Service Alert
Flood information
ICBC is here to help British Columbians affected by flooding. Read more.
Last updated Monday, Nov 29, 2021 02:34 PM

​ਭਾਸ਼ਾ ਸੇਵਾਵਾਂ

 

ਅਸੀਂ ਤੁਹਾਡੇ ਕਲੇਮ, ਬੀਮਾ ਜਾਂ ਡਰਾਈਵਰ ਲਾਇਸੈਂਸਿੰਗ ਦੀਆਂ ਜ਼ਰੂਰਤਾਂ ਬਾਰੇ ਤੁਹਾਡੀ ਭਾਸ਼ਾ ਵਿੱਚ ਗੱਲ ਕਰ ਸਕਦੇ ਹਾਂ।
ਜੇ ਤੁਸੀਂ ਬੀ ਸੀ ਵਿਚ ਨਵਾਂ ਹੋ। ਜਾਂ ਜੇ ਅੰਗ੍ਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਅਸੀਂ ਮਦਦ ਲਈ ਇੱਥੇ ਹਾਂ। ਅਸੀਂ 170 ਭਾਸ਼ਾਵਾਂ ਵਿਚ ਮੁਫਤ, ਫੋਨ ਉਪਰ ਵਿਆਖਿਆ ਸੇਵਾਵਾਂ ਅਤੇ ਦੋ ਭਾਸ਼ਾ ਦੀਆਂ ਲਾਈਨਾਂ ਪੇਸ਼ਕਸ਼ ਕਰਦੇ ਹਾਂ। (ਚੀਨੀ ਅਤੇ ਪੰਜਾਬੀ)

ਓਵਰ-ਦ-ਫ਼ੋਨ ਵਿਆਖਿਆ

ਬਸ ਫੋਨ ਦੁਆਰਾ ਸਾਡੇ ਨਾਲ ਸੰਪਰਕ ਕਰੋ ਅਤੇ ਕੁਝ ਮਿੰਟਾਂ ਦੇ ਅੰਦਰ ਅਸੀਂ ਤੁਹਾਡੀ ਭਾਸ਼ਾ ਵਿੱਚ ਸਾਡੇ ਗਾਹਕ ਸੇਵਾ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਇੱਕ ਦੁਭਾਸ਼ੀਏ ਨਾਲ ਜੁੜ ਸਕਦੇ ਹਾਂ। ਇਹ ਸੇਵਾ 170 ਭਾਸ਼ਾਵਾਂ ਵਿਚ ਉਪਲਬਧ ਹੈ।

ਕਲੇਮ ਦੀ ਪੁੱਛ-ਗਿੱਛ ਲਈ :
  • ਉਪਲਬਧ 24/7

​ਬੀਮਾ ਅਤੇ ਡ੍ਰਾਈਵਰ ਲਾਇਸੈਂਸਿੰਗ ਦੀ ਪੁੱਛ-ਗਿੱਛ ਲਈ:

  • ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮ 6 ਵਜੇ।
  • ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ।

 

 

 

​ਚੀਨੀ ਅਤੇ ਪੰਜਾਬੀ ਭਾਸ਼ਾ ਦੀਆਂ ਲਾਈਨਾਂ

ਆਪਣੀ ਭਾਸ਼ਾ ਵਿਚ ਇਕ ਦੁਭਾਸ਼ੀਏ ਨਾਲ ਤੁਰੰਤ ਗੱਲ ਕਰੋ।

  • ਚੀਨੀ ਲਾਈਨ (ਕੈਂਟੋਨੀਜ਼ ਅਤੇ ਮੈਂਡਰਿਨ): 1-855-813-2121
  • ਪੰਜਾਬੀ ਲਾਈਨ: 1-866-906-6163
ਕਲੇਮ ਦੀ ਪੁੱਛ-ਗਿੱਛ ਲਈ:
  • ਟੋਲ ਫਰੀ ਲਾਈਨ ਹਫ਼ਤੇ ਦੇ ਸੱਤ ਦਿਨ, ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ।
ਬੀਮਾ ਅਤੇ ਡ੍ਰਾਈਵਰ ਲਾਇਸੈਂਸਿੰਗ ਦੀ ਪੁੱਛ-ਗਿੱਛ ਲਈ:
ਟੋਲ ਫਰੀ ਲਾਈਨ
  • ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮ 6 ਵਜੇ।
  • ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ।

ਡ੍ਰਾਈਵਰ ਲਾਇਸੈਂਸਿੰਗ ਦਫਤਰਾਂ ਵਿਚ ਦੁਭਾਸ਼ੀਆ ਸੇਵਾਵਾਂ

ਜੇ ਤੁਸੀਂ ਡ੍ਰਾਈਵਰ ਲਾਇਸੈਂਸਿੰਗ ਦਫਤਰ ਜਾ ਰਹੇ ਹੋ ਅਤੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਸਾਡੇ ਕੋਲ ਚੋਣਵੇਂ ਸਥਾਨਾਂ ਤੇ ਦੁਭਾਸ਼ੀਆ ਸੇਵਾਵਾਂ ਉਪਲਬਧ ਹਨ। ਅਸੀਂ ਤੁਹਾਡੇ ਗ੍ਰਾਹਕ ਸੇਵਾ ਪ੍ਰਤੀਨਿਧਾਂ ਨਾਲ ਗੱਲ ਕਰਨ ਵਿੱਚ ਮਦਦ ਲਈ ਫ਼ੋਨ ਤੇ ਦੁਭਾਸ਼ੀਏ ਨਾਲ ਤੁਹਾਨੂੰ ਜੁੜ ਸਕਦੇ ਹਾਂ।

ਦੁਭਾਸ਼ੀਆ ਸੇਵਾਵਾਂ ਰੋਡ ਟੈਸਟਾਂ ਲਈ ਉਪਲਬਧ ਨਹੀਂ ਹਨ।

ਦੇਖੋ: ਇੰਟਰਪਰੇਟਰ ਸਰਵਿਸ ਡ੍ਰਾਈਵਰ ਲਾਇਸੈਂਸਿੰਗ ਟਿਕਾਣੇ

ਦਸਤਾਵੇਜ਼ ਅਨੁਵਾਦ

ਜਦੋਂ ਕਿ ਅਸੀਂ ਦਸਤਾਵੇਜ਼ ਅਨੁਵਾਦ ਪ੍ਰਦਾਨ ਕਰਨ ਵਿੱਚ ਅਸਮਰੱਥ ਹਾਂ, ਬੀ. ਸੀ. ਵਿੱਚ ਸਥਿਤ ਆਈ ਸੀ ਬੀ ਸੀ ਮਾਨਤਾ ਪ੍ਰਾਪਤ ਅਨੁਵਾਦਕਾਂ ਜਾਂ ਕੌਂਸਲੇਟਾਂ ਤੁਹਾਡੇ ਲਾਇਸੈਂਸ ਜਾਂ ਡਰਾਇਵਿੰਗ ਰਿਕਾਰਡ ਵਰਗੇ ਦਸਤਾਵੇਜ਼ਾਂ ਦਾ ਅਨੁਵਾਦ ਕਰ ਸਕਦੇ ਹਨ ਜੇ ਇਹ ਕਿਸੇ ਹੋਰ ਭਾਸ਼ਾ ਵਿੱਚ ਹੈ।

ਨੋਟ: ਇਹ ਅਨੁਵਾਦਕ ਆਈ ਸੀ ਬੀ ਸੀ ਲਈ ਕੰਮ ਨਹੀਂ ਕਰਦੇ ਹਨ ਅਤੇ ਸੂਚੀਬੱਧ ਨਾ ਹੋਣ ਵਾਲੇ ਹੋਰ ਅਨੁਵਾਦਕ ਵੀ ਹੋ ਸਕਦੇ ਹਨ ਜੋ ਆਈ ਸੀ ਬੀ ਸੀ ਵਲੋਂ ਮਾਨਤਾ ਪ੍ਰਾਪਤ ਹਨ। ਅਨੁਵਾਦ ਸੇਵਾਵਾਂ ਲਈ ਫੀਸਾਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ

ਸੁਝਾਅ: ਕਿਸੇ ਅਨੁਵਾਦਕ ਦੀ ਚੋਣ ਕਰਨੀ

ਸਾਰੇ ਅਨੁਵਾਦਕ ਦੋਨਾਂ ਦਿਸ਼ਾਵਾਂ (ਉਦਾਹਰਣ ਵਜੋਂ, ਅੰਗਰੇਜ਼ੀ ਤੋਂ ਅਰਬੀ, ਅਤੇ ਅਰਬੀ ਤੋਂ ਅੰਗਰੇਜ਼ੀ) ਵਿੱਚ ਅਨੁਵਾਦ ਕਰਨ ਦੇ ਯੋਗ ਨਹੀਂ ਹੁੰਦੇ। ਕਿਰਪਾ ਕਰਕੇ ਪੁਸ਼ਟੀ ਕਰੋ ਕਿ ਤੁਹਾਡੇ ਵੱਲੋਂ ਚੁਣਿਆ ਅਨੁਵਾਦਕ ਨੂੰ ਲੋੜੀਂਦੀ ਦਿਸ਼ਾ ਵਿੱਚ ਅਨੁਵਾਦ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ।

ਮਦਦਗਾਰ ਜਾਣਕਾਰੀ

ਸਾਡੀ ਸੇਵਾਵਾਂ, ਕਲੇਮ, ਬੀਮਾ, ਡਰਾਈਵਰ ਲਾਇਸੈਂਸਿੰਗ ਅਤੇ ਸੜਕ ਸੁਰੱਖਿਆ ਬਾਰੇ ਹੋਰ ਜਾਣੋ।