ICBC logo

ਟੱਕਰ ਵਿੱਚ ਕਸੂਰ ਦਾ ਫੈਸਲਾ ਕਰਨਾd

ਅਸੀਂ ਇਹ ਕਿਵੇ ਪਤਾ ਲਾਉਂਦੇ ਹਾਂ ਕਿ ਕੌਣ ਜਿੰਮੇਵਾਰ ਹੈ

Last updated: September 2023

More topics

    ਟੱਕਰ ਤੋ ਬਾਅਦ, ਸਾਨੂੰ ਇਹ ਫੈਸਲਾ ਕਰਨਾ ਪੈਂਦਾ ਹੈ ਕਿ ਕੌਣ ਜਿੰਮੇਵਾਰ ਹੈ। ਇੰਸ਼ੋਰੈਂਸ ਦੇ ਸ਼ਬਦਾਂ ਵਿੱਚ, ਇਸ ਨੂੰ ਕਸੂਰ ਦਾ ਫੈਸਲਾ ਕਰਨਾ (ਅਸੈਸਿੰਗ ਫਾਲਟ) ਆਖਿਆ ਜਾਂਦਾ ਹੈ। ਅਸੀਂ ਕਸੂਰ ਦਾ ਉਂਦੋ ਪਤਾ ਲਾਉਂਦੇ  ਹਾਂ ਜਦੋਂ ਤੁਹਾਡੀ ਗੱਡੀ ਦੀ ਟੱਕਰ ਕਿਸੇ ਹੋਰ ਗੱਡੀ, ਵਿਆਕਤੀ, ਚੀਜ਼ ਜਾਂ ਪ੍ਰਾਪਰਟੀ ਨਾਲ ਹੋਈ ਹੁੰਦੀ ਹੈ। ਕਸੂਰ ਦਾ ਪਤਾ ਲਾਉਣਾ ਜ਼ਰੂਰੀ ਹੈ ਤਾਂ ਕਿ ਅਸੀਂ ਇਹ ਫੈਸਲਾ ਕਰ ਸਕੀਏ ਕਿ ਤੁਸੀਂ ਅਤੇ ਤੁਹਾਡੀ ਇੰਸ਼ੋਰੈਸ਼ ਟੱਕਰ ਲਈ ਕਿਸ ਕੁ ਹੱਦ ਤੱਕ ਜਿੰਮੇਵਾਰ ਹੋ—ਜਾਂ ਕਿ ਕੋਈ ਹੋਰ ਵਿਆਕਤੀ ਜਾਂ ਧਿਰ ਵੀ ਟੱਕਰ ਲਈ ਜਿੰਮੇਵਾਰ ਹੈ।

    ਕਿਸੇ ਟੱਕਰ ਵਿੱਚ ਤੁਹਾਡੀ ਜਿੰਮੇਵਾਰੀ ਬਾਰੇ ਤਿੰਨ ਨਤੀਜ਼ੇ ਨਿਕਲ ਸਕਦੇ ਹਨ:ਤੁਹਾਡਾ ਕਸੂਰ ਕੱਢਿਆ ਜਾ ਸਕਦਾ  ਹੈ, ਤੁਹਾਡਾ ਕੁਝ ਕਸੂਰ ਕੱਢਿਆ ਜਾ ਸਕਦਾ ਹੈ, ਜਾਂ ਫੈਸਲਾ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਕਸੂਰ ਨਹੀਂ ਹੈ।

    ਅਸੀਂ ਕਸੂਰ ਦਾ ਫੈਸਲਾ ਕਿਵੇ ਕਰਦੇ ਹਾਂ

    ਪਹਿਲਾਂ ਅਸੀਂ ਤੁਹਾਡੀ ਟੱਕਰ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ। ਜਦੋ ਲੋੜ ਹੋਵੇ ਤਾਂ ਤੁਹਾਡਾ ਅਡਜਸਟਰ ਡਰਾਇਵਰਾਂ, ਗਵਾਹਾਂ ਅਤੇ ਮੁਸਾਫਰਾਂ ਦੇ ਬਿਆਨ ਲੈਂਦਾ  ਹੈ। ਅਡਜਸਟਰ ਪੁਲੀਸ ਦੀਆਂ ਰਿਪੋਰਟਾਂ ਉੱਪਰ  ਵੀ ਗੋਰ ਕਰ ਸਕਦਾ ਹੈ, ਟੱਕਰ ਵਾਲੀ ਥਾਂ 'ਤੇ ਵੀ ਜਾ ਸਕਦਾ ਹੈ ਅਤੇ ਐਸਟੀਮੇਟਰ ਨਾਲ ਸਲਾਹ—ਮਸ਼ਵਰਾ ਵੀ ਕਰ ਸਕਦਾ ਹੈ।

    ਅਡਜਸਟਰ ਇਹ ਵਿਚਾਰ ਵੀ ਕਰਦਾ ਹੈ ਕਿ ਇਹੋ ਜਿਹੀਆਂ ਹੋਰ ਟੱਕਰਾਂ ਬਾਰੇ ਅਦਾਲਤਾਂ ਨੇ ਪਿਛਲੇ ਸਮੇਂ ਵਿੱਚ ਕੀ ਫੈਸਲੇ ਕੀਤੇ ਸਨ, ਸੜਕ ਦੇ ਨਿਯਮ ਕੀ ਹਨ ਅਤੇ ਆਮ ਸੂਝ ਬੂਝ ਕੀ ਹੈ। ਫਿਰ ਤੁਹਾਨੂੰ (ਆਮ ਤੌਰ 'ਤੇ 30 ਦਿਨਾਂ ਵਿੱਚ) ਕਸੂਰ ਬਾਰੇ। ਸੂਚਤ ਕੀਤਾ ਜਾਵੇਗਾ।

