤੁਸੀਂ ਆਪਣੀ ਨੋਵਿਸ ਸਟੇਜ ਦੇ ਪਹਿਲੇ 18 ਮਹੀਨਿਆਂ ਦੌਰਾਨ ਉਲੰਧਘਣਾਵਾਂਅਤੇ ਆਪਣੇ ਕਸੂਰ ਵਾਲੀਆਂ ਟੱਕਰਾਂ ਤੋਂ ਬਚੇ ਰਹਿੰਦੇ ਹੋ

 • ਹਾਈ ਸਕੂਲ ਦੇ ਉਹ ਵਿਦਿਆਰਥੀ, ਜਿਹੜੇ ਮਾਨਤਾ ਪ੍ਰਾਪਤ ਜੀ ਐੱਲ ਪੀ ਦਾ ਕੋਰਸ ਸਫਲਤਾਂ ਪੂਰਬਕ ਮੁਕੰਮਲ ਕਰ ਲੈਂਦੇ ਹਨ,ਆਪਣੇ ਸੈਕੰਡਰੀ ਸਕੂਲ ਐਡਮਿਨਸਟ੍ਰੇਸ਼ਨ ਦਫ਼ਤਰ ਕੋਲ ਆਪਣੀ ਡੈਕਲੇਰੇਸ਼ਨ ਆਫ਼ ਕੰਪਲੀਸ਼ਨ (ਮੁਕੰਮਲਤਾ ਦਾ ਘੋਸ਼ਣਾ—ਪੱਤਰ) ਲਿਜਾ ਕੇ ਗਰੇਡ 11 ਦੇ ਦੋ ਕੈ੍ਰਡਿਟ ਹਾਸਲ ਕਰ ਸਕਦੇ ਹਨ।

ਸਿਲਖਾਈ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਬਾਰੇ ਜਾਣਕਾਰੀ ਲਵੋ। ਜੀ ਐਂਲ ਪੀ ਦੀ ਮਾਨਤਾ ਵਾਲੇ ਡਰਾਈਵਰ ਸਿਖਲਾਈ ਦੇ ਕੋਰਸਾਂ ਵਾਲੇ ਸਕੂਲ ਤੁਹਾਨੂੰ ਜੀ ਐਲ ਪੀ ਦੀ ਪ੍ਰਮਾਣਿਕਤਾ ਵਾਲਾ ਇੱਕ ਯੋਗ ਡਰਾਈਵਰ ਟ੍ਰੇਨਿੰਗ ਸਕੂਲ ਲਾਈਸੈਂਸ ਦਿਖਾ ਸਕਦੇ ਹਨ।

ਆਪਣੇ ਇਲਾਟ ਇਲਾਕੇ ਵਿੱਚ ਸਕੂਲ ਲੱਭਣਾ ਸੌਖਾ ਹੈ। ਸਾਡੇ ਡਰਾਈਵਰ ਟ੍ਰੇਨਿੰਗ ਵੈਬਸਾਈਟ www.dtcbc.com ਤੋਂ ਡਰਾਈਵਰ ਟ੍ਰੇਨਿੰਗ ਸਕੂਲ ਦੀ ਚੋਣ ਕਰਨ ਬਾਰੇ ਸੁਝਾਵਾਂ ਦੇ ਨਾਲ ਨਾਲ ਮਾਨਤਾ ਪ੍ਰਾਪਤ ਕੋਰਸ ਕਰਵਾਉਣ ਵਾਲੇ ਸਕੂਲਾਂ ਦੀ ਲਿਸਟ ਪ੍ਰਾਪਤ ਕਰੋ।

ਮਾਨਤਾ ਪ੍ਰਾਪਤ ਡਰਾਈਵਿੰਗ ਕੋਰਸ ਕਰਨਾ ਕਿਉਂ ਚੰਗਾ ਹੈ ?

