ਡਰਾਈਵਰ ਪੈਨਲਟੀ ਪੁਆਇੰਟ ਪ੍ਰੀਮੀਅਮ ਅਤੇ ਡਰਾਈਵਰ ਰਿਸਕ ਪੀਮੀਅਮ

ਵੱਧ-ਖਤਰੇ ਡਰੇ ਢੰਗ ਨਾਲ ਗੱਡੀ ਚਲਾਓੁਣ ਦੀ ਕੀਮਤ ਚੁਕਾਓੁਣਾ

Last updated: March 2017

​ਡਰਾਈਵਰ ਪੈਨਲਟੀ ਪੁਆਇੰਟ ਪ੍ਰੀਮੀਅਮ ਅਤੇ ਡਰਾਈਵਰ ਰਿਸਕ ਪੀਮੀਅਮ


ਗੱਡੀ ਚਲਾਉਣ ਦੀਆਂ ਜਿ਼ਆਦਾ ਉਲੰਘਣਾਵਾਂ ਵਾਲੇ ਜਾਂ ਜਿ਼ਆਦਾ ਦੋਸ਼ਾ ਵਿੱਚ ਦੋਸ਼ੀ ਪਾਏ ਜਾਣ ਵਾਲੇ ਡਰਾਇਵਰਾਂ ਨਾਲੋਂ ਜਿ਼ਆਦਾ ਟੱਕਰਾਂ ਵਿੱਚ ਸ਼ਾਮਲ ਹੁੰਦੇ ਹਨ। ਸਾਡੇ ਗਾਹਕਾਂ ਦਾ ਕਹਿਣਾ ਹੈ ਕਿ ਉਹਨਾਂ ਡਰਾਇਵਰਾਂ ਨੂੰ ਸਾਡੀਆਂ ਸੜਕਾਂ ਉੱਪਰ ਵੱਧ ਖਤਰਿਆਂ ਅਤੇ ਉਹਨਾਂ ਨਾਲ ਸੰਬੰਧਤ ਕਲੇਮਾਂ ਦੇ ਖਰਚਿਆਂ ਲਈ ਜਿ਼ਆਦਾ ਖਰਚਾ ਅਦਾ ਕਰਨਾ ਚਾਹੀਦਾ ਹੈ।

ਡਰਾਈਵਰ ਪੈਨਲਟੀ ਪੁਆਇੰਟਸ (ਡੀ ਪੀ ਪੀ) ਅਧੀਨ ਤੁਸੀਂ ਜੁਰਮਾਨਾ ਭਰਦੇ ਹੋ, ਜੇ ਤੁਸੀ:

 • ਮੋਟਰ ਵਿਹੀਕਲ ਐਕਟ ਜਾਂ ਇਸ ਦੇ ਵਿਨਿਯਮਾਂ (ਰੈਗੂਲੇਸ਼ਨਾਂ) ਅਧੀਨ ਗੱਡੀ ਚਲਾਉਂਣ ਦੀਆਂ ਉਲੰਘਣਾਵਾਂ ਕਰਨ ਦੇ ਦੋਸ਼ੀ ਹੋਵੇ, ਜਾਂ
 • ਕੈਨੇਡਾ ਦੀ ਕ੍ਰਿਮੀਨਲ ਕੋਡ ਅਧੀਨ ਕੁਝ ਖਾਸ ਦੋਸ਼ਾਂ, ਜਿਵੇ ਸ਼ਰਾਬ ਪੀ ਕੇ ਗੱਡੀ ਚਲਾਉਣ, ਲਈ ਦੋਸ਼ੀ ਪਾਏ ਜਾਵੋ।

ਡੀ ਪੀ ਪੀ ਦੇ ਪ੍ਰੀਮੀਅਮ ਤੁਹਾਡੇ ਵੱਲੋ ਇੱਕ ਸਾਲ ਦੇ ਅੰਦਰ ਕੀਤੀਆਂ ਗੱਡੀ ਚਲਾਉਣ ਦੀਆਂ ਉਲੰਘਣਾਵਾਂ ਉੱਤੇ ਆਧਾਰਤ ਹਨ ਅਤੇ ਉਲੰਘਣਾ (ਵਾਂ) ਕਾਰਨ ਹੋਣ ਵਾਲੇ ਹੋਰ ਜੁਰਮਾਨਿਆਂ ਜਾਂ ਮਿਲਣ ਵਾਲੇ ਦੰਡਾਂ ਤੋਂ ਵੱਖਰੇ ਹੁੰਦੇ ਹਨ।

ਤੁਸੀਂ ਡਰਾਈਵਰ ਰਿਸਕ ਪ੍ਰੀਮੀਅਮ (ਡੀ.ਆਰ ਪੀ) ਅਦਾ ਕਰੋਗੇ, ਜੇ:

 • ਤੁਸੀਂ ਕਰਿਮਨਲ ਕੋਡ ਅਧੀਨ ਗੱਡੀ ਚਲਾਉਣ ਨਾਲ ਸੰਬੰਧਤ ਇੱਕ ਜਾਂ ਜਿ਼ਆਦਾ ਉਲੰਘਣਾਵਾਂ ਲਈ ਦੋਸ਼ੀ ਪਾਏ ਜਾਂਦੇ ਹੋ ਅਤੇ/ਜਾਂ
 • ਮੋਟਰ ਵਿਹੀਕਲ ਐਕਟ ਅਧੀਨ 10 — ਪੁਆਇੰਟਾਂ ਦੀਆਂ ਇਕ ਜਾਂ ਜਿ਼ਆਦਾ ਉਲੰਘਣਾਵਾਂ ਲਈ ਦੋਸ਼ੀ ਪਾਏ ਜਾਂਦੇ ਹੋ, ਅਤੇ/ਜਾਂ
 • ਤੁਹਾਨੂੰ ਜਿ਼ਆਦਾ ਤੇਜ਼ ਗੱਡੀ ਚਲਾਉਣ ਲਈ ਇੱਕ ਜਾਂ ਜਿ਼ਆਦਾ ਟਿਕਟ ਮਿਲਦੇ ਹਨ, ਅਤੇ/ਜਾਂ
 • ਸੜਕ ਉੱਤੇ ਤੁਹਾਡਾ ਲਾਇਸੰਸ ਦੋ ਜਾਂ ਜਿ਼ਆਦਾ ਵਾਰ ਮੁਲਤਵੀ ਕੀਤਾ ਜਾਂਦਾ ਹੈ/ਜਾਂ ਤੁਹਾਡੇ ਤੇ ਦੋ ਜਾਂ ਜਿ਼ਆਦਾ ਮਨਾਹੀਆਂ ਲਾਈਆਂ ਜਾਂਦੀਆਂ ਹਨ।

ਡੀ ਆਰ ਪੀ ਅਤੇ ਡੀ ਪੀ ਪੀ ਦੇ ਪ੍ਰੀਮੀਅਮ ਆਟੋਪਲੈਨ ਇੰਸ਼ੋਰੈਂਸ ਦੇ ਪ੍ਰੀਮਅਮਾਂ ਤੋ ਵੱਖਰੇ ਹਨ। ਜੇ ਤੁਸੀਂ ਕਿਸੇ ਗੱਡੀ ਦੇ ਮਾਲਕ ਨਹੀਂ ਵੀ ਹੋ ਜਾਂ ਤਹਾਡੇ ਨਾਂ ਕਿਸੇ ਗੱਡੀ ਦੀ ਇੰਸ਼ੋਰੈਂਸ ਨਹੀਂ ਹੈ, ਫਿਰ ਵੀ ਤੁਹਾਨੂੰ ਇਹਨਾਂ ਬਾਰੇ ਬਿੱਲ ਭੇਜਿਆ ਜਾਂਦਾ ਹੈ। ਇਹਨਾਂ ਤੋ ਹੋਈ ਕੋਈ ਵੀ ਆਮਦਨ ਆਟੋਪਲੈਨ ਦੇ ਪ੍ਰੀਮੀਅਮ ਘਟਾਉਣ ਲਈ ਵਰਤੀ ਜਾਵੇਗੀ।

ਜੇ ਮੇਰੀ ਕੋਈ ਉਲੰਘਣਾ ਡਰਾਈਵਰ ਪੈਨਾਲਟੀਆਂ ਪ੍ਰੋਗਰਾਮ ਅਤੇ ਡਰਾਈਵਰ ਰਿਸਕ ਪ੍ਰੋਗਰਾਮ ਅਧੀਨ ਹੋਏ ਤਾਂ ਕੀ ਮੈਨੂੰ ਦੋ ਬਿੱਲ ਆਉਣਗੇ?

ਨਹੀਂ । ਡਰਾਈਵਰ ਰਿਸਕ ਪ੍ਰੀਮੀਅਮ ਅਤੇ ਡਰਾਈਵਰ ਪੈਨਲਟੀ ਪੁਆਇੰਟ ਪ੍ਰੋਗਰਾਮ ਨਾਲ ਨਾਲ ਚਲਦੇ ਹਨ। ਹਰ ਸਾਲ ਤੁਹਾਨੂੰ ਸਿਰਫ਼ ਇੱਕ ਪ੍ਰੋਗਰਾਮ ਅਧੀਨ ਬਿੱਲ
ਆਵੇਗਾ, ਜਿਹੜੀ ਪ੍ਰੀਮੀਅਮ ਵੀ ਵੱਧ ਹੋਇਆ।

ਅਸੀਂ ਤੁਹਾਡੇ ਮੁਲਾਂਕਣ ਦੀ ਤਰੀਕ, ਜਿਹੜੀ ਕਿ ਆਮ ਤੌਰ ਉੱਤੇ ਤੁਹਾਡੀ ਜਨਮ ਤਰੀਕ ਹੁੰਦੀ ਹੈ, ਤੋਂ ਲਗਭਗ ਇੱਕ ਮਹੀਨਾ ਪਹਿਲਾ ਡੀ ਆਰ ਪੀ/ਡੀ. ਪੀ ਪੀ ਪ੍ਰੀਮੀਅਮ ਦਾ ਬਿੱਲ ਭੇਜਾਂਗੇ।

ਡੀ ਪੀ ਪੀ ਦੇ ਪ੍ਰੀਮੀਅਮਾਂ ਦੇ ਹਿਸਾਬ ਕਦੋ ਅਤੇ ਕਿਵੇਂ ਲਾਇਆ ਜਾਂਦਾ ਹੈ ?

ਡੀ ਪੀ ਪੀ ਦਾ ਬਿੱਲ ਹਰ ਸਾਲ ਭੇਜਿਆ ਜਾਂਦਾ ਹੈ। ਜੇ ਡੀ ਪੀ ਪੀ ਦੀ ਤੁਹਾਡੀ ਪਿਛਲੀਂ ਮੁਲਾਂਕਣ ਤੋ ਬਾਅਦ ਤੁਹਾਡੇ ਰਿਕਾਰਡ ਵਿੱਚ ਚਾਰ ਜਾਂ ਵੱਧ ਪੁਆਇੰਟ ਜੋੜੇ ਗਏ ਹਨ, ਤਾਂ ਤੁਹਾਨੂੰ ਟੇਬਲ 1 ਦੇ ਹਿਸਾਬ ਨਾਲ ਬਿੱਲ ਭੇਜਿਆ ਜਾਵੇਗਾ।