    ਕਿਰਪਾ ਕਰਕੇ ਨੋਟ ਕਰੋ: ਗੱਡੀਆਂ ਦੀ ਕਿਸੇ ਟੱਕਰ ਲਈ ਕੌਣ ਜਿੰਮੇਵਾਰ ਹੈ, ਇਸ ਬਾਰੇ ਆਖਰੀ ਫੈਸਲਾ ਅਦਾਲਤ ਦਾ ਹੁੰਦਾ ਹੈ। ਅਸੀਂ ਤੁਹਾਡੇ ਕੇਸ ਵਿੱਚ ਕਸੂਰ ਦਾ ਫੈਸਲਾ ਇਸ ਗਿਆਨ ਦੇ ਆਧਾਰ ਉੱਤੇ ਕਰਾਂਗੇ ਕਿ ਤੁਹਾਡੇ ਵਰਗੇ ਕੇਸਾਂ ਵਿੱਚ ਅਦਾਲਤਾਂ ਨੇ ਕਸੂਰ ਬਾਰੇ ਕਿਸ ਤਰ੍ਹਾਂ ਦੇ ਫੈਸਲੇ ਕੀਤੇ ਹਨ।

    ਜੇ ਤੁਹਾਡਾ ਕਸੂਰ ਹੋਵੇ ਤਾਂ

    ਤੁਹਾਡਾ ਆਟੋਪਲੈਨ ਪ੍ਰੀਮੀਅਮ (ਇੰਸ਼ੋਰੈਂਸ ਲਈ ਰਕਮ) ਬਦਲ ਸਕਦਾ ਹੈ

    ਜੇ ਟੱਕਰ ਵਿੱਚ ਤੁਹਾਡਾ ਕਸੂਰ ਹੋਵੇ ਤਾਂ ਤੁਹਾਡਾ ਆਟੋਪਲੈਨ ਪ੍ਰੀਮੀਅਮ ਵਧ ਸਕਦਾ ਹੈ ਅਤੇ/ਜਾਂ ਤੁਹਾਡੇ ਕੋਲੋਂ ਮਲਟੀਪਲ ਕਰੈਸ ਪ੍ਰੀਮੀਅਮ (ਇੱਕ ਤੋ ਵੱਧ ਟੱਕਰਾਂ ਲਈ ਪ੍ਰੀਮੀਅਮ) ਲਿਆ ਜਾ ਸਕਦਾ ਹੈ। ਤੁਹਾਡਾ ਆਟੋਪਲੈਨ ਪ੍ਰੀਮੀਅਮ ਕਿੰਨਾ ਬਦਲੇਗਾ, ਇਹ ਇਸ ਗੱਲ ਉੱਤੇ ਨਿਰਭਰ ਹੈ ਕਿ ਤੁਹਾਡੇ ਕਲੇਮਾਂ ਦਾ ਕੀ ਇਤਿਹਾਸ ਹੈ, ਅਤੇ ਸਾਡੀ ਕਲੇਮ—ਰੇਟਿਡ ਸਕੇਲ (ਕਲੇਮ ਅਧਿਕਾਰਿਤ ਸੂਚੀ) ਉੱਪਰ ਤੁਹਾਡੀ ਮੌਜੂਦਾ ਸਥਿਤੀ ਕੀ ਹੈ, ਜੋ ਕਿ ਪ੍ਰੀਮੀਅਮ ਵਿੱਚ ਕਟੌਤੀਆਂ ਅਤੇ ਵਾਧਿਆਂ ਦਾ ਹਿਸਾਬ ਰੱਖਦੀ ਹੈ।

    ਦੂਸਰੇ ਤੁਹਾਡੇ ਵਿਰੁੱਧ ਨੁਕਸਾਨ ਦਾ ਕਲੇਮ ਕਰ ਸਕਦੇ ਹਨ

    ਜਿਹੀਆਂ ਹੋਰ ਟੱਕਰਾਂ ਵਿੱਚ ਅਕਸਰ ਕਿਸੇ ਹੋਰ ਦੇ ਸੱਟ ਲੱਗਦੀ ਹੈ ਜਾਂ ਕਿਸੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ। ਜੇ ਤੁਹਾਡਾ ਕਸੂਰ ਹੋਵੇ ਤਾਂ ਦੂਸਰਾ ਵਿਆਕਤੀ ਆਪਣੇ ਨੁਕਸਾਨ ਦਾ ਘੱਟੋ ਘੱਟ ਕੁੱਝ ਹਿੱਸਾ ਤੁਹਾਡੇ ਅਤੇ ਤੁਹਾਡੀ ਇੰਸ਼ੋਰੈਂਸ ਪਾਲਸੀ ਵਿਰੁੱਧ ਕਲੇਮ ਕਰਕੇ ਪ੍ਰਾਪਤ ਕਰ ਸਕਦਾ ਹੈ।

    ਉਦਾਹਰਨ ਲਈ ਤੁਹਾਡੀ ਇੰਸ਼ੋਰੈਂਸ ਨੂੰ ਦੂਜੇ ਡਰਾਇਵਰ ਦੀ ਗੱਡੀ ਨੂੰ ਹੋਏ ਨੁਕਸਾਨ ਦੀ ਮੁਰੰਮਤ ਦੇ ਬਿੱਲ ਭਰਨੇ ਪੈ ਸਕਦੇ ਹਨ, ਜਾਂ ਟੱਕਰ ਵਿੱਚ ਫੱਟੜ ਹੋਏ ਵਿਅਕਤੀ ਦੇ ਉਹ ਮੈਡੀਕਲ ਖਰਚੇ ਅਤੇ ਆਮਦਨ ਦੇ ਨੁਕਸਾਨ ਨੂੰ ਪੂਰਾ ਕਰਨ ਦੇ ਖਰਚੇ ਦੇਣੇ ਪੈ ਸਕਦੇਹਨ ਜਿਹੜੇ ਖਰਚੇ ਦੂਸਰੇ ਡਰਾਇਵਰ ਦੀ ਐਕਸੀਡੈਂਟ ਬੈਨੇਫਿਟਸ ਅਧੀਨ ਦਿੱਤੇ ਜਾ ਸਕਣ ਵਾਲੇ ਖਰਚਿਆਂ ਤੋਂ ਵੱਧ ਹੋਣ ਜਾਂ ਦਰਦ ਅਤੇ ਦੁੱਖ ਸਹਿਣ (ਪੈਨ ਐਂਡ ਸਫਰਿੰਗ) ਲਈ ਮੁਆਵਜ਼ਾ ਦੇਣਾ ਪੈ ਸਕਦਾ ਹੈ।