ਜਦੋਂ ਤੁਸੀਂ ਆਈ ਸੀ ਬੀ ਸੀ ਤੋਂ ਮਾਨਤਾ ਪ੍ਰਾਪਤ ਕੋਰਸ ਕਰਵਾਉਣ ਵਾਲੇ ਸਕੂਲ ਦੀ ਚੋਣ ਕਰਦੇ ਹੋ ਤਾਂ ਤੁਸੀਂ ਅੱਗੇ ਦਿੱਤੀਆਂ ਚੀਜ਼ਾ ਦੀ ਉਮੀਦ ਰੱਖ ਸਕਦੇ ਹੋ:

 • ਸਕੂਲ ਦੇ ਕੋਰਸ ਦੀ ਰੂਪ—ਰੇਖਾ, ਰੇਟ,ਕੰਮਕਾਰ ਦੇ ਘੰਟੇ ਅਤੇ ਪੈਸੇ ਵਾਪਸ ਮੋੜਨ ਦੀ ਨੀਤੀ ਦੀ ਛਪੀ ਹੋਈ ਕਾਪੀ
 • ਆਈ ਸੀ ਬੀ ਸੀ ਦੇ ਮਿਆਰਾਂ ਉੱਤੇ ਪੂਰਾ ਉੱਤਰਦਾ ਪਾਠਕ੍ਰਮ ਪੜ੍ਹਾਉਣ ਵਾਲੇ ਤਜਰਬੇਕਾਰ ਅਧਿਕਆਪਕ
 • ਤੁਹਾਡੇ ਮਾਪੇ, ਸਰਪ੍ਰਸਤ ਜਾਂ ਨਿਗਰਾਨ ਲਈ ਤੁਾਡੀ ਸਿਲਖਾਈ ਵਿੱਚ ਸ਼ਾਮਲ ਹੋ ਸਕਣ ਦੇ ਤਰੀਕੇ
 • ਅਭਿਆਸ ਕਰਨ ਲਈ ਗੱਡੀਆਂ, ਜੋ ਸਰੱਖਿਅਤ ਅਤੇ ਚੰਗੀ ਤਰ੍ਹਾਂ ਰੱਖ ਰਖਾਵ ਵਾਲਿਆਂ ਹੋਣ
 • ਘੱਟੋ — ਘੱਟ 16 ਘੰਟਿਆਂ ਦੀ ਕਲਾਸ ਰੂਮ ਹਿਦਾਯਤ, 12 ਘੰਟਿਆਂ ਦੀ ਕਾਰ ਅੰਦਰ ਸਿਖਿਆ ਦੇ ਚਾਰ ਘੰਟਿਆਂ ਦੀ ਵਾਧੂ ਸਿਖਿਆ — ਇੱਕ ਨਿੱਗਰ ਨੀਂਹ
 • ਕਲਾਸ ਰੂਮ ਵਿੱਚ ਕਿਰਿਆਸ਼ੀਲ ਅਤੇ ਪਰਸਪਰ ਕਿਰਿਆਸ਼ੀਲ ਢੰਗ ਨਾਲ ਸਿੱਖਣਾ
 • ਤੁਹਾਡੀ ਤਰੱਕੀ ਦਾ ਕੋਰਸ ਦੇ ਦਰਮਿਆਨ ਅਤੇ ਅੰਤ ਵਿਚ ਮਿਆਰੀ ਕਿਸਮ ਦੀ ਯੋਗਤਾ ਜਾਂਚ — ਸੂਚੀ ਦੀ ਵਰਤੋਂ ਦੁਆਰਾ ਮੁੱਲਾਂਕਣ — ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਕੀ ਸਥਿਤੀ ਹੈ
 • ਕਾਰ ਵਿੱਚ ਸਿਖਾਏ ਗਏ ਅਤੇ ਕਲਾਸ ਵਿਚ ਪੜ੍ਹਾਏ ਗਏ ਦਾ ਆਪਸ ਵਿੱਚ ਸਬੰਧ ਜੋੜਿਆ ਜਾਣਾ