ਤੁਹਾਨੂੰ ਆਪਣੀ ਮੁਲਾਂਕਣ ਦੀ ਤਰੀਕ ਤੋ ਤਕਰੀਬਨ ਇੱਕ ਮਹੀਨਾ ਪਹਿਲਾ ਬਿੱਲ ਮਿਲੇਗਾ। ਡੀ ਪੀ ਪੀ ਦਾ ਬਿੱਲ ਗੱਡੀ ਚਲਾਉਣ ਦੀਆਂ ਉਹਨਾਂ ੳਲੰਘਣਾਵਾਂ ਉੱਤੇ ਲਾਗੂ ਹੋਵੇਗਾ ਜਿਹੜੀਆਂ ਉਲੰਘਣਾਵਾਂ ਤੁਸੀਂ ਆਪਣੀ ਮੁਲਾਂਕਣ ਦੀ ਤਰੀਕ ਤੋ ਪੰਜ ਮਹੀਨੇ ਪਹਿਲਾ ਦੀ ਤਰੀਕ ਤੋ ਪਹਿਲਾ ਦੇ 12 ਮਹੀਨਿਆਂ ਦੌਰਾਨ ਕੀਤੀਆਂ ਹੋਣਗੀਆਂ। ਇਸ ਵਿੱਚ ਇਸ ਤੋ ਪਹਿਲੇ ਸਮੇ ਦੌਰਾਨ ਕੀਤੀਆਂ ਤੁਹਾਡੀਆਂ ਉਲੰਘਣਾਵਾਂ  ਵੀ ਸ਼ਾਮਲ ਹੋ ਸਕਦੀਆਂ ਹਨ ਜਿਹੜੀਆਂ ਹੁਣ ਤੁਹਾਡੇ ਡਰਾਈਵਿੰਗ ਰਿਕਾਰਡ ਉੱਪਰ ਦਰਜ਼ ਕੀਤੀਆਂ ਗਈਆਂ ਹੋਣ। (ਰਿਕਾਰਡ ਵਿੱਚ ਦਰਜ਼ ਕਰਨ ਅਤੇ ਕਾਰਵਾਈ ਕਰਨ ਲਈ ਲੱਗਣ ਵਾਲੇ ਸਮੇਂ ਕਾਰਨ ਤਹਾਡੇ ਰਿਕਾਰਡ ਵਿੱਚ ਪੁਆਇੰਟ ਦਰਜ ਕਰਨ ਦੀ ਤਰੀਕ ਉਲੰਘਣਾ ਦੀ ਤਰੀਕ ਤੋਂ ਬਾਅਦ ਦੀ ਹੋਵੇਗੀ)।

ਗੱਡੀ ਚਲਾਉਣ ਦੀਆਂ ਉਲੰਘਣਾਵਾਂ ਕਾਰਨ ਮਿਲਣ ਵਾਲੇ ਡਰਾਈਵਰ ਪੁਆਇੰਟ ਡੀ ਪੀ ਪੀ ਦੇ ਪ੍ਰੀਮੀਅਮਾਂ ਵਿੱਚ ਕਿਵੇਂ ਬਦਲਦੇ  ਹਨ, ਉਸ ਦੀਆਂ ਕੁਝ ਉਦਾਹਰਨਾਂ ਇਸ
ਪ੍ਰਕਾਰ ਹਨ:

 • ਸਕੈਨ ਪੀਰੀਅਡ ਦੌਰਾਨ ਸਪੀਡਿੰਗ ਦੀ ਇੱਕ ਉਲੰਘਣਾ ਕਾਰਨ ਤੁਹਾਨੂੰ ਤਿੰਨ ਪੁਆਇੰਟ ਮਿਲਦੇ ਹਨ — ਡੀ ਪੀ ਪੀ ਪ੍ਰੀਮੀਅਮ ਨਹੀਂ ਲਾਇਆ ਜਾਂਦਾ।
 • ਮੁਲਾਂਕਣ ਦਿ ਮਿਆਦ ਦੌਰਾਨ ਤੁਹਾਨੂੰ ਸਪੀਡਿੰਗ ਦੀ ਇੱਕ ਉਲੰਘਣਾ ਦੌਰਾਨ ਤਿੰਨ ਪੁਆਇੰਟ ਅਤੇ ਰਾਹ ਨਾ ਦੇਣ (ਫੇਲਿੰਗ ਟੂ ਯੀਲਡ) ਕਾਰਨ ਦੋ ਪੁਆਇੰਟ ਮਿਲਦੇ ਹਨ — ਪੰਜ ਪੁਆਇੰਟ — ਡੀ ਪੀ ਪੀ ਪ੍ਰੀਮੀਅਮ ਦੇ 230 ਡਾਲਰ ਲਾਏ ਜਾਂਦੇ ਹਨ।

ਤੁਹਾਡੇ ਪੀ ਪੀ ਪੀ ਦੇ ਪ੍ਰੀਮੀਅਮਾਂ ਦਾ ਹਿਸਾਬ ਲਾਉਣ ਲਈ ਪੁਆਇੰਟ ਸਿਰਫ਼ ਇੱਕ ਵਾਰ ਵਰਤੇ ਜਾਂਦੇ ਹਨ। ਉਦਾਹਰਨ ਲਈ: ਜੇ ਤੁਹਾਡਾ ਜਨਮ ਦਿਨ 15 ਜੂਨ ਨੂੰ ਹੈ ਤਾਂ ਤੁਹਾਡੇ ਪੀ ਪੀ ਪੀ ਦੇ ਪ੍ਰੀਮੀਅਮ ਦਾ ਹਿਸਾਬ ਮਈ ਵਿੱਚ ਲਾਇਆ ਜਾਵੇਗਾ, ਅਤੇ ਉਹ ਉਸ ਸਾਲ ਜਨਵਰੀ 15 ਤੋ ਪਹਿਲੇ 12 ਮਹੀਨਿਆਂ ਵਿੱਚ (ਜਨਵਰੀ 15 ਸਮੇਤ) ਇਕੱਤਰ ਕੀਤੇ ਪੁਆਇੰਟਾਂ ਦੇ ਅਧਾਰ ਉੱਤੇ ਲਾਇਆ ਜਾਵੇਗਾ।

ਡੀ ਆਰ ਪੀ ਦਾ ਹਿਸਾਬ ਕਦੋਂ ਅਤੇ ਕਿਵੇਂ ਲਾਇਆ ਜਾਂਦਾ ਹੈ ?

ਹਰ ਸਾਲ ਤੁਹਾਡੀ ਮੁਲਾਂਕਣ ਤਰੀਕ ਤੋ ਪਹਿਲਾਂ (ਜਿਹੜੀ ਕਿ ਆਮ ਕਰਕੇ ਤੁਹਾਡੀ ਜਨਮ ਤਰੀਕ ਹੁੰਦੀ ਹੈ) ਅਸੀਂ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੀਆਂ ਉਲੰਘਣਾਵਾਂ
ਲਈ ਤੁਹਾਡਾ ਗੱਡੀ ਚਲਾਉਣ ਦਾ ਰਿਕਾਰਡ ਦੇਖਦੇ ਹਾਂ। ਇਸ ਦਾ ਹਿਸਾਬ ਕਿਵੇ ਲਾਇਆ ਜਾਵੇਗਾ, ਇਸ ਦੀ ਇੱਕ ਉਦਾਹਰਨ ਇਸ ਤਰ੍ਹਾਂ ਹੈ, ਜੇ। ਤੁਾਡਾ ਜਨਮ ਦਿਨ 1 ਜਨਵਰੀ 2013 ਨੂੰ ਹੈ।

 • ਡੀ ਆਰ ਪੀ ਨਾਲ ਸਬੰਧਤ ੳਲੰਣਾਵਾਂ ਲਈ 3 ਅਗਸਤ 2009 ਤੋ ਲੈ ਕੇ 2 ਅਗਸਤ 2012 ਤੱਕ ਤੁਹਾਡੇ ਗੱਡੀ ਚਲਾਉਣ ਦੇ ਰਿਕਾਰਡ ਨੂੰ ਦੇਖਿਆ ਜਾਵੇਗਾ।
 • ਜੇ ਗੱਡੀ ਚਲਾਉਣ ਦੇ ਤੁਹਾਡੇ ਰਿਕਾਰਡ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹੋਣ:

    -    ਗੱਡੀ ਚਲਾਉਣ ਨਾਲ ਸਬੰਧਤ ਕੈਨੇਡਾ ਦੀ ਕਰਿਮਨਲ ਕੋਡ ਦੀਆਂ ਇੱਕ ਜਾਂ ਵੱਧ ਉਲੰਘਣਾਵਾਂ ਲਈ ਦੋਸ਼—ਸਿੱਧ ਅਤੇ/ਜਾਂ
    -    ਮੋਟਰ ਵਿਹੀਕਲ ਐਕਟ ਦੀ 10 ਪੁਆਇੰਟਾਂ ਦੀ ਇੱਕ ਜਾਂ ਵੱਧ ਉਲੰਘਣਾਵਾਂ ਦੀ ਦੋਸ਼ ਸਿੱਧੀ,  ਅਤੇ/ਜਾਂ
    -    ਤੇਜ਼ ਗੱਡੀ ਚਲਾਉਣ ਲਈ ਇੱਕ ਜਾਂ ਵੱਧ ਉਲੰਘਣਾਵਾਂ ਲਈ ਦੋਸ਼—ਸਿੱਧੀ,ਅਤੇ/ਜਾਂ
    -    ਸੜਕ ਉੱਤੇ ਦੋ ਜਾਂ ਵੱਧ ਵਾਰ ਲਾਇਸੰਸ ਮੁਲਤਵੀ ਹੋਣਾ/ਜਾਂ ਦੋ ਜਾਂ ਜਿਆਦਾ ਮਨਾਹੀਆਂ ਦਾ ਲੱਗਣਾ।

ਤਾਂ ਤੁਹਾਨੂੰ ਟੇਬਲ 2 ਦੇ ਅਨੁਸਾਰ ਡੀ ਆਰ ਪੀ ਅਦਾ ਕਰਨਾ ਪਵੇਗਾ।

ਟੇਬਲ 1 ਡਰਾਈਵਰ ਪੈਨਲਟੀ ਪੁਆਇੰਟ ਪ੍ਰੀਮੀਅਮ

ਡਰਾਈਵਰ ਪੈਨਲਟੀ ਪੁਆਇੰਟਾਂ ਦੀ ਗਿਣਤੀ
ਸਾਲਾਨਾ ਡੀ ਪੀ ਪੀ ਪ੍ਰੀਮੀਅਮ
ਡਰਾਈਵਰ ਪੈਨਲਟੀ ਪੁਆਇੰਟਾਂ ਦੀ ਗਿਣਤੀ 
ਸਾਲਾਨਾ ਡੀ ਪੀ ਪੀ ਪ੍ਰੀਮੀਅਮ
0-3ਜ਼ੀਰੋ
27$6,720
4$17528$7,200
5$23029$7,680
6$30030$8,160
7$41531$8,720
8$52032$9,280
9$64033$9,840
10$90534$10,480
11$1,08035$11,120
12$1,26036$11,760
13$1,68037$12,400
14$1,92038$13,040
15$2,16039$13,680
16$2,48040$14,560
17$2,80041$15,360
18$3,12042$16,160
19$3,44043$16,960
20$3,76044$17,760
21$4,16045$18,560
22$4,56046$19,520
23$4,96047$20,480
24$5,36048$21,440
25$5,76049$22,400
26$6,24050 ਜਾਂ ਹੋਰ$24,000
ਤੁਹਾਡੇ ਉੱਤੇ ਲਾਗੂ ਹੋਣ ਵਾਲੀ ਹਰ ਹਰ ਸ਼੍ਰੇਣੀ ਲਈ ਤੁਾਨੂੰ ਬਿਲ ਭੇਜਿਆ ਜਾਵੇਗਾ। ਉਦਾਹਰਣ ਲਈ, ਜੇ ਤੁਹਾਡੀ ਮੁਲਾਂਕਣ ਦੇ ਸਮੇਂ ਦੌਰਾਨ ਤਹਾਡਾ ਲਾਇਸੰਸ ਸੜਕ ਉੱਤੇ ਦੋ ਵਾਰ ਮੁਲਤਵੀ ਹੋਇਆ ਹੈ,ਅਤੇ ਤੁਹਾਡੇ ੳੱਤੇ ਤੇਜ਼ ਗੱਡੀ ਚਲਾਉਣ ਦਾ ਇੱਕ ਦੋਸ਼ ਸਿੰਧ ਹੋਇਆ ਹੈ ਅਤੇ ਤੁਸੀਂ ਕਨੇਡਾ ਦੀ ਕਰਿਮਨਲ ਕੋਡ ਅਧੀਨ ਇੱਕ ਦੋਸ਼ ਲਈਹ ਦੋਸ਼ੀ ਪਾਏ ਗਏ ਹੋ, ਤਾਂ ਤੁਸੀਂ 1595 ਡਾਰ ਅਦਾ ਕਰੋਗੇ:

 • ਸੜਕ ਉੱਤੇ ਲਾਇਸੰਸ ਮੁਤਲਵੀ ਹੋਣ ਕਾਰਨ 370 ਡਾਲਰ
 • ਤੇਜ਼ ਗੱਡੀ ਚਲਾਉਣ ਲਈ 320 ਡਾਲਰ
 • ਕਨੇਡਾ ਦੀ ਕਰਿਮਨਲ ਕੋਡ ਅਧੀਨ ਦੋਸ਼ੀ ਪਾਏ ਜਾਣ ਲਈ 905 ਡਾਲਰ।

ਟੇਬਲ 2 ਡਰਾਈਵਰ ਰਿਸਕ ਪ੍ਰੀਅਮ

ਸਿਧ ਹੋਏ ਦੋਸ਼ ਦੀ ਗਿਣਤੀਕਰਿਮਨਲ ਕੋਡ ਅਧੀਨ ਸਿੱਧ ਹੋਏ ਦੋਸ਼/ ਮੋਟਰ ਵਿਹੀਕਲ ਐਕਟ ਅਧੀਨ 10 ਪੁਆਇੰਟਾਂ ਦੇ ਸਿੱਧ ਹੋਏ ਦੋਸ਼ਸੜਕ ਉੱਤੇ ਲਾਇਸੰਸ ਮੁਤਲਵੀ ਹੋਣ/ ਮਨਾਹੀਆਂ ਲੱਗਣਾਤੇਜ਼ ਗੱਡੀ ਚਲਾਉਣ ਲਈ ਸਿੱਧ ਹੋਏ ਦੋਸ਼
1$905- $320
2$3,760$370$370
3$8,160$430$430
4$14,560$490$490
5$24,000$560$560
6$24,000$640$640
7$24,000$740$740
8$24,000$850$850
9$24,000$980$980
10$24,000$1,130$1,130

ਕੀ ਮੈਨੂੰ ਇੱਕ ਸਾਲ ਤੋ ਵੱਧ ਸਮੇਂ ਲਈ ਜੁਰਮਾਨਾ ਦੇਣਾ ਪਵੇਗਾ ?

ਤੁਹਾਨੂੰ ਹਰ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਡੀ ਆਰ ਪੀ ਦਾ ਬਿੱਲ ਮਿਲੇਗਾ, ਪਰ ਡੀ. ਆਰ ਪੀ ਲਈ ਤਿੰਨਾਂ ਸਾਲਾਂ ਦੇ ਸਮੇਂ ਦੀਆਂ ਸਾਰੀਆਂ ਉਲੰਘਣਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ, ਇਸ ਲਈ ਹੋ ਸਕਦਾ ਹੈ ਕਿ ਕਿਸੇ ਗੰਭੀਰ ਉਲੰਘਣਾ ਲਈ ਤਿੰਨਾਂ ਸਾਲਾਂ ਦੌਰਾਨ ਹਰ ਸਾਲ ਬਿੱਲ ਭੇਜਿਆਜਾਵੇ।

ਜੇ ਮੈਂ ਪ੍ਰੀਮੀਅਮ ਨਾ ਦੇਵਾਂ ਤਾ ਕੀ ਹੋਵੇਗਾ ?

ਜੇ ਤੁਸੀਂ ਆਪਣਾ ਡੀ. ਆਰ ਪੀ./ਡੀ ਪੀ ਪੀ ਦਾ ਪ੍ਰੀਮੀਅਮ ਨਾ ਅਦਾ ਕਰੋ ਤਾਂ

 • ਜਿੰਨਾਂ ਚਿਰ ਤੱਕ ਤੁਸੀਂ ਆਈ ਸੀ ਬੀ ਸੀ ਜਾਂ ਸਰਕਾਰ ਦੇ ਪੈਸੇ ਅਦਾ ਨਹੀਂ ਕਰਦੇ ਉਨੀ ਦੇਰ ਤੱਕ ਤੁਸੀਂ ਡਰਾਈਵਰ ਲਾਇਸੰਸ ਜਾਂ ਗੱਡੀ ਦੀ ਇੰਸ਼ੋਰੈਸ ਬਾਰੇ ਕੋਈ ਵੀ ਲੈਣ — ਦੇਣ ਨਹੀਂ ਕਰ ਸਕੋਗੇ।
 • ਤੁਹਾਡੇ ਡਰਾਈਵਰ ਲਾਇਸੰਸ ਨਾਲ ਦਿੱਤੀ ਗਈ ਇੰਸੋਰੈਂਸ ਦੀ ਕਵਰੇਜ਼ ਉਚਿਤ ਨਹੀਂ ਰਹੇਗੀ।
 • ਨਾ ਅਦਾ ਕੀਤੀ ਰਕਮ ਉੱਤੇ ਵਿਆਜ਼ ਲਾਵਾਗੇ।

ਕੀ ਮੈਂ ਆਪਣੇ ਪ੍ਰੀਮੀਅਮ ਨੂੰ ਘਟਾਉਣ ਜਾਂ ਖਤਮ ਕਰਨ ਲਈ ਕੁਝ ਕਰ ਸਕਦਾ/ਸਕਦੀ ਹਾਂ ?

ਬਿੱਲ ਅਧੀਨ ਆਉਂਦੇ ਪੂਰੇ ਸਮੇਂ ਲਈ (ਆਪਣੀ ਅਸੈਂਸਮੈਂਟ ਦੀ ਤਰੀਕ ਤੋਂ  ਅਗਲੇ ਦਿਨ ਤੋਂ ਸੁਰੂ ਕਰਕੇ ਆਪਣੀ ਅਗਲੀ ਅਸੈਂਸਮੈਂਟ ਦੀ ਤਰੀਕ ਤੱਕ — ਆਮ ਤੌਰ
ਉੱਤੇ ਤੁਹਾਡੀ ਜਨਮ ਦੀ ਤਰੀਕ ਤੱਕ*) ਆਪਣੀ ਮਰਜ਼ੀ ਨਾਲ ਆਪਣਾ ਲਾਇਸੰਸ ਕਿਸੇ ਲਾਇਸੰਸ ਦੇਣ ਵਾਲੇ ਦਫ਼ਤਰ ਵਿੱਚ ਜਮ੍ਹਾ ਕਰਵਾ ਕੇ ਤੁਸੀਂ ਆਪਣੇ ਡੀ ਆਰ
ਪੀ./ਡੀ ਪੀ ਪੀ ਪ੍ਰੀਮੀਅਮ ਨੂੰ ਖਤਮ ਕਰ ਸਕਦੇ ਹੋ।*

ਤੁਹਾਡਾ ਪ੍ਰੀਮੀਅਮ ਘੱਟ ਸਕਦਾ  ਹੈ, ਜੇ ਬਿੱਲ ਦੇ ਸਮੇਂ ਦੌਰਾਨ ਤੁਹਾਡੇ ਉੱਤੇ 60 ਦਿਨਾਂ ਜਾਂ ਵੱਧ ਸਮੇ ਲਈ ਗੱਡੀ ਚਲਾਉਣ ਦੀ ਮਨਾਹੀ ਲਾਈ ਗਈ ਸੀ ਜਾਂ ਤੁਸੀਂ ਆਪਣੇ
ਲਾਇਸੰਸ ਨੂੰ 30 ਦਿਨ ਜਾਂ ਵੱਧ ਸਮੇ ਲਈ ਜਮ੍ਹਾਂ ਕਰਵਾਇਆ ਸੀ।

ਜੇ ਤੁਸੀਂ ਆਪਣਾ ਡਰਾਈਵਰ ਲਾਇਸੰਸ ਆਪਣੀ ਮਰਜ਼ੀ ਨਾਲ ਜਮ੍ਹਾ ਕਰਵਾਇਆ ਸੀ, ਤਾਂ ਤੁਸੀਂ ਕਿਸੇ ਵੀ ਸਮੇਂ ਡਰਾਈਵਰ ਲਾਇਸੰਸ ਦੇਣ ਵਾਲੇ ਦਫ਼ਤਰ ਵਿੱਚ ਜਾ ਕੇ
ਅਤੇ ਘੱਟ ਕੀਤੇ ਡੀ ਆਰ ਪੀ/ਡੀ ਪੀ ਪੀ ਦੇ ਪ੍ਰੀਮੀਅਮ ਅਦਾ ਕਰਕੇ ਅਤੇ ਲਾਇਸੰਸ ਨੂੰ  ਦੁਬਾਰਾ ਬਹਾਲ ਕਰਨ ਅਤੇ/ਜਾਂ ਦੁਬਾਰਾ ਨਵਿਆਉਣ ਦੀ ਫੀਸ ਅਦਾ ਕਰਕੇ
ਆਪਣਾ ਲਾਇਸੰਸ ਵਾਪਸ ਲੈ ਸਕਦੇ ਹੋ, ਬਸ਼ਰਤੇ ਕਿ:

 • ਤੁਹਾਡੇ ਉੱਪਰ ਗੱਡੀ ਚਲਾਉਣ ਦੀ ਕੋਈ ਹੋਰ ਬੰਦਿਸ਼ ਨਾ ਲੱਗੀ ਹੋਵੇ
 • ਤੁਸੀਂ ਆਈ ਸੀ ਬੀ ਸੀ ਜਾਂ ਸਰਕਾਰ ਦੇ ਕੋਈ ਹੋਰ ਪੈਸੇ ਨਾ ਦੇਣ ਹੋਣ
 • ਤੁਹਾਨੂੰ ਦੁਬਾਰਾ ਇਮਤਿਹਾਨ ਦੇਣ ਦੀ ਲੋੜ ਨਾ ਹੋਵੇ।

ਡਰਾਇਵਰ ਲਾਇਸੈਂਸਿੰਗ ਦਫ਼ਤਰ ਵਿੱਚ ਜਾਣ ਤੋ ਪਹਿਲਾ ਪ੍ਰੀਮੀਅਮ ਦੀ ਰਕਮ ਅਤੇ ਲਾਇਸੰਸ ਨੂੰ ਦੁਬਾਰਾ ਬਹਾਲ ਕਰਨ ਦੀ ਫੀਸ ਬਾਰੇ ਜਾਣਨ ਲਈ ਆਈ ਸੀ ਬੀ ਸੀ
ਇੰਸ਼ੋਰੈਂਸ ਕਸਟਮਰ ਸਰਵਿਸ ਨੂੰ ਫੋਨ ਜਰੂਰ ਕਰੋ।

ਤੁਸੀਂ ਆਈ ਸੀ ਬੀ ਸੀ ਇੰਸ਼ੋਰੈਂਸ ਕਸਟਮਰ ਸਰਵਿਸ ਕੋਲ ਦਿੱਤੇ ਪੈਸੇ ਵਾਪਸ ਲੈਣ ਜਾਂ ਆਪਣੇ ਬਿੱਲ ਵਿੱਚ ਕਟੌਤੀ ਕਰਨ ਲਈ ਅਰਜ਼ੀ ਵੀ ਕਰ ਸਕਦੇ ਹੋ, ਜੇ ਬਿੱਲ
ਅਧੀਨ ਪੈਂਦੇ ਸਮ ਦੌਰਾਨ ਤੁਸੀਂ 30 ਦਿਨਾਂ ਲਈ ਲਗਾਤਾਰ:

 • ਕਿਸੇ ਹੋਰ ਸੂਬੇ ਵਿੱਚ ਰਹਿ ਰਹੇ ਸੀ ਅਤੇ ਉੱਥੇ ਤੁਹਾਡੇ ਕੋਲ ਕਾਨੂੰਨੀ ਤੌਰ ਉੱਤੇ ਸਹੀਂ ਲਾਇਸੰਸ ਸੀ।
 • ਤੁਸੀਂ ਕੈਨੇਡਾ ਜਾਂ ਅਮਰੀਕਾ ਵਿੱਚ ਨਹੀਂ ਸੀ।
 • ਤੁਸੀਂ ਜੇਲ੍ਹ ਵਿੱਚ ਸੀ।
 • ਤੁਸੀਂ ਡਾਕਟਰੀ ਕਾਰਨਾਂ ਕਰਕੇ ਗੱਡੀ ਨਹੀਂ ਚਲਾ ਸਕਦੇ ਸੀ।

ਤੁਹਾਨੂੰ ਇਹਨਾ ਹਾਲਤਾਂ ਦੀ ਪੁਸ਼ਟੀ ਕਰਨ ਲਈ ਸਾਨੂੰ ਉਚਿਤ ਕਾਗਜ਼ — ਪੱਤਰ ਦੇਣੇ ਪੈਣਗੇ।

ਡੀ.ਆਰl.ਪੀ. ਦੇ ਪ੍ਰੋਗਰਾਮ ਨਾਲ ਹੋ ਸਕਦਾ ਹੈ ਕਿ ਤੁਹਾਨੂੰ ਪ੍ਰੀਮੀਅਮ ਖਤਮ ਕਰਨ ਲਈ ਅਗਲੇ ਤਿੰਨ ਸਾਲ ਵਿੱਚ ਹਰ ਸਾਲ ਇੱਕ ਵਾਰ ਆਪਣਾ ਲਾਇਸੰਸ ਜਮ੍ਹਾ ਕਰਾਉਣਾ ਪਵੇ।

ਮੈ ਪ੍ਰੀਮੀਅਮ ਕਿੱਥੇ ਅਦਾ ਕਰ ਸਕਦਾ/ਸਕਦੀ ਹਾਂ?

ਅਦਾਇਗੀ ਕਰਨ ਦੇ ਤਿੰਨ ਸੌਖੇ ਤਰੀਕੇ ਹਨ:

 1. ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਨਾਂ ਦੇ ਚੈਂਕ ਜਾਂ ਮਨੀਆਰਡਰ ਨਾਲ ਰਸੀਦ ਲਾ ਕੇ ਹੇਠ ਲਿਖੇ ਪਤੇ ਉੱਤੇ ਡਾਕ ਰਾਹੀਂ ਭੇਜ ਦਿਓੁ:
          ICBC Revenue Accounting
          151 West Esplanade
          North Vancouver, BC, V7M 3H9

  ਤੁਸੀਂ ਰਸੀਦ ਦੇ ਨਾਲ ਵੀਜ਼ਾ, ਮਾਸਟਰ ਕਾਰਡ ਜਾਂ ਅਮਰੀਕਨ ਐਕਸਪੈਂਸ ਦੀ ਜਾਣਕਾਰੀ ਅਤੇ ਆਪਣੇ ਦਸਖਤ ਕਰਕੇ ਵੀ ਉਪਰਲੇ ਪਤੇ ਉੱਤੇ ਡਾਕ ਰਾਹੀਂ ਭੇਜ ਸਕਦੇ ਹੋ।

 2. ਕਿਸੇ ਫੁੱਲ ਸਰਵਿਸ ਏ ਟੀ.ਐਮ. ਜਿੱਥੇ ਤੁਸੀਂ ਆਪਣੀ ਆਮ ਬੈਕਿੰਗ ਕਰਦੇ ਹੋ, ਉੱਤੇ ਵੀ ਅਦਾਇਗੀ ਕੀਤੀ ਜਾ ਸਕਦੀ ਹੈ — ਆਪਣੀ ਅਦਾਇਗੀ ਨਾਲ ਆਪਣੀ ਰਸੀਦ ਲਾਉਣਾ ਜਰੂਰੀ ਯਾਦ ਰੱਖੋ। ਤੁਸੀਂ ਆਪਣੀ ਰਸੀਦ ਲੈ ਕੇ ਕਿਸੇ ਵੀ ਬੈਂਕ, ਟਰੱਸਟ ਕੰਪਨੀ ਜਾਂ ਕਰੈਡਿਟ ਯੂਨੀਅਨ ਵਿੱਚ ਵੀ ਅਦਾਇਗੀ ਕਰ ਸਕਦੇ ਹੋ।

 3. ਬੀ ਸੀ ਵਿੱਚ ਕਿਤੇ ਵੀ ਕਿਸੇ ਵੀ ਹੇਠ ਲਿਖੇ ਦਫ਼ਤਰ ਵਿੱਚ ਜਾਂ ਕੇ ਅਦਾਇਗੀ ਕੀਤੀ ਜਾ ਸਕਦੀ ਹੈ:

 •     ਆਟੋਪਲੈਨ ਬਰੋਕਰ
 •     ਡਰਾਈਵਰ ਲਾਇਸੈਸ ਦੇਣ ਵਾਲਾ ਸੈਂਟਰ
 •     ਨਿਯੁਕਤ ਏਜੰਟ
 •     ਸਰਵਿਸ ਬੀ ਸੀ ਸੈਂਟਰ
 •     ਆਈ ਸੀ ਬੀ ਸੀ ਕਲੇਮ ਸੈਂਟਰ

ਤੁਹਾਨੂੰ ਪਤਾ ਹੋਣਾ ਚਾਹੀਦਾ ਹੈ: ਕਰਿਮਨਲ ਕੋਡ ਦੇ ਜੁਰਮਾਨਿਆਂ ਨੂੰ ਅਦਾਲਤ ਵਿੱਚ ਜਾ ਕੇ ਅਦਾ ਕਰਨਾ ਜਰੂਰੀ ਹੈ।

ਮੈ ਅਦਾਇਗੀ ਕਿਵੇਂ ਕਰ ਸਕਦਾ/ਸਕਦੀ ਹਾਂ ?

ਜੇ ਤੁਸੀਂ ਡਾਕ ਰਾਹੀਂ ਅਦਾਇਗੀ ਕਰ ਰਹੇ ਹੋ, ਤਾਂ ਮਿਹਰਬਾਨੀ ਕਰਕੇ ਕਰੈਡਿਟ ਕਾਰਡ, ਚੈਂਕ ਜਾਂ ਮਨੀਆਰਡਰ ਰਾਹੀਂ ਅਦਾਇਗੀ ਕਰੋ। ਕ੍ਰਿਪਾ ਕਰਕੇ ਡਾਕ ਵਿੱਚ ਕੈਸ਼ ਨਾ ਭੇਜੋ। ਜੇ ਤੁਸੀਂ ਨਿੱਜੀ ਤੌਰ ਉੱਤੇ ਜਾ ਕੇ ਅਦਾਇਗੀ ਕਰ ਰਹੇ ਹੋ ਤਾਂ ਕੈਸ਼, ਸਰਟੀਫਾਈਡ ਚੈਂਕ ਜਾਂ ਮਨੀਆਰਡਰ ਸਵੀਕਾਰ ਕੀਤੇ ਜਾਣਗੇ। ਆਟੋਪਲੈਨ ਬਰੋਕਰ, ਡਰਾਈਵਰ ਲਾਇਸੰਸ ਦੇਣ ਵਾਲੇ ਸੈਂਅਰ ਅਤੇ ਨਿਯੁਕਤ ਏਜੰਟ (ਅਪੁਆਇੰਟਿਡ ਏਜੰਟ) ਵੀ ਵੀਜ਼ਾ, ਮਾਸਟਰ ਕਾਰਡ, ਅਮਰੀਕਨ ਐਕਸਪੈ੍ਰਸ ਅਤੇ ਡੈਬਟ ਕਾਰਡ
ਲੈਂਦੇ ਹਨ।

ਹੋਰ ਜਾਣਕਾਰੀ

ਜੇ ਤੁਹਾਡੇ ਕੋਲ ਡਰਾਈਵਰ ਰਿਸਕ ਪ੍ਰੀਮੀਅਮ ਜਾਂ ਡਰਾਈਵਰ ਪੈਨਾਲਟੀਆਂ ਪੁਆਇੰਟਾ ਬਾਰੇ ਹੋਰ ਸਵਾਲ ਹੋਣ ਤਾਂ, ਕਿਰਪਾ ਕਰਕੇ ਸੰਪਰਕ ਕਰੋ:

    Insurance Customer Service
    151 West Esplanade
    North Vancouver BC V7M 3H9
    604-661-2800 ਜਾਂ 1-800-663-3051

ਡਰਾਈਵਰ ਲਾਇਸੈਂਸਿੰਗ

ਆਪਣੇ ਡਰਾਈਵਰ ਲਾਇਸੰਸ ਬਾਰੇ ਕਿਸੇ ਵੀ ਹੋਰ ਸਵਾਲ, ਜਿਵੇ ਡਰਾਈਵਰ ਨੂੰ ਲੱਗੀਆਂ ਮੁਅੱਤਲੀਆਂ, ਮਨਾਹੀਆਂ, ਮਡੀਕਲ ਸ਼ਰਤਾ, ਇੰਟਰਲੋਕ ਪ੍ਰੋਗਰਾਮ, ਗੱਡੀ ਨੂੰ ਕਬਜ਼ੇ ਵਿੱਚ ਲੈਣ (ਵਿਹੀਕਲ ਇੰਪਾਊਂਡਮੈਂਟ) ਜਾਂ ਡਰਾਈਵਰ ਲਾਇਸੰਸ ਦੀ ਬਦਲੀ ਵਰਗੇ ਸਵਾਲਾ, ਬਾਰੇ ਸੰਪਰਕ ਕਰੋ:

 • ਗਰੇਟਰ ਵਿਕਟਰੋਰੀਆ: 250-978-8300
 • ਬੀ ਸੀ, ਕੈਨੇਡਾ ਅਤੇ ਅਮਰੀਕਾ ਦੀ ਕਿਸੇ ਵੀ ਹੋਰ ਥਾਂ ਤੋ:1-800-950-1498
 • ਦੂਜੇ ਦੇਸ਼ਾ ਤੋ: 250-978-8300 (ਅਸੀਂ ਕੁਲੈਕਟ ਕਾਲ ਸਵੀਕਾਰ ਕਰਦੇ ਹਾਂ।)

Last updated: March 2017

More topics

Last updated: March 2017