    ਤੁਹਾਡੀ ਮੁਢਲੀ ਆਟੋਪਲੈਨ ਪਾਲਸੀ ਦੀ ਥਰਡ ਪਾਰਟੀ ਲਾਇਬਿਲਟੀ ਕਵਰੇਜ਼ ਇਸ ਤਰ੍ਹਾਂ ਦੇ ਕਲੇਮਾਂ ਲਈ 200,000 ਡਾਲਰ ਤੱਕ ਦੀ ਕਵਰੇਜ਼ ਦਿੰਦੀ ਹੈ। ਤੀਜੀ ਧਿਰ (ਥਰਡ ਪਾਰਟੀ) ਕਵਰੇਜ਼ ਲਈ ਵਾਧੂ ਕਵਰੇਜ਼ ਮਿਲ ਸਕਦੀ ਹੈ—ਆਪਣੇ ਆਟੋਪਲੈਨ ਬਰੋਕਰ ਨਾਲ ਗੱਲ ਕਰੋ।

    ਤੁਹਾਡੀ ਆਟੋਪਲੈਨ ਇੰਸ਼ੋਰੈਂਸ ਤੁਹਾਡੀਆਂ ਸੱਟਾਂ ਅਤੇ ਗੱਡੀ ਦਾ ਨੁਕਸਾਨ ਪੂਰਾ ਕਰਦੀ ਹੈ

    ਹੋ ਸਕਦਾ ਹੈ ਕਿ ਤੁਹਾਡੀ ਗੱਡੀ ਨੂੰ ਮੁਰੰਮਤ ਦੀ ਲੋੜ ਹੋਵੇ ਜਾਂ ਜੇ ਇਸ ਦਾ ਬਹੁਤ ਜਿ਼ਆਦਾ ਨੁਕਸਾਨ ਹੋਇਆ ਹੋਵੇ ਤਾਂ ਇਸ ਨੂੰ ਬਦਲਣਾ ਪਵੇ। ਇਸ ਤੋ ਬਿਨ੍ਹਾਂ ਟੋਅ

    ਕਰਨ ਅਤੇ ਇਸ ਨੂੰ ਸਟੋਰ ਵਿੱਚ ਖੜ੍ਹੀ ਕਰਨ ਦਾ ਖਰਚਾ ਹੋ ਸਕਦਾ ਹੈ। ਆਈ ਸੀ ਬੀ ਸੀ ਦੀ ਕੁਲੀਜ਼ਨ ਕਵਰੇਜ਼ ਆਪਸ਼ਨਲ ਇੰਸ਼ੋਰੈਂਸ ਹੈ (ਭਾਵ ਇਸ ਨੂੰ ਲੈਣਾ ਜਾਂ ਨਾ ਲੈਣਾ ਤੁਹਾਡੀ ਮਰਜ਼ੀ ਹੈ), ਜਿਹੜੀ ਗੱਡੀ ਨਾਲ ਸੰਬੰਧਤ ਅਜਿਹੇ ਖਰਚੇ ਦਿੰਦੀ ਹੈ, ਭਾਵੇਂ ਕਸੂਰ ਤੁਹਾਡਾ ਹੀ ਹੋਵੇ।

    ਜੇ ਤੁਹਾਡੇ ਸੱਟ ਲੱਗ ਜਾਵੇ ਤਾਂ ਤੁਹਾਡੀ ਇੰਸ਼ੋਰੈਂਸ ਦੇ ਮੁਢਲੇ ਐਕਸੀਡੈਂਟ ਭੱਤੇ (ਬੈਨੀਫਿਟਸ), ਡਾਕਟਰੀ ਖਰਚਿਆਂ, ਮੁੜਬਹਾਲੀ, ਡਿਸਏਬਲਟੀ ਭੱਤਿਆਂ ਅਤੇ ਹੋਰ ਕਈ ਗੱਲਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

    ਜੇ ਦੂਸਰੇ ਡਰਾਇਵਰ ਦਾ ਕਸੂਰ ਹੋਵੇ

    ਹੋ ਸਕਦਾ ਹੈ ਕਿ ਕਸੂਰਵਾਰ ਡਰਾਇਵਰ ਦੀ ਇੰਸ਼ੋਰੈਸ ਤੁਹਾਨੂੰ ਦੁਬਾਰਾ ਸੜਕ ਉੱਤੇ ਚੱਲਣ ਯੋਗ ਹੋਣ ਦਾ ਖਰਚਾ ਦੇਵੇ। ਉਦਾਹਰਨ ਲਈ ਇਹ ਤੁਹਾਡੀ ਗੱਡੀ ਦੀ ਮੁਰੰਮਤ ਦਾ ਅਤੇ ਆਉਣ ਜਾਣ ਦੀ ਬਦਲਵੀਂ ਸਹੂਲਤ, ਜਿਵੇਂ ਕਿਰਾਏ ਦੀ ਕਾਰ, ਦਾ ਖਰਚਾ ਦੇ ਸਕਦੀ ਹੈ।

    ਜੇ ਤੁਹਾਡੇ ਸੱਟ ਲੱਗ ਜਾਵੇ ਤਾਂ ਹੋ ਸਕਦਾ ਹੈ ਕਿ ਕਸੂਰਵਾਰ ਡਰਾਇਵਰ ਦੀ ਇੰਸ਼ੋਰੈਂਸ ਤੁਹਾਨੂੰ ਮੈਡੀਕਲ ਖਰਚਿਆਂ ਅਤੇ ਆਮਦਨ ਦੇ ਨੁਕਸਾਨ ਵਰਗੀਆਂ ਗੱਲਾਂ ਲਈ ਉਨੀ ਰਕਮ ਮੁਆਵਜ਼ੇ ਵਜ਼ੋ ਦੇ ਸਕੇ ਜਿੰਨੀ ਰਕਮ ਤੁਹਾਡੇ ਐਕਸੀਡੈਂਟ ਬੈਨੇਫਿਟਸ ਅਧੀਨ ਦਿੱਤੀ ਜਾ ਸਕਣ ਵਾਲੀ ਰਕਮ ਤੋਂ ਵੱਧ ਹੋਵੇ ਜਾਂ ਦਰਦ ਅਤੇ ਦੁੱਖ ਸਹਿਣ ਲਈ ਮੁਆਵਜ਼ਾ ਦੇ ਸਕੇ।

    ਜੇ ਤੁਹਾਡੇ ਜਾਂ ਤੁਹਾਡੀਆਂ ਸਵਾਰੀਆਂ ਦੇ ਬੀ ਸੀ ਦੀ ਲਾਇਸੰਸ ਸ਼ੁਦਾ ਅਤੇ ਬੀ ਸੀ ਦੀ ਇੰਸ਼ੋਰੈਂਸ ਵਾਲੀ ਗੱਡੀ ਵਿੱਚ ਸੱਟ ਲੱਗ ਜਾਵੇ ਤਾਂ ਮੈਡੀਕਲ ਖਰਚਿਆਂ ਅਤੇ ਆਮਦਨ ਦੇ ਨੁਕਸਾਨ ਵਿੱਚ ਤੁਹਾਡੀ ਮਦਦ ਕਰਨ  ਲਈ ਤੁਹਾਡੀ ਬੇਸਿੰਕ ਆਟੋਪਲੈਟ ਪਾਲਸੀ ਵਿੱਚ ਐਕਸੀਡੈਂਟ ਬੈਨੇਫਿਟਸ ਸ਼ਾਮਲ ਹਨ, ਭਾਵੇਂ ਟੱਕਰ ਵਿਚ ਕਸੂਰਵਾਰ ਕੋਈ ਵੀ ਹੋਵੇ। ਹੋਰ ਜਾਣਕਾਰੀ ਲਈ ਆਪਣੇ ਸਥਾਨਕ ਆਟੋਪਲੈਨ ਬਰੋਕਰ ਨਾਲ ਗੱਲ ਕਰੋ ਜਾਂ icbc.com 'ਤੇ ਜਾਉ।

    ਜੇ ਕਸੂਰ ਸਾਂਝਾ ਹੋਵੇ

    ਕੁਝ ਕੇਸਾਂ ਵਿੱਚ ਤੁਹਾਨੂੰ ਅਤੇ ਦੂਸਰੇ ਡਰਾਇਵਰ ਦੋਨਾਂ ਨੂੰ ਕਸੂਰਵਾਰ ਮੰਨਿਆਂ ਜਾ ਸਕਦਾ ਹੈ। ਟੱਕਰ ਦੀਆਂ ਹਾਲਤਾਂ ਅਨੁਸਾਰ 25-75, 50-50 ਜਾਂ 75-25 ਫੀਸਦੀ ਦੇ ਅਨੁਪਾਤ ਅਨੁਸਾਰ ਕਸੂਰ ਕੱਢਿਆ ਜਾ ਸਕਦਾ ਹੈ।

    ਇਨ੍ਹਾਂ ਵਿੱਚੋ ਕਿਸੇ ਵੀ ਕੇਸ ਵਿੱਚ,ਤੁਸੀਂ ਦੋਵੇਂ ਇੱਕ ਦੂਸਰੇ ਉੱਪਰ ਨੁਕਸਾਨ ਲਈ ਕਲੇਮ ਕਰ ਸਕਦੇ ਹੋ। ਦੂਸਰੇ ਡਰਾੲਵਰ ਦੀ ਥਰਡ ਪਾਰਟੀ ਲਾਇਬਿਲਟੀ ਕਵਰੇਜ਼ ਤੁਹਾਨੂੰ ਤੁਹਾਡੇ ਨੁਕਸਾਨ ਦੇ ਕੁਝ ਹਿੱਸੇ ਲਈ ਮੁਆਵਜ਼ਾ ਦੇ ਸਕਦੀ ਹੈ। ਅਤੇ ਤੁਹਾਡੀ ਥਰਡ ਪਾਰਟੀ ਕਵਰੇਜ਼, ਦੂਸਰੇ ਡਰਾਇਵਰ ਦੇ ਨੁਕਸਾਨ ਦੇ ਕੁਝ ਹਿੱਸੇ ਲਈ ਅਦਾਇਦਗੀ ਕਰ ਸਕਦੀ ਹੈ।

    ਤੁਹਾਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਕਮ—ਤੁਹਾਡੇ ਭੁਗਤਾਨ—ਦਾ ਅਨੁਪਾਤ ਦੂਸਰੇ ਡਰਾਇਵਰ ਦੇ ਕਸੂਰ ਦੇ ਅਨੁਪਾਤ ਦੇ ਬਰਾਬਰ ਹੋਵੇਗੀ। ਉਦਾਹਰਨ ਲਈ, ਜੇ ਟੱਕਰ ਤੋ ਬਾਅਦ ਤੁਹਾਡੀ ਕਾਰ ਨੂੰ 1000 ਡਾਲਰ ਦੀ ਮੁਰੰਮਤ ਦੀ ਲੋੜ ਹੈ ਅਤੇ ਤੁਹਾਨੂੰ 25 ਫੀਸਦੀ ਅਤੇ ਦੂਜੀ ਪਾਰਟੀ ਨੂੰ 75 ਫੀਸਦੀ ਜਿੰਮੇਵਾਰ ਪਾਇਆ ਗਿਆ ਹੈ, ਤਾਂ:

    • ਦੂਜਾ ਡਰਾਇਵਰ ਮੁਰੰਮਤ ਦੇ 750 ਡਾਲਰਾਂ ਲਈ ਜਿੰਮੇਵਾਰ ਹੋਵੇਗਾ

    • ਤੁਸੀਂ 250 ਡਾਲਰ ਦੀ ਮੁਰੰਮਤ ਲਈ ਜਿੰਮੇਵਾਰ ਹੋਵੋਗੇ, ਪਰ ਜੇ ਤੁਸੀਂ ਕੁਲੀਜ਼ਨ ਕੁਲੀਜ਼ਨ ਕਵਰੇਜ ਖ੍ਰੀਦੀ ਹੋਈ ਹੈ ਤਾਂ ਇਹ ਖਰਚਾ ਤੁਹਾਡੀ ਪਾਲਸੀ ਦੇਵੇਗੀ ਅਤੇ ਤੁਸੀਂ ਸਿਰਫ਼ ਆਪਣੇ ਕੁਲੀਜ਼ਨ ਡਿਡੈਕਟੀਬਲ ਦੇ 25 ਫੀਸਦੀ ਹਿੱਸੇ ਲਈ ਜਿੰਮੇਵਾਰ ਹੋਵੋਗੇ।

    ਜੇ ਅਸੀਂ ਇਹ ਫੈਸਲਾ ਨਾ ਕਰ ਸਕੀਏ ਕਿ ਕੌਣ ਜਿੰਮੇਵਾਰ ਹੈ

    ਬਦਕਿਸਮਤੀ ਨਾਲ ਹਮੇਸ਼ਾ ਇਹ ਪੱਕੇ ਤੌਰ ਉੱਤੇ ਕਹਿਣਾ ਸੰਭਵ ਨਹੀਂ ਹੁੰਦਾ ਕਿ ਟੱਕਰ ਲਈ ਕਿਸ ਦਾ ਕਸੂਰ ਹੈ। ਉਦਾਹਰਨ ਲਈ, ਆਪਾ ਵਿਰੋੱਧੀ ਸਬੂਤ ਹੋ ਸਕਦੇ ਹਨ ਜਾਂ ਕੋਈ ਆਜ਼ਾਦ ਗਵਾਹ ਮੌਜੂਦ ਨਹੀਂ ਹੋ ਸਕਦਾ।

    ਜਦੋ ਅਸੀਂ ਸਪਸ਼ਟ ਰੂਪ ਵਿੱਚ ਇਹ ਨਾ ਕਹਿ ਸਕੀਏ ਕਿ ਕਸੂਰ ਕਿਸ ਦਾ ਹੈ ਤਾਂ ਅਸੀਂ 50-50 ਕਸੂਰ ਕੱਢ ਦਿੰਦੇ ਹਾਂ ਅਤੇ ਦੋਨਾਂ ਡਰਾਇਵਰਾਂ ਨੂੰ ਬਰਾਬਰ ਦੇ ਕਸੂਰਵਾਰ ਸਮਝਿਆਂ ਜਾਂਦਾ ਹੈ। ਅਜਿਹਾ ਇੱਕ ਫੀਸਦੀ ਤੋ ਵੀ ਘੱਟ ਕੇਸਾਂ ਵਿੱਚ ਹੁੰਦਾ ਹੈ

    ਜੇ ਤੁਸੀਂ ਕਸੂਰ ਕੱਢਣ ਦੇ ਸਾਡੇ ਫੈਸਲੇ ਨਾਲ ਸਹਿਮਤ ਨਾ ਹੋਵੋ

    ਜੇ ਤੁਸੀਂ ਕਸੂਰ ਕੱਢਣ ਦੇ ਸਾਡੇ ਫੈਸਲੇ ਨਾਲ ਅਸਹਿਮਤ ਹੋਵੋ ਤਾਂ ਤੁਹਾਡਾ ਪਹਿਲਾ ਕਦਮ ਆਪਣੇ ਕਲੇਮ ਸੈਂਟਰ ਦੇ ਸਪੁਰਵਾਈਜ਼ਰ ਜਾਂ ਮੈਨੇਜ਼ਰ ਨੂੰ ਫੈਸਲੇ ਉੱਤੇ ਦੁਬਾਰਾ ਗੌਰ ਕਰਨ ਲਈ ਕਹਿਣ ਦਾ ਹੋਣਾ ਚਾਹੀਦਾ ਹੈ। ਜੇ ਤੁਸੀਂ ਅਜੇ ਵੀ ਅਸੰਤੁਸ਼ਟ ਹੋਵੋ ਤਾਂ ਤੁਸੀਂ:

    • ਆਈ ਸੀ ਬੀ ਸੀ ਦੇ ਕਲੇਮਜ਼ ਅਸੈਂਸਮੈਂਟ ਰੀਵਿਊ (ਕਲੇਮ ਦੇ ਦੁਬਾਰਾ ਮੁੱਲਾਂਕਣ) ਲਈ ਅਪਲਾਈ ਕਰ ਸਕਦੇ ਹੋ, ਜਾਂ

    • ਸਮਾਲ ਕਲੇਮ ਕੋਰਟ ਵਿੱਚ ਜਾ ਸਕਦੇ ਹੋ।

    ਹੋਰ ਜਾਣਕਾਰੀ ਲਈ ਆਪਣੇ ਅਡਜਸਟਰ ਅਤੇ/ਜਾਂ ਆਪਣੇ ਅਡਜਸਟਰ ਦੇ ਮੈਨੇਜ਼ਰ ਨਾਲ ਗੱਲ ਕਰੋ। ਤੁਸੀਂ ਸਾਡੀ ਅਪੀਲਾਂ ਦੀ ਕਾਰਵਾਈ ਬਾਰੇ ਸੋਧ ਲੈਣ
    ਲਈ ਕਿਸੇ ਵੀ ਕਲੇਮ ਸੈਂਟਰ ਜਾਂ ਆਟੋਪਲੈਨ ਬਰੋਕਰ ਦੇ ਦਫ਼ਤਰ ਤੋਂ ਵੁਈ ਆਰ ਲਿਸਨਿੰਗ ਨਾ ਦਾ ਬਰੋਸ਼ਰ ਵੀ ਲੈ ਸਕਦੇ ਹੋ ਅਤੇ ਤੁਸੀਂ icbc.com ਵੈੱਬਸਾਈਟ ਤੋਂ ਜਾਣਕਾਰੀ ਵੀ ਲੈ ਸਕਦੇ ਹੋ।

    ਤੁਹਾਡੇ ਸਵਾਲ ? ਸਾਡੇ ਜਵਾਬ ਹਨ

    ਕਸੂਰ ਦਾ ਫੈਸਲਾ ਹੋਣ ਤੋਂ ਪਹਿਲਾ ਕੀ ਮੈਂ ਆਪਣੀ ਕਾਰ ਮੁਰੰਮਤ ਕਰਵਾ ਸਕਦਾ/ਸਕਦੀ ਹਾਂ ?

    ਹਾਂ। ਜੇ ਤੁਹਾਡੇ ਕੋਲ ਸਾਡੀ ਕਲੀਜ਼ਨ ਕਵਰੇਜ਼ ਹੈ ਤਾਂ ਤੁਸੀਂ ਕਲੇਮ ਐਸਟੀਮੇਟ ਦਾ ਫਾਰਮ ਪ੍ਰਾਪਤ ਕਰਨ ਤੋ ਇਕਦਮ ਬਾਅਦ ਆਪਣੀ ਕਾਰ ਮੁਰੰਮਤ ਕਰਵਾ ਸਕਦੇ
    ਹੋ। ਹੋ ਸਕਦਾ ਹੈ ਕਿ ਤੁਹਾਨੂੰ ਮੁਰੰਮਤ ਕਰਨ ਵਾਲੀ ਦੁਕਾਨ ਨੂੰ ਡੀਡਕਟੀਬਲ (ਕਟੌਤੀ) ਦੇਣੀ ਪਵੇ, ਪਰ ਇਸ ਦਾ ਇਹ ਅਰਥ ਨਹੀਂ ਕਿ ਤੁਹਾਨੂੰ ਕਸੂਰਵਾਰ ਠਹਿਰਾਇਆ ਜਾਵੇਗਾ।

    ਜੇ ਮੇਰਾ ਕਸੂਰ ਨਾ ਨਿਕਲੇ ਅਤੇ ਮੈਂ ਡੀਡਕਟੀਬਲ (ਕਟੌਤੀ) ਅਦਾ ਕੀਤੀ ਹੈ ਤਾਂ ਕੀ ਮੈਂ ਇਸ ਨੂੰ ਵਾਪਸ ਲੈ ਸਕਦਾ/ਸਕਦੀ ਹਾਂ ?

    ਹਾਂ। ਇੱਕ ਵਾਰ ਜਦੋਂ ਆਈ. ਸੀ. ਬੀ. ਸੀ.  ਦੀ ਇੰਸ਼ੋਰੈਸ਼ ਵਾਲੇ ਦੂਸਰੇ ਡਰਾਇੰਵਰ ਦਾ ਕਸੂਰ ਨਿਕਲ ਜਾਵੇ ਤਾਂ ਅਸੀਂ ਜਿੰਨੀ ਛੇਤੀ ਹੋ ਸਕੇ ਤੁਹਾਡਾ ਡੀਡਕਟੀਬਲ (ਕਟੌਤੀ) ਤੁਹਾਨੂੰ ਡਾਕ ਰਾਹੀਂ ਵਾਪਸ ਭੇਜ ਦੇਵਾਂਗੇ।

    ਜੇ ਦੂਸਰੀ ਗੱਡੀ ਵਾਲੇ ਦਾ ਕਸੂਰ ਹੋਵੇ, ਅਤੇ ਉਹ ਟੱਕਰ ਦੀ ਰਿਪੋਰਟ ਆੲ ਸੀ ਬੀ ਸੀ ਕੋਲ ਨਾ ਕਰਨਾ ਚਾਹੁੰਦਾ ਹੋਵੇ, ਅਤੇ ਮੇਰੀ ਗੱਡੀ ਦੀ ਮੁਰੰਮਤ ਦਾ ਖਰਚਾ ਦੇਣ ਦੀ ਪੇਸ਼ਕਸ਼ ਕਰੇ ਤਾਂ ?

    ਸਾਡੇ ਕੋਲ ਕਲੇਮ ਦੀ ਰਿਪੋਰਟ ਕਰਨਾ ਹਮੇਸ਼ਾ ਹੀ ਤੁਹਾਡੇ ਹਿਤ ਵਿੱਚ ਹੁੰਦਾ ਹੈ। ਇਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਤੁਹਾਨੂੰ ਤੁਹਾਡੀ ਪੂਰੀ ਮੁਰੰਮਤ ਦਾ ਖਰਚਾ ਮਿਲੇਗਾ। ਬਾਅਦ ਵਿੱਚ ਕਸੂਰਵਾਰ ਗੱਡੀ ਵਾਲਾ ਤੁਹਾਡੀ ਮੁਰੰਮਤ ਦੇ ਖਰਚੇ ਬਾਰੇ ਝਗੜਾ ਕਰ ਸਕਦਾ ਹੈ ਅਤੇ ਖਰਚਾ ਦੇਣ ਤੋ ਇੰਨਕਾਰ ਕਰ ਸਕਦਾ ਹੈ।

    ਕੀ ਮੁਕੱਦਮਾ ਕਰਨ ਲਈ ਸਮੇ ਦੀ ਕੋਈ ਪਾਬੰਦੀ ਹੈ ?

    ਬਹੁਤੇ ਕੇਸਾਂ ਵਿੱਚ ਨੁਕਸਾਨ ਹੋਣ ਦੀ ਤਰੀਕ ਤੋਂ ਬਾਅਦ ਕਾਨੂੰਨੀ ਐਕਸ਼ਨ ਲੈਣ ਲਈ ਤੁਹਾਡੇ ਕੋਲ ਦੋ ਸਾਲ ਹੁੰਦੇ ਹਨ, ਪਰ ਕਲੇਮ ਦੀ ਕਿਸਮ ਅਤੇ ਹੋਰ ਹਾਲਤਾਂ ਦੈ ਆਧਾਰ ਤੇ ਪਾਬੰਦੀ ਦਾ ਸਮਾਂ ਵੱਖਰਾ ਵੀ ਹੋ ਸਕਦਾ ਹੈ। ਤੁਹਾਡੀ ਨਿੱਜੀ ਹਾਲਤ ਬਾਰੇ ਤੁਹਾਡਾ ਅਡਜਸਟਰ ਹੋਰ ਜਾਣਕਾਰੀ ਦੇ ਸਕਦਾ ਹੈ।

    ਆਪਣਾ ਕਲੇਮ ਕਰਨ ਤੋ ਬਾਅਦ ਮੈਂ ਆਪਣੇ ਅਡਜਸਟਰ ਬਾਰੇ ਸੰਪਰਕ ਜਾਣਕਾਰੀ ਭੁੱਲ ਗਿਆ/ਗਈ ਹਾਂ। ਮੈ ਕੀ ਕਰਾਂ ?

    ਤੁਸੀਂ ਡਾਇਲ-ਏ-ਕਲੇਮ ਨੂੰ ਫੋਨ ਕਰ ਕਰਕੇ ਆਪਣੇ ਅਡਜਾਸਟਰ ਦੇ ਨਾਂ ਅਤੇ ਫੋਨ ਨੰਬਰ ਬਾਰੇ ਪੁੱਛ ਸਕਦੇ ਹੋ:

    • ਲੋਅਰ ਮੇਨਲੈਂਡ: 604-520-8222

    • ਲੋਅਰ ਮੇਨਲੈਂਡ ਦੇ ਬਾਹਰੋ ਮੁਫ਼ਤ: 1-800-910-4212

    ਮਲਟੀਪਲ ਕਰੈਸ਼ ਪ੍ਰੀਮੀਅਮ ਕੀ ਹੈ ?

    ਜੇ ਤਿੰਨ ਸਾਲਾ ਦੌਰਾਨ ਤਸੀਂ ਤਿੰਨ ਟੱਕਰਾਂ ਵਿੱਚ 50 ਫੀਸਦੀ ਜਾਂ ਵੱਧ ਦੇ ਕਸੂਰਵਾਰ ਹੋਵੇ,ਤਾਂ ਤੁਹਾਨੂੰ 1000 ਡਾਲਰ ਅਦਾ ਕਰਨੇ ਪੈ ਸਕਦੇਹਨ। ਤਿੰਨ ਸਾਲਾਂ ਦੇ ਦੌਰਾਨ ਹਰ ਇੱਕ ਵਾਧੂ ਟੱਕਰ ਲਈ ਤੁਸੀਂ 500 ਡਾਲਰ ਅਦਾ ਕਰੋਗੇ। ਜੇ ਇਹਨਾਂ ਟੱਕਰਾਂ ਵਿੱਚ ਤੁਹਾਡਾ 50 ਫੀਸਦੀ ਤੋ ਘੱਟ ਕਸੂਰ ਹੋਵੇ ਤਾਂ ਮਲਟੀਪਲ ਕਰੈਸ਼ ਪ੍ਰੀਮੀਅਮ ਤੁਹਾਡੇ ’ਤੇ ਲਾਗੂ ਨਹੀਂ ਹੁੰਦਾ।

    ਕਸੂਰ ਬਸਾਰੇ ਹੋਰ ਜਾਣਕਾਰੀ

    ਕਈ ਖਾਸ ਤਰ੍ਹਾਂ ਦੀਆਂ ਟੱਕਰਾਂ ਵਿੱਚ ਕਸੂਰ ਇੱਕ ਖਾਸ ਢੰਗ ਨਾਲ ਕੱਢਿਆਂ ਜਾਂਦਾ ਹੈ। ਉਦਾਹਰਨ ਲਈ, ਪਿੱਛੋਂ ਮਾਰੀਆਂ ਟੱਕਰਾਂ ਲਈ ਆਮ ਤੌਰ ਉਤੇ ਪਿਛਲੀ ਗੱਡੀ ਵਾਲੇ ਦਾ ਕਸੂਰ ਕੱਢਿਆਂ ਜਾਂਦਾ ਹੈ।

    ਅੱਗੇ ਤਿੰਨ ਤਰ੍ਹਾਂ ਦੀਆਂ ਟੱਕਰਾਂ ਅਤੇ ਉਹਨਾਂ ਵਿੱਚ ਆਮ ਤੌਰ *ਤੇ (ਪਰ ਹਮੇਸ਼ਾ ਨਹੀਂ) ਕਿਸੇ ਦਾ ਕਸੂਰ ਕੱਢਿਆਂ ਜਾਂਦਾ ਹੈ, ਬਾਰੇ ਉਦਾਹਰਨਾਂ ਦਿੱਤੀਆਂ ਜਾਂ ਰਹੀਆਂ ਹ ਨ। ਜਿਵੇਂ ਕਿ ਹਰ ਇੱਕ ਟੱਕਰ ਵਿਲੱਖਣ ਹੁੰਦੀ ਹੈ। ਇਸ ਲਈ ਕਸੂਰ ਦੱਸੇ ਗਏ ਢੰਗ ਤੋ ਵੱਖਰੇ ਢੰਗ ਨਾਲ ਕੱਢਿਆਂ ਜਾ ਸਕਦਾ ਹੈ। ਅੱਗੇ ਦਿੱਤੀਆਂ ਤਿੰਨ ਉਦਾਹਰਨਾ ਸਿਰਫ਼ ਸੇਧ ਦੇਣ ਲਈ ਹਨ।

    assessing-fault-1
    ਟੱਕਰ ਦੀ ਉਦਾਹਰਨ #1

    ਸਾਹਮਣੇ ਤੋ ਆਉਂਦੀ ਟਰੈਫਿਕ ਵਿਰੁੱਧ ਖੱਬੇ ਨੂੰ ਮੁੜਨਾ।

    ਖੱਬੇ ਪਾਸੇ ਨੂੰ ਮੁੜਨ ਵਾਲੀ ਗੱਡੀ ਨੂੰ ਮੁੜਨ ਤੋ ਪਹਿਲਾ ਸਾਹਮਣੇ ਤੋਂ ਆਉਂਦੀ ਟਰੈਫਿਕ ਨੂੰ ਰਸਤਾ ਦੇਣਾ ਚਾਹੀਦਾ ਹੈ ਅਤੇ ਆਮ ਤੌਰ 'ਤੇ ਉਸਦਾ 100 ਫੀਸਦੀ ਦਾ ਕਸੂਰ ਹੁੰਦਾ  ਹੈ।

    ਇਹ ਕਾਨੂੰਨ ਹੈ: ਮੋਟਰ ਵਹੀਕਲ ਐਕਟ, ਸੈਕਸ਼ਨ 174.

    Assessing-fault-2
    ਟੱਕਰ ਦੀ ਉਦਾਹਰਨ #2

    ਲੇਨ ਬਦਲਣਾ।

    ਉਹ ਡਰਾਇਵਰ ਜੋ ਲੇਨ ਬਦਲਣ ਸਮੇਂ ਟੱਕਰ ਕਰਦਾ ਹੈ, ਆਮ ਤੌਰ ਉੱਤੇ 100 ਫੀਸਦੀ ਦਾ ਕਸੂਰਵਾਰ ਹੁੰਦਾ ਹੈ। ਇਸ ਉਦਾਹਰਨ ਵਿੱਚ ਕਿਉਕਿ ਦੋਵੇ ਡਰਾਇਵਰ ਇੱਕੋ ਸਮੇਂ ਲੇਨ ਬਦਲ ਰਹੇ ਸਨ,ਇਸ ਲਈ ਹੋ ਸਕਦਾ ਹੈ ਦੋਵਾਂ ਦਾ
    ਬਰਾਬਰ ਦਾ ਕਸੂਰ ਕੱਢਿਆਂ ਜਾਵੇ। ਜਾ ਅਸੀਂ ਇਹ ਪੱਕਾ ਨਾ ਕਰ ਸਕੀਏ ਕਿ ਕਿਹੜੀ ਗੱਡੀ ਜਿੰਮੇਵਾਰ ਹੈ ਤਾਂ ਕਸੂਰ 50-50 ਫੀਸਦੀ ਕੱਢਿਆ ਜਾ ਸਕਦਾ ਹੈ।

    ਇਹ ਕਾਨੂੰਨ ਹੈ: ਮੋਟਰ ਵਹੀਕਲ ਐਕਟ, ਸੈਕਸ਼ਨ 151 (ਏ).

    assessing-fault-3
    ਟੱਕਰ ਦੀ ਉਦਾਹਰਨ #3

    ਸਟਾਪ ਸਾਈਨ ਤੋ ਤੁਰਨਾ, ਟੱਕਰ ਮੁਖ ਸੜਕ ਦੀ ਕਰਵ (ਪਾਸੇ ਦੀ) ਲੇਨ ਵਿੱਚ
    ਹੋਣਾ।

    ਸਟਾਪ ਸਾਈਨ ਤੋ ਤੁਰਨ ਵਾਲਾ ਡਰਾਇਵਰ ਆਮ ਤੌਰ ਉੱਤੇ 100 ਫੀਸਦੀ ਦਾ ਕਸੂਰਵਾਰ ਹੁੰਦਾ ਹੈ, ਜੇ ਇਹ ਨਾ ਸਿੱਧ ਕੀਤਾ ਜਾ ਸਕੇ ਕਿ ਸਟਾਪ ਸਾਈਨ ਉੱਤੇ ਖੜ੍ਹ ਡਰਾਇਵਰ ਨੂੰ ਤੁਰਨ ਅਤੇ ਲੰਘਣ ਦੇਣ ਲਈ ਸਾਰੀ ਟਰੈਫਿਕ ਰੁਕ ਗਈ ਸੀ। ਇਸ ਉਦਾਹਰਨ ਵਿੱਚ ਹੋ ਸਕਦਾ ਹੈ ਕਸੂਰ ਦੋਵੇਂ ਡਰਾਇਵਰਾਂ ਦੇ ਵਿੱਚ ਵੰਡ ਦਿੱਤਾ ਜਾਵੇ।

    ਇਹ ਕਾਨੂੰਨ ਹੈ: ਮੋਟਰ ਵਹੀਕਲ ਐਕਟ, ਸੈਕਸ਼ਨ 175.

    ਕਸੂਰ ਬਾਰੇ ਹੋਰ ਸਵਾਲ ਹਨ ?

    ਅੱਗੇ ਲਿਖੀਆਂ ਗੱਲਾਂ ਬਾਰੇ ਜਿ਼ਆਦਾ ਜਾਣਕਾਰੀ  ਲਈ icbc.com 'ਤੇ Crashes and fault 'ਤੇ ਜਾਉ:

    • ਕਸੂਰ ਦਾ ਅਨੁਮਾਨ ਕਿਵੇਂ ਲਾਇਆ ਜਾਂਦਾ ਹੈ ਅਤੇ ਇਸ ਦਾ ਤੁਹਾਡੇ ਲਈ ਕੀ ਅਰਥ ਹੈ।

    • ਟੱਕਰਾਂ ਦੀਆਂ ਹੋਰ ਆਮ ਕਿਸਮਾਂ, ਅਤੇ ਆਮ ਤੌਰ 'ਤੇ ਕਸੂਰ ਕਿਸ ਦਾ ਕੱਢਿਆਂ ਜਾਂਦਾ ਹੈ।

    • ਮੋਟਰ ਵਹੀਕਲ ਐਕਟ ਨਾਲ ਲਿੰਕ, ਸੜਕ ਦੇ ਨਿਯਮ, ਅਦਾਲਤ ਦੇ ਫੈਸਲੇ, ਹੋਰ ਕਈ ਕੁਝ

    ਕਲੇਮ ਬਾਰੇ ਰਿਪੋਰਟ ਕਰਨ ਲਈ, ਡਾਇਲ-ਏ-ਕਲੇਮ ਨੂੰ ਫੋਨ ਕਰੋ:

    • 604-520-8222 (ਲੋਅਰ ਮੇਨਲੈਂਡ ਵਿੱਚ)

    • 1-800-910-4222 ( ਬੀ ਸੀ ਦੀ ਕਿਸੇ ਵੀ ਹੋਰ ਥਾਂ ਤੋ, ਕੈਨੇਡਾ ਜਾਂ ਅਮਰੀਕਾ ਵਿੱਚੋ)

    ਜੇ ਤੁਹਾਡੀ ਟੱਕਰ ਹੋਈ ਹੈ ਜਾਂ ਤੁਸੀਂ ਆਪਣੀ ਗੱਡੀ ਦੀ ਹੋਈ ਭੰਨ—ਤੋੜ ਜਾਂ ਉਸ ਵਿੱਚ ਹੋਈ ਚੋਰੀ ਬਾਰੇ ਰਿਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਰਿਪੋਰਟ ਆਨਲਾਈਨ icbc.com ਤੇ ਸੌਖੇ ਢੰਗ ਨਾਲ ਅਤੇ ਕਿਸੇ ਵੀ ਵਕਤ ਕਰ ਸਕਦੇ ਹੋ।

    ਆਮ ਜਾਣਕਾਰੀ ਲਈ, ਆਈ ਸੀ ਬੀ ਸੀ ਕਸਟਮਰ ਸਰਵਿਸ ਨੂੰ ਫੋਨ ਕਰੋ:

    • 604-520-8222 (ਲੋਅਰ ਮੇਨਲੈਂਡ ਵਿੱਚ)

    • 1-800-910-4222 ( ਬੀ ਸੀ ਦੀ ਕਿਸੇ ਵੀ ਹੋਰ ਥਾਂ ਤੋ, ਕੈਨੇਡਾ ਜਾਂ ਅਮਰੀਕਾ ਵਿੱਚੋ)

    ਅਨੁਵਾਦ ਦੀਆਂ ਸੇਵਾਵਾਂ ਉਪਲਭਧ ਹਨ।