ਰੋਡਸਾਈਡ -ਪਲੱਸ

ਅੱਠ ਪ੍ਰਚਲਿਤ ਆਪਸ਼ਨਲ ਕਵਰੇਜਜ਼ (ਸੁਰੱਖਿਆਂਵਾ)

Last updated: July 2019

​ਭਰੋਸਾ ਰੱਖੋ ਕਿ ਤੁਹਾਡੇ ਕੋਲ ਸੜਕ ਤੇ ਗੱਡੀ ਚਲਾਉਂਦੇ ਵਕਤ ਲੋੜੀਂਦੀ ਵਾਧੂ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਹੈ, ਭਾਵੇਂ ਤੁਸੀਂ ਘਰ ਦੇ ਨੇੜੇ ਹੋ ਜਾਂ ਘਰ ਤੋਂ ਦੂਰ ਸਫਰ ਕਰ ਰਹੇ ਹੋ।

ਸਾਡਾ ਆਪਸ਼ਨਲ ਪੈਕੇਜ ਤੁਹਾਨੂੰ ਸਾਡੀਆਂ ਸਭ ਤੋਂ ਜ਼ਿਆਦਾ ਪ੍ਰਚਲਿਤ ਇੰਸ਼ੋਰੈਂਸ ਕਵਰੇਜਜ਼ (ਸੁਰੱਖਿਆਵਾਂ) ਵਿੱਚੋਂ ਅੱਠ ਸੁਰੱਖਿਆਵਾਂ ਇਕ ਸਸਤੀ ਕੀਮਤ ਤੇ ਦਿੰਦਾ ਹੈ:

 1. ਲੌਸ ਆਫ ਯੂਜ ਕਵਰੇਜ
 2. ਰੈਂਟਲ ਵਿਹੀਕਲ ਕਵਰੇਜ
 3. ਵਿਹੀਕਲ ਟ੍ਰੇਵਲ ਪ੍ਰੋਟੈਕਸ਼ਨ ਕਵਰੇਜ
 4. ਲੌਕ ਰੀ-ਕੀਅਇੰਗ
 5. ਐਮਰਜੰਸੀ ਰੋਡਸਾਈਡ ਐਕਸਪੈਂਸ ਰੀਪੇਮੈਂਟ
 6. ਥੈਫਟ ਡਿਡਕਟੀਬਲ ਵੇਵਰ
 7. ਡੈਸਟੀਨੇਸ਼ਨ ਅਸਿਸਟੈਂਸ
 8. ਫੈਮਲੀ ਵਰਲਡਵਾਈਡ ਟਰਾਂਸਪੋਰਟੇਸ਼ਨ

ਰੋਡਸਾਈਡ-ਪਲੱਸ ਕੌਣ ਖ੍ਰੀਦ ਸਕਦਾ ਹੈ ?

ਕੋਈ ਵੀ ਵਿਅਕਤੀ ਰੋਡਸਾਈਡ-ਪਲੱਸ ਖ੍ਰੀਦ ਸਕਦਾ ਹੈ ਬਸ਼ਰਤੇ ਕਿ ਉਸ ਕੋਲ 1000 ਜਾਂ ਘੱਟ ਡਾਲਰਾਂ ਦੇ ਡਿਡਕਟੀਬਲ ਵਾਲੀ ਸਾਡੀ ਆਟੋਪਲੈਨ ਕੁਲੀਜ਼ਨ ਕਵਰੇਜ ਹੋਵੇ(ਪਸੈਂਜਰ ਗੱਡੀਆਂ ਦੀਆਂ ਬਹੁਤੀਆਂ ਸ਼੍ਰੇਣੀਆਂ ਲਈ, 5000 ਕਿਲੋਗ੍ਰਾਮ ਜਾਂ ਘੱਟ ਕੁੱਲ ਭਾਰ ਵਾਲੀਆਂ ਕਮਰਸ਼ਿਅਲ ਗੱਡੀਆਂ ਜਾਂ ਮੋਟਰਹੋਮਾਂ ਲਈ) ਅਤੇ ਤੁਹਾਡੇ ਕੋਲ ਬੇਸ ਰੇਟ ਜਾਂ ਬਿਹਤਰ ਰੇਟ ਦੇ ਪੱਧਰ ਉੱਤੇ ਸੀ ਆਰ ਐੱਸ ਵੀ ਹੋਣੀ ਜ਼ਰੂਰੀ ਹੈ।

ਬੇਸ਼ੱਕ ਤੁਸੀਂ ਬੀ ਸੀ ਦੇ ਨਿਵਾਸੀ ਨਹੀਂ ਹੋ, ਫਿਰ ਵੀ ਤੁਸੀਂ ਰੋਡਸਾਈਡ-ਪਲੱਸ ਅਧੀਨ ਆਉਂਦੀਆਂ ਬਹੁਤੀਆਂ ਕਵਰੇਜਜ਼ (ਸੁਰੱਖਿਆਵਾਂ) ਲਈ ਹੱਕਦਾਰ ਹੋ ਜਿਹਨਾਂ ਵਿੱਚ ਲੌਸ ਆਫ ਯੂਜ਼ (ਵਰਤੋਂ ਨਾ ਕਰ ਸਕਣਾ), ਲੋਕ ਰੀ-ਕੀਅਇੰਗ (ਨਵੀਆਂ ਚਾਬੀਆਂ ਬਣਾਉਣਾ),  ਥੈਫਟ ਡਿਡਕਟੀਬਲ ਵੇਵਰ (ਚੋਰੀ ਕਾਰਨ ਦੇਣ ਵਾਲੇ ਡਿਡਕਟੀਬਲ ਲਈ ਮਾਫੀ), ਡੈਸਟੀਨੇਸ਼ਨ ਅਸਿਸਟੈਂਸ (ਪੜਾਅ ਉੱਤੇ ਸਹਾਇਤਾ) ਅਤੇ ਐਮਰਜੰਸੀ ਰੋਡ ਸਾਈਡ ਐਕਸਪੈਂਸ ਰੀਪੇਅਮੈਂਟ ਸ਼ਾਮਲ ਹਨ।

ਜੇ ਗੱਡੀ ਕੰਪਨੀ ਦੇ ਨਾਂ ਹੈ ਅਤੇ ਕੋਈ ਕਾਰਪੋਰੇਟ ਡਰਾਈਵਰ ਨਿਰਧਾਰਤ ਨਹੀਂ ਕੀਤਾ ਗਿਆ ਤਾਂ ਕੁਝ ਖਾਸ ਕਵਰੇਜਜ਼ (ਸੁਰੱਖਿਆਵਾਂ) ਲਾਗੂ ਨਹੀਂ ਹੋਣਗੀਆਂ।

ਅਸੀਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਸੁਰੱਖਿਆਵਾਂ ਪ੍ਰਦਾਨ ਕਰਦੇ ਹਾਂ ?

ਲੌਸ ਆਫ ਯੂਜ਼ (ਵਰਤੋਂ ਨਾ ਕਰ ਸਕਣਾ)

ਕਸੂਰ ਕਿਸੇ ਦਾ ਵੀ ਹੋਵੇ ਜੇ ਤੁਸੀਂ ਕੁਲੀਜ਼ਨ, ਕੰਪਰੀਹੈਨਸਿਵ ਜਾਂ ਸਪੈਸੀਫਾਈਡ ਪੈਰਿਲਸ ਅਧੀਨ ਕੀਤੇ ਕਲੇਮ ਕਾਰਨ ਆਪਣੀ ਗੱਡੀ ਨਾ ਚਲਾ ਸਕਦੇ ਹੋਵੋ ਤਾਂ ਰੋਡਸਾਈਡ-ਪਲੱਸ, ਲੌਸ ਆਫ ਯੂਜ਼, ਅਧੀਨ ਤੁਹਾਨੂੰ ਆਪਣੀ ਗੱਡੀ ਦੀ ਥਾਂ ਹੋਰ ਗੱਡੀ ਕਿਰਾਏ ਉੱਤੇ ਲੈਣ, ਟੈਕਸੀਆਂ ਲੈਣ ਜਾਂ ਪਬਲਿਕ ਟਰਾਂਜ਼ਿਟ ਦੀ ਵਰਤੋਂ ਕਰਨ ਲਈ 750 ਡਾਲਰ ਤੱਕ ਦਾ ਖਰਚਾ ਅਦਾ ਕੀਤਾ ਜਾਵੇਗਾ।

ਜੇ ਆਪਣੇ ਕਲੇਮ ਤੋਂ ਬਾਅਦ ਤੁਹਾਨੂੰ ਆਪਣੀ ਗੱਡੀ ਦੀ ਥਾਂ ਹੋਰ ਗੱਡੀ ਕਿਰਾਏ ਤੇ ਲੈਣ ਦੀ ਲੋੜ ਹੋਵੇ ਤਾਂ ਰੋਡਸਾਈਡ-ਪਲੱਸ ਪੈਕਜ ਤੁਹਾਨੂੰ ਤੁਹਾਡੀ ਗੱਡੀ ਦੇ ਬਰਾਬਰ ਦੇ ਸਾਈਜ਼ ਦੀ ਗੱਡੀ ਕਿਰਾਏ ਤੇ ਲੈਣ ਦੀ ਇਜਾਜ਼ਤ ਦਿੰਦਾ ਹੈ। ਆਈ ਸੀ ਬੀ ਸੀ ਦਾ ਤੁਹਾਡਾ ਐਡਜੱਸਟਰ ਗੱਡੀ ਦੀ ਕਿਸਮ ਅਤੇ ਮਾਡਲ ਦੀ ਸ਼ਰਤ ਲਾ ਸਕਦਾ ਹੈ।

ਰੈਂਟਲ ਵਿਹੀਕਲ ਦੀ ਕਵਰੇਜ਼ (ਕਿਰਾਏ ਦੀ ਗੱਡੀ ਦੀ ਸੁਰੱਖਿਆ) ਤਾਂ ਹੋਵੇਗੀ ਜੇ ਤੁਸੀ ਗੱਡੀ ਕਿਰਾਏ ਤੇ ਕਰ ਸਕਣ ਦੇ ਯੋਗ ਹੋ। ਜੇ ਤੁਹਾਡੀ ਗੱਡੀ ਚਲਾਉਣਯੋਗ ਨਾ ਹੋਵੇ ਤਾਂ ਕਵਰੇਜ਼ (ਸੁਰੱਖਿਆ) ਟੱਕਰ ਹੋਣ ਤੋਂ ਇਕਦਮ ਬਾਅਦ ਸ਼ੁਰੂ ਹੋ ਜਾਂਦੀ ਹੈ ਅਤੇ ਤੁਹਾਡੀ ਗੱਡੀ ਦੀ ਮੁਰੰਮਤ ਹੋਣ ਬਾਅਦ ਖਤਮ ਹੁੰਦੀ ਹੈ ਜਾਂ ਜੇ ਤੁਹਾਡੀ ਗੱਡੀ ਟੋਟਲ ਲੌਸ ਹੋ ਗਈ ਹੋਵੇ ਤਾਂ ਉਸ ਸਮੇਂ ਖਤਮ ਹੁੰਦੀ ਹੈ ਜਦੋਂ ਅਸੀਂ ਤੁਹਾਨੂੰ ਸਮਝੌਤੇ ਲਈ ਪੇਸ਼ਕਸ਼ ਕਰੀਏ। ਜੇ ਤੁਹਾਡੀ ਗੱਡੀ ਚਲਾਈ ਜਾ ਸਕਦੀ ਹੋਵੇ ਤਾਂ ਇਹ ਕਵਰੇਜ (ਸੁਰੱਖਿਆ) ਉਦੋਂ ਲਾਗੂ ਹੁੰਦੀ ਹੈ ਜਦੋਂ ਤੁਹਾਡੀ ਗੱਡੀ ਦੀ ਮੁਰੰਮਤ ਹੋ ਰਹੀ ਹੋਵੇ ਅਤੇ ਮੁਰੰਮਤ ਮੁਕੰਮਲ ਹੋਣ ਬਾਅਦ ਇਹ ਖਤਮ ਹੋ ਜਾਂਦੀ ਹੈ।

ਰੋਡਸਾਈਡ-ਪਲੱਸ ਦੀ ਲੌਸ ਆਫ ਯੂਜ਼ ਕਵਰੇਜ (ਸੁਰੱਖਿਆ) ਤੁਹਾਡੀ ਗੱਡੀ ਦੀਆਂ ਆਪਸ਼ਨਲ ਆਟੋਪਲੈਨ ਕਵਰੇਜਜ਼ (ਸੁਰੱਖਿਆਵਾਂ) 'ਤੇ ਨਿਰਭਰ ਹੈ। ਉਦਾਹਰਨ
ਲਈ ਜੇ ਤੁਹਾਡੇ ਕੋਲ ਸਿਰਫ ਸਾਡੀ ਕੁਲੀਜ਼ਨ ਕਵਰੇਜ ਹੀ ਹੈ ਤਾਂ ਟੱਕਰ ਦੀ ਸੂਰਤ ਵਿੱਚ ਤੁਸੀਂ ਲੌਸ ਆਫ ਯੂਜ਼ ਕਵਰੇਜ ਦੇ ਹੱਕਦਾਰ ਹੋਵੋਗੇ ਪਰ ਗੱਡੀ ਦੀ ਭੰਨ-ਤੋੜ
ਹੋਣ ਜਾਂ ਗੱਡੀ ਚੋਰੀ ਹੋ ਜਾਣ ਦੀ ਸੂਰਤ ਵਿੱਚ ਨਹੀਂ। ਇਹਨਾਂ ਕਲੇਮਾਂ ਲਈ ਸਾਡੀ ਲੌਸ ਆਫ ਯੂਜ਼ ਕਵਰੇਜ ਲਾਗੂ ਹੋਣ ਲਈ ਤੁਹਾਡੇ ਕੋਲ ਸਾਡੀ ਕੰਪਰੀਹੈਨਸਿਵ
ਕਵਰੇਜ ਵੀ ਹੋਣੀ ਚਾਹੀਦੀ ਹੈ।

ਰੈਂਟਲ ਵਿਹੀਕਲ ਕਵਰੇਜ (ਕਿਰਾਏ ਦੀ ਗੱਡੀ ਦੀ ਸੁਰੱਖਿਆ)

ਇਹ ਤੁਹਾਡਾ ਉਸ ਹਾਲਤ ਵਿੱਚ ਬਚਾਅ ਕਰਦੀ ਹੈ ਜਦੋਂ ਤੁਸੀਂ ਇਕ ਕਰਟਸੀ ਗੱਡੀ ਜਾਂ ਉਸ ਗੱਡੀ — ਮੋਟਰਹੋਮਾਂ, ਮੋਟਰ ਸਾਈਕਲਾਂ ਜਾਂ ਟੇ੍ਲਰਾਂ ਸਮੇਤ $mdash; ਦੀ ਵਰਤੋਂ ਕਰ ਰਹੇ ਹੋਵੋ, ਜਿਹੜੀ ਗੱਡੀ ਇਕ ਸਥਾਪਤ ਰੈਂਟਲ ਸਰਵਿਸ ਕੋਲੋਂ ਕਿਰਾਏ ਦੇ ਲਿਖਤੀ ਇਕਰਾਰਨਾਮੇ (ਰੈਂਟਲ ਐਗਰੀਮੈਂਟ) ਅਧੀਨ 30 ਦਿਨਾਂ ਤੱਕ ਕਿਰਾਏ ਉੱਤੇ ਲਈ ਗਈ ਹੋਵੇ ਅਤੇ ਸੈਰ-ਸਪਾਟੇ (ਪਲੀਅਰ) ਜਾਂ ਕਾਰੋਬਾਰ ਦੇ ਮਕਸਦ ਲਈ ਵਰਤੀ ਗਈ ਹੋਵੇ।

ਸਾਡੀ ਕਵਰੇਜ (ਸੁਰੱਖਿਆ) ਵਿੱਚ ਸ਼ਾਮਲ ਹੈ

 • 2,000,000 ਡਾਲਰ ਤੱਕ ਦੀ ਥਰਡ ਪਾਰਟੀ ਲਾਇਬਿਲਟੀ, ਉਸ ਨੁਕਸਾਨ ਜਾਂ ਸੱਟ-ਪੇਟ ਲਈ ਜਿਹੜਾ ਜਿਹੜੀ ਤੁਸੀਂ ਕਿਰਾਏ ਜਾਂ ਕਰਟਸੀ ਗੱਡੀ ਚਲਾਉਂਦਿਆਂ ਦੂਜਿਆਂ ਦਾ ਕਰਦੇ ਹੋ ਜਾਂ ਦੂਜਿਆਂ ਦੇ ਲਾਉਂਦੇ ਹੋ।
 • ਐਕਸੀਡੈਂਟ ਬੈਨੇਫਿਟਸ ਮੈਡੀਕਲ — ਰੀਹੈਬਲੀਟੇਸ਼ਨ, ਡਿਸਏਬਲਟੀ (ਅਯੋਗਤਾ), ਫਿਊਨਰਲ ਅਤੇ ਡੈੱਥ ਬੈਨੇਫਿਟਸ ਲਈ 1,50,000 ਡਾਲਰ ਤੱਕ
 • ਅੰਡਰਇਨਸ਼ੋਅਰਡ ਮੋਟਰਿਸਟ ਪ੍ਰੋਟੈਕਸ਼ਨ (ਯੂ ਐੱਮ ਪੀ) — 1 ਮਿਲੀਅਨ (ਦੱਸ ਲੱਖ) ਡਾਲਰ ਤੱਕ।
 • ਕਿਰਾਏ ਦੀ ਗੱਡੀ ਲਈ 300 ਡਾਲਰ ਦੇ ਡਿਡਕਟੀਬਲ ਨਾਲ ਕੁਲੀਜ਼ਨ ਕਵਰੇਜ ਅਤੇ 300 ਡਾਲਰ ਦੇ ਡਿਡਕਟੀਬਲ ਨਾਲ ਕੰਪਰੀਹੈਨਸਿਵ ਕਵਰੇਜ (ਭੁੜਕ ਕੇ ਲੱਗਣ ਵਾਲੇ ਕਿਸੇ ਪੱਥਰ ਜਾਂ ਰੋੜੀ ਕਾਰਨ ਹੋਏ ਵਿੰਡਸ਼ੀਲਡ ਦੇ ਨੁਕਸਾਨ ਦੀ ਕਵਰੇਜ ਦੇ ਕਲੇਮ ਲਈ 200 ਡਾਲਰ ਦਾ ਡਿਡਕਟੀਬਲ ਵੀ ਸਾਮਲ ਹੈ)
 • ਆਵਾਜਾਈ ਦੇ ਬਦਲਵੇਂ ਸਾਧਨ (ਰਿਪਲੇਸਮੈਂਟ ਟਰਾਂਸਪੋਰਟੇਸ਼ਨ) ਲਈ 25 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਵੱਧ ਤੋਂ ਵੱਧ 250 ਡਾਲਰ ਤੱਕ ਦੀ ਲੌਸ ਆਫ ਯੂਜ਼ ਕਵਰੇਜ (ਵਰਤੋਂ ਨਾ ਕਰ ਸਕਣ ਦੀ ਕਵਰੇਜ) ਜੇ ਟੱਕਰ ਹੋਣ ਕਾਰਨ ਕਿਰਾਏ ਦੀ ਗੱਡੀ ਚੱਲਣਯੋਗ ਨਾ ਰਹੇ।
 • ਕਿਰਾਏ ਉੱਤੇ ਗੱਡੀ ਦੇਣ ਵਾਲੀ ਕੰਪਨੀ ਵਲੋਂ ਕਿਰਾਏ ਦੀ ਆਮਦਨ ਦੇ ਹੋਏ ਨੁਕਸਾਨ ਲਈ ਕੀਤੇ ਕਲੇਮ ਦੀ ਅਦਾਇਗੀ।

ਇਹ ਗੱਲ ਯਾਦ ਰੱਖੋ ਕਿ ਕਿਰਾਏ ਦੀ ਗੱਡੀ ਲੈਣ ਲਈ ਤੁਹਾਡੇ ਹਰ ਰੋਜ਼ ਦੇ ਰੇਟ ਦੀ ਹੱਦ ਕੈਨੇਡਾ ਵਿੱਚ 125 ਕੈਨੇਡੀਅਨ ਡਾਲਰ ਤੱਕ ਅਤੇ ਅਮਰੀਕਾ ਵਿੱਚ 100
ਅਮਰੀਕਨ ਡਾਲਰ ਤੱਕ ਹੈ ਇਕ ਯੂਨਿਟ ਦੇ ਤੋਰ ਤੇ ਕਿਰਾਏ ਤੇ ਲਏ ਗਏ ਟਰੱਕਾਂ, ਮੋਟਰਹੋਮਾਂ ਅਤੇ ਕੈਮਪਰਾਂ ਜਾਂ ਉਹਨਾਂ ਗੱਡੀਆਂ ਜਿਹਨਾਂ ਵਿੱਚ ਵੀਲ੍ਹੑ-ਚੇਅਰ ਚੜਾਈ-ਉਤਾਰੀ ਜਾ ਸਕਦੀ ਹੋਵੇ ਇਸ ਵਿੱਚ ਸ਼ਾਮਿਲ ਨਹੀਂ ਹਨ।
 
ਜੇ ਕੁਲੀਜ਼ਨ ਜਾਂ ਕੰਪਰੀਹੈਨਸਿਵ ਕਲੇਮਾਂ ਵਿੱਚ ਰੋਡਸਾਈਡ-ਪਲੱਸ ਰੈਂਟਲ ਵਿਹੀਕਲ ਕਵਰੇਜ ਦੇ ਨਾਲ ਨਾਲ ਰੈਂਟਲ ਕੰਪਨੀ ਦੀ ਕਵਰੇਜ ਵੀ ਲਾਗੂ ਹੁੰਦੀ ਹੋਵੇ, ਫਿਰ ਅਸੀਂ ਰੈਂਟਲ ਕੰਪਨੀ ਦੀ ਪਾਲਸੀ ਦੇ ਜ਼ਿਆਦਾ ਡਿਡਕਟੀਬਲ ਅਤੇ ਰੋਡਸਾਈਡ-ਪਲੱਸ ਦੇ ਡਿਡਕਟੀਬਲ ਵਿਚਲਾ ਫਰਕ ਅਦਾ ਕਰਾਂਗੇ।

ਕਵਰੇਜ (ਸੁਰੱਖਿਆ) ਅਧੀਨ ਕੌਣ ਆਉਂਦਾ ਹੈ ?

ਲਾਇਬਿਲਟੀ ਅਤੇ ਓਨ ਡੈਮੇਜ (ਕੁਲੀਜ਼ਨ,ਕੰਪਰੀਹੈਨਸਿਵ,ਸਪੈਸੀਫਾਈਡ ਪੈਰਿਲਸ) ਕਵਰੇਜ ਲਈ ਜ਼ਰੂਰੀ ਹੈ ਕਿ ਕਿਰਾਏ ਦਾ ਇਕਰਾਰਨਾਮਾ (ਰੈਂਟਲ ਕੰਟਰੈਕਟ) ਉਸ ਵਿਅਕਤੀ ਦੇ ਨਾਂ ਹੋਵੇਯ

 • ਜਿਸ ਵਿਅਕਤੀ ਦਾ ਨਾਂ ਉਸ ਓਨਰਜ਼ ਸਰਟੀਫਿਕੇਟ ’ਤੇ ਹੈ ਜਿਸ ’ਤੇ ਰੋਡਸਾਈਡਪਲੱਸ ਪੈਕਜ ਲਾਗੂ ਹੁੰਦਾ ਹੈ।
 • ਜਿਹੜਾ ਵਿਅਕਤੀ ਇਕ “ਨਿਰਧਾਰਤਿ ਕਾਰਪੋਰੇਟ ਡਰਾਈਵਰ ਹੋਵੇ” ਜੇ ਓਨਰਜ਼ ਸਰਟੀਫਿਕੇਟ ਉੱਤੇ ਡਰਾਈਵਰ ਦੇ ਮਾਲਕ ਦਾ ਨਾਂ ਹੋਵੇ ਅਤੇ ਨਿਰਧਾਰਿਤ ਗੱਡੀ ਦੀ ਵਰਤੋਂ ਇਨਕਮ ਟੈਕਸ ਐਕਟ (ਕੈਨੇਡਾ) ਦੇ ਅਧੀਨ ਡਰਾਈਵਰ ਲਈ ਟੈਕਸ ਦਾ ਲਾਭ ਹੋਵੇ।
 • ਜਿਹੜਾ ਵਿਅਕਤੀ ਇਹਨਾਂ ਵਿੱਚ ਕਿਸੇ ਵੀ ਇਕ ਵਿਅਕਤੀ ਦਾ ਪਤੀੇ/ਦੀ ਪਤਨੀ ਹੋਵੇ ਅਤੇ ਉਸਦਾ ਨਾਂਮ ਕਿਰਾਏ ਦੇ ਇਕਰਾਰਨਾਮੇ ਤੇ ਇਕ ਕਿਰਾਏਦਾਰ ਜਾਂ ਪ੍ਰਵਾਣਿਤ ਡਰਾਈਵਰ ਦੇ ਤੌਰ ਤੇ ਲਿਖਿਆ ਹੋਇਆ ਹੋਵੇ।

