ਨਿਊ ਵਿਹੀਕਲ ਪ੍ਰੋਟੈਕਸ਼ਨ ਕਵਰੇਜ

ਤੂਹਾਡੀ ਨਵੀਂ ਗੱਡੀ ਦੇ ਬਚਾਅ ਲਈ ਵਧੀਆ ਢੰਗ

Last updated: March 2017

​ਆਪਣੀ ਗੱਡੀ ਦੇ ਬਚਾਅ ਲਈ ਅਜਿਹੇ ਪ੍ਰਬੰਧ ਕਰੋ ਜਿਹਨਾਂ ਦੀ ਇਹ ਹੱਕਦਾਰ ਹੈ

ਬਹੁਤ ਸਾਰਾ ਆਨੰਦ ਦੇਣ ਵਾਲੇ ਅਨੁਭਵਾਂ ਵਿੱਚੋਂ ਇਕ ਹੈ ਸੜਕ 'ਤੇ ਨਵੀਂ ਗੱਡੀ ਚਲਾਉਣਾ। ਇਹ ਯਕੀਨੀ ਬਣਾਉਣ ਲਈ ਕਿ ਇਹ ਆਨੰਦ ਲੰਮੇਂ ਸਮੇਂ ਤੱਕ ਰਹੇ, ਨਵੀਂ ਗੱਡੀ ਦਾ ਬਚਾਅ ਆਈ ਸੀ ਬੀ ਸੀ ਦੀ ਨਿਊ ਵਿਹੀਕਲ ਰਿਪਲੇਸਮੈਂਟ ਪਲੱਸ (ਐੱਨ ਵੀ ਆਰ +) ਕਵਰੇਜ ਲੈ ਕੇ ਕਰੋ।

ਤੁਸੀਂ ਆਪਣੀ ਨਵੀਂ ਗੱਡੀ 'ਤੇ ਕਾਫੀ ਪੈਸਾ ਲਾਇਆ ਹੈ। ਇਹ ਤੁਹਾਡਾ ਮਾਣ ਅਤੇ ਖੁਸ਼ੀ ਹੈ। ਪਰ ਡੈਪਰੀਸੀਏਸ਼ਨ ਕਾਰਨ ਛੇਤੀਂ ਹੀ ਇਸ ਦੀ ਕੀਮਤ 20 ਫੀਸਦੀ ਜਾਂ ਜ਼ਿਆਦਾ ਘੱਟ ਸਕਦੀ ਹੈ। ਇਸ ਦੇ ਨਾਲ ਹੀ ਮਹਿੰਗਾਈ ਵਧਣ ਨਾਲ ਨਵੀਂ ਗੱਡੀ ਲੈਣ ਦੀ ਲਾਗਤ ਵਧ ਸਕਦੀ ਹੈ।

ਜੇ ਤੁਹਾਡੀ ਗੱਡੀ ਰਿਟਨ ਆਫ ਹੋ ਜਾਵੇ ਤਾਂ ਤੁਹਾਡੀ ਸਟੈਂਡਰਡ ਇੰਸ਼ੋਰੈਂਸ ਪਾਲਸੀ ਤੁਹਾਨੂੰ ਉਸ ਸਮੇਂ ਦੀ ਮਾਰਕਿਟ ਕੀਮਤ ਅਨੁਸਾਰ ਇਸ ਦੇ ਪੈਸੇ ਦੇਵੇਗੀ। ਇਸ ਵਿੱਚ ਡੈਪਰੀਸੀਏਸ਼ਨ ਅਤੇ ਮਹਿੰਗਾਈ ਸ਼ਾਮਲ ਨਹੀਂ ਹੋਣਗੀਆਂ, ਇਸ ਲਈ ਤੁਹਾਨੂੰ ਮਿਲਣ ਵਾਲੀ ਰਕਮ ਨਵੀਂ ਗੱਡੀ ਲੈਣ ਦੀ ਲਾਗਤ ਤੋਂ ਕਿਤੇ ਜ਼ਿਆਦਾ ਘੱਟ ਹੋ ਸਕਦੀ ਹੈ।

ਤੁਹਾਡੀ ਨਵੀਂ ਗੱਡੀ ਦੇ ਵਧੀਕ ਬਚਾਅ ਲਈ ਅਸੀਂ ਕਈ ਤਰ੍ਹਾਂ ਦੀ ਇੰਸ਼ੋਰੈਸ ਕਵਰੇਜ ਦਿੰਦੇ ਹਾਂ। ਚਾਹੇ ਇਹ ਬਿਲਕੁਲ ਨਵੀਂ ਸਪੋਰਟਸ ਕਾਰ ਹੋਵੇ, ਚਾਹੇ ਪ੍ਰੀ — ਲਵਡ ਸੀਡਾਨ ਜਾਂ ਇਹਨਾਂ ਦੇ ਵਿਚਕਾਰ ਦੀ ਕੋਈ ਹੋਰ ਕਾਰ, ਤੁਹਾਨੂੰ ਉਸ ਤਰ੍ਹਾਂ ਦੀ ਕਵਰੇਜ ਮਿਲੇਗੀ ਜਿਸ ਤਰ੍ਹਾਂ ਦੀ ਕਵਰੇਜ ਤੁਹਾਡੇ ਲਈ ਠੀਕ ਹੈ।

ਨਿਊ ਵਿਹੀਕਲ ਰਿਪਲੇਸਮੈਂਟ ਪਲੱਸ ਕਵਰੇਜ

ਐੱਨ ਵੀ ਆਰਲ਼ ਕਵਰੇਜ ਦੇ ਨਾਲ ਤੁਹਾਡੀ ਗੱਡੀ ਨੂੰ ਪੂਰੀ ਤਰ੍ਹਾਂ ਰਾਈਟ ਆਫ ਹੋ ਗਈ ਮੰਨ ਲਿਆ ਜਾਵੇਗਾ ਜਦੋਂ ਉਸ ਨੂੰ ਹੋਇਆ ਨਿਰਧਾਰਤ ਨੁਕਸਾਨ ਗੱਡੀ ਦੀ ਮਾਰਕੀਟ ਕੀਮਤ ਦੇ 50 ਫੀਸਦੀ ਤੋਂ ਵੱਧ ਹੋਵੇ।

ਜੇ ਤੁਹਾਡੀ ਗੱਡੀ ਟੋਟਲ ਲੌਸ (ਪੂਰੀ ਤਰ੍ਹਾਂ ਨਸ਼ਟ) ਹੋ ਜਾਵੇ:

 • ਤੁਹਾਨੂੰ ਮਹਿੰਗਾਈ ਅਤੇ ਡੈਪਰੀਸੀਏਸ਼ਨ ਲਈ ਮੁਆਵਜਾ ਮਿਲੇਗਾ (ਜਿਸ ਦਾ ਅਰਥ ਏ, "ਪੁਰਾਣੀ ਲਈ ਨਵੀ")
 • ਤੁਸੀਂ ਆਪਣੀ ਗੱਡੀ ਵਰਗੀ ਬਿਲਕੁਲ ਨਵੀਂ ਕਿਸਮ ਦੀ ਗੱਡੀ ਲੈਣ ਜਾਂ ਨਗਦ ਪੈਸੇ ਲੈਣ ਬਾਰੇ ਚੋਣ ਕਰ ਸਕੋਗੇ।
 • ਤੁਹਾਡੀ ਕਟੋਤੀ ਦੀ ਅਦਾਇਗੀ ਕੀਤੀ ਜਾਵੇਗੀ।

ਜੇ ਤੁਹਾਡੀ ਗੱਡੀ ਦੀ ਮੁਰੰਮਤ ਕੀਤੀ ਜਾ ਸਕਦੀ ਹੋਵੇ:

 • ਪਰ ਮੁਰੰਮਤ ਕੀਤੇ ਪਾਰਟ ਇਸ ਨੂੰ ਪਹਿਲੀ ਵਾਲੀ ਹਾਲਤ ਵਰਗੀ ਨਾ ਬਣਾ ਸਕਦੇ ਹੋਣ ਤਾਂ ਇਹਨਾਂ ਪਾਰਟਾਂ ਨੂੰ ਗੱਡੀ ਦੇ ਨਿਰਮਾਤਾਵਾਂ (ਮੈਨੂਫੈਕਚਰਰਜ਼) ਵੱਲੋਂ ਬਣਾਏ ਨਵੇਂ ਪਾਰਟਾਂ ਨਾਲ ਬਦਲਿਆ ਜਾਵੇਗਾ, ਜਿੱਥੇ ਉਹ ਓਪਲੱਬਧ ਹੋਣ
 • ਤੁਸੀਂ ਮੁਰੰਮਤ ਕਰਨ ਵਾਲੀ ਸ਼ਾਪ ਦੀ ਚੋਣ ਕਰ ਸਕੋਗੇ।
 • ਆਈ ਸੀ ਬੀ ਸੀ ਕ.ਅ.ਰ. ਸ਼ਾਪ ਫੈਸਿਲਟੀ ਦੀ ਚੋਣ ਕਰਨ 'ਤੇ ਤੁਹਾਡੀ ਗੱਡੀ ਦੀਆਂ ਮੁਰੰਮਤਾਂ ਦੀ ਉਨੀ ਦੇਰ ਤੱਕ ਪੂਰੀ ਗਰੰਟੀ ਹੋਵੇਗੀ ਜਿੰਨੀ ਦੇਰ ਤੱਕ ਤੁਸੀਂ ਕਾਰ ਦੇ ਮਾਲਕ ਰਹੋਗੇ।

ਤੁਸੀਂ ਐੱਨ ਵੀ ਆਰ + ਦੇ ਯੋਗ ਹੋ, ਜੇ:

 • ਤੁਹਾਡੀ ਗੱਡੀ ਦੋ ਸਾਲ ਪੁਰਾਣੀ ਜਾਂ ਉਸ ਤੋਂ ਨਵੀਂ ਹੈ
 • ਤੁਹਾਡੇ ਕੋਲ ਆਈ ਸੀ ਬੀ ਸੀ ਕੁਲੀਜ਼ਨ ਅਤੇ/ਜਾਂ ਕੰਪਰੀਹੈਨਸਿਵ ਕਵਰੇਜ ਹੈ ਅਤੇ ਤੁਹਾਡੇ ਕੋਲ ਘੱਟੋ ਘੱਟ 20 ਫੀਸਦੀ ਦਾ ਡਿਸਕਾਊਂਟ ਹੈ (ਕਲੇਮ—ਰੇਟਿਡ ਸਕੇਲ ਦਾ ਲੈਵਲ -4)
 • ਤੁਹਾਡੇ ਕੋਲ ਪੂਰੇ ਸਾਲ ਦੀ ਆਟੋਪਲੈਨ ਪਾਲਸੀ ਹੈ।

ਰਿਪਲੇਸਮੈਂਟ ਕੌਸਟ ਕਵਰੇਜ

ਜੇ ਤੁਹਾਨੂੰ ਤਿਨ ਸਾਲ ਪੁਰਾਣੀ ਜਾਂ ਉਸ ਤੋਂ ਨਵੀਂ ਗੱਡੀ ਦੇ ਵਧੀਕ ਬਚਾਅ ਦੀ ਲੋੜ ਹੈ ਤਾਂ ਰਿਪਲੇਸਮੈਂਟ ਕੌਸਟ (ਆਰ ਸੀ) ਕਵਰੇਜ ਤੁਹਾਡੇ ਲਈ ਸਹੀਂ ਜਾਪਦੀ ਹੈ।

ਜੇ ਤੁਹਾਡੀ ਗੱਡੀ ਟੋਟਲ ਲੌਸ (ਪੂਰੀ ਤਰ੍ਹਾਂ ਨਸ਼ਟ) ਹੋ ਜਾਵੇ:

 • ਤੁਹਾਨੂੰ ਮਹਿੰਗਾਈ ਅਤੇ ਡੈਪਰੀਸੀਏਸ਼ਨ ਲਈ ਮੁਆਵਜ਼ਾ ਮਿਲੇਗਾ (ਜਿਸ ਦਾ ਅਰਥ ਹੈ, "ਪੁਰਾਣੀ ਲਈ ਨਵੀਂ")
 • ਤੁਸੀਂ ਆਪਣੀ ਗੱਡੀ ਵਰਗੀ ਬਿਲਕੁਲ ਨਵੀਂ ਕਿਸਮ ਦੀ ਗੱਡੀ ਲੈਣ ਜਾਂ ਨਗਦ ਪੈਸੇ ਲੈਣ ਬਾਰ ਚੋਣ ਕਰ ਸਕੋਗੇ।

ਜੇ ਤੁਹਾਡੀ ਗੱਡੀ ਦੀ ਮੁਰੰਮਤ ਕੀਤੀ ਜਾ ਸਕਦੀ ਹੋਵੇ:

 • ਪਰ ਮੁਰੰਮਤ ਕੀਤੇ ਪਾਰਟ ਇਸ ਨੂੰ ਪਹਿਲੀ ਵਾਲੀ ਹਾਲਤ ਵਰਗੀ ਨਾ ਬਣਾ ਸਕਦੇ ਹੋਣ ਤਾਂ ਇਹਨਾਂ ਪਾਰਟਾਂ ਨੂੰ ਗੱਡੀ ਦੇ ਨਿਰਮਾਤਾਵਾਂ (ਮੈਨੂੰਫੈਕਚਰਰਜ਼) ਵਲੋਂ ਬਣਾਏ ਨਵੇਂ ਪਾਰਟਾਂ ਨਾਲ ਬਦਲਿਆਂ ਜਾਵੇਗਾ, ਜਿੱਥੇ ਉਹ ਓਪਲੱਬਧ ਹੋਣ
 • ਤੁਸੀਂ ਮੁਰੰਮਤ ਕਰਨ ਵਾਲੀ ਸ਼ਾਪ ਦੀ ਚੋਣ ਕਰ ਸਕਦੇ ਹੋ ।
 • ਆਈ ਸੀ ਬੀ ਸੀ ਕ.ਅ.ਰ. ਸ਼ਾਪ ਫੈਸਿਲਟੀ ਦੀ ਚੋਣ ਕਰਨ 'ਤੇ ਤੁਹਾਡੀ ਗੱਡੀ ਦੀਆਂ ਮੁਰੰਮਤਾਂ ਦੀ ਉਨੀ ਦੇਰ ਤੱਕ ਪੂਰੀ ਗਰੰਟੀ ਹੋਵੇਗੀ ਜਿੰਨੀ ਦੇਰ ਤੱਕ ਤੁਸੀਂ ਕਾਰ ਦੇ ਮਾਲਕ ਰਹੋਗੇ।

ਤੁਸੀਂ ਰਿਪਲੇਸਮੈਂਟ ਕੌਸਟ ਕਵਰੇਜ ਦੇ ਯੋਗ ਹੋ, ਜੇ:

 • ਤੁਹਾਡੀ ਗੱਡੀ ਤਿੰਨ ਸਾਲ ਪੁਰਾਣੀ ਜਾਂ ਉਸ ਤੋਂ ਨਵੀਂ  ਹੈ
 • ਤੁਹਾਡੇ ਕੋਲ ਆਈ ਸੀ ਬੀ ਕੁਲੀਜ਼ਨ ਅਤੇ/ਜਾਂ  ਕੰਪਰੀਹੈਨਸਿਵ ਕਵਰੇਜ ਹੈ ਅਤੇ ਤੁਹਾਡੇ ਕੋਲ ਘੱਟ ਘੱਟ 20 ਫੀਸਦੀ ਦਾ ਡਿਸਕਾਊਂਟ ਹੈ ਕਲੇਮ ਅਧਿਕਾਰਿਤ ਸੂਚੀ (ਕਲੈਮ ਰੇਟੇਡ ਸਕੈਲ) ਦਾ ਲੈਵਲ -4 ਜਾਂ ਘੱਟ ਤੋਂ ਘੱਟ 40 ਫੀਸਦੀ ਦਾ ਫਲੀਟਪਲੈਨ ਡਸਕਾਊਂਟ ਹੈ।

ਲਿਮਟਿਡ ਡੈਪਰੀਸੀਏਸ਼ਨ

ਜੇ ਤੁਸੀਂ ਰਿਪਲੇਸਮੈਂਟ ਕੌਸਟ ਕਵਰੇਜ ਲੈਣ ਦੇ ਯੋਗ ਨਾ ਹੋਵੋ ਤਾਂ ਲਿਟਿਡ ਡੈਪਰੀਸੀਏਸ਼ਨ (ਐਲ ਡੀ) ਕਵਰੇਜ ਨਵੀਂ ਗੱਡੀ ਦੀ ਘੱਟ ਰਹੀਂ ਕੀਮਤ ਦਾ ਬਚਾਅ ਕਰਦੀ ਹੈ। ਇਹ ਤਿੰਨ ਸਾਲਾਂ ਦੇ ਪੁਰਾਣੇ ਮਾਡਲਾਂ ਤੱਕ ਦੀਆਂ ਗੱਡੀਆਂ
ਲਈ ਮਿਲਦੀ ਹੈ।

ਜੇ ਤੁਹਾਡੀ ਗੱਡੀ ਟੋਟਲ ਲੌਸ (ਪੂਰੀ ਤਰ੍ਹਾਂ ਨਸ਼ਟ) ਹੋ ਜਾਵੇ:

 • ਤੁਹਾਨੂੰ ਮਹਿੰਗਾਈ ਅਤੇ ਡੈਪਰੀਏਸ਼ਨ ਲਈ ਮੁਆਵਜ਼ਾ ਮਿਲੇਗਾ
 • ਤੁਹਾਨੂੰ ਨਗਦ ਪੈਸੇ ਮਿਲਣਗੇ

ਜੇ ਤੁਹਾਡੀ ਗੱਡੀ ਦੀ ਮੁਰੰਮਤ ਕੀਤੀ ਜਾ ਸਕਦੀ ਹੋਵੇ:

 • ਤੁਸੀਂ ਮੁਰੰਮਤ ਕਰਨ ਵਾਲੀ ਸ਼ਾਪ ਦੀ ਚੋਣ ਕਰ ਸਕੋਗੇ
 • ਆਈ ਸੀ ਬੀ ਸੀ ਕ.ਅ.ਰ. ਸ਼ਾਪ ਫੈਸਿਲਟੀ ਦੀ ਚੋਣ ਕਰਨ 'ਤੇ ਤੁਹਾਡੀ ਗੱਡੀ ਦੀਆਂ ਮੁਰੰਮਤਾਂ ਦੀ ਉਨੀ ਦੇਰ ਤੱਕ ਪੂਰੀ ਗਰੰਟੀ ਹੋਵੇਗੀ ਜਿੰਨੀ ਦੇਰ ਤੱਕ ਤੁਸੀਂ ਕਾਰ ਦੇ ਮਾਲਕ ਰਹੋਗੇ।

ਤੁਸੀਂ ਲਿਮਿਟਿਡ ਡੈਪਰੀਸੀਏਸ਼ਨ ਕਵਰੇਜ ਲੈਣ ਦੇ ਯੋਗ ਹੋ, ਜੇ:

 • ਤੁਹਾਡੀ ਗੱਡੀ ਤਿੰਨ ਸਾਲ ਪੁਰਾਣੀ ਜਾਂ ਉਸ ਤੋਂ ਨਵੀਂ ਹੈ
 • ਤੁਹਾਡੇ ਕੋਲ ਕਿਸੇ ਵੀ ਕਲੇਮ ਅਧਿਕਾਰਿਤ ਸੂਚੀ (ਕਲੇਮ ਰੇਟੇਡ ਸਕੈਲ) 'ਤੇ ਆਈ ਸੀ ਬੀ ਸੀ ਕੁਲੀਜ਼ਨ ਅਤੇ/ਜਾਂ ਕੰਪਰੀਹੈਨਸਿਵ ਕਵਰੇਜ਼ ਹੈ ਜਾਂ ਸਰਚਾਰਜ਼ ਲੈਵਲ 'ਤੇ/ਫਲੀਟਪਲੈਨ ਡਿਸਕਾਊਂਟ ਹੈ।

ਇਹ ਕਿਸ ਤਰ੍ਹਾ ਕੰਮ ਕਰਦੀ ਹੈ ?

ਜਦੋ ਵੀ ਤੁਹਾਡਾ ਕੋਈ ਕਲੇਮ ਹੋਵੇ ਅਸੀਂ ਤੁਹਾਡਾ ਖਿਆਲ ਰੱਖਣ ਲਈ ਹਫ਼ਤੇ ਦੇ ਸੱਤ ਦਿਨ ਅਤੇ 24 ਘੰਟੇ ਤਿਆਰ ਹੁੰਦੇ ਹਾਂ ਅਤੇ ਤੁਹਾਡੀ ਉਡੀਕ ਕਰ ਰਹੇ ਹੁੰਦੇ ਹਾਂ। ਅਸੀਂ ਇਹ ਦੇਖਣ ਲਈ ਕਿ ਕੀ ਤੁਹਾਡੀ ਕਾਰ ਦੀ ਮੁਰੰਮਤ ਕੀਤੀ ਜਾ ਸਕਦੀ ਹੈ ਜਾਂ ਨਹੀਂ ਤੇਜੀਂ ਨਾਲ ਕੰਮ ਕਰਾਂਗੇ। ਇਹ ਸਭ ਕੁਝ ਤੁਹਾਨੂੰ ਛੇਤੀ ਤੋਂ ਛੇਤੀ ਸੜਕ ਤੇ ਵਾਪਸ ਭੇਜਣ ਬਾਰੇ ਹੈ।

ਰਿਪਲੇਸਮੈਂਟ

ਜੇ ਤੁਹਾਡੀ ਕਾਰ ਦੀ ਮੁਰੰਮਤ ਕਰਨੀ ਬਹੁਤ ਮਹਿੰਗੀ ਹੋਵੇ, ਤਾਂ ਇਸ ਨੂੰ ਟੋਟਲ ਲੌਸ (ਪੂਰੀ ਤਰ੍ਹਾਂ ਨਸ਼ਟ) ਹੋ ਗਈ ਮੰਨਿਆਂ ਜਾਵੇਗਾ। ਜੇ ਇਸ ਤਰ੍ਹਾਂ ਹੋਵੇ ਅਤੇ ਤੁਹਾਡੇ ਕੋਲ ਨਿਊ ਵਿਹੀਕਲ ਰਿਪਲੇਸਮੈਂਟ ਪਲੱਸ ਜਾਂ ਰਿਪਲੇਸਮੈਂਟ ਕੌਸਟ ਕਵਰੇਜ ਹੋਵੇ, ਤਾਂ ਤੁਹਾਨੂੰ ਕੋਲ ਕਈ ਚੋਣਾਂ ਹੋਣਗੀਆਂ। ਹੋ ਸਕਦਾ ਹੈ ਕਿ ਤੁਸੀਂ ਆਪਣੀ ਗੱਡੀ ਦੀ ਬਦਲੀ ਸਭ ਤੋ ਨਵੇਂ ਮੇਕ ਅਤੇ ਮਾਡਲ ਨਾਲ ਕਰ ਸਕੋ ਜਾਂ ਉਤਨੀ ਕੀਮਤ ਦਾ ਕੋਈ ਹੋਰ ਮਾਡਲ ਚੁਣ ਸਕੋ ਜਾਂ ਨਗਦ ਪੈਸੇ ਲੈਣ ਦੀ ਚੋਣ ਕਰ ਸਕੋ।    

ਮੁਰੰਮਤ

ਜੇ ਤੁਹਾਡੀ ਗੱਡੀ ਦੀ ਮੁਰੰਮਤ ਹੋ ਸਕਦੀ ਹੋਵੇ ਤਾਂ ਤੁਸੀਂ ਆਪਣੀ ਮਨਪਸੰਦ ਸ਼ਾਪ 'ਤੇ ਆਪਣੀ ਗੱਡੀ ਦੀ ਮੁਰੰਮਤ ਕਰਵਾ ਸਕੋਗੇ। ਅਤੇ ਜੇ ਤੁਸੀਂ ਆਈ ਸੀ ਬੀ ਸੀ ਕ.ਅ.ਰ. ਸ਼ਾਪ ਫੈਸਿਲਟੀ ਦੀ ਚੋਣ ਕਰੋਗੇ ਤਾਂ ਤੁਹਾਨੂੰ ਇਹ ਜਾਣ ਕੇ ਸ਼ਾਂਤੀ ਮਿਲੇਗੀ ਕਿ ਸਾਡੇ ਕੋਲ ਸੂਬੇ ਭਰ ਵਿੱਚ ਮੁਰੰਮਤ ਕਰਨ ਵਾਲੀਆਂ ਮਾਨਤਾ ਪ੍ਰਾਪਤ ਸ਼ਾਪਾਂ ਦਾ ਵੱਡਾ ਨੈੱਟਵਰਕ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿੰਨਾਂ ਚਿਰ ਤੱਕ ਤੁਸੀਂ ਗੱਡੀ ਦੇ ਮਾਲਕ ਰਹੋਗੇ ਉਨੀ ਦੇਰ ਤੱਕ ਤੁਹਾਡੀ ਗੱਡੀ ਦੀਆਂ ਮੁਰੰਮਤਾਂ ਦੀ ਪੂਰੀ ਗਰੰਟੀ ਹੋਵੇਗੀ।

ਤੁਹਾਡੇ ਲਈ ਕਿਹੜੀ ਕਵਰੇਜ ਠੀਕ ਹੈ?

ਇਹ ਜਾਣਨ ਲਈ ਕਿ ਤੁਹਾਡੇ ਲਈ ਕਿਹੜੀ ਕਵਰੇਜ ਠੀਕ ਹੈ, ਆਪਣੇ ਆਟੋਪਲੈਨ ਬਰੋਕਰ ਨਾਲ ਜਰੂਰ ਗੱਲ ਕਰੋ। ਉਹ ਤੁਹਾਨੂੰ ਕੀਮਤਾਂ ਅਤੇ ਯੋਗਤਾ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ।

ਉਸ ਕਵਰੇਜ ਦੀ ਚੋਣ ਕਰੋ ਜੋ ਤੁਹਾਡੇ ਲਈ ਠੀਕ ਹੋਵੇ।

ਯੋਗਤਾ
ਐੱਨ ਵੀ
ਆਰ+
ਆਰ ਸੀ
ਐਲ ਡੀ

ਮਾਡਲ ਸਾਲ

1,21,2,31,2,3
ਬੈਨੇਫਿਟ • ਟੋਟਲ ਲੌਸ

ਰਿਪਲੇਸਮੈਂਟ ਲਈ ਹੱਦ

50%^

ਵੱਖਰੀ
ਵੱਖਰੀ‡

ਵੱਖਰੀ
ਵੱਖਰੀ‡

ਟੋਟਲ ਲੌਸ ਹੋਣ 'ਤੇ ਡਿਡਕਟੀਬਲ ਦੀ ਅਦਾਇਗੀ

--

ਮਹਿੰਗਾਈ ਕਾਰਨ ਮੁਆਵਜਾ

-

ਡੈਪਰੀਸੀਏਸ਼ਨ ਕਾਰਨ ਮੁਆਵਜਾ

•†

ਨਿਪਟਾਰੇ ਦੀਆਂ ਚੋਣਾਂ ਦੀ ਚੋਣ 

-
ਬੈਨੇਫਿਟ  ਮੁਰੰਮਤਯੋਗ ਗੱਡੀ ਦੇ ਸੰਬੰਧ ਵਿਚ

ਐੱਮ ਦੇ ਅਸਲੀ (ਜੈਨੀਊਨ) ਪਾਰਟ

-

ਬਾਡੀ ਸ਼ਾਪ ਦੀ ਚੋਣ

ਆਈ ਸੀ ਬੀ ਸੀ ... ਸ਼ਾਪ ਫੈਸਿਲਟੀ ਰਾਂਹੀ   ਮੁਰੰਮਤ ਦੀ ਗਰੰਟੀ

^ ਗੱਡੀ ਨੂੰ ਰਿਟਨ ਆਫ ਹੋ ਗਈ ਮੰਨਿਆ ਜਾਂਦਾ ਹੈ ਜਦੋਂ ਨੁਕਸਾਨ ਮਾਰਕੀਟ ਦੀ ਕੀਮਤ ਦੇ 50% ਤੋਂ ਵੱਧ ਹੋਵੇ।
ਗੱਡੀ ਨੂੰ ਰਿਟਨ ਆਫ ਹੋ ਗਈ ਮੰਨਣ ਦਾ ਫੈਸਲਾ ਅੱਗੇ ਦਿੱਤੀਆਂ ਗੱਲਾਂ ਸਮੇਤ ਕਈ ਗੱਲਾਂ ਤੇ ਨਿਰਭਰ ਹੈ: ਨੁਕਸਾਨ ਦੀ ਮਾਤਰਾ, ਸਾਲਵੇਜ (ਗੱਡੀ ਨੂੰ ਰੱਖਣ ਦੀ) ਕੀਮਤ ਅਤੇ ਮਾਰਕੀਟ ਦੀ ਕੀਮਤ। ਵੱਖ ਵੱਖ ਗੱਡੀਆਂ ਲਈ ਖਾਸ ਹੱਦਾਂ ਵੱਖ—ਵੱਖ ਹੋ ਸਕਦੀਆਂ ਹਨ ਪਰ ਆਰ ਸੀ ਅਤੇ ਐੱਲ ਡੀ ਦੀਆਂ ਕਵਰੇਜ ਅਧੀਨ ਆਮ ਤੌਰ ਤੇ ਗੱਡੀ ਨੂੰ ਉਦੋਂ ਪੂਰੀ ਤਰ੍ਹਾਂ ਨਸ਼ਟ (ਰਿਟਨ ਆਫ) ਹੋ ਗਈ ਮੰਨਿਆ ਜਾਂਦਾ ਹੈ ਜਦੋਂ ਗੱਡੀ ਨੂੰ ਹੋਇਆ ਨੁਕਸਾਨ ਉਸ ਦੀ ਮਾਰਕੀਟ ਦੀ ਕੀਮਤ ਤੋਂ 75—90% ਤੋਂ ਵੱਧ ਹੋਵੇ।
† ਸਿਰਫ ਐੱਲ ਡੀ ਲਈ, ਡੈਪਰੀਸੀਏਸ਼ਨ ਟਾਇਰਾਂ, ਬੈਟਰੀਆਂ, ਕਨਵਰਟੀਵਲ ਟੋਪਾਂ ਅਤੇ ਗੱਡੀ ਦੇ ਰੰਗ ਤੇ ਲਾਗੂ ਹੁੰਦੀ ਹੈ।
* ਜਿੱਥੇ ੳਪਲਬੱਧ ਹੋਣ (ਜਦੋਂ ਸੰਭਵ ਹੋਵੇ ਤੁਹਾਡੇ ਗੱਡੀ ਦੇ ਨੁਕਸਾਨੇ ਗਏ ਪਾਰਟਾਂ ਦੀ ਮੁਰੰਮਤ ਕੀਤੀ ਜਾਵੇਗੀ)। ਜੇ ਮੁਰੰਮਤ ਕੀਤੇ ਪਾਰਟ ਤੁਹਾਡੀ ਗੱਡੀ ਨੂੰ ਪਹਿਲੀ ਵਰਗੀ ਨਾ ਕਰ ਸਕਦੇ ਹੋਣ ਤਾਂ ਉਹਨਾਂ ਨੂੰ ਨਿਰਮਾਤਾ (ਮੈਨੂਫੈਕਚਰਰ) ਵਲੋਂ ਤਿਆਰ ਕੀਤੇ ਨਵੇਂ ਪਾਰਟਾਂ ਨਾਲ ਬਦਲਿਆ ਜਾਵੇਗਾ।

Last updated: March 2017