ਪਹਿਲੇ ਦਿਨ ਤੋਂ ਹੀ ਨਿਯਮਾਂ ਅਨੁਸਾਰ ਗੱਡੀ ਚਲਾਓੁ।

ਜਦੋ ਤੁਸੀਂ ਅਜੇ ਜੀ ਐਂਲ ਪੀ ਵਿੱਚ ਹੁੰਦੇ ਹੋ ਤਾਂ ਤੁਹਾਡੀ ਅਤੇ ਦੂਸਰਿਆਂ ਦੀ ਸਰੱਖਿਆ ਕਰਨ ਲਈ ਕਈ ਪਾਬੰਦੀਆਂ ਲਾਈਆਂ ਗਿਈਆਂ ਹੁੰਦੀਆਂ ਹਨ, ਜਿਵੇ ਨਵੇਂ ਡਰਾਈਵਰ ਦਾ ਸਾਈਨ ਲਾਉਣਾ, ਹੱਥ ਵਿੱਚ ਫੜਕੇ ਅਤੇ ਹੱਥ ਵਿੱਚ ਫੜੇ ਬਿਨਾਂ ਵਰਤੇ ਜਾਣ ਵਾਲੇ ਇਲੈਕਟ੍ਰੋਨਿਕ ਜੰਤਰਾਂ ਦੀ ਵਰਤੋ ਨਾਂ ਕਰਨਾ ਅਤੇ ਸਵਾਰੀਆਂ ਬਿਠਾਉਣ ਉੱਤੇ ਪਾਬੰਦੀਆਂ। ਤੁਹਾਨੂੰ ਗੱਡੀ ਤੇਜ਼ ਚਲਾਉਣ ਕਾਰਨ ਜਾਂ ਟ੍ਰੈਫਿਕ ਦੀਆਂ ਹੋਰ ਉਲੰਘਣਾਵਾਂ ਕਾਰਨ ਜਾਂ ਜੀ ਐੱਲ ਪੀ ਦੀਆਂ ਪਾਬੰਦੀਆਂ ਦੀ ਪਾਲਣਾ ਨਾ ਕਰਨ ਕਾਰਨ ਟਿਕਟ ਮਿਲ ਸਕਦੇ ਹਨ, ਜ਼ੁਰਮਾਨਾ ਹੋ ਸਕਦਾ ਹੈਅਤੇਪੈਨਲਟੀ ਪੁਆਇੰਟ ਮਿਲ ਸਕਦੇ ਹਨ, ਇਸ ਲਈ ਪ੍ਰੋਗਰਾਮ ਵਿਚ ਰਹੋ।

ਨਵੇਂ ਡਰਾਈਵਰਾਂ ਦੀਆਂ ਟੱਕਰਾਂ ਦੀ ਦਰ ਜਿ਼ਆਦਾ ਹੋਣ ਕਾਰਨ ਮੋਟਰ ਵਿਹੀਕਲ ਦਾ ਸੁਪਰਡੈਂਟ ਉਹਨਾਂ ਦੇ ਡਰਾਈਵਿੰਗ ਰਿਕਾਰਡ ਉੱਪਰ ਬਹੁਤ ਨੇੜਿਓ ਨਿਗ੍ਹਾ ਰੱਖਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਵੱਲੋਂ ਕੀਤੀ ਕਿਸੇ ਵੀ ਉਲੰਘਣਾ ਤੋਂ ਬਾਅਦ ਤੁਹਾਡਾ ਰੀਵੀਊ (ਤੁਹਾਡੇ ਬਾਰੇ ਦੁਬਾਰਾ ਗੌਰ) ਹੋ ਸਕਦਾ ਹੈ। ਇਸ ਕਾਰਨ ਤੁਹਾਨੂੰ ਚਿਤਾਵਨੀ ਦੀ ਚਿੱਠੀ ਮਿਲ ਸਕਦੀ ਹੈ,ਪ੍ਰੋਬੇਸ਼ਨ ਲੱਗ ਸਕਦੀ ਹੈ ਜਾਂ ਗੱਡੀ ਚਲਾਉਣ ਤੋਂ ਮਨਾਹੀ ਹੋ ਸਕਦੀ ਹੈ। ਗੱਡੀ ਚਲਾਉਣ ਦੀ ਮਨਾਹੀ ਇਕ ਮਹੀਨੇ ਤੋਂ ਇੱਕ ਸਾਲ ਤੱਕ ਜਾਂ ਜਿ਼ਆਦਾ ਹੋ ਸਕਦੀ ਹੈ (ਹੋਰ ਪੁਆਇੰਟਾਂ ਜਾਂ ਜਿ਼ਆਦਾ ਗੰਭੀਰ ਉਲੰਘਣਾਵਾਂ ਦਾ ਅਰਥ ਹੈ ਲੰਮੀ ਮਨਾਹੀ। ਸਪਸ਼ਟ ਹੈ ਕਿ ਕੋਈ ਵੀ ਅਜਿਹੀ ਨਹੀਂ ਕਰਨਾ ਚਾਹੁੰਦਾ,ਇਸ ਲਈ ਸਾਡੇ ਵਲੋਂ ਦਰਸਾਏ ਕਦਮਾਂ ਉੱਤੇ ਚੱਲਣਾ ਹੀ ਸਹੀਂ ਰਸਤਾ ਹੈ।

ਜੇ ਕਰ ਤੁਸੀਂ ਖੂਨ *ਚ ਅਲਕੋਹਲ ਦੀ ਪਾਬੰਦੀ ਦੀ ਉਲੰਘਣਾ ਕਰਦੇ ਹੋ ਜਾਂ ਡਰੱਗਾਂ ਦੇ ਨਸ਼ੇ ਅਧੀਨ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਦੰਡ
ਮਿਲ ਸਕਦੇ ਹਨ ਜਿਹਨਾਂ ਵਿੱਚ ਇਕਦਮ ਸੜਕ *ਤ ਤੁਹਾਡਾ ਲਾਈਸੈਂਸ ਮੁਅੱਤਲ ਕਰ ਦਿੱਤਾ ਜਾਣਾ ਜਾਂ ਤੁਹਾਨੂੰ ਗੱਡੀ ਚਲਾਉਣ ਤੋ ਮਨ੍ਹਾ ਕਰ ਦੇਣਾ,
ਜੁਰਮਾਨਾ ਕਰਨਾ,ਡਰਾਈਵਰ ਪੈਨਲਟੀ ਪੁਆਇੰਟ ਦੇਣਾ ਅਤੇ/ਜਾਂ ਤਹਾਡੀ ਗੱਡੀ ਕਬਜ਼ੇ ਵਿੱਚ ਕਰ ਲਈ ਜਾਣਾ ਵੀ ਸ਼ਾਮਲ ਹਨ। ਇਹ ਘਟਨਾਵਾਂ ਤੁਹਾਡੇ ਡਰਾਈਵਰੀ ਦੇ ਰਿਕਾਰਡ ਵਿੱਚ ਦਰਜ਼ ਕਰ ਲਈਆਂ ਜਾਣਗੀਆਂਅਤੇ ਨਤੀਜ਼ੇ ਵਜ਼ੋ ਤੁਹਾਡੇ ਉੱਤੇ ਹੋਰ ਮਨਾਹੀਆਂ ਵੀ ਲਗ ਸਕਦੀਆਂ ਹਨ। ਜੇ ਤੁਸੀਂ ਸ਼ਰਾਬ ਪੀਣ ਬਾਰੇ ਸੋਚ ਰਹੇ ਹੋ ਤਾਂ ਗੱਡੀ ਨਾ ਚਲਾਉ

ਜੇ ਤੁਹਾਨੂੰ ਲਰਨਜ਼ ਸਟੇਜ਼ ਵਿੱਚ ਗੱਡੀ ਚਲਾਉਣ ਤੋ ਕੋਈ ਮਨਾਹੀ ਲੱਗ ਜਾਂਦੀ ਹੈ ਤਾਂ ਇਸ ਨਾਲ ਤੁਹਾਡੀ ਲਰਨਰ ਸਟੇਜ ਵਿੱਚ ਵਾਧਾ ਹੋ ਜਾਵੇਗਾ ਕਿਉਕਿ
ਜਿੰਨਾ ਚਿਰ ਤੁਸੀਂ ਮਨਾਹੀ ਦਾ ਸਮਾਂ ਪੂਰਾ ਨਹੀਂ ਕਰ ਲੈਂਦੇ ਤੇ ਤੁਹਾਡਾ ਲਾਈਸੈਂਸ ਮੁੜ ਬਹਾਲ ਨਹੀਂ ਹੋ ਜਾਂਦਾ, ਤੁਸੀਂ ਪਾਸ ਹੋ ਕੇ ਨੋਵਿਸ ਸਟੇਜ਼ ਤੱਕ ਜਾਣ ਲਈ ਹੋਰ ਸਮਾਂ ਜਮ੍ਹਾਂ ਨਹੀਂ ਕਰ ਸਕੋਗੇ।

ਜੇ ਤੁਹਾਡੇ ਉੱਤੇ ਨੋਵਿਸ ਸਟੇਜ ਵਿੱਚ ਗੱਡੀ ਚਲਾਉਣ ਤੋਂ ਕੋਈ ਮਨਾਹੀ ਲੱਗ ਜਾਂਦੀ ਹੈ ਤਾਂ ਜਿੰਨਾ ਸਮਾਂ ਤੁਸੀਂ ਜੀ ਐੱਲ ਪੀ ਵਿੱਚੋਂ ਪਾਸ ਹੋਣ ਲਈ ਜਮ੍ਹਾਂ ਕੀਤਾਹੈ, ਉਹ ਗੁਆ ਲਾਉਗੇ।ਘੜੀ ਵਾਪਸ ਸਿਫਰ ਉੱਤੇ ਆ ਜਾਵੇਗੀ। ਜਦੋ ਤੁਹਾਡਾ ਲਾਇਸੈਂਸ ਮੁੜ ਬਹਾਲ ਹੋ ਜਾਵੇਤਾਂ ਤੁਹਾਨੂੰ ਜੀ ਐਲ ਪੀ 'ਚ ਪਾਸ ਹੋਣ ਲਈ ਨੋਵਿਸ ਸਟੇਜ ਵਿੱਚ ਲਗਾਤਾਰ ਬਿਨਾਂ ਕਿਸੇ ਮਨਾਹੀ ਵਾਲੇ ਵਾਧੂ 24 ਮਹੀਨੇ ਜਮ੍ਹਾਂ ਕਰਨੇ ਪੈਣਗੇ।

ਲਾਈਸੈਂਸ ਉੱਤੇ ਜੀ ਐੱਲ ਪੀ ਦੀਆਂ ਪਾਬੰਦੀਆਂ ਦੀ ਪਾਲਣਾ ਕਰਕੇ, ਤੁਸੀਂ ਜੀ ਐੱਲ ਪੀ ਦੇ ਸਖਤ ਦੰਡਾਂ ਤੋ ਬੱਚੋਗੇ ਅਤੇ ਪੂਰੇ ਲਾਇਸੈਂਸ ਵਾਲੇ ਡਰਾਈਵਰ ਬਣੋਗੇ।

ਜੇ ਮੈਂ ਹੁਣ ਹੀ ਬੀ ਸੀ. 'ਚ ਆਇਆ ਹੋਵਾਂ ਤਾਂ ਕੀ ਹੋਏਗਾ ?

ਬੀ.ਸੀ. ਵਿੱਚ ਪਹਿਲੇ 90 ਦਿਨਾਂ ਦੀ ਰਿਹਾਇਸ਼ ਦੌਰਾਨ ਤੁਸੀਂ ਕਿਸੇ ਹੋਰ ਸੂਬੇ, ਸਟੇਟ ਜਾਂ ਦੋਸ਼ ਦਾ ਆਪਣਾ ਉਚਿਤ ਡਰਾਈਵਿੰਗ ਲਾਈਸੈਂਸ ਵਰਤ
ਸਕਦੇ ਹੋ। ਇਸ ਸਮੇਂ ਤੋ ਬਾਅਦ ਇੱਥੇ। ਗੱਡੀ ਚਲਾਉਣ ਲਈ ਜਰੂਰੀ ਹੈ ਕਿ ਤੁਹਾਡੇ ਕੋਲ ਬੀ ਸੀ. ਦਾ ਡਰਾਈਵਰ ਲਾਈਸੈਂਸ ਹੋਵੇ। ਤੁਹਾਨੂੰ ਆਪਣਾ ਪੁਰਾਣਾ ਲਾਈਸੈਂਸ ਜਮ੍ਹਾਂ ਕਰਵਾਉਣਾ ਪਵੇਗਾ ਅਤੇ ਲੋੜੀਂਦੇ ਟੈਸਟ ਪਾਸ ਕਰਨੇ ਪੈਣਗੇ। ਆਈ. ਸੀ ਬੀ ਸੀ ਦੇ ਕੁਝ ਦੇਸ਼ਾ ਨਾਲ ਲਾਈਸੈਂਸਾਂ ਬਾਰੇ ਦੁਤਰਫਾ ਸਮਝੌਤੇ ਹਨ। ਜੋ  ਤੁਹਾਡੇ ਕੋਲ ਉਹਨਾਂ ਵਿੱਚੋ ਕਿਸੇ ਇੱਕ ਦੋਸ਼ ਦਾ ਲਾਈਸੈਂਸ ਹੋਵੇ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਸਾਰੇ ਟੈਸਟ ਦੇਣ ਦੀ ਲੋੜ ਨਾ ਪਵੇ। ਇਹਨਾ ਦੇਸ਼ਾ ਦੀ ਸੂਚੀ ਤੁਸੀਂ ਆਈ ਸੀ ਬੀ ਸੀ ਕਾਮ (icbc.com) ਦੇ "ਮੂਵਿੰਗ ਟੂ ਆਰ ਫਰਾਮ ਬੀ ਸੀ" ਦੇ ਸੈਕਸ਼ਨ ਵਿੱਚ ਦੇਖ ਸਕਦੇ ਹੋ।

ਗਰੂਜੁਏਟਿਡ ਲਾਈਸੈਂਸਿੰਗ ਤੁਹਾਡੇ ਉਪਰ ਲਾਗੂ ਹੋਵੇਗਾ ਜੇ ਤੁਹਾਡੇ ਕੋਲ ਜੀ ਐਲ ਪੀ ਅਧੀਨ ਲੋੜੀਂਦੇ ਗੱਡੀ ਚਲਾਉਣ ਦੇ ਤਜਰਬੇ ਤੋਂ ਘੱਟ ਤਜਰਬਾ ਹੋਵੇ। ਜੇ ਤੁਸੀਂ ਏਥੇ ਹੁਣੇ ਆਏ ਹੋ ਅਤੇ ਲਰਨਰ ਡਰਾਈਵਰ ਹੋ ਤਾਂ ਤੁਸੀਂ ਜੀ ਐੱਲ ਪੀ ਦੀ ਲਰਨਰ ਸਟੇਜ ਵਿੱਚ ਦਾਖਲ ਹੋਵੋਗੇ। ਜੇ ਤੁਹਾਡੇ ਕੋਲ ਪੂਰੇ ਅਧਿਕਾਰਾਂ ਵਾਲਾ ਲਾਈਸੈਂਸ ਹੈ ਪਰ ਤੁਹਾਡੇ ਕੋਲ ਗੱਡੀ ਚਲਾਉਣ ਦਾ ਨਾਨ — ਲਰਨਰ ਤਜਰਬਾ 24 ਮਹੀਨਿਆਂ ਤੋ ਘੱਟ ਹੈ ਤਾਂ ਤੁਸੀਂ ਨੋਟਿਸ ਸਟੇਜ ਵੱਚ ਦਾਖਲ ਹੋਵੇਗੇ। ਤੁਸੀਂ ਕਿਸੇ ਵੀ ਸਟੇਜ ਉੱਤੇ ਹੋਵੇ, ਤੁਹਾਨੂੰ ਗੱਡੀ ਚਲਾਉਣ ਦੇ ਉਨੇ ਤਜਰਬੇ ਦਾ ਕ੍ਰੈਡਿਟ ਮਿਲੇਗਾ ਜਿੰਨਾ ਤਜਰਬਾ ਤੁਹਾਡੇ ਕੋਲ ਹੈ। ਤੁਹਾਨੂੰ ਬਸ ਬਾਕੀ ਰਹਿੰਦਾ ਤਜਰਬਾ ਪੂਰਾ ਕਰਨਾ ਪਵੇਗਾ। ਜਦੋਂ ਤੁਸੀਂ ਹਰ ਸਟੇਜ਼ ਦੀਆਂ ਤਜਰਬੇ ਦੀਆਂ ਸ਼ਰਤਾਂ ਪੂਰੀਆਂ ਕਰ ਲਵੋ ਤਾਂ ਤੁਸੀਂ ਉਹ ਰੋਡ ਟੈਂਸਟ ਦੇਣ ਦੇ ਹੱਕਦਾਰ ਹੋਵੋਗੇ ਜੋ ਤੁਹਾਨੂ ਲਾਈਸੈਂਸ ਲੈਣ ਦੀ ਅਗਲੀ ਸਟੇਜ ਤੱਕ ਲੈ ਜਾਵੇ।

ਹੋਰ ਜਾਣਕਾਰੀ ਦੀ ਲੋੜ ਹੈ ?

ਗਰੈਜੂਏਟਿਡ ਲਾਇਸੈਂਸਿੰਗ ਬਾਰੇ ਹੋਰ ਜਾਣਕਾਰੀ  ਲਈ
1-800-950-1498 (ਸਾਰੇ ਬੀ.ਸੀ. ਵਿੱਚ ਮੁਫ਼ਤ) ਜਾਂ
250-978-8300 ਉੱਤੇ ਫੋਨ ਕਰੋ ਜਾਂ icbc.com ਦੇਖੋ ।

Last updated: March 2017

More topics

Last updated: March 2017