ਇਸ ਅਧੀਨ ਹਰ ਉਹ ਵਿਅਕਤੀ ਵੀ ਕਵਰ ਹੈ ਜਿਸ ਦਾ ਨਾਂਮ ਕਿਰਾਏ ਦੇ ਇਕਰਾਰਨਾਮੇ ਤੇ ਪ੍ਰਵਾਣਿਤ ਡਰਾਈਵਰ ਵਜੋਂ ਦਰਜ ਹੈ।

ਐਕਸੀਡੈਂਟ ਬੈਨੀਫਿਟਾਂ ਅਤੇ ਯੂ ਐੱਮ ਪੀ ਲਈ, ਇਹ ਕਵਰੇਜ ਇਸ਼ੋਰੈਂਸ ’ਤੇ ਨਾਂਮ ਹੋਣ ਵਾਲੇ ਵਿਅਕਤੀ, ਨਿਰਧਾਰਿਤ ਕਾਰਪੋਰੇਟ ਡਰਾਈਵਰ, ਇਸ਼ੋਰੈਂਸ ’ਤੇ ਨਾਂਮ ਹੋਣ ਵਾਲੇ ਵਿਅਕਤੀ ਅਤੇ ਨਿਰਧਾਰਿਤ ਕਾਰਪੋਰੇਟ ਡਰਾਈਵਰ ਦੇ ਘਰ ਵਿੱਚ ਰਹਿ ਰਹੇ ਪਰਿਵਾਰ ਦੇ ਮੈਂਬਰਾਂ (ਹਾਊਸਹੋਲਡ ਮੈਂਬਰਜ਼) ਅਤੇ ਗੱਡੀ ਵਿਚਲੀ ਕਿਸੇ ਹੋਰ ਸਵਾਰੀ ਨੂੰ ਕਵਰ ਕਰਦੀ ਹੈ।

ਗੱਡੀਆਂ ਅਤੇ ਵਰਤੋਂ ਬਾਰੇ

ਸਾਡੀ ਰੋਡਸਾਈਡ-ਪਲੱਸ ਰੈਂਟਲ ਵਿਹੀਕਲ ਕਵਰੇਜ਼ (ਕਿਰਾਏ ਦੀ ਗੱਡੀ ਦੀ ਸੁਰੱਖਿਆ) ਹੇਠ ਲਿਖੀਆਂ ਚੀਜ਼ਾਂ ਤੇ ਲਾਗੂ ਨਹੀਂ ਹੁੰਦੀ:

 • ਇਕ ਕਮਰਸ਼ਿਅਲ ਗੱਡੀ ਤੇ, ਜਿਸ ਦਾ ਕੁਲ ਭਾਰ 5000 ਕਿਲੋਗ੍ਰਾਮ ਤੋਂ ਵੱਧ ਹੋਵੇ
 • ਸਨੋਅ ਮੋਬਾਈਲਜ, ਸਨੋਅ ਵਿਹੀਕਲਜ਼, ਗੌਲਫ ਕਾਰਟਸ, ਆਲ ਟੈਰੇਨ ਵਿਹੀਕਲਜ, ਇੰਡਸਟਰੀਅਲ ਮਸ਼ੀਨਾਂ ਅਤੇ ਰੋਡ ਬਿਲਡਿੰਗ ਮਸ਼ੀਨਾਂ 'ਤੇ।
 • ਕਿਸੇ ਵੀ ਤਰ੍ਹਾਂ ਦੀ ਵਰਤੋਂ ਲਈ ਮਾਂਗਵੀਂ ਗੱਡੀ 'ਤੇ।
 • ਕਿਸੇ ਵੀ ਉਸ ਗੱਡੀ 'ਤੇ ਜਿਸ ਦੀ ਵਰਤੋਂ ਮੁਆਵਜੇ ਲਈ ਵਸਤਾਂ ਨੂੰ ਢੋਣ ਜਾਂ ਵੰਡਣ (ਡਿਲੀਵਰ ਕਰਨ) ਲਈ ਕੀਤੀ ਗਈ ਹੋਵੇ।
 • ਕਿਸੇ ਵੀ ਉਸ ਗੱਡੀ 'ਤੇ ਜਿਸ ਨੂੰ ਪੂਰੀ ਤਰ੍ਹਾਂ ਬੀ ਸੀ ਤੋਂ ਬਾਹਰਲੇ ਨਿਵਾਸੀਆਂ ਦੀ ਵਰਤੋਂ ਲਈ ਕਿਰਾਏ ਤੇ ਲਿਆ ਗਿਆ ਹੋਵੇ।
 • ਕਿਸੇ ਵੀ ਉਸ ਗੱਡੀ 'ਤੇ ਜਿਸ ਦਾ ਲਾਇਸੰਸ ਨਾ ਹੋਵੇ।
 • 16 ਜਾਂ ਵੱਧ ਸੀਟਾਂ ਵਾਲੀ ਬੱਸ 'ਤੇ ਜਿਸ ਨੂੰ ਸਵਾਰੀਆਂ ਢੋਣ ਲਈ ਵਰਤਿਆ ਜਾਂਦਾ ਹੋਵੇ।
 • ਕਿਸੇ ਵੀ ਉਸ ਗੱਡੀ 'ਤੇ ਜਿਸ ਨੂੰ ਮੁਆਵਜ਼ੇ ਲਈ ਜਾਂ ਕਿਰਾਏ ਤੇ ਸਵਾਰੀਆਂ ਢੋਣ ਲਈ ਵਰਤਿਆ ਜਾਂਦਾ ਹੋਵੇ।
 • ਇਕ ਯੂਨਿਟ ਦੇ ਤੋਰ ਤੇ ਕਿਰਾਏ 'ਤੇ ਲਏ ਗਏ ਟਰੱਕਾਂ, ਮੋਟਰਹੋਮਾਂ ਅਤੇ ਕੈਮਪਰਾਂ ਜਾਂ ਵੀਲ੍ਹਚੇਅਰ ਚੜ੍ਹਾਉਤਾਰ ਸਕਣ ਵਾਲੀ ਗੱਡੀ ਤੋਂ ਇਲਾਵਾ, ਕਿਸੇ ਵੀ ਉਸ ਗੱਡੀ ਤੇ ਜਿਸ ਦੇ ਕਿਰਾਏ ਦਾ ਰੋਜ਼ਾਨਾ ਰੇਟ ਕੈਨੇਡਾ ਵਿੱਚ 125 (ਕੈਨੇਡੀਅਨ) ਡਾਲਰ, ਜਾਂ ਅਮਰੀਕਾ ਵਿੱਚ 100 ਅਮਰੀਕਨ ਡਾਲਰ ਤੋਂ ਵੱਧ ਹੋਵੇ।
 • ਕਿਸੇ ਵੀ ਉਸ ਗੱਡੀ 'ਤੇ ਜਿਹੜੀ ਗੱਡੀਆਂ ਕਿਰਾਏ 'ਤੇ ਦੇਣ ਵਾਲੇ ਬਿਜ਼ਨਿਸ ਦੇ ਮਾਲਕ ਦੀ ਮਲਕੀਅਤ ਹੋਵੇ, ਜੇ ਗੱਡੀ ਬਿਜਨਿਸ ਨਾਲ ਸੰਬੰਧਤ ਕੰਮਾਂ ਲਈ ਵਰਤੀ ਜਾਂਦੀ ਹੋਵੇ।

ਵਿਹੀਕਲ ਟ੍ਰੈਵਲ ਪ੍ਰੋਟੈਕਸ਼ਨ ਕਵਰੇਜ (ਸਫਰ ਦੌਰਾਨ ਗੱਡੀ ਦੀ ਸੁਰੱਖਿਆ)

ਕਿਸੇ ਟ੍ਰਿਪ ਦੌਰਾਨ ਜੇ ਤੁਹਾਡੀ ਟੱਕਰ ਹੋ ਜਾਵੇ ਜਾਂ ਤੁਹਾਡੀ ਗੱਡੀ ਚੋਰੀ ਹੋ ਜਾਵੇ ਤਾਂ ਸਾਡੀ ਵਿਹੀਕਲ ਟ੍ਰੈਵਲ ਪ੍ਰੋਟੈਕਸ਼ਨ ਤੁਹਾਨੂੰ ਤੁਹਾਡੇ ਕੁੱਛ ਖਰਚੇ ਵਾਪਸ ਅਦਾ ਕਰਦੀ ਹੈ। ਇਹ ਉਹਨਾਂ ਲੋਕਾਂ ਲਈ ਬਹੁਤ ਵਧੀਆ ਹੈ ਜੋ ਆਪਣੀਆਂ ਗੱਡੀਆਂ ਛੁੱਟੀਆਂ ਜਾਂ ਬਿਜ਼ਨਸ ਦੇ ਟ੍ਰਿਪਾਂ ਲਈ ਵਰਤਦੇ ਹਨ।ਟ੍ਰਿਪ ਦੌਰਾਨ ਜੇ ਸਾਈਕਲ ਚਲਾਉਂਦਿਆਂ ਜਾਂ ਪੈਦਲ ਜਾਂਦਿਆਂ ਤੁਹਾਡੀ ਕਿਸੇ ਮੋਟਰਗੱਡੀ ਨਾਲ ਟੱਕਰ ਹੋ ਜਾਵੇ ਤਾਂ ਵੀ ਤੁਹਾਨੂੰ ਇਸ ਅਧੀਨ ਸੁਰੱਖਿਆ ਹੁੰਦੀ ਹੈ।

ਇਹ ਗੱਲ ਯਾਦ ਰੱਖੋ ਕਿ ਤੁਹਾਡਾ ਟ੍ਰਿਪ 30 ਦਿਨਾਂ ਤੋਂ ਲੰਮਾ ਨਹੀਂ ਹੋ ਸਕਦਾ।

ਅਸੀਂ ਇਹ ਵਾਧੂ ਖਰਚੇ ਕਵਰ ਕਰਾਂਗੇ (ਜੋ ਕਿ ਸਿੱਧੇ ਤੌਰ ਤੇ ਕਿਸੇ ਗੱਡੀ ਨਾਲ ਟੱਕਰ ਜਾਂ ਤੁਹਾਡੀ ਗੱਡੀ ਦੀ ਚੋਰੀ ਹੋ ਜਾਣ ਦੇ ਨਤੀਜੇ ਵਜੋਂ ਹੋਣ):

 • ਇਕ ਜਾਂ ਦੋ ਜਣਿਆਂ ਲਈ 1000 ਡਾਲਰ ਤੱਕ ਦੇ ਰਹਿਣ ਲਈ ਵਾਧੂ ਖਰਚੇ ਜਾਂ ਤਿੰਨ ਜਾਂ ਜ਼ਿਆਦਾ ਲੋਕਾਂ ਲਈ 2000 ਡਾਲਰ ਤੱਕ ਦੇ ਰਹਿਣ ਦੇ ਵਾਧੂ ਖਰਚੇ (ਅਤੇ ਮੋਟਰਹੋਮਾਂ ਦੇ ਕੇਸ ਵਿੱਚ ਲੋਕਾਂ ਦੀ ਗਿਣਤੀ ਵੱਲ ਧਿਆਨ ਦਿੱਤੇ ਬਿਨਾਂ 2000 ਡਾਲਰ ਤੱਕ ਦੇ ਰਹਿਣ ਦੇ ਵਾਧੂ ਖਰਚੇ)। ਇਸ ਵਿੱਚ ਰਿਹਾਇਸ਼, ਖਾਣੇ, ਟੈਲੀਫੋਨ ਅਤੇ ਆਵਾਜਾਈ ਦੇ ਖਰਚੇ ਸ਼ਾਮਲ ਹਨ।
 • ਟੋਅ ਕਰਨ ਲਈ 100 ਡਾਲਰ ਜਾਂ ਮੋਟਰਹੋਮਾਂ ਲਈ 250 ਡਾਲਰ ਤੱਕ ਦਾ ਖਰਚਾ।
 • ਇਸ਼ੋਰੈਂਸ ਵਾਲੀ ਗੱਡੀ ਨੂੰ ਘਰ ਵਾਪਸ ਲਿਆਉਣ ਲਈ 750 ਡਾਲਰ ਤੱਕ ਦਾ ਖਰਚਾ ਜਾਂ ਮੋਟਰਹੋਮਾਂ ਲਈ 1000 ਡਾਲਰ ਤੱਕ ਦਾ ਖਰਚਾ। ਇਸ ਵਿੱਚ ਨੁਕਸਾਨ ਵਾਲੀ ਜਾਂ ਚੋਰੀ ਬਾਅਦ ਬਰਾਮਦ ਹੋਈ ਗੱਡੀ ਨੂੰ ਮੁਰੰਮਤ ਲਈ ਘਰ ਲਿਆਉਣ ਦਾ ਖਰਚਾ ਸ਼ਾਮਲ ਹੈ ਜਾਂ ਚੋਰੀ ਬਾਅਦ ਬਰਾਮਦ ਹੋਈ ਗੱਡੀ ਨੂੰ ਘਰ ਵਾਪਸ ਲਿਆਉਣ ਲਈ ਕਿਸੇ ਨੂੰ ਭੇਜਣ ਦਾ ਖਰਚਾ ਸ਼ਾਮਲ ਹੈ।
 • ਤੁਹਾਡੇ ਵਲੋਂ ਕਿਰਾਏ 'ਤੇ ਜਾਂ ਮਾਂਗਵੀ ਲਈ ਰੱਡੀ ਦੀ ਵਰਤੋਂ ਨਾ ਕਰ ਸਕਣ ਕਾਰਨ ਬਦਲਵੀਂ ਟਰਾਂਸਪੋਰਟੇਸ਼ਨ ਪ੍ਰਦਾਨ ਕਰਨ ਲਈ ਉਸ ਗੱਡੀ ਦੀ ਥਾਂ ਹੋਰ ਗੱਡੀ ਲੈਣ ਲਈ 500 ਡਾਲਰ ਤੱਕ ਦੇ ਖਰਚੇ। (ਕਵਰੇਜ ਬਾਰੇ ਨਿਸ਼ਚਤ ਵਿਸਥਾਰ ਜਾਣਨ ਲਈ ਲੌਸ ਆਫ ਯੂਸ ਦੇਖੋ।)
 • ਤੁਹਾਡੇ ਵਲੋਂ ਸਬ ਤੋਂ ਸਿੱਧੇ ਰੂਟ ਰਾਹੀਂ ਘਰ ਵਾਪਸ ਆਉਣ ਦੇ ਸਫਰ ਲਈ ਇਕ ਜਾਂ ਦੋ ਲੋਕਾਂ ਲਈ 3000 ਡਾਲਰ ਤੱਕ ਦਾ ਖਰਚਾ ਜਾਂ ਤਿੰਨ ਜਾਂ ਵੱਧ ਲੋਕਾਂ ਲਈ 6000 ਡਾਲਰ ਤੱਕ ਦਾ ਖਰਚਾ।
 • ਜੇ ਤੁਹਾਡੀ ਗੱਡੀ ਦੀ ਟੱਕਰ ਦੂਸਰੀ ਗੱਡੀ ਨਾਲ ਹੁੰਦੀ ਹੈ ਤਾਂ ਤੁਹਾਨੂੰ ਕੁਲੀਜ਼ਨ ਕਲੇਮ ਲਈ ਦਿੱਤੇ ਡਿਡਕਟੀਬਲ ਦੀ ਅਦਾਇਗੀ ਕੀਤੀ ਜਾਵੇਗੀ ਜੇ ਦੂਜੀ ਗੱਡੀ ਦਾ ਕਸੂਰ ਹੋਵੇ ਅਤੇ ਉਸ ਦੀ ਇੰਸ਼ੋਰੈਂਸ ਹੋਈ ਹੋਵੇ, ਉਸ ਦੀ ਪਛਾਣ ਕੀਤੀ ਜਾ ਸਕਦੀ ਹੋਵੇ, ਅਤੇ ਉਸ ਦੀ ਇੰਸੋਰੈਸ ਆਈ ਸੀ ਬੀ ਸੀ ਵਲੋਂ ਨਾ ਕੀਤੀ ਗਈ ਹੋਵੇ। (ਤੁਹਾਨੂੰ ਬਿਨਾ ਇੰਸ਼ੋਰੈਂਸ ਵਾਲੀ ਗੱਡੀ ਵਲੋਂ ਕੀਤੇ ਨੁਕਸਾਨ ਦੀ ਅਦਾਇਗੀ ਨਹੀਂ ਹੋਵੇਗੀ ਜਾਂ ਹਿੱਟ ਐਂਡ ਰੰਨ ਦੇ ਕੇਸ ਵਿੱਚ ਕਸੂਰ ਵਾਲੀ ਗੱਡੀ ਦੀ ਪਛਾਣ ਨਾ ਹੋਈ ਹੋਣ ਸਮੇਂ ਇਹ ਅਦਾਇਗੀ ਨਹੀਂ ਹੋਵੇਗੀ)।

ਲੌਕ ਰੀ-ਕੀਅਇੰਗ (ਨਵੀਂਆਂ ਚਾਬੀਆਂ ਬਣਾਉਣਾ)

ਅਸੀਂ ਨਵੀਂਆਂ ਚਾਬੀਆਂ ਬਣਾਉਣ ਅਤੇ ਤੁਹਾਡੇ ਤਾਲੀਆਂ ਵਿੱਚ ਦੁਬਾਰਾ ਚਾਬੀ ਲਾਉਣ (ਰੀ-ਕੀਅਇੰਗ ਯੁਅਰ ਲੌਕਸ) ਦੇ ਖਰਚੇ ਦੀ 1000 ਡਾਲਰ ਤੱਕ ਦੀ ਅਦਾਇਗੀ ਕਰਾਂਗੇ ਜੇ ਤੁਹਾਡੀਆਂ ਚਾਬੀਆਂ ਜਾਂ ਰੀਮੋਟ ਕੀਅਲੈੱਸ ਟਰਾਂਸਮੀਟਰ ਚੋਰੀ ਹੋ ਜਾਣ ੑ ਅਤੇ ਇਸ ਲਈ ਕੋਈ ਕਟੌਤੀ ਨਹੀਂ ਹੈ।

ਤੁਹਾਡੀ ਕਵਰੇਜ ਲਾਗੂ ਹੋਣ ਲਈ ਜ਼ਰੂਰੀ ਹੈ ਕਿ ਤੁਸੀਂ 48 ਘੰਟਿਆਂ ਦੇ ਅੰਦਰ ਅੰਦਰ ਇਸ ਦੀ ਪੁਲੀਸ ਕੋਲ ਰਿਪੋਰਟ ਦਰਜ ਕਰਵਾਉ। ਪੁਲੀਸ ਕੇਸ ਦੇ ਫਾਈਲ ਨੰਬਰ ਦੀ ਲੋੜ ਹੈ। ਤੁਹਾਡੇ ਕੋਲ ਸਾਡੀ ਕੰਪਰੀਹੈਨਸਿਵ ਜਾਂ ਸਪੈਸੀਫਾਈਡ ਪੈਰਿਲਸ ਕਵਰੇਜ ਦਾ ਹੋਣਾ ਵੀ ਜ਼ਰੂਰੀ ਹੈ।

ਐਮਰਜੰਸੀ ਰੋਡਸਈਡ ਐਕਸਪੈਂਸ ਰੀਪੇਅਮੈਂਟ

ਇਹ ਮਕੈਨੀਕਲ ਖਰਾਬੀਆਂ, ਚਾਬੀਆਂ ਗੱਡੀ ਵਿੱਚ ਲਾਕ ਹੋ ਜਾਣੀਆਂ ਜਾਂ ਫਲੈਟ ਟਾਇਰ ਬਦਲਣ ਜਾਂ ਬੈਟਰੀ ਡੈੱਡ ਹੋ ਜਾਣ 'ਤੇ ਖਤਮ ਬੈਟਰੀ ਦੇ ਜੰਪ ਸਟਾਰਟ ਕਰਨ ਵਰਗੀਆਂ ਦੂਸਰੀਆਂ ਸੰਕਟ ਕਾਲਾਂ ਲਈ ਤੁਹਾਡੀ ਸੁਰੱਖਿਆ ਕਰਦੀ ਹੈ।

ਆਪਣੀ ਗੱਡੀ ਨੂੰ ਦੁਬਾਰਾ ਚੱਲਣ ਯੋਗ ਬਣਾਉਣ ਜਾਂ ਉਸ ਨੂੰ ਮੁਰੰਮਤ ਵਾਲੀ ਥਾਂ 'ਤੇ ਲਿਜਾਣ ਜਾਂ ਆਪਣਾ ਸਫਰ ਮੁਕੰਮਲ ਕਰਨ ਲਈ ਕੀਤੇ ਵਾਜਬ ਖਰਚਿਆਂ(ਉਦਾਹਰਨ ਲਈ ਜੇ ਤੁਹਾਡੀ ਗੱਡੀ ਟੋਅ ਹੋ ਜਾਵੇ ਤਾਂ ਟੈਕਸੀ ਲੈਣ) ਲਈ ਤੁਹਾਨੂੰ 50 ਡਾਲਰ ਤੱਕ ਦੀ ਰਕਮ ਵਾਪਸ ਕੀਤੀ ਜਾਵੇਗੀ। 

ਖਰਚੇ ਹੋਣ ਤੋਂ ਬਾਅਦ 12 ਮਹੀਨਿਆਂ ਦੇ ਅੰਦਰ ਅੰਦਰ ਤੁਹਾਨੂੰ ਇਕ ਅਰਜ਼ੀ ਫਾਰਮ ਅਤੇ ਆਪਣੀਆਂ ਅਸਲੀ ਰਸੀਦਾਂ ਸਾਨੂੰ ਡਾਕ ਰਾਹੀਂ ਭੇਜਣੀਆਂ ਪੈਣਗੀਆਂ
(ਅਰਜ਼ੀ ਫਾਰਮ ਤੁਸੀ ਜਫਲਫ।ਫਰਠ ਤੋਂ ਡਾਉਨਲੋਡ ਕਰ ਸਕਦੇ ਹੋ ਜਾਂ ਆਪਣੇ ਸਥਾਨਕ ਆਟੋਪਲੈਨ ਬਰੋਕਰ ਤੋਂ ਲੈ ਸਕਦੇ ਹੋ।) ਕਵਰੇਜ ਵਿੱਚ ਟੋਅ ਟਰੱਕ ਆਉਣ
ਦਾ ਖਰਚਾ ਸ਼ਾਮਲ ਹੈ, ਪਰ ਪੁਰਜ਼ਿਆਂ (ਪਾਰਟਸ), ਜਾਂ ਗੈਸ, ਤੇਲ, ਬੈਟਰੀਆਂ ਅਤੇ ਟਾਇਰਾਂ ਸਮੇਤ ਹੋਰ ਚੀਜ਼ਾਂ ਦਾ ਖਰਚਾ ਸ਼ਾਮਲ ਨਹੀਂ ਹੈ।

ਹਰ ਇਕ ਪਾਲਸੀ ਦੀ ਮਿਆਦ ਦੌਰਾਨ ਦੋ ਕਲੇਮ ਕਰਨ ਦੀ ਸੀਮਾ ਹੈ।

ਥੈਫਟ ਡਿਡਕਟੀਬਲ ਵੇਵਰ (ਚੋਰੀ ਕਾਰਨ ਦੇਣ ਵਾਲੇ ਡਿਡਕਟੀਬਲ ਲਈ ਮਾਫੀ)

ਜੇ ਤੁਹਾਡੀ ਗੱਡੀ ਚੋਰੀ ਹੋ ਜਾਂਦੀ ਹੈ ਜਾਂ ਚੋਰੀ ਕਰਨ ਦੀ ਕੋਸ਼ਿਸ਼ ਦੇ ਸਪਸ਼ੱਟ ਸੰਕੇਤ ਮੌਜੂਦ ਹਨ ਤਾਂ ਅਸੀਂ ਤੁਹਾਡੀ ਰੈਗੂਲਰ ਕੰਪਰੀਹੈਨਸਿਵ ਜਾਂ ਸਪੈਸੀਫਾਈਡ ਪੈਰਿਲਸ ਕਵਰੇਜ ਅਧੀਨ ਤੁਹਾਡਾ ਡਿਡਕਟੀਬਲ ਮਾਫ ਕਰ ਦੇਵਾਂਗੇ।

ਚੋਰੀ ਦੀ ਕੋਸ਼ਿਸ਼ ਦੇ ਕਲੇਮ ਦੀ ਕਟੌਤੀ ਦੀ ਛੋਟ ਲਈ ਯੋਗ ਹੋਣ ਲਈ, ਆਮ ਤੌਰ ਤੇ ਹੇਠ ਲਿਖੀਆਂ ਚੀਜ਼ਾਂ ਵਿੱਚੋਂ ਕਿਸੇ ਇਕ ਜਾਂ ਵੱਧ ਚੀਜ਼ਾਂ ਨੂੰ ਨੁਕਸਾਨ ਹੋਣਾ
ਜ਼ਰੂਰੀ ਹੈ ਯ:

 • ਇਗਨੀਸ਼ਨ ਸਿਸਟਮ
 • ਫੈਕਟਰੀ ਲਾਕਿੰਗ ਪਿਨ ਅਸੈਂਬਲੀ, ਜਾਂ
 • ਮਕੈਨੀਕਲ ਐਂਟੀੑਥੈਫਟ ਲਾਕਿੰਗ ਡਿਵਾਈਸ ਦਾ ਜਾਂ ਗੱਡੀ ਦੇ ਉਸ ਹਿੱਸੇ ਦਾ ਨੁਕਸਾਨ ਜਿਸ ਨਾਲ ਇਹ ਲੱਗੀ ਹੋਈ ਹੈ।

ਡੈਸਟੀਨੇਸ਼ਨ ਅਸਿਸਟੈਂਸ (ਪੜਾਅ ਉੱਤੇ ਸਹਾਇਤਾ)

ਜੇ ਟੱਕਰ, ਚੋਰੀ ਜਾਂ ਭੰਨੑਤੋੜ ਦੇ ਕਲੇਮ ਕਾਰਨ ਤੁਹਾਡੀ ਗੱਡੀ ਦੀ ਕਿਸੇ ਮਿੱਥੇ ਹੋਏ ਟਰਿੱਪ ਲਈ ਵਰਤੋਂ ਨਹੀਂ ਕੀਤੀ ਜਾ ਸਕਦੀ, ਤਾਂ ਅਸੀਂ ਟਰਿੱਪ ਸ਼ੁਰੂ ਜਾਂ ਖਤਮ ਕਰਨ ਜਾ ਰਹੀਆਂ ਗੱਡੀ ਦੀਆਂ ਸਾਰੀਆਂ ਸਵਾਰੀਆਂ ਲਈ 100 ਡਾਲਰ ਤੱਕ ਦੇ ਖਰਚੇ ਦੀ ਅਦਾਇਗੀ ਕਰਾਂਗੇ।

ਜ਼ਰੂਰੀ ਹੈ ਕਿ ਤੁਹਾਡੇ ਵਲੋਂ ਕੋਈ ਵੀ ਕਲੇਮ ਕੀਤੇ ਗਏ ਖਰਚੇ ਟੱਕਰ ਹੋਣ ਜਾਂ ਗੱਡੀ ਚੋਰੀ ਹੋਈ ਦਾ ਪਤਾ ਲੱਗਣ ਜਾਂ ਭੰਨ ਤੋੜ ਕਾਰਨ ਹੋਏ ਨੁਕਸਾਨ ਤੋਂ ਬਾਦ 12 ਘੰਟੇ ਦੇ ਦੌਰਾਨ ਦੇ ਹੋਣ। ਅਤੇ ਨੁਕਸਾਨ ਦੀ ਅਦਾਇਗੀ ਲਈ ਤੁਹਾਨੂੰ ਨੁਕਸਾਨ ਹੋਣ ਤੋਂ ਬਾਅਦ ਛੇ ਮਹੀਨਿਆਂ ਦੇ ਵਿੱਚ ਵਿੱਚ ਸਾਨੂੰ ਅਸਲੀ ਰਸੀਦਾਂ ਦੇਣੀਆਂ ਪੈਣਗੀਆਂ। ਬਦਲਵੀਂ ਗੱਡੀ ਕਿਰਾਏ ਉੱਤੇ ਲੈਣ ਦੇ ਖਰਚੇ ਡੈਸਟੀਨੇਸ਼ਨ ਅਸਿਸਟੈਂਸ ਅਧੀਨ ਨਹੀਂ ਆਉਂਦੇ।

ਫੈਮਲੀ ਵਰਲਡਵਾਈਡ ਟਰਾਂਸਪੋਰਟੇਸ਼ਨ ਜੇ ਤੁਹਾਡੀ ਜਾਂ ਤੁਹਾਡੇ ਨਾਲ ਘਰ ਵਿੱਚ ਰਹਿਣ ਵਾਲੇ ਕਿਸੇ ਮੈਂਬਰ ਦੀ ਕੈਨੇਡਾ ਜਾਂ ਅਮਰੀਕਾ ਵਿੱਚ ਗੱਡੀ ਦੀ ਟੱਕਰ ਹੋ ਜਾਂਦੀ ਹੈ, ਅਤੇ ਉਸ ਟੱਕਰ ਕਾਰਨ 24 ਘੰਟਿਆਂ ਦੇ ਵਿੱਚ ਵਿੱਚ ਫੌਰੀ ਅਤੇ ਲਗਾਤਾਰ ਤੌਰ ਤੇ ਮੈਡੀਕਲ ਲਾਈਫ ਸੁਪਰੋਟ ਦੀ ਲੋੜ ਹੋਵੇ ਤਾਂ ਤੁਹਾਡੇ ਪਰਿਵਾਰ ਦੇ ਨੇੜੇ ਦੇ ਮੈਂਬਰ ਲਈ ਆਵਾਜਾਈ ਦੀ ਕਵਰੇਜ ਦਿੱਤੀ ਜਾਂਦੀ ਹੈ। ਇਹ ਕਵਰੇਜ ਪਰਿਵਾਰ ਦੇ ਨੇੜੇ ਦੇ ਮੈਂਬਰਾਂ ਨੂੰ ਹਸਪਤਾਲ ਜਾਂ ਸੰਭਾਲ ਦੀ ਥਾਂ (ਕੇਅਰ ਫੈਸਿਲਟੀ) ਵਿੱਚ ਲਿਆਉਣ ਅਤੇ ਘਰ ਵਾਪਸ ਮੁੜਨ ਲਈ ਇਕ ਟੱਕਰ ਮਗਰ 5000 ਡਾਲਰ ਤੱਕ ਪ੍ਰਦਾਨ ਕਰਦੀ ਹੈ। ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦੇ ਰਹਿਣ ਦੇ ਖਰਚਿਆਂ ਲਈ ਰਿਹਾਇਸ਼, ਖਾਣੇ ਅਤੇ ਟੈਲੀਫੋਨ ਦੇ ਖਰਚਿਆਂ ਜਾਂ ਆਵਾਜਾਈ ਦੇ ਹੋਰ ਖਰਚਿਆਂ ਸਮੇਤ ਹਰ ਇਕ ਟੱਕਰ ਪਿੱਛੇ 500 ਡਾਲਰ ਤੱਕ ਦੀ ਸੁਰੱਖਿਆ (ਕਵਰੇਜ) ਵੀ ਮਿਲੇਗੀ (ਪਰਿਵਾਰ ਦੇ ਮੈਂਬਰਾਂ ਲਈ ਟੱਕਰ ਹੋਣ ਤੋਂ ਬਾਅਦ ਸੱਤ ਦਿਨਾਂ ਦੇ ਅੰਦਰ ਅੰਦਰ ਆਉਣਾ ਜਰੂਰੀ ਹੈ।)
 
"ਪਰਿਵਾਰ ਦੇ ਨੇੜੇ ਦੇ ਮੈਂਬਰ" ਕੌਣ ਹਨ ? ਇਸ ਦਾ ਅਰਥ ਹੈ, ਤੁਹਾਡੇ ਨਾਲ ਘਰ ਵਿੱਚ ਰਹਿਣ ਵਾਲੇ ਮੈਂਬਰ ਜਾਂ ਤੁਹਾਡੇ ਜਾਂ ਤੁਹਾਡੇ ਵਿਆਹੁਤਾ ਸਾਥੀ ਦੇ ਨੇੜੇ ਦੇਪਰਿਵਾਰ ਦੇ ਮੈਂਬਰ (ਜਿਵੇਂ ਪਤੀ ਪਤਨੀ, ਮਾਂ, ਪਿਤਾ, ਭੈਣ, ਭਰਾ, ਪੁੱਤਰ ਜਾਂ ਧੀ)। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚੋਂ ਆਉਣ ਵਾਲੇ ਪਰਿਵਾਰ ਦੇ ਮੈਂਬਰਾਂ ਦੇ ਖਰਚੇ
ਪਾਲਸੀ ਦੇ ਖਰਚਿਆਂ ਦੀ ਹੱਦ ਦੇ ਅੰਦਰ ਅੰਦਰ ਅਦਾ ਕੀਤੇ ਜਾਣਗੇ।

ਸ਼ਾਇਦ ਤੁਸੀਂ ਜਾਣਦੇ ਨਾ ਹੋਵੋ

ਰੋਡਸਾਈਡ-ਪਲੱਸ ਤੁਹਾਨੂੰ ਕੈਨੇਡਾ ਜਾਂ ਅਮਰੀਕਾ (ਅਲਾਸਕਾ ਅਤੇ ਹਵਾਈ ਸਮੇਤ) ਵਿੱਚ ਕਿਤੇ ਵੀ ਸੁਰੱਖਿਆ ਪ੍ਰਦਾਨ ਕਰਦੀ ਹੈ ਪਰ ਮੈਕਸੀਕੋ ਜਾਂ ਕਿਸੇ ਹੋਰ ਦੇਸ਼ ਵਿੱਚ ਨਹੀਂ।
 
ਤੁਹਾਡੇ ਵਲੋਂ ਅਸਲੀ ਰਸੀਦਾਂ ਦਿੱਤੇ ਜਾਣ ਤੋਂ ਬਾਅਦ ਇਹ ਪਾਲਸੀ ਤੁਹਾਡੀਆਂ ਅਦਾਇਗੀਆਂ ਜਲਦੀ ਤੋਂ ਜਲਦੀ ਕਰੇਗੀ।

ਰੋਡਸਾਈਡ-ਪਲੱਸ ਦੀ ਕਵਰੇਜ (ਸੁਰੱਖਿਆ) ਦੂਸਰੀ ਗੱਡੀ ਲਈ ਤਬਦੀਲ ਨਹੀਂ ਕੀਤੀ ਜਾ ਸਕਦੀ, ਅਤੇ ਸਿਰਫ ਪਾਲਸੀ ਉੱਤੇ ਦਰਜ ਗੱਡੀ ਉੱਤੇ ਹੀ ਲਾਗੂ ਹੁੰਦੀ ਹੈ
ਜਿਸ ਗੱਡੀ ਲਈ ਪਾਲਸੀ ਖਰੀਦੀ ਗਈ ਹੋਵੇ। ਇਸ ਵਿੱਚ ਟ੍ਰੈਵਲ ਪ੍ਰੋਟੈਕਸ਼ਨ, ਰੈਂਟਲ ਵਿਹੀਕਲ ਪ੍ਰੋਟੈਕਸ਼ਨ ਅਤੇ ਫੈਮਿਲੀ ਵਰਲਡਆਇਡ ਟਰਾਂਸਪੋਰਟੇਸ਼ਨ ਦੀਆਂ ਛੋਟਾਂ
ਹਨ।

ਤੁਹਾਡੀ ਰੋਡਸਾਈਡ-ਪਲੱਸ ਦੀ ਪਾਲਸੀ ਇਕ ਸਾਲ ਦੀ ਜਾਂ ਘੱਟ ਸਮੇਂ ਲਈ ਹੋ ਸਕਦੀ ਹੈ ਅਤੇ ਤੁਹਾਡੀ ਰੈਗੂਲਰ ਪਾਲਸੀ ਦੀ ਮਿਆਦ ਦੌਰਾਨ ਇਹ ਕਿਸੇ ਵੇਲੇ ਵੀ ਵਧਾਈ ਜਾ ਸਕਦੀ ਹੈ।

ਹੋਰ ਜਾਣਕਾਰੀ

ਕਾਰ ਕਿਰਾਏ ਉੱਤੇ ਲੈ ਰਹੇ ਹੋ ਕਵਰੇਜ ਦੇ ਸਬੂਤ ਵਜੋਂ ਆਪਣੇ ਕੋਲ ਮੌਜੂਦਾ ਇੰਸ਼ੋਰੈਂਸ ਦੇ ਕਾਗਜਾਂ ਦੀ ਫੋਟੋਕਾਪੀ (ਅਸਲੀ ਕਾਗਜ਼ ਨਹੀਂ) ਰੱਖੋ, ਜਾਂ ਆਪਣੇ ਫੋਨ ਜਾਂ ਟੇਬਲੈਟ ਵਿੱਚ ਇਹਨਾਂ ਕਾਗਜਾਂ ਦੀ ਫੋਟੋ ਖਿੱਚ ਕੇ ਰੱਖੋ।

ਜੇ ਤੁਸੀਂ ਜਾਣ ਤੋਂ ਪਹਿਲਾਂ ਗੱਡੀ ਦਾ ਪ੍ਰਬੰਧ ਕਰ ਰਹੇ ਹੋ ਤਾਂ ਜਿਸ ਕੰਪਨੀ ਤੋਂ ਤੁਸੀਂ ਕਾਰ ਕਿਰਾਏ ਤੇ ਲੈਣੀ ਹੈ ਉਸ ਕੰਪਨੀ ਤੋਂ ਤੁਹਾਨੂੰ ਜਾਂ ਤੁਹਾਡੇ ਟ੍ਰੈਵਲ ਏਜੰਟ ਨੂੰ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਉਹ ਰੋਡਸਾਈਡਪਲੱਸ ਰੈਂਟਲ ਵਿਹੀਕਲ ਕਵਰੇਜ ਨੂੰ ਮੰਨਦੇ ਹਨ ਜਾਂ ਨਹੀਂ।

ਰੋਡਸਾਈਡਪਲੱਸ ਬਾਰੇ ਹੋਰ ਜਾਣਕਾਰੀ ਲਈ:

 • ਆਪਣੇ ਸਥਾਨਕ ਆਟੋਪਲੈਨ ਬਰੋਕਰ ਤੋਂ ਪੁੱਛੋ, ਜਾਂ
 • icbc.com 'ਤੇ ਜਾਉ।

 

ਕਲੇਮ ਬਾਰੇ ਰਿਪੋਰਟ ਕਰਨ ਲਈ, ਡਾਇਲਏਕਲੇਮ ਨੂੰ ਫੋਨ ਕਰੋ

 • 604-520-8222 (ਲੋਅਰ ਮੇਨਲੈਂਡ ਵਿੱਚ)
 • 1-800-910-4222 (ਬੀ ਸੀ ਦੀ ਕਿਸੇ ਵੀ ਹੋਰ ਥਾਂ ਤੋਂ, ਕੈਨੇਡਾ ਜਾਂ ਅਮਰੀਕਾ ਵਿੱਚੋਂ)

ਜੇ ਤੁਹਾਡੀ ਟੱਕਰ ਹੋਈ ਹੈ ਪਰ ਕੋਈ ਸੱਟਫੇਟ ਨਹੀਂ ਲੱਗੀ ਜਾਂ ਤੁਸੀ ਆਪਣੀ ਗੱਡੀ ਦੀ ਹੋਈ ਭੰਨਤੋੜ ਜਾਂ ਉਸ ਵਿੱਚੋਂ ਹੋਈ ਚੋਰੀ ਬਾਰੇ ਰਿਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਰਿਪੋਰਟ ਆਨਲਾਈਨ icbc.com ਤੇ ਸੌਖੇ ਢੰਗ ਨਾਲ ਅਤੇ ਕਿਸੇ ਵੀ ਵਕਤ ਕਰ ਸਕਦੇ ਹੋ।

ਆਮ ਜਾਣਕਾਰੀ ਲਈ, ਆਈ ਸੀ ਬੀ ਸੀ ਦੀ ਕਸਟਮਰ ਸਰਵਿਸ ਨੂੰ ਫੋਨ ਕਰੋ:

 • 604-661-2800 (ਲੋਅਰ ਮੇਨਲੈਂਡ ਵਿੱਚ)
 • 1-800-663-3051 (ਬੀ ਸੀ ਵਿੱਚ ਕਿਸੇ ਵੀ ਹੋਰ ਥਾਂ ਤੋਂ ਕੈਨੇਡਾ ਜਾਂ ਅਮਰੀਕਾ ਵਿੱਚੋਂ)

ਅਨੁਵਾਦ ਦੀਆਂ ਸੇਵਾਵਾਂ ਉਪਲਬੱਧ ਹਨ।

ਆਪਣੀਆਂ ਰਸੀਦਾਂ ਸਾਂਭ ਕੇ ਰੱਖਣੀਆਂ ਨਾ ਭੁੱਲੋ। ਸਾਡੀ ਰੋਡਸਾਈਡਪਲੱਸ ਦੀ ਕਿਸੇ ਵੀ ਕਵਰੇਜ (ਸੁਰੱਖਿਆ) ਅਧੀਨ ਪੈਸੇ ਵਾਪਸ ਲੈਣ ਲਈ ਤੁਹਾਨੂੰ ਸਾਰੀਆਂ ਅਸਲੀ ਰਸੀਦਾਂ ਦੇਣੀਆਂ ਪੈਣਗੀਆਂ।

 

Last updated: July 2019

More topics

 

Last updated: July 2019