ਕਲੇਮ ਕਰਨਾ?

ਅਸੀਂ ਤੁਹਾਡੀ ਮਦਦ ਲਈ ਹਾਜ਼ਰ ਹਾਂ।

Last updated: March 2017

​ਗੱਡੀ ਦਾ ਨੁਕਸਾਨ ਹੋ ਗਿਆ ਹੈ ਜਾਂ ਗੱਡੀ ਚੋਰੀ ਹੋ ਗਈ ਹੈ? ਅਸੀਂ ਤੁਹਾਡੀ ਮਦਦ ਲਈ ਹਾਜ਼ਰ ਹਾਂ।

 • ਸਾਡੇ ਡਾਹਿਲ-ਏ-ਕਲੇਮ ਰਾਹੀਂ ਬੀ.ਸੀ., ਕੈਨੇਡਾ ਅਤੇ ਅਮਰੀਕਾ ਵਿੱਚ ਹਫਤੇ ਦੇ ਸੱਤੇ ਦਿਨ, ਦਿਨ ਦੇ 24 ਘੰਟੇ ਕਲੇਮ ਕਰਨ ਦੀ ਸੇਵਾ।

 • ਆਈ. ਸੀ.ਬੀ.ਸੀ. ਦੀਆਂ ਕ .ਆ .ਰ ਸ਼ਾਪ ਵੇਲੇ ਥਾਂਵਾ (ਫੈਸਿਲਟੀਜ਼) ਰਾਹੀਂ ਗਰੰਟੀਸ਼ੁਦਾ ਮੁਰੰਮਤਾਂ।

 • ਆਪਣੇ ਕਲੇਮ ਬਾਰੇ ਕੋਈ ਫਿਕਰ ਹੈ? ਅਸੀਂ ਤੁਹਾਡਾ ਮਸਲਾ ਹੱਲ ਕਰਨ ਦੀ ਕੋਸਿ਼ਸ਼ ਕਰਨ ਲਈ ਤੁਹਾਡੇ ਨਾਲ ਰਲ ਕੇ ਕੰਮ ਕਰਾਂਗੇ।

 • ਅਸੀਂ ਤੁਹਾਡੇ ਕਲੇਮ ਬਾਰੇ ਜਾਣਕਾਜਰੀ ਦੇਣ ਲਈ ਫੋਨ ਉੱਤੇ 170 ਤੋ ਵੱਧ ਬੋਲੀਆਂ ਵਿੱਚ ਅਨੁਵਾਦ ਦੀ ਮੁਫਤ ਸੇਵਾ ਪ੍ਰਦਾਨ ਕਰਦੇ ਹਾਂ।

ਜਿ਼ਅਦਾ ਜਾਣਕਾਰੀ ਦੀ ਲੋੜ ਹੈ? ਜੇ ਕਿਸੇ ਐਕਸੀਡੈਂਟ ਵਿੱਚ ਤੁਹਾਡੇ ਸੱਟ ਲੱਗ ਗਈ ਹੈ ਤਾਂ ਸਾਡੇ ਕਿਸੇ ਡਾਇਲ-ਏ-ਕਲੇਮ ਟੈਲੀਫੋਨ ਅਡਜਸਟਰ ਨਾਲ ਗੱਲ ਕਰੋ, ਸਾਡਾ ਇੰਜਰਡ ਇਨ ਏ ਕਰੈਸ਼? ਨਾਂ ਤਾਂ ਕਿਤਾਬਚਾ ਦੇਖੋ, ਜਾਂ icbc.com/claims ਵੈੱਬਸਾਈਟ 'ਤੇ ਜਾਉ।

1. ਐਕਸੀਡੈਂਟ ਤੋਂ ਬਾਅਦ

 • ਇਹ ਪੱਕਾ ਕਰੋ ਕਿ ਤੁਸੀਂ ਠੀਕ ਹੋ।
 • ਇਹ ਪੱਕਾ ਕਰੋ ਕਿ ਸਥਾਨ ਸੁਰੱਖਿਅਤ ਹੈ।
 • ਦੂਜਿਆਂ ਦੀ ਮਦਦ ਕਰੋ।
 • ਜੇ ਲੋੜ ਹੋਵੇ ਤਾਂ 911 ਤੇ ਫੋਨ ਕਰੋ।
 • ਗੱਡੀਆਂ ਦੇ ਲਾਂਭੇ ਕੀਤੇ ਜਾਣ ਤੋਂ ਪਹਿਲਾਂ ਟੱਕਰ ਵਾਲੀ ਥਾਂ ਅਤੇ ਗੱਡੀ ਨੂੰ ਹੋਏ ਨੁਕਸਾਨ ਦੀਆਂ ਕੁਝ ਤਸਵੀਰਾਂ ਖਿੱਚੋ (ਜੇ ਤੁਹਾਡੇ ਕੋਲ ਸਮਾਰਟਫੋਟ ਜਾਂ ਕੈਮਰਾ ਹੋਵੇ)।
 • ਜੇ ਸੰਭਵ ਹੋਵੇ ਤਾਂ ਗੱਡੀਆਂ ਨੂੰ ਸੜਕ ਤੋਂ ਲਾਂਭੇ ਕਰ ਦਿਉ।
 • ਦੂਸਰੇ ਡਰਾਈਵਰ ਦਾ ਲਾਇਸੰਸ ਨੰਬਰ ਅਤੇ ਗੱਡੀ ਨੰਬਰ ਲੈ ਲਵੋ (ਬੇਸ਼ੱਕ ਇਹ ਲੱਗਦਾ ਹੋਵੇ ਕਿ ਕੋਈ ਨੂਕਸਾਨ ਨਹੀਂ ਹੋਇਆ—ਤੁਹਾਨੂੰ ਇਹ ਬਾਅਦ ਵਿੱਚ ਦਿਖਾਈ ਦੇ ਸਕਦਾ ਹੈ।)
 • ਜੇ ਗੱਡੀ ਬੀ ਸੀ ਦੀ ਨਾ ਹੋਵੇ ਤਾਂ ਗੱਡੀ ਦਾ ਪਾਲਸੀ ਨੰਬਰ ਅਤੇ ਇਨਸ਼ੋਰੈਂਸ ਕਰਨ ਵਾਲੀ ਕੰਪਨੀ ਦਾ ਨਾਂ ਜਰੂਰ ਲੈ ਲਵੋ।
 • ਜੇ ਕੋਈ ਗਵਾਹ ਮੌਜੂਦ ਹੋਵੇ ਤਾਂ ਉਸ ਬਾਰੇ ਜਾਣਕਾਰੀ ਲਵੋ।
 • ਸਾਡੇ ਡਾਇਲ-ਏ-ਕਲੇਮ ਨੂੰ ਫੋਨ ਕਰੋ। (ਸੰਪਰਕ ਕਰਨ ਬਾਰੇ ਨੰਬਰਾਂ ਲਈ ਪਿਛਲਾ ਸਫਾ ਦੇਖੋ।)

ਜੇ ਕੋਈ ਐਕਸੀਡੈਂਟ ਕਰਕੇ ਭੱਜ ਗਿਆ ਹੈ

 • ਉੱਤੇ ਦੱਸੇ ਕਦਮ ਚੁੱਕੋ।
 • ਜਦੋਂ ਵੀ ਸੰਭਵ ਹੋਵੇ ਐਕਸੀਡੈਂਟ ਕਰਕੇ ਭੱਜਣ ਵਾਲੀ ਗੱਡੀ (ਹਿੱਟ-ਐਂਡ-ਰੰਨ ਵਹੀਕਲ) ਦੀ ਕਿਸਮ ਅਤੇ ਮਾਡਲ, ਲਾਈਸੰਸ ਪਲੇਟ ਨੰਬਰ ਅਤੇ ਡਰਾਈਵਰ ਦੇ ਹੁਲੀਏ ਬਾਰੇ ਜਾਣਨਾ ਮਹੱਤਵਪੂਰਨ ਹੈ।

ਜੇ ਤੁਹਾਡੀ ਗੱਡੀ ਚਲਾ ਕੇ ਨਾ ਲਿਜਾਈ ਜਾ ਸਕਦੀ ਹੋਵੇ।

ਟੋਅ ਟਰੱਕ ਸੱਦੋ। ਆਪਣੀ ਗੱਡੀ ਨੂੰ ਉਸ ਥਾਂ ਤੇ ਟੋਅ ਕਰਵਾਉ ਜਿੱਥੇ ਇਹ ਸੁਰੱਖਿਅਤ ਤਰੀਕੇ ਨਾਲ ਖੜ੍ਹੀ ਕੀਤੀ ਜਾ ਸਕਦੀ ਹੋਵੇ। ਜੇ ਤੁਹਾਡੇ ਕੋਲ ਆਈ ਸੀ ਬੀ ਸੀ ਦੀ ਕੁਲੀਜ਼ਨ ਕਵਰੇਜ ਹੈ, ਜਾਂ ਜੇ ਦੂਜੀ ਗੱਡੀ ਦਾ ਡਰਾਈਵਰ ਐਕਸੀਡੈਂਟ ਲਈ ਜਿੰਮੇਵਾਰ ਹੈ ਤਾਂ ਸਾਡੇ ਵੱਲੋਂ ਲਾਇਬਿਲਟੀ (ਜ਼ਿੰਮੇਵਾਰੀ) ਦਾ ਫੈਸਲਾ ਕਰ ਲੈਣ ਤੋਂ ਬਾਅਦ ਟੋਅ ਕਰਨ ਅਤੇ ਗੱਡੀ ਨੂੰ ਸਟੋਰ ਕਰਨ ਦਾ ਖਰਚਾ ਤੁਹਾਡੇ ਕਲੇਮ ਦਾ ਹਿੱਸਾ ਹੋਵੇਗਾ।

ਤੁਹਾਨੂੰ ਪੁਲਿਸ ਨੂੰ ਰਿਪੋਰਟ ਕਰਨ ਦੀ ਲੋੜ ਹੋ ਸਕਦੀ ਹੈ। ਪੁਲੀਸ ਨਾਂਲ ਕਦੋਂ ਸੰਪਰਕ ਕਰਨਾ ਹੈ, ਇਸ ਬਾਰੇ ਸੇਧਾਂ ਲਈ ਕਦਮ 2 ਦੇਖੋ।

ਆਪਣੇ ਐਕਸੀਡੈਂਟ ਬਾਰੇ ਦੱਸਣ ਲਈ ਡਾਇਲ-ਏ-ਕਲੇਮ ਨੂੰ ਫੋਨ ਕਰੋ। ਕਦਮ 3 ਦੇਖੋ। ਜੇ ਤੁਹਾਡੇ ਕੋਲ ਆਈ ਸੀ ਬੀ ਦੀ ਕੁਲੀਜ਼ਨ ਕਵਰੇਜ ਹੈ ਜਾਂ ਜੇ ਆਈ ਸੀ ਬੀ ਦੀ ਇਨਸ਼ੋਰੈਂਸ ਵਾਲਾ ਕੋਈ ਹੋਰ ਗੱਡੀ ਚਾਲਕ ਐਕਸੀਡੈਂਟ ਲਈ ਜਿੰਮੇਵਾਰ ਹੈ ਤਾਂ ਨੂਕਸਾਨ ਦਾ ਅੰਦਾਜ਼ਾ ਲਾਉਣ ਲਈ ਅਸੀਂ ਤੁਹਾਡੀ ਗੱਡੀ ਨੂੰ ਇਸ ਦੀ ਖੜ੍ਹੀ ਕਰਨ ਵਾਲੀ ਥਾਂ ਤੋਂ ਆਪਣੇ ਕਿਸੇ ਸਥਾਨ ਤੇ ਟੋਅ ਕਰਾਂਗੇ ਜਾਂ ਅਸੀਂ ਇਸ ਨੂੰ ਸਿੱਧਾ ਕਿਸੇ ਆਈ ਸੀ ਬੀ ਸੀ ਦੀ ਸੀ.ਏ.ਆਰ. ਸ਼ੋਪ ਵੈਲੇ ਫੈਸਿਲਟੀ ਤੇ ਟੋਅ ਕਰਕੇ ਲਿਜਾਵਾਂਗੇ ਅਤੇ ਨੁਕਸਾਨ ਦਾ ਅੰਦਾਜ਼ਾ ਉੱਥੇ ਲਾਵਾਂਗੇ।

2. ਪੁਲੀਸ ਨੂੰ ਰਿਪੋਰਟ ਕਰੋ (ਜੇ ਲੋੜ ਹੋਵੇ ਤਾਂ)

ਜੇ ਇਨ੍ਹਾਂ ਪੰਜ ਹਾਲਤਾਂ ਵਿੱਚੋ ਵੀ ਇਕ ਹਾਲਤ ਲਾਗੂ ਹੁੰਦੀ ਹੈ ਤਾਂ ਤੁਹਾਨੂੰ ਘਟਨਾ ਬਾਰੇ ਪੁਲਿਸ ਕੋਲ ਰਿਪੋਰਟ ਕਰਨ ਦੀ ਲੋੜ ਪਵੇਗੀ:

 • ਕੋਈ ਜ਼ਖਮੀ ਹੋਇਆ ਸੀ ਜਾਂ ਕਿਸੇ ਦੀ ਮੌਤ ਹੋਈ ਸੀ।
 • ਇਹ ਐਕਸੀਡੈਂਟ ਕਰਕੇ ਭੱਜਣ (ਹਿੱਟ-ਐਂਡ-ਰੰਨ) ਦਾ ਕੇਸ ਸੀ।
 • ਤੁਹਾਡੀ ਗੱਡੀ ਭੰਨ ਦੇ ਅੰਦਰੋਂ ਚੋਰੀ ਕੀਤੀ ਗਈ ਸੀ ਜਾਂ ਇਸ ਦੀ ਭੰਨਤੋੜ ਕੀਤੀ ਗਈ ਸੀ।
 • ਤੁਹਾਡੀ ਕਾਰ ਚੋਰੀ ਕੀਤੀ ਗਈ ਸੀ।
 • ਜਾਇਦਾਦ ਦਾ ਸਾਰਾ ਨੁਕਸਾਨ 1000 ਡਾਲਰ ਨਾਲੋਂ ਜ਼ਿਆਦਾ ਦਿਖਾਈ ਦਿੰਦਾ ਹੋਵੇ (ਮੋਟਰਸਾਈਕਲਾਂ ਲਈ 600 ਡਾਲਰ)।
 • ਤੁਹਾਨੂੰ ਸ਼ੱਕ ਹੋਵੇ ਕਿ ਦੂਸਰਾ ਡਰਾਈਵਰ ਡਰੱਗ ਜਾਂ ਸ਼ਰਾਬ ਦੇ ਅਸਰ ਹੇਠ ਹੈ।

ਜੇ ਐਕਸੀਡੈਂਟ ਸ਼ਹਿਰ ਵਿੱਚ ਹੋਇਆ ਹੈ ਤਾਂ ਤੁਹਾਨੂੰ 24 ਘੰਟਿਆਂ ਦੇ ਵਿੱਚ ਵਿੱਚ ਅਤੇ ਜੇ ਐਕਸੀਡੈਂਟ ਕਿਸੇ ਪੇਂਡੂ ਇਲਾਕੇ ਵਿੱਚ ਹੋਇਆ ਹੈ ਤਾਂ 48 ਘੰਟਿਆ ਦੇ ਵਿੱਚ ਵਿੱਚ ਪੁਲੀਸ ਕੋਲ ਰਿਪੋਰਟ ਕਰਨ ਦੀ ਲੋੜ ਹੈ।

ਜੇ ਤੁਹਾਡੇ ਸੱਟਾਂ ਲੱਗੀਆਂ ਹਨ ਅਤੇ ਤੁਸੀਂ ਪੁਲੀਸ ਰਿਪੋਰਟ ਦਰਜ ਨਹੀਂ ਕਰਵਾ ਸਕਦੇ ਜਾਂ ਸਾਡੇ ਨਾਲ ਗੱਲ ਨਹੀਂ ਕਰ ਸਕਦੇ ਤਾਂ ਕਿਸੇ ਹੋਰ ਵਿਅਕਤੀ ਨੂੰ ਤੁਹਾਡੇ ਲਈ ਅਜਿਹਾ ਛੇਤੀ ਤੋਂ ਛੇਤੀ ਕਰਨ ਦੀ ਲੋੜ ਹੈ।

3. ਡਾਇਲ-ਏ-ਕਲੇਮ ਨੂੰ ਫੋਨ ਕਰੋ

ਤੁਸੀਂ ਡਾਇਲ-ਏ-ਕਲੇਮ ਨੂੰ ਦਿਨ ਦੇ ਚੌਵੀ ਘੰਟੇ ਹਫਤੇ ਦੇ ਸੱਤੇ ਦਿਨ (24/7) ਫੋਨ ਕਰ ਸਕਦੇ ਹੋ (ਸਾਰੇ ਨੰਬਰਾਂ ਲਈ ਪਿਛਲਾ ਸਫਾ ਦੇਖੋ)। ਸਾਨੂੰ ਫੋਨ ਕਰਨ ਤੋਂ
ਪਹਿਲਾਂ, ਕਿਰਪਾ ਕਰਕੇ ਇਹ ਚੀਜ਼ਾਂ ਤਿਆਰ ਰੱਖੋ:

 • ਉਸ ਵਿਆਕਤੀ ਦੇ ਡਰਾਈਵਰ ਲਾਇਸੰਸ ਦਾ ਨੰਬਰ ਜਿਹੜਾ ਤੁਹਾਡੀ ਗੱਡੀ ਚਲਾ ਰਿਹਾ ਸੀ।
 • ਤੁਹਾਡੀ ਗੱਡੀ ਦਾ ਲਾਇਸੰਸ ਪਲੇਟ ਨੰਬਰ।
 • ਤੁਹਾਡਾ ਪੁਲੀਸ ਫਾਇਲ ਨੰਬਰ, ਜੇ ਲਾਗੂ ਹੁੰਦਾ ਹੋਵੇ (ਕਦਮ 2 ਦੇਖੋ)।
 • ਐਕਸੀਡੈਂਟ ਵਿੱਚ ਸ਼ਾਮਲ ਦੂਜੇ ਡਰਾਈਵਰ (ਡਰਾਈਵਰਾਂ) ਦੀ ਲਾਇਸੰਸ ਪਲੇਟ ਅਤੇ ਡਰਾਈਵਰ ਲਾਇਸੰਸ ਦਾ ਨੰਬਰ।

ਜੇ ਤੁਹਾਡਾ ਕਲੇਮ ਸ਼ੀਸਿ਼ਆਂ ਦਾ ਹੋਵੇ

ਜੇ ਇਹ ਸਾਰੀਆਂ ਗੱਲਾਂ ਲਾਗੂ ਹੁੰਦੀਆਂ ਹੋਣ, ਤਾਂ ਤੁਸੀਂ ਸਾਨੂੰ ਕਾਲ ਕਰਨ ਤੋਂ ਬਿਨਾਂ ਹੀ ਸਿੱਧੇ ਆਈ ਸੀ ਬੀ ਸੀ ਵੱਲੋਂ ਪ੍ਰਵਾਨਿਤ ਗਲਾਸ ਐਕਸਪ੍ਰੈੱਸ ਫੈਸਿਲਟੀ ਵਿੱਚ ਜਾ ਸਕਦੇ ਹੋ:

 • ਤੁਹਾਡੀ ਗੱਡੀ ਦੀ ਸਿਰਫ ਇਕ ਬਾਰੀ ਜਾਂ ਵਿੰਡਸ਼ੀਲਡ ਦਾ ਹੀ ਨੂਕਸਾਨ ਹੋਇਆ ਹੈ।
 • ਤੁਹਾਡੇ ਕੋਲ ਆਈ ਸੀ ਬੀ ਸੀ ਦੀ ਕੰਪਰੀਹੈਨਸਿਵ ਕਵਰੇਜ ਹੈ।
 • ਤੁਸੀਂ ਇੰਸ਼ੋਰੈਂਸ ਪ੍ਰੀਮੀਅਮ ਜਾਂ ਡਰਾਈਵਰ ਪ੍ਰੀਮੀਅਮ ਲਈ ਸਾਨੂੰ ਕੋਈ ਬਕਾਇਆ ਪੈਸੇ ਨਹੀਂ ਦੇਣੇ।

icbc.com 'ਦੇ ਆਪਣੇ ਨੇੜੇ ਦੀ ਥਾਂ ਲੱਭੋ।

ਜੇ ਤੁਹਾਡਾ ਕਲੇਮ ਬੀ.ਸੀ. ਤੋ ਬਾਹਰ ਹੋਣ ਵੇਲੇ ਦਾ ਹੈ।

ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਤੁਾਡੀ ਆਟੋਪਲੈਨ  ਇਨਸ਼ੇਰੈਂਸ ਕੈਨੇਡਾ ਅਤੇ ਅਮਰੀਕਾ ਵਿੱਚ ਹੀ ਯੋਗ ਹੈ।

ਡਾਇਲ-ਏ-ਕਲੇਮ  ਨੂੰ ਫੋਨ ਕਰੋ ( ਜੇ ਸੰਭਵ ਹੋਵੇ ਤਾਂ 24 ਘੰਟਿਆਂ ਦੇ ਅੰਦਰ ਅੰਦਰ)

ਸਥਾਨਕ ਪੁਲੀਸ ਕੋਲ ਰਿਪੋਰਟ ਕਰੋ। ਤੁਹਾਡੇ ਤੋ ਸਾਰੇ ਇਲਾਕਿਆਂ ਵਿੱਚ,ਐਕਸੀਡੈਂਟਾਂ ਜਾਂ ਗੱਡੀ ਨਾਲ ਸਬੰਧਿਤ ਜੁਰਮਾ ਬਾਰੇ ਪੁਲੀਸ ਨੂੰ ਫੌਰਨ ਰਿਪੋਰਟ ਕਰਨ ਦੀ ਮੰਗ ਕੀਤੀ ਜਾਂਦੀ ਹੈ। ਪੁਲੀਸ ਤੋਂ ਫਾਇਲ ਨੰਬਰ ਲੈ ਲਵੋ।

ਆਪਣੀ ਗੱਡੀ ਸਥਾਨਕ ਪੱਧਰ 'ਤੇ ਰਿਪੇਅਰ ਕਰਵਾਉ। ਜੇ ਤੁਹਾਡੀ ਗੱਡੀ ਚਲਾਈ ਨਾ ਜਾ ਸਕਦੀ ਹੋਵੇ ਤਾਂ ਤੁਹਾਡਾ ਅਡਜਸਟਰ ਤੁਹਾਨੂੰ ਰਿਪੋਅਰ ਦੀਆਂ ਚੋਣਾਂ ਬਾਰੇ ਦੱਸੇਗਾ। ਅਤੇ ਜੇ ਤੁਹਾਡੇ ਕੋਲ ਸਾਡੀ ਵਹੀਕਲ ਟਰੈਵਲ ਪ੍ਰੋਟੈਕਸ਼ਨ ਕਵਰੇਜ਼ ਹੋਵੇ—ਜੋਕਿ ਸਾਡੇ ਰੋਡਸਟਾਰ ਪੈਕੇਜ਼ ਜਾਂ ਰੋਡਸਾਈਡ ਪਲੱਸ ਵਿੱਚ ਸ਼ਾਮਲ ਹੁੰਦੀ ਹ—ਤਾਂ ਤੁਹਾਡੇ ਕੁਝ ਖਰਚੇ ਕਵਰ ਹੋ ਸਕਦੇ ਹਨ।

ਕੈਨੇਡਾ ਵਾਪਸ ਆਉਣ ਵੇਲੇ ਆਪਣੀਆਂ ਰਿਪੇਅਰਾਂ ਬਾਰੇ ਦੱਸੋ। ਜੇ ਤੁਸੀਂ ਅਮਰੀਕਾ ਤੋ ਵਾਪਸ ਆ ਰਹੇ ਹੋ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ ਬੀ ਐਸ.ਏ) ਤੁਹਾਡੇ ਤੋ ਮੁਰੰਮਤ ਦੇ ਖਰਚੇ 'ਤੇ ਡਿਊਟੀ ਅਤੇ ਹੋਰ ਟੈਕਸਾਂ ਦੀ ਮੰਗ ਕਰ ਸਕਦੀ ਹੈ। ਸੀ ਬੀ. ਐਸ ਏ ਦੇ ਸਾਰੇ ਪੇਪਰਾਂ ਦੀਆਂ ਕਾਪੀਆਂ ਰੱਖੋ। ਹੋ ਸਕਦਾ  ਹੈ ਕਿ ਅਸੀਂ ਤੁਹਾਨੂੰ ਇਹਨਾ ਵਿੱਚੋ ਕੁਝ ਜਾਂ ਸਾਰੇ ਪੈਸੇ ਅਦਾ ਕਰ ਸਕੀਏ।

4. ਕੀ ਮੈਨੂੰ ਕਲੇਮ ਸੈਂਟਰ ਜਾਣ ਦੀ ਲੋੜ ਹੈ?

ਹੋ ਸਕਦਾ ਹੈ ਨਹੀਂ। ਕਲੇਮ ਸੈਂਟਰ ਨੂੰ ਜਾਣ ਤੋ ਪਹਿਲਾਂ ਕਿਰਪਾ ਕਰਕੇ ਡਾਇਲ-ਏ-ਕਲੇਮ ਨੂੰ ਫੋਨ ਕਰੋ—ਤੁਹਾਡੇ ਕਲੇਮ ਦਾ ਨਿਪਟਾਰਾ ਸਾਨੂੰ ਮਿਲੇ ਬਿਨਾਂ ਵੀ ਹੋ ਸਕਦਾ ਹੈ। ਅਤੇ ਕੁਝ ਕੇਸਾਂ ਵਿੱਚ, ਤੁਹਾਡੇ ਕੋਲ ਸਿੱਧੇ  ਹੀ ਆਈ. ਸੀ.ਬੀ. ਸੀ. ਦੀ ਕਿਸੇ ਕ .ਆ .ਰ.  ਸ਼ਾਪ ਵੇਲੇ ਥਾਂ (ਫੈਸਿਲਟੀ) ਵਿੱਚ ਜਾਣ ਦੀ ਚੋਣ ਵੀ ਹੋ ਸਕਦੀ ਹੈ।

ਜੇ ਤੁਹਾਨੂੰ ਕਲੇਮ ਸੈਂਟਰ ਵਿੱਚ ਜਾਣ ਦੀ ਲੋੜ ਹੋਵੇ ਤਾਂ ਸਾਡਾ ਅਡਜਸਟਰ ਤੁਹਾਡੇ ਲਈ ਢੁਕਵੀਂ ਅਪੁਆਇੰਟਮੈਂਟ ਬਣਾਉਣ ਵਿੱਚ ਤੁਹਾਡੀ ਮਦਦ ਕਰੇਗਾ। ਆਪਣੇ ਨੇੜੇ ਦੇ ਕਲੇਮ ਸੈਂਟਰ ਦੇ ਨਕਸ਼ੇ ਅਤੇ ਉੱਥੇ ਨੂੰ ਜਾਣ ਦੀਆਂ ਹਿਦਾਇਤਾਂ ਲਈ ਜਫਲਫ।ਫਰਠ icbc.com ਵੈਬਸਾਈਟ ਦੇਖੋ।

ਜਦੋਂ ਤੁਸੀਂ ਸਾਡੇ ਕਿਸੇ ਸਥਾਨ 'ਤੇ ਪਹੁੰਚੋਗੇ ਤਾਂ ਸਾਡਾ/ਸਾਡੀ ਕੋਈ ਐਡਜਸਟਰ ਤੁਹਾਡੀ ਗੱਡੀ ਦੀ ਜਾਂਚ ਕਰੇਗਾ/ਕਰੇਗੀ। ਉਹ ਇਹ ਫੈਸਲਾ ਕਰੇਗਾ/ਕਰੇਗੀ ਕਿ
ਕੀ ਇਹ ਰਿਪੇਅਰ ਕੀਤੀ ਜਾ ਸਕਦੀ ਹੈ ਜਾਂ ਕੀ ਇਹ ਟੋਟਲ ਲੋਸ (ਪੂਰੀ ਤਰ੍ਹਾ ਨਿਕੰਮੀ) ਹੋ ਸਕਦੀ ਹੈ।

ਤੁਹਾਡੇ ਸਵਾਲ ? ਸਾਡੇ ਜਵਾਬ

ਜੇ ਮੇਰੀ ਗੱਡੀ ਦੀ ਕਿਸੇ ਇੰਨਸ਼ੋਰੈਂਸ ਨਾ ਹੋਣ ਵਾਲੇ ਜਾਂ ਕਿਸੇ ਅਣਪਛਾਤੇ (ਹਿਟ-ਐਂਡ-ਰੰਨ) ਡਰਾਈਵਰ ਨਾਲ ਟੱਕਰ ਹੋ ਜਾਵੇ ਤਾਂ?

ਬੀ.ਸੀ.ਦੇ ਬਹੁਤ ਵਸਨੀਕ, ਭਾਂਵੇ ਉਹ ਗੱਡੀ ਦੇ ਮਾਲਿਕ ਹੋਣ ਯਾ ਨਾਂ ਹੋਣ ਉਹ ਗੱਡੀ ਦੀ ਇੰਨਸ਼ੋਰੈਂਸ ਕਰਵਾਓਣ ਯਾ ਨਾਂ ਕਰਵਾਓਣ, 200,000 ਡਾਲਰ ਤੱਕ ਕਵਰ ਹਨ ਜੇ ਟੱਕਰ ਮਾਰ ਕੇ ਭੱਜ ਗਏ ਕਿਸੇ ਡਰਾਈਵਰ ਕਾਰਨ ਉਨ੍ਹਾਂ ਦੀ ਜਾਇਦਾਦ ਦਾ ਨੁਕਸਾਨ ਹੁੰਦਾ ਹੈ ਜਾਂ ਸਾਡੇ ਸੂਬੇ ਦੇ ਕਿਸੇ ਹਾਈਵੇਅ ਉਪਰ ਉਹ ਜ਼ਖਮੀ ਹੁੰਦੇ  ਹਨ ਜਾਂ ਮਾਰੇ ਜਾਂਦੇ ਹਨ। ਜਾਇਦਾਦ ਦੇ ਕਿਸੇ ਵੀ ਨੁਕਸਾਨ ਲਈ ਤੁਹਾਨੂੰ ਡੀਡਕਟੀਬਲ ਦੇਣਾ ਪਵੇਗਾ।

ਸੂਬੇ ਤੋਂ ਬਾਹਰਲੀ ਕਿਸੇ ਗੱਡੀ ਨੇ ਮੇਰੀ ਗੱਡੀ ਨੂੰ ਟੱਕਰ ਮਾਰੀ ਹੈ। ਕੀ ਮੈਂ ਕਲੇਮ ਕਰ ਸਕਦਾ/ਸਕਦੀ ਹਾਂ?

ਹਾਂ, ਜੇ ਤੁਹਾਡੇ ਕੋਲ ਆਈ. ਸੀ.ਬੀ.ਸੀ. ਦੀ ਕੁਲੀਜ਼ਨ ਕਵਰੇਜ ਹੈ ਪਰ ਤੁਹਾਨੂੰ ਆਪਣਾ ਕੁਲੀਜ਼ਨ ਡੀਡਕਟੀਬਲ ਦੇਣਾ ਪੈ ਸਕਦਾ ਹੈ। ਜੇ ਤੁਹਾਡੇ ਕੋਲ ਆਈ. ਸੀ.
ਬੀ.ਸੀ. ਦੀ ਕੁਲੀਜ਼ਨ ਕਵਰੇਜ਼ ਨਹੀਂ ਹੈ ਤਾਂ ਤੁਹਾਨੂੰ ਦੂਜੀ ਗੱਡੀ ਦੇ ਡਰਾਈਵਰ ਜਾਂ ਉਸ ਦੀ ਇੰਨਸ਼ੋਰੈਂਸ ਕੰਪਨੀ ਦੇ ਵਿਰੁੱਧ ਕਲੇਮ ਕਰਨ ਦੀ ਲੋੜ ਪਵੇਗੀ।

ਜੇ ਮੈ ਆਪਣੀ ਸੀਟਬੈਲਟ ਨਾ ਲਾਈ ਹੋਵੇ ਜਾਂ ਹੈਂਡ ਰਿਸਟਰੇਂਟਸ (ਸਿਰ ਨੂੰ ਝਟਕਾ ਲੱਗਣ ਤੋਂ ਬਚਾਉਣ ਵਾਲਾ ਸਹਾਰਾ) ਨਾ ਲਾਇਆ ਹੋਵੇ ਅਤੇ ਮੈਂ ਐਕਸੀਡੈਂਟ ਵਿੱਚ ਜ਼ਖਮੀ ਹੋ ਜਾਵਾਂ ਤਾਂ ਕੀ ਇਸ ਦਾ ਮੇਰੇ ਕਲੇਮ 'ਤੇ ਅਸਰ ਪੈਂਦਾ ਹੈ?

ਅਸਰ ਪੈ ਸਕਦਾ ਹੈ। ਜੇ ਸੀਟ ਬੈਲਟ ਜਾਂ ਸਹੀਂ ਤਰ੍ਹਾਂ ਅਡਜਸਟ ਕੀਤੇ ਹੈਂਡ ਰਿਸਟਰੇਂਟਸ ਨਾਲ ਸੱਟ ਤੋ ਬਚਾਅ ਹੋ ਸਕਦਾ ਸੀ ਜਾਂ ਸੱਟ ਘੱਟ ਗੰਭੀਰ ਲੱਗ ਸਕਦੀ ਸੀ ਤਾਂ ਤੁਹਾਡੇ ਕਲੇਮ ਦੀ ਸੈਂਟਲਮੈਂਟ ਘੱਟ ਕੀਤੀ ਜਾ ਸਕਦੀ ਹੈ। ਜੇ ਤੁਸੀਂ ਮੋਟਰਸਾਈਕਲ ਵਾਲੇ ਹੋ ਅਤੇ ਹੈਲਮੈਟ ਨਹੀਂ ਪਾਇਆ ਸੀ ਤਾਂ ਇਹ ਗੱਲ ਫਿਰ ਵੀ ਲਾਗੂ ਹੁੰਦੀ ਹੈ।

ਕੀ ਮੁਕੱਦਮਾ ਕਰਨ ਦੇ ਸਮੇਂ ਦੀ ਕੋਈ ਹੱਦ ਲਾਗੂ ਹੁੰਦੀ ਹੈ?

ਬਹੁਤੀਆਂ ਹਾਲਤਾਂ ਵਿੱਚ ਆਪਣੀ ਗੱਡੀ ਦੀ ਮੁਰੰਮਤ ਕਰਾਉਣ ਜਾਂ ਨਿੱਜੀ ਸੱਟਾਂ ਦਾ ਕਲੇਮ ਮੁਕੰਮਲ ਕਰਨ ਲਈ ਤੁਹਾਡੇ ਕੋਲ ਨੁਕਸਾਨ ਹੋਣ ਦੀ ਤਰੀਕ ਤੋਂ ਬਾਅਦ ਦੋ ਸਾਲ ਹੁੰਦੇ ਹਨ, ਪਰ ਸਮੇਂ ਦੀ ਹੱਦ ਦਾ ਇਹ ਸਮਾਂ ਕਲੇਮ ਦੀ ਕਿਸਮ ਅਤੇ ਹੋਰ ਹਾਲਤਾਂ ਕਰਕੇ ਵੱਖਰਾ ਵੀ ਹੋ ਸਕਦਾ ਹੈ। ਤੁਹਾਡੀ ਹਾਲਤ ਬਾਰੇ ਤੁਹਾਡਾ ਅਡਜਸਟਰ ਤੁਹਾਨੂੰ ਹੋਰ ਜਾਣਕਾਰੀ ਦੇ ਸਕਦਾ ਹੈ। ਪਰ ਇਹ ਯਕੀਨੀ ਬਣਾਉ ਕਿ ਤੁਹਾਨੂੰ ਆਪਣੇ ਕਲੇਮ ਤੇ ਲਾਗੂ ਹੋਣ ਵਾਲੀ ਸਮੇਂ ਦੀ ਕਿਸੇ ਵੀ ਹੱਦ ਬਾਰੇ ਜਾਣਕਾਰੀ ਹੋਵੇ—ਸਮੇਂ ਦੀ ਹੱਦ ਲੰਘ ਜਾਣ ਬਾਅਦ ਆਪਣੇ ਕਲੇਮ ਨੂੰ ਰੱਦ ਹੋਣ ਤੋਂ ਬਚਾਉਣ ਲਈ ਤੁਹਾਨੂੰ ਕਾਨੂੰਨੀ ਕਦਮ ਚੱਕਣਾ ਪੈ ਸਕਦਾ ਹੈ।

ਜੇ ਮੈਂ ਕਲੇਮ ਕਰਾਂ ਤਾਂ ਕੀ ਮੈਨੂੰ ਆਪਣੀ ਇਨਸ਼ੋਰੈਂਸ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ?

ਤੁਸੀਂ ਆਪਣੇ ਆਟੋਪਲੈਨ ਪ੍ਰੀਮੀਅਮ ਲਈ ਕਿੰਨੇ ਪੈਸੇ ਦਿੰਦੇ ਹੋ, ਇਸ ਵਿੱਚ ਤੁਹਾਡੇ ਕਲੇਮਾਂ ਦਾ ਰਿਕਾਰਡ ਇਕ ਵੱਡੀ ਭੂਮਿਕਾ ਨਿਭਾਉਂਦਾ ਹੈ। ਜੇ ਤੁਸੀਂ ਕਿਸੇ ਟੱਕਰ ਜਾਂ ਬੋਰਡ ਪਾਰਟੀ ਲਾਇਬਿਲਟੀ ਦੇ ਕਲੇਮ ਲਈ ਕਸੂਰਵਾਰ ਹੋ ਤਾਂ ਹਰੇਕ ਵਾਰੀ ਜਦੋਂ ਅਸੀਂ ਤੁਹਾਡੇ ਲਈ ਪੈਸੇ ਅਦਾ ਕਰਦੇ ਹਾਂ ਤਾਂ ਉਹ ਤੁਹਾਡੇ ਰਿਕਾਰਡ ਦਾ ਹਿੱਸਾ ਬਣ ਜਾਂਦਾ ਹੈ। ਜੇ ਤੁਸੀਂ ਕਿਸੇ ਟੱਕਰ ਜਾਂ ਕਲੇਮ ਲਈ ਕਸੂਰਵਾਰ ਨਾ ਹੋ ਤਾਂ ਇਸ ਦਾ ਤੁਾਡੇ ਪ੍ਰੀਮੀਅਮਾਂ ਉੱਪਰ ਕੋਈ ਅਸਰ ਨਹੀਂ ਪੈਂਦਾ। ਤੁਸੀਂ ਜਿੰਨੀਆਂ ਜਿ਼ਆਦਾ ਟੱਕਰਾਂ ਕਰੋਗੇ ਅਤੇ ਤੁਹਾਡੇ ਜਿੰਨੇ ਜਿ਼ਆਦਾ ਕਲੇਮ ਹੋਣਗੇ,ਤੁਹਾਨੂੰ ਇੰਨਸੋਰੈਂਸ ਦੇ ਪ੍ਰੀਮੀਅਮਾਂ ਲਈ ਉਨੇ ਜਿਆਦਾ ਪੈਸੇ ਦੇਣੇ ਪੈਣਗੇ।

ਹਰ ਸਾਲ ਬਿਨਾਂ ਕਿੱਸੇ ਕਸੂਰ ਵਾਲੇ ਕਲੇਮ ਤੋਂ ਗੱਡੀ ਚਲਾਉਣ ਨਾਲ ਤੁਹਾਡੇ ਕਲੇਮ ਅਧਿਕਾਰਿਤ ਸੂਚੀ (ਕਲੇਮ ਰੈਟਿਡ ਸਕੇਲ) ਦੇ ਦਰਜ਼ੇ ਵਿੱਚ ਵਾਧਾ ਹੁੰਦਾ ਰਹਿੰਦਾ ਹੈ
ਜਦ ਤਕ ਕੇ ਤੁਸੀ ਛੂਟ ਦੀ ਵੱਧ ਤੋ ਵੱਧ ਹੱਦ ਤੱਕ ਨ ਪਹੁੰਚ ਨਹੀਂ ਜਾਂਦੇ। ਅਤੇ ਇਸ ਤੋਂ ਵੀ ਜਿ਼ਆਦਾ ਸੁਰੱਖਿਅਤ ਡਰਾਈਵਿੰਗ ਦੇ ਫਾਇਦਿਆਂ ਤੋ ਤੁਹਾਨੂੰ ਲਾਭ ਹੁੰਦਾ ਹੈ। ਕਸੂਰ ਵਾਲੇ ਕਲੇਮ ਤੋਂ ਬਾਅਦ ਹਰ ਸਾਲ ਕਸੂਰ ਵਾਲੇ ਕਲੇਮ ਤੋਂ ਬਿਨ੍ਹਾਂ ਗੱਡੀ ਚਲਾਉਣਾ ਪਹਿਲਾ ਵਾਲੇ ਘੱਟ ਪ੍ਰੀਮੀਅਮਾਂ ਨੂੰ ਬਹਾਲ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ

ਕੀ ਮੇਰਾ ਕਲੇਮ ਮੇਰੇ ਡੀਡਕਟੀਬਲ 'ਤੇ ਅਸਰ ਪਾਵੇਗਾ?

ਜਦੋਂ ਤੁਸੀਂ ਵਿਕਲਪਿਕ ਆਟੋਪਲੈਨ ਕਵਰੇਜ਼ਾਂ ਦੀ ਚੋਣ ਕਰਦੇ ਹੋ (ਕੁਲਜ਼ਨ,ਕੰਪਰੀਹੈਨਸਿਵ ਜਾਂ ਸਪੈਸਫਾਇਡ ਪੈਰਿਲਸ) ਤਾਂ ਤੁਸੀਂ ਕਟੌਤੀ ਦੀ ਰਕਮ ਦੀ ਚੋਣ ਕਰਦੇ ਹੋ—ਉਹ ਰਕਮ ਜਿਹੜੀ ਰਿਪੇਅਰਾਂ ਦਾ ਖਰਚਾ ਤੁਹਾਡੀ ਇਨਸ਼ੋਰੈਂਸ ਵਲੋਂ ਦਿੱਤੇ ਜਾਣ ਤੋਂ ਪਹਿਲਾਂ ਤੁਹਾਡੇ ਵੱਲ ਬਕਾਇਆ ਹੈ.

ਜੇ ਤੁਹਾਡੀ ਗਲਤੀ ਕਾਰਨ ਕਈ ਐਕਸੀਡੈਂਟ ਹੋਏ ਹੋਣ ਤਾਂ ਹੋ ਸਕਦਾ ਹੈ ਕਿ ਤੁਸੀਂ ਜਿ਼ਆਦਾ ਡੀਡਕਟੀਬਲ ਨਾਲ ਹੀ ਕੁਲੀਜ਼ਨ ਇਨਸ਼ੋਰੈਂਸ ਖਰੀਦਣ ਦੇ ਯੋਗ ਹੋ ਸਕੋ।ਜੇਤੁਸੀਂ ਆਪਣੀ ਗਲਤੀ ਨਾਲ ਬਹੁਤ ਸਾਰੇ ਐਕਸੀਡੈਂਟ ਕੀਤੇ ਹਨ ਤਾਂ ਹੋ ਸਕਦਾ ਤੁਸੀਂ ਕਲੀਜ਼ਨ ਦੀ ਇਨਸ਼ੋਰੈਂਸ ਬਿਲਕੁਲ ਹੀ ਨਾ ਖਰੀਦ ਸਕੋ।

ਕੰਪਰੀਹੈਨਸਿਵ ਕਵਰੇਜ਼ ਸਪੈਸਫਾਇਡ ਪੈਰਿਲਸ ਅਧੀਨ ਕੀਤੇ ਗਏ ਕਲੇਮ ਤੁਹਾਡੇ ਕਲੇਮ ਅਧਿਕਾਰਿਤ ਸੂਚੀ (ਕਲੇਮ ਰੈਟਿਡ ਸਕੇਲ) ਉਤਲੇ ਡਿਸਕਾਊਂਟ ਉੱਤੇ ਕੋਈ ਅਸਰ ਨਹੀਂ ਪਾਉਂਦੇ। ਪਰ ਹੋ ਸਕਦਾ ਹੈ ਕਿ ਔਸਤ ਨਾਲੋਂ ਜਿਆਦਾ ਕੰਪਰੀਹੈਨਸਿਵ ਕਲੇਮਾਂ ਵਾਲੇ ਗਾਹਕ ਕੰਪਰੀੲੈਨਸਿਵ ਕਲੇਮਾਂ ਲਈ ਵੱਧ ਡਿਡਕਟੀਵਲ ਵਾਲੀ ਇਨਸ਼ੋਰੈਂਸ ਹੀ ਕਰਵਾ ਸਕਣ ਜਾਂ ਔਸਤ ਨਾਲੋਂ ਜਿਆਦਾ ਸਪੈਸਫਾਇਡ ਪੈਰਿਲਸ ਵਾਲੇ ਗਾਹਕਾਂ ਦੀ ਹੋ ਸਕਦਾ ਹੈ ਕੈ ਕਿਸੇ ਵੀ ਸਪੈਸਫਾਇਡ ਪੈਰਿਲਸ ਕਵਰੇਜ ਤੇ ਪਹੁੰਚ ਨਾ ਹੋਵੇ। ਜੇ ਕਵਰੇਜ ਤੇ ਕੋਈ ਬੰਦਸ਼ਾਂ ਨਾ ਹੋਣ ਤਾਂ ਔਸਤ ਨਾਲੋਂ ਜਿ਼ਆਦਾ ਕਲੇਮਾਂ ਵਾਲੇ ਗਾਹਕਾਂ ਨੂੰ ਦੂਜੇ ਡਰਾਈਵਰਾਂ ਦੇ ਸਿਰ ਉੱਤੇ ਅਣਉੱਚਿਤ ਫਾਇਦਾ ਪਹੁੰਚਦਾ ਹੈ।

ਹੋਰ ਜਾਣਕਾਰੀ?

ਕਲੇਮ ਕਰਨ ਲਈ 24 ਘੰਟੇ/ਹਫ਼ਤੇ ਦੇ ਸੱਤ ਦਿਨ ਡਾਇਲ-ਏ-ਕਲੇਮ ਨੂੰ ਫੋਨ ਕਰੋਂ:

 • 604-520-8222 (ਲੇਅਰ—ਮੇਨਲੈਂਡ)
 • 1-800-910-4222 (ਬੀ.ਸੀ. ਦੀ ਕਿਸੇ ਵੀ ਹੋਰ ਥਾਂ, ਕੇਨੇਡਾ ਜਾਂ ਯੂ.ਐਸ. ਤੋ)

ਆਮ ਪੁੱਛ—ਗਿੱਛ ਲਈ, ਆਈ ਸੀ ਬੀ ਸੀ ਦੀ ਕਸਟਮਰ ਸਰਵਿਸ ਨੂੰ ਫੋਨ ਕਰੋ:

 • 604-661-2800 (ਲੇਅਰ—ਮੇਨਲੈਂਡ)
 • 1-800-663-3051 (ਬੀ.ਸੀ. ਦੀ ਕਿਸੇ ਵੀ ਹੋਰ ਥਾਂ, ਕੈਨੇਡਾ ਜਾਂ ਯੂ.ਐਸ.ਤੋ)

ਅਨੁਵਾਦ ਦੀਆਂ ਸੇਵਾਵਾਂ ਉਪਲਬਧ ਹਨ।

Last updated: March 2017

More topics

Last updated: March 2017