ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ICBC ਸੇਵਾਵਾਂ

ਬੀ.ਸੀ. ਵਿੱਚ ਡਰਾਈਵਰ ਲਾਇਸੈਂਸ, ਔਟੋ-ਇਨਸ਼ੋਰੈਂਸ ਅਤੇ ਇਨਸ਼ੋਰੈਂਸ ਕਲੇਮ (ਸੜਕ ਦੁਰਘਟਨਾ ਦੀ ਸਥਿਤੀ ਵਿੱਚ ਮੁਆਵਜ਼ੇ ਲਈ ਬੇਨਤੀ) ਕਿਵੇਂ ਲੈਣੇ ਹਨ, ਇਸ ਬਾਰੇ ਜਾਣਕਾਰੀ ਲਓ।

ICBC ਕੀ ਹੈ?

ਇਨਸ਼ੋਰੈਂਸ ਕੌਰਪੋਰੇਸ਼ਨ ਔਫ ਬ੍ਰਿਟਿਸ਼ ਕੋਲੰਬੀਆ (ICBC) ਸਾਰੇ ਬ੍ਰਿਟਿਸ਼ ਕੋਲੰਬੀਆ ਲਈ ਔਟੋ ਇਨਸ਼ੋਰੈਂਸ ਸਿਸਟਮ ਦਾ ਸੰਚਾਲਨ ਕਰਦੀ ਹੈ। ਜੇ ਤੁਸੀਂ ਬੀ.ਸੀ. ਦੇ ਨਿਵਾਸੀ ਹੋ, ਤਾਂ ICBC ਤੁਹਾਡਾ ਡਰਾਈਵਰ ਲਾਇਸੈਂਸ ਜਾਰੀ ਕਰੇਗੀ, ਅਤੇ ਤੁਹਾਨੂੰ ਵਾਹਨ ਇਨਸ਼ੋਰੈਂਸ ਕਵਰੇਜ (ਉਹ ਰਕਮ ਜੋ ਕਿਸੇ ਸੜਕ ਦੁਰਘਟਨਾ ਜਾਂ ਹੋਰ ਯੋਗ ਵਾਹਨ ਸੰਬੰਧੀ ਖਰਚਿਆਂ ਦਾ ਭੁਗਤਾਨ ਕਰਨ ਲਈ ਇਨਸ਼ੋਰੈਂਸ ਸੇਵਾਵਾਂ ਦੁਆਰਾ ਭਰੀ ਜਾਂਦੀ ਹੈ) ਅਤੇ ਕਲੇਮ ਸਹਾਇਤਾ ਦੇਵੇਗੀ।

ਬੀ.ਸੀ. ਵਿੱਚ ਸਾਰੇ ਵਾਹਨਾਂ ਦੀ ICBC ਤੋਂ ‘ਬੇਸਿਕ ਔਟੋਪਲੈਨ ਇਨਸ਼ੋਰੈਂਸ’ ਹੋਈ ਹੋਣੀ ਚਾਹੀਦੀ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਡਰਾਈਵਰ ਕੋਲ ਸੱਟਾਂ, ਨੁਕਸਾਨ ਅਤੇ ਹੋਰ ਸਥਿਤੀਆਂ ਲਈ ਲੋੜੀਂਦੀ ਕਵਰੇਜ ਹੈ। ਅਸੀਂ ਹਰ ਕਿਸੇ ਨੂੰ ‘ਇਨਹੈਨਸਡ ਕੇਅਰ’ ਵੀ ਦਿੰਦੇ ਹਾਂ, ਭਾਵੇਂ ਉਹ ਸੜਕ ਦੁਰਘਟਨਾ ਦਾ ਕਾਰਨ ਆਪ ਹੋਣ ਜਾਂ ਉਨ੍ਹਾਂ ਕੋਲ ICBC ਤੋਂ ਇਨਸ਼ੋਰੈਂਸ ਨਾ ਹੋਵੇ (ਜਿਵੇਂ ਕਿ ਪੈਦਲ ਚੱਲਣ ਵਾਲੇ ਅਤੇ ਸਾਈਕਲ ‘ਤੇ ਸਵਾਰ ਲੋਕ)। ‘ਇਨਹੈਨਸਡ ਕੇਅਰ’ ਦਾ ਮਤਲਬ ਹੈ ਕਿ ਹਰ ਕੋਈ ਜੋ ਜ਼ਖਮੀ ਹੋਇਆ ਹੈ, ਊਸ ਨੂੰ ਕਿਸੇ ਸੜਕ ਦੁਰਘਟਨਾ ਜਾਂ ਹੋਰ ਹਾਦਸੇ ਤੋਂ ਬਾਅਦ ਲੋੜੀਂਦੀ ਸੰਭਾਲ ਤੱਕ ਪਹੁੰਚ ਹੋਵੇਗੀ।

ਜੇ ਤੁਹਾਨੂੰ ਡਰਾਈਵਰ ਲਾਇਸੈਂਸ, ਇਨਸ਼ੋਰੈਂਸ ਜਾਂ ਸੜਕ ਦੁਰਘਟਨਾ ਤੋਂ ਬਾਅਦ ਮਦਦ ਦੀ ਲੋੜ ਹੈ, ਤਾਂ ਅਸੀਂ ਤੁਹਾਡੀ ਮਦਦ ਲਈ ਮੌਜੂਦ ਹਾਂ।

information-circle

ਆਪਣੀ ਚੋਣਵੀਂ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰੋ

ਜੇ ਤੁਸੀਂ ਕਿਸੇ ਨਾਲ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ, ਤਾਂ ਅਸੀਂ 170 ਭਾਸ਼ਾਵਾਂ ਵਿੱਚ ਫ਼ੋਨ ਰਾਹੀਂ ਸੇਵਾਵਾਂ ਦੇ ਸਕਦੇ ਹਾਂ, ਅਤੇ ਇਹ ਸੇਵਾਵਾਂ ਮੁਫ਼ਤ ਹਨ।

ਜਦੋਂ ਤੁਸੀਂ ਕੌਲ ਕਰਦੇ ਹੋ, ਤਾਂ ਉਸ ਭਾਸ਼ਾ ਦਾ ਨਾਮ ਕਹੋ, ਜਿਸ ਵਿੱਚ ਤੁਹਾਨੂੰ ਸਹਾਇਤਾ ਦੀ ਲੋੜ ਹੈ, ਅਤੇ ਅਸੀਂ ਮਿੰਟਾਂ ਵਿੱਚ ਤੁਹਾਡੀ ਚੋਣਵੀਂ ਭਾਸ਼ਾ ਬੋਲਣ ਵਾਲੇ ਵਿਅਕਤੀ ਨਾਲ ਤੁਹਾਡੀ ਗੱਲ ਕਰਾਵਾਂਗੇ।

ਫ਼ੋਨ ਰਾਹੀਂ ਕਈ ਭਾਸ਼ਾਵਾਂ ਵਿੱਚ ਮੁਫ਼ਤ ਸੇਵਾਵਾਂ ਸਾਡੇ ਨਿਯਮਤ ਸੰਪਰਕ ਘੰਟਿਆਂ ਦੌਰਾਨ ਉਪਲਬਧ ਹਨ।

ਭਾਸ਼ਾ ਸੰਬੰਧੀ ਸਾਡੀਆਂ ਸੇਵਾਵਾਂ ਬਾਰੇ ਹੋਰ ਜਾਣੋ।

ਸਾਡੇ ਨਾਲ ਸੰਪਰਕ ਕਿਵੇਂ ਕਰਨਾ ਹੈ

ਤੁਸੀਂ ਸਾਡੇ ਨਾਲ ਔਨਲਾਈਨ ਜਾਂ ਫ਼ੋਨ ਰਾਹੀਂ ਸੰਪਰਕ ਕਰ ਸਕਦੇ ਹੋ:

|

ਬੀ.ਸੀ. ਦੇ ਲੋਅਰ ਮੇਨਲੈਂਡ ਲਈ
604-661-2800

ਬੀ.ਸੀ., ਕੈਨੇਡਾ ਅਤੇ ਯੂ.ਐਸ. ਵਿੱਚ ਟੋਲ ਫ਼੍ਰੀ
1-800-663-3051

ਸੇਵਾਵਾਂ ਦੇ ਸਮੇਂ
ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ ਟਾਈਮ)
ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ (ਪੈਸੀਫਿਕ ਟਾਈਮ)
ਐਤਵਾਰ: ਸੇਵਾਵਾਂ ਬੰਦ ਹਨ

ਤੁਸੀਂ ਬਹੁਤ ਅਸਾਨੀ ਨਾਲ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਰੋਡ ਟੈਸਟ ਜਾਂ ਨੌਲੇਜ ਟੈਸਟ ਲਈ ਔਨਲਾਈਨ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ। ਸਾਡਾ ਔਨਲਾਈਨ ਬੁਕਿੰਗ ਸਿਸਟਮ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ, ਪਰ ਤੁਸੀਂ ਅਨੇਕ ਭਾਸ਼ਾਵਾਂ ਵਿੱਚ ਫ਼ੋਨ ਰਾਹੀਂ ਸਹਾਇਤਾ ਲੈਣ ਲਈ ਕੌਲ ਕਰ ਸਕਦੇ ਹੋ। ਜਦੋਂ ਤੁਸੀਂ ਅਪੌਇੰਟਮੈਂਟ ਲਈ ਆਉਂਦੇ ਹੋ, ਤਾਂ ਤੁਹਾਨੂੰ ਹਰ ਵਾਰ ਇੱਕ ਸਵੀਕਾਰ ਯੋਗ ਆਈ ਡੀ ਦਿਖਾਉਣ ਦੀ ਲੋੜ ਹੁੰਦੀ ਹੈ। ਤੁਸੀਂ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਇਹਨਾਂ ਵਿੱਚੋਂ ਦੋ ਵੈਧ ਆਈ ਡੀ (ਬੀ ਸੀ ਸਰਵਿਸਿਸ ਕਾਰਡ ਅਤੇ ਇੱਕ BCID ਕਾਰਡ) ਲਈ ਅਰਜ਼ੀ ਦੇ ਸਕਦੇ ਹੋ।

ਸਾਡੇ ਨਾਲ ਕਿਤੋਂ ਵੀ ਫ਼ੋਨ ਰਾਹੀਂ ਸੰਪਰਕ ਕਰੋ:

ਬੀ.ਸੀ., ਕੈਨੇਡਾ ਅਤੇ ਯੂ.ਐਸ. ਵਿੱਚ ਟੋਲ ਫ਼੍ਰੀ
1-800-950-1498

ਬੀ.ਸੀ. ਵਿੱਚ ਲੋਅਰ ਮੇਨਲੈਂਡ ਤੋਂ
604-982-2250

ਗ੍ਰੇਟਰ ਵਿਕਟੋਰੀਆ ਏਰੀਆ ਤੋਂ
250-978-8300

ਹੋਰ ਦੇਸ਼ਾਂ ਤੋਂ
250-978-8300

ਸੇਵਾਵਾਂ ਦੇ ਸਮੇਂ

ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ ਟਾਈਮ)
ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ (ਪੈਸੀਫਿਕ ਟਾਈਮ)
ਐਤਵਾਰ: ਸੇਵਾਵਾਂ ਬੰਦ ਹਨ

ਜੇ ਤੁਸੀਂ ਵਾਹਨ ਦੇ ਰਜਿਸਟਰਡ ਮਾਲਕ ਹੋ ਜਾਂ ਤੁਸੀਂ ਨਿੱਜੀ ਵਰਤੋਂ ਲਈ ਵਾਹਨ ਲੀਜ਼ ‘ਤੇ ਲਿਆ ਹੋਇਆ ਹੈ, ਤਾਂ ਤੁਸੀਂ ਸਾਡੇ ਔਨਲਾਈਨ ਸਿਸਟਮ ਰਾਹੀਂ ਆਪਣਾ ਕਲੇਮ ਦਰਜ ਕਰ ਸਕਦੇ ਹੋ। ਕਲੇਮ ਦਾ ਔਨਲਾਈਨ ਸਿਸਟਮ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ।

ਤੁਸੀਂ ਕਲੇਮ ਦਰਜ ਕਰਨ ਲਈ ਸਾਨੂੰ ਫ਼ੋਨ ਰਾਹੀਂ ਵੀ ਕੌਲ ਕਰ ਸਕਦੇ ਹੋ ਅਤੇ ਆਪਣੀ ਚੋਣਵੀਂ ਭਾਸ਼ਾ ਵਿੱਚ ਫ਼ੋਨ ‘ਤੇ ਸਹਾਇਤਾ ਦੀ ਬੇਨਤੀ ਕਰ ਸਕਦੇ ਹੋ।

ਬੀ.ਸੀ. ਵਿੱਚ ਲੋਅਰ ਮੇਨਲੈਂਡ ਤੋਂ
604-520-8222

ਬੀ.ਸੀ., ਕੈਨੇਡਾ ਅਤੇ ਯੂ.ਐਸ. ਵਿੱਚ ਟੋਲ ਫ਼੍ਰੀ
1-800-910-4222

ਤੁਸੀਂ ਹਰ ਰੋਜ਼, ਦਿਨ ਦੇ 24 ਘੰਟੇ, ਕਦੇ ਵੀ ਕੌਲ ਕਰ ਸਕਦੇ ਹੋ।

ਸਭ ਤੋਂ ਨੇੜਲੀਆਂ ਸੇਵਾਵਾਂ ਲੱਭਣ ਲਈ ICBC ਲੋਕੇਸ਼ਨਾਂ ਦੇ ਸਾਡੇ ਨਕਸ਼ੇ ਦੀ ਵਰਤੋਂ ਕਰੋ। ਸਾਡਾ ਲੋਕੇਸ਼ਨ ਫ਼ਾਈਨਡਰ (ਲੋਕੇਸ਼ਨ ਲੱਭਣ ਵਾਲਾ ਸਾਧਨ) ਸਿਰਫ਼ ਅੰਗਰੇਜ਼ੀ ਵਿੱਚ ਹੀ ਉਪਲਬਧ ਹੈ।

ਜੇ ਤੁਸੀਂ ਪਹਿਲਾਂ ਕਦੇ ਡਰਾਈਵਰ ਲਾਇਸੈਂਸ ਨਹੀਂ ਲਿਆ


ਜੇ ਤੁਸੀਂ ਪਹਿਲੀ ਵਾਰ ਡਰਾਈਵਰ ਲਾਇਸੈਂਸ ਲੈ ਰਹੇ ਹੋ, ਤਾਂ ਤੁਹਾਨੂੰ ਬੀ.ਸੀ. ਦਾ ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ ਪੂਰਾ ਕਰਨਾ ਪਵੇਗਾ।

GLP get full licence

ਹੇਠ ਦਿੱਤੇ ਪ੍ਰੋਗਰਾਮ ਦੇ ਹਰੇਕ ਪੜਾਅ ਬਾਰੇ ਵਧੇਰੇ ਜਾਣੋ। ਸਾਡੇ ਡਰਾਈਵਰ ਲਾਇਸੈਂਸਿੰਗ ਅਤੇ ਔਨਲਾਈਨ ਅਪੌਇੰਟਮੈਂਟ ਬੁਕਿੰਗ ਦੇ ਪੰਨੇ ਸਿਰਫ਼ ਅੰਗਰੇਜ਼ੀ ਵਿੱਚ ਹਨ।

|
1
2
3

ਇੱਕ ਵਾਰ ਜਦੋਂ ਤੁਸੀਂ ਆਪਣਾ ਪੂਰਾ ਲਾਇਸੈਂਸ (ਕਲਾਸ 5) ਲੈ ਲੈਂਦੇ ਹੋ, ਤਾਂ ਤੁਹਾਨੂੰ ਆਪਣੀ ਕਾਰ ‘ਤੇ ਕੋਈ ਸਾਈਨ ਲਗਾਉਣ ਦੀ ਲੋੜ ਨਹੀਂ ਹੁੰਦੀ, ਅਤੇ ਤੁਹਾਡੇ ਨਾਲ ਕਿੰਨੇ ਲੋਕ ਸਵਾਰ ਹੋ ਸਕਦੇ ਹਨ, ਇਹ ਸਿਰਫ਼ ਤੁਹਾਡੀ ਲਾਇਸੈਂਸ ਦੀ ਸ਼੍ਰੇਣੀ ਅਤੇ ਵਾਹਨ ਦੀ ਕਿਸਮ ਦੁਆਰਾ ਸੀਮਤ ਹੋਵੇਗਾ।

ਅਸੀਂ ਬੀ.ਸੀ. ਦੀਆਂ ਸੜਕਾਂ ‘ਤੇ ਸੁਰੱਖਿਅਤ ਡਰਾਈਵਿੰਗ ਅਭਿਆਸਾਂ ਨੂੰ ਉਤਸ਼ਾਹਤ ਕਰਦੇ ਹਾਂ। ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਡਰਾਈਵਿੰਗ ਦੌਰਾਨ ਫੋਨ ਦੀ ਵਰਤੋਂ ਕਰਨ ਬਾਰੇ ਨਿਯਮ ਪੁਲਿਸ ਦੁਆਰਾ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ।

ਆਪਣਾ ਪਹਿਲਾ ਲਾਇਸੈਂਸ ਲੈਣ ਬਾਰੇ ਜਾਣੋ (ਅੰਗਰੇਜ਼ੀ ਵਿੱਚ)।

ਆਪਣੀ ਚੋਣਵੀਂ ਭਾਸ਼ਾ ਵਿੱਚ ਸਾਡੇ ਤੋਂ ਫ਼ੋਨ ਰਾਹੀਂ ਸਹਾਇਤਾ ਲੈਣ ਲਈ ਤੁਸੀਂ ਸਾਨੂੰ ਕੌਲ ਕਰਕੇ ਬੇਨਤੀ ਕਰ ਸਕਦੇ ਹੋ:

ਬੀ.ਸੀ., ਕੈਨੇਡਾ ਅਤੇ ਯੂ.ਐਸ. ਵਿੱਚ ਟੋਲ ਫ਼੍ਰੀ
1-800-950-1498

ਬੀ.ਸੀ. ਵਿੱਚ ਲੋਅਰ ਮੇਨਲੈਂਡ ਤੋਂ
604-982-2250

ਗ੍ਰੇਟਰ ਵਿਕਟੋਰੀਆ ਏਰੀਆ ਤੋਂ
250-978-8300

ਹੋਰ ਦੇਸ਼ਾਂ ਤੋਂ
250-978-8300

ਸੇਵਾਵਾਂ ਦੇ ਸਮੇਂ
ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ ਟਾਈਮ)
ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ (ਪੈਸੀਫਿਕ ਟਾਈਮ)
ਐਤਵਾਰ: ਸੇਵਾਵਾਂ ਬੰਦ ਹਨ

ਕੈਨੇਡਾ ਤੋਂ ਬਾਹਰੋਂ ਆਕੇ ਬੀ.ਸੀ. ਵਿੱਚ ਰਹਿਣਾ

ਜੇਕਰ ਤੁਸੀਂ ਕਿਸੇ ਹੋਰ ਸੂਬੇ ਜਾਂ ਦੇਸ਼ ਤੋਂ ਬੀ.ਸੀ. ਵਿੱਚ ਆ ਰਹੇ ਹੋ ਤਾਂ ਤੁਸੀਂ 90 ਦਿਨਾਂ ਲਈ ਆਪਣੇ ਮੌਜੂਦਾ ਡਰਾਈਵਰਜ਼ ਲਾਇਸੈਂਸ ਨਾਲ ਗੱਡੀ ਚਲਾਉਣਾ ਜਾਰੀ ਰੱਖ ਸਕਦੇ ਹੋ। 90 ਦਿਨਾਂ ਬਾਅਦ, ਤੁਹਾਨੂੰ ਇੱਕ ਵੈਧ ਬੀ.ਸੀ. ਡਰਾਈਵਰਜ਼ ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਜੇਕਰ ਤੁਸੀਂ ਕਿਸੇ ਅਜਿਹੇ ਦੇਸ਼ ਤੋਂ ਹੋ ਜਿਸਦਾ ICBC ਨਾਲ ਕੋਈ ਲਾਇਸੈਂਸ ਐਕਸਚੇਂਜ ਐਗ੍ਰੀਮੈਂਟ ਨਹੀਂ ਹੈ, ਤਾਂ ਤੁਹਾਨੂੰ ਨੌਲੇਜ ਟੈਸਟ ਅਤੇ ਰੋਡ ਟੈਸਟ ਵੀ ਦੇਣਾ ਪਵੇਗਾ।

90 days to switch to BC DL

ਤੁਹਾਡੇ ਮੌਜੂਦਾ ਡਰਾਈਵਰਜ਼ ਲਾਇਸੈਂਸ ਨੂੰ ਟ੍ਰਾਂਸਫਰ ਕਰਨਾ

ਜੇਕਰ ਤੁਹਾਡੇ ਕੋਲ ਆਪਣੇ ਪਿਛਲੇ ਦੇਸ਼ ਦਾ ਡਰਾਈਵਰਜ਼ ਲਾਇਸੈਂਸ ਹੈ, ਤਾਂ ਇਸਨੂੰ ਬੀ.ਸੀ. ਡਰਾਈਵਰਜ਼ ਲਾਇਸੈਂਸ ਵਿੱਚ ਬਦਲਣ ਲਈ ਹੇਠ ਲਿਖੇ ਕਦਮ ਅਪਣਾਓ।

ਆਪਣੇ ਡਰਾਈਵਿੰਗ ਤਜਰਬੇ ਦੇ ਸਬੂਤ ਇਕੱਠੇ ਕਰੋ। ਤੁਸੀਂ ਕਿੰਨੇ ਸਾਲ ਗੱਡੀ ਚਲਾ ਚੁੱਕੇ ਹੋ, ਇਹ ਤੁਹਾਡੀ ਇਨਸ਼ੋਰੈਂਸ ਦੀ ਰਕਮ ਅਤੇ ਤੁਹਾਡੇ ਲਾਇਸੈਂਸ ‘ਤੇ ਲੱਗਣ ਵਾਲੀਆਂ ਪਾਬੰਦੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਪਣੇ ਡਰਾਈਵਿੰਗ ਤਜਰਬੇ ਨੂੰ ਸਾਬਤ ਕਰਨ ਲਈ, ਤੁਹਾਨੂੰ ਇਹਨਾਂ ਦੀ ਲੋੜ ਪੈ ਸਕਦੀ ਹੈ:

 • ਇੱਕ ਮੌਜੂਦਾ ਡਰਾਈਵਰਜ਼ ਲਾਇਸੈਂਸ ਜੋ ਤੁਹਾਡੇ ਪਹਿਲੇ ਲਾਇਸੈਂਸ ਦੇ ਜਾਰੀ ਹੋਣ ਦੀ ਮਿਤੀ ਨੂੰ ਦਰਸਾਉਂਦਾ ਹੈ

 • ਡਰਾਈਵਿੰਗ ਦੇ ਤਜਰਬੇ ਨੂੰ ਦਰਸਾਉਂਦਾ ਡਰਾਈਵਰਜ਼ ਲਾਇਸੈਂਸ ਦਸਤਾਵੇਜ਼

 • ਤੁਹਾਡੇ ਮੁੱਢਲੇ ਲਾਇਸੈਂਸ ਜਾਰੀਕਰਤਾ ਤੋਂ ਇੱਕ ਪੱਤਰ, ਜੋ ਤੁਹਾਡੀ ਆਪਣੇ ਪਹਿਲੇ ‘ਨੌਨ-ਲਰਨਰਜ਼ ਡਰਾਈਵਰਜ਼’ ਲਾਇਸੈਂਸ ਪ੍ਰਾਪਤ ਕਰਨ ਦੀ ਮਿਤੀ ਨੂੰ ਦਰਸਾਉਂਦਾ ਹੈ  

 • ਸਿਰਫ਼ ਕੈਨੇਡਾ ਅਤੇ ਯੂ.ਐਸ. ਵਿੱਚ ਤਜਰਬੇ ਲਈ, ਜਾਰੀ ਕਰਨ ਵਾਲੇ ਸੂਬੇ ਜਾਂ ਸਟੇਟ ਤੋਂ ਈਮੇਲ ਜਾਂ ਡਾਊਨਲੋਡ ਕੀਤੇ ਇਲੈਕਟਰੌਨਿਕ ਰਿਕਾਰਡ  

ਆਪਣੇ ਡਰਾਈਵਿੰਗ ਤਜਰਬੇ ਨੂੰ ਸਾਬਤ ਕਰਨ ਬਾਰੇ ਹੋਰ ਜਾਣੋ।  

ਜੇਕਰ ਤੁਹਾਡੇ ਦਸਤਾਵੇਜ਼ ਅੰਗਰੇਜ਼ੀ ਵਿੱਚ ਨਹੀਂ ਹਨ, ਤਾਂ ਤੁਹਾਨੂੰ ਇੱਕ ਮਨਜ਼ੂਰਸ਼ੁਦਾ ICBC ਅਨੁਵਾਦਕ ਤੋਂ ਉਹਨਾਂ ਦਾ ਅਨੁਵਾਦ ਕਰਵਾਉਣ ਦੀ ਲੋੜ ਹੋਵੇਗੀ।

ਇਸ ਗੱਲ ਦੀ ਪੁਸ਼ਟੀ ਕਰੋ ਕਿ ਤੁਹਾਡੇ ਕੋਲ ਸਵੀਕਾਰਯੋਗ ਸਰਕਾਰੀ ਆਈ ਡੀ ਉਪਲਬਧ ਹੈ (ਅੰਗਰੇਜ਼ੀ ਵਿੱਚ)।

ਸ਼ੁਰੂਆਤ ਕਰਨ ਲਈ ਕਿਸੇ ICBC ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਅਪੌਇੰਟਮੈਂਟ ਬੁੱਕ ਕਰੋ (ਅੰਗਰੇਜ਼ੀ ਵਿੱਚ)।

ਸਾਡੇ ਨਾਲ ਆਪਣੀ ਚੋਣਵੀਂ ਭਾਸ਼ਾ ਵਿੱਚ ਗੱਲ ਕਰਨ ਲਈ, ਸਾਨੂੰ ਕੌਲ ਕਰਕੇ ਫ਼ੋਨ ਰਾਹੀਂ ਆਪਣੀ ਭਾਸ਼ਾ ਵਿੱਚ ਸੇਵਾਵਾਂ ਦੀ ਮੰਗ ਕਰੋ।

ਬੀ.ਸੀ. ਦੇ ਟ੍ਰੈਫਿਕ ਨਿਯਮ ਸਿੱਖਣਾ

ਜੇਕਰ ਤੁਸੀਂ ਕੈਨੇਡਾ ਜਾਂ ਬੀ.ਸੀ. ਵਿੱਚ ਨਵੇਂ ਆਏ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਇੱਥੋਂ ਵੱਖਰੇ ਟ੍ਰੈਫਿਕ ਕਨੂੰਨਾਂ ਅਤੇ ਨਿਯਮਾਂ ਦੇ ਆਦੀ ਹੋਵੋ। ਬੀ.ਸੀ. ਵਿੱਚ ਟ੍ਰੈਫਿਕ ਨਿਯਮਾਂ ਬਾਰੇ ਹੋਰ ਜਾਣਨ ਦੇ ਬਹੁਤ ਸਾਰੇ ਤਰੀਕੇ ਹਨ:

ਔਟੋ ਇਨਸ਼ੋਰੈਂਸ ਕਰਵਾਉਣੀ

ਜਦੋਂ ਤੁਸੀਂ ਆਪਣੇ ਪਿਛਲੇ ਡਰਾਈਵਿੰਗ ਤਜਰਬੇ ਨੂੰ ਸਾਬਤ ਕਰ ਲੈਂਦੇ ਹੋ ਅਤੇ ਤੁਹਾਨੂੰ ਬੀ.ਸੀ. ਡਰਾਈਵਰਜ਼ ਲਾਇਸੈਂਸ ਮਿਲ ਜਾਂਦਾ ਹੈ, ਤਾਂ ਆਪਣਾ ਵਾਹਨ ਚਲਾਉਣ ਤੋਂ ਪਹਿਲਾਂ ਉਸ ਦੀ ICBC ਦੁਆਰਾ ਇਨਸ਼ੋਰੈਂਸ ਕਰਵਾਉਣੀ ਲਾਜ਼ਮੀ ਹੈ।

ਬੇਸਿਕ (ਮੁੱਢਲੀ) ਕਵਰੇਜ

ਬੀ.ਸੀ. ਵਿੱਚ ਸਾਰੇ ਵਾਹਨਾਂ ਦੀ ICBC ਬੇਸਿਕ ਔਟੋ-ਪਲਾਨ ਇਨਸ਼ੋਰੈਂਸ ਹੋਣੀ ਲਾਜ਼ਮੀ ਹੈ। ਇਹ ਇਨਸ਼ੋਰੈਂਸ ਯਕੀਨੀ ਬਣਾਉਂਦੀ ਹੈ ਕਿ ਹਰ ਕੋਈ ਸੱਟਾਂ ਅਤੇ ਨੁਕਸਾਨ ਲਈ ਇੱਕੋ ਜਿਹੀ ਬੁਨਿਆਦੀ ਪੱਧਰ ਦੀ ਕਵਰੇਜ ਨਾਲ ਸੁਰੱਖਿਅਤ ਹੈ। ਬੇਸਿਕ ਕਵਰੇਜ ਬਾਰੇ ਵਧੇਰੇ ਜਾਣੋ (ਅੰਗਰੇਜ਼ੀ ਵਿੱਚ)।

ਤੁਸੀਂ ਕਿਸੇ ਵੀ ICBC ਔਟੋ-ਪਲਾਨ ਬ੍ਰੋਕਰ ਤੋਂ ਬੇਸਿਕ ਕਵਰੇਜ ਖਰੀਦ ਸਕਦੇ ਹੋ। ਆਪਣੇ ਨੇੜੇ ਇੱਕ ਔਟੋ-ਪਲਾਨ ਬ੍ਰੋਕਰ ਲੱਭੋ (ਅੰਗਰੇਜ਼ੀ ਵਿੱਚ)।

ਵਿਕਲਪਿਕ ਕਵਰੇਜ

ਬੇਸਿਕ ਕਵਰੇਜ ਤੋਂ ਇਲਾਵਾ, ਤੁਸੀਂ ਆਪਣੇ ਵਾਹਨ ਲਈ ਵਧੇਰੇ ਕਵਰੇਜ ਖਰੀਦ ਸਕਦੇ ਹੋ।

ਤੁਸੀਂ ਹੋਰ ਉਪਲਬਧ ਵਿਕਲਪ ਅਤੇ ਕਵਰੇਜ ਖਰੀਦ ਸਕਦੇ ਹੋ, ਜਿਵੇਂ ਕਿ:

ਵਿਕਲਪਿਕ ਕਵਰੇਜ ICBC ਜਾਂ ਕਿਸੇ ਪ੍ਰਾਈਵੇਟ ਔਟੋ ਇਨਸ਼ੋਰੈਂਸ ਬ੍ਰੋਕਰ ਤੋਂ ਖਰੀਦੀ ਜਾ ਸਕਦੀ ਹੈ। ICBC ਦੇ ਸਾਰੇ ਇਨਸ਼ੋਰੈਂਸ ਵਿਕਲਪਾਂ ਬਾਰੇ ਹੋਰ ਜਾਣੋ

ਸਾਡੇ ਨਾਲ ਆਪਣੀ ਚੋਣਵੀਂ ਭਾਸ਼ਾ ਵਿੱਚ ਗੱਲ ਕਰਨ ਲਈ, ਸਾਨੂੰ ਕੌਲ ਕਰਕੇ ਫ਼ੋਨ ਰਾਹੀਂ ਆਪਣੀ ਭਾਸ਼ਾ ਵਿੱਚ ਸੇਵਾਵਾਂ ਦੀ ਮੰਗ ਕਰੋ।

ICBC ਨੂੰ ਕਲੇਮ ਦੀ ਰਿਪੋਰਟ ਕਰਨਾ

ਕਿਸੇ ਕਰੈਸ਼ ਜਾਂ ਹੋਰ ਘਟਨਾ ਤੋਂ ਬਾਅਦ ਆਪਣੇ ICBC ਇਨਸ਼ੋਰੈਂਸ ਕਵਰੇਜ ਤੱਕ ਪਹੁੰਚ ਕਰਨ ਲਈ, ਤੁਹਾਨੂੰ ਸਾਡੇ ਕੋਲ ਕਲੇਮ ਦਰਜ ਕਰਨ ਦੀ ਲੋੜ ਹੋਵੇਗੀ।

ਆਪਣਾ ਕਲੇਮ ਦਰਜ ਕਰਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਹਾਡੇ ਕੋਲ ਤੁਹਾਡਾ ਬੀ.ਸੀ. ਡਰਾਈਵਰਜ਼ ਲਾਇਸੈਂਸ ਜਾਂ ਬੀ.ਸੀ. ਸਰਵਿਸਿਸ ਕਾਰਡ, ਤੁਹਾਡੀ ਲਾਇਸੈਂਸ ਪਲੇਟ ਜਾਂ ਪੌਲਿਸੀ ਨੰਬਰ, ਘਟਨਾ ਬਾਰੇ ਜਾਣਕਾਰੀ ਜਿਵੇਂ ਕਿ ਸਮਾਂ ਅਤੇ ਥਾਂ ਦੇ ਨਾਲ-ਨਾਲ ਘਟਨਾ ਵਿੱਚ ਸ਼ਾਮਲ ਹੋਰ ਵਾਹਨਾਂ ਦੀ ਪਲੇਟ ਜਾਂ ਪੌਲਿਸੀ ਨੰਬਰ ਵੀ ਮੌਜੂਦ ਹੈ। ਉਹਨਾਂ ਸਹਾਇਕ ਦਸਤਾਵੇਜ਼ਾਂ ਬਾਰੇ ਹੋਰ ਜਾਣੋ ਜਿਹਨਾਂ ਦੀ ਤੁਹਾਨੂੰ ਲੋੜ ਪੈ ਸਕਦੀ ਹੈ (ਅੰਗਰੇਜ਼ੀ)।

ਕਲੇਮ ਕਿਵੇਂ ਦਰਜ ਕਰਨਾ ਹੈ

ਔਨਲਾਈਨ ਜਾਂ ਫ਼ੋਨ ਦੁਆਰਾ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਕਲੇਮ ਦਰਜ ਕਰੋ।

ਆਪਣੀ ਚੋਣਵੀਂ ਭਾਸ਼ਾ ਵਿੱਚ ਕਲੇਮ ਰਿਪੋਰਟ ਕਰਨ ਲਈ, ਸਾਨੂੰ ਕੌਲ ਕਰਕੇ ਫ਼ੋਨ ਰਾਹੀਂ ਆਪਣੀ ਭਾਸ਼ਾ ਵਿੱਚ ਸੇਵਾਵਾਂ ਦੀ ਮੰਗ ਕਰੋ।

ਬੀ.ਸੀ. ਵਿੱਚ ਲੋਅਰ ਮੇਨਲੈਂਡ ਤੋਂ
604-520-8222

ਬੀ.ਸੀ., ਕੈਨੇਡਾ ਅਤੇ ਯੂ.ਐਸ. ਵਿੱਚ ਟੋਲ ਫ਼੍ਰੀ
1-800-910-4222

ਕਲੇਮ ਸਾਡੀ ਔਨਲਾਈਨ ਕਲੇਮ ਸੇਵਾ (ਸਿਰਫ਼ ਅੰਗਰੇਜ਼ੀ ਵਿੱਚ) ਰਾਹੀਂ ਵੀ ਰਿਪੋਰਟ ਕੀਤੇ ਜਾ ਸਕਦੇ ਹਨ।


ਉਹਨਾਂ ਘਟਨਾਵਾਂ ਦੀਆਂ ਕਿਸਮਾਂ ਜਿਨ੍ਹਾਂ ਦੀ ਰਿਪੋਰਟ ਤੁਹਾਨੂੰ ਕਰਨੀ ਚਾਹੀਦੀ ਹੈ:

 • ਕਰੈਸ਼ (ਸੜਕ ਦੁਰਘਟਨਾ) ਜਾਂ ਕੋਲਿਯਨ (ਵਾਹਨਾਂ ਵਿੱਚ ਟੱਕਰ ਹੋ ਜਾਣਾ), ਜਿਸ ਵਿੱਚ ਵਾਹਨ, ਪੈਦਲ ਚੱਲਣ ਵਾਲਾ, ਸਾਈਕਲ ਸਵਾਰ ਜਾਂ ਕੋਈ ਹੋਰ ਵਸਤੂ ਸ਼ਾਮਲ ਹੋਵੇ

 • ਕਰੈਸ਼ ਜਾਂ ਟੱਕਰ ਕਾਰਨ ਸੱਟਾਂ ਲੱਗਣਾ

 • ਹਿੱਟ ਐਂਡ ਰਨ (ਜਦੋਂ ਤੁਹਾਡਾ ਵਾਹਨ ਕਿਸੇ ਅਣਪਛਾਤੇ ਡਰਾਈਵਰ ਜਾਂ ਵਾਹਨ ਨਾਲ ਟੱਕਰ ਵਿੱਚ ਸ਼ਾਮਲ ਹੁੰਦਾ ਹੈ)

 • ਵਾਹਨ ਦੀ ਭੰਨਤੋੜ ਜਾਂ ਚੋਰੀ

 • ਅੱਗ ਜਾਂ ਮੌਸਮੀ ਕਾਰਨਾਂ ਕਰਕੇ ਵਾਹਨ ਦਾ ਨੁਕਸਾਨ

 • ਕੱਚ ਦਾ ਨੁਕਸਾਨ

 • ਸੜਕ ‘ਤੇ ਹੋਏ ਐਮਰਜੈਂਸੀ ਖਰਚੇ

ਕਲੇਮ ਦਰਜ ਕਰਨ ਲਈ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਜਾਂ ਤੁਹਾਡਾ ਗੱਡੀ ਦਾ ਮਾਲਕ ਹੋਣਾ ਲਾਜ਼ਮੀ ਨਹੀਂ ਹੈ। ਉਦਾਹਰਨ ਲਈ, ਜੇਕਰ ਤੁਸੀਂ ਕਿਸੇ ਗੱਡੀ ਵਿੱਚ ਇੱਕ ਯਾਤਰੀ ਵਜੋਂ, ਪੈਦਲ ਚੱਲਦੇ ਹੋਏ ਜਾਂ ਸਾਈਕਲ ਸਵਾਰ ਦੇ ਤੌਰ ‘ਤੇ ਕਿਸੇ ਸੜਕ ਦੁਰਘਟਨਾ ਦਾ ਸ਼ਿਕਾਰ ਹੁੰਦੇ ਹੋ, ਤਾਂ ਵੀ ਤੁਹਾਨੂੰ ਫ਼ੋਨ ਦੁਆਰਾ ਸਾਨੂੰ ਇਸਦੀ ਰਿਪੋਰਟ ਕਰਨੀ ਚਾਹੀਦੀ ਹੈ।

ICBC ਕਲੇਮ ਪ੍ਰਕਿਰਿਆ

ਇੱਕ ਵਾਰ ਜਦੋਂ ਤੁਸੀਂ ਆਪਣਾ ਕਲੇਮ ਦਰਜ ਕਰ ਦਿੰਦੇ ਹੋ, ਤਾਂ ICBC ਇਹ ਨਿਰਧਾਰਿਤ ਕਰੇਗੀ ਕਿ ਕਰੈਸ਼ ਦੇ ਲਈ ਕੌਣ ਜ਼ੁੰਮੇਵਾਰ ਹੈ ਅਤੇ ਤੁਹਾਨੂੰ ਦੱਸੇਗੀ ਕਿ ਤੁਹਾਡੇ ਕੋਲ ਕੀ ਕਵਰੇਜ ਹੈ।

 1. ਆਪਣਾ ਕਲੇਮ ਦਰਜ ਕਰੋ।

 2. ਤੁਹਾਡਾ ਕਲੇਮ ਪ੍ਰਤੀਨਿਧੀ ਤੁਹਾਨੂੰ ਤੁਹਾਡੇ ਕਵਰੇਜ ਦੇ ਪੱਧਰ ਬਾਰੇ ਸਲਾਹ ਦੇਵੇਗਾ ਅਤੇ ਤੁਹਾਨੂੰ ਦੱਸੇਗਾ ਕਿ ਤੁਹਾਡੇ ਬੈਨਿਫ਼ਿਟਸ ਤੱਕ ਪਹੁੰਚ ਕਿਵੇਂ ਕਰਨੀ ਹੈ।

 3. ਜੇਕਰ ਤੁਸੀਂ ਕਿਸੇ ਕਰੈਸ਼ ਵਿੱਚ ਜ਼ਖਮੀ ਹੋਏ ਹੋ, ਤਾਂ ‘ਇਨਹੈਂਸਡ ਕੇਅਰ’ (Enhanced Care) (ਅੰਗਰੇਜ਼ੀ ਵਿੱਚ) ਪਹਿਲੇ 12 ਹਫ਼ਤਿਆਂ ਲਈ ਤੁਹਾਡੇ ਡਾਕਟਰੀ ਇਲਾਜਾਂ ਨੂੰ ਆਪਣੇ ਆਪ ਕਵਰ ਕਰਦਾ ਹੈ। ਤੁਹਾਨੂੰ ਆਪਣੇ ਕਲੇਮ ਨੰਬਰ ਮਿਲਣ ਦੇ ਤੁਰੰਤ ਬਾਅਦ ਆਪਣਾ ਇਲਾਜ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ।

 4. ਆਪਣੇ ਵਾਹਨ ਨੂੰ ਆਪਣੇ ਨੇੜੇ ਦੀ ICBC ਮੁਰੰਮਤ ਕੇਂਦਰ (ਅੰਗਰੇਜ਼ੀ ਵਿੱਚ) ਲੈ ਕੇ ਜਾਓ। ਜੇਕਰ ਤੁਹਾਡਾ ਵਾਹਨ ਚਲਾਉਣ ਯੋਗ ਨਹੀਂ ਹੈ, ਤਾਂ ਤੁਹਾਨੂੰ ਅਸਥਾਈ ਕਿਰਾਏ ਦੇ ਵਾਹਨ ਜਾਂ ਹੋਰ ਆਵਾਜਾਈ ਲਈ ਭੁਗਤਾਨ ਕੀਤਾ ਜਾ ਸਕਦਾ ਹੈ।

 5. ਜੇਕਰ ਤੁਸੀਂ ਸੜਕ ਦੁਰਘਟਨਾ ਵਿੱਚ ਸ਼ਾਮਲ ਹੋ, ਤਾਂ ਅਸੀਂ ਬਾਕੀ ਦੇ ਸ਼ਾਮਲ ਡਰਾਈਵਰਾਂ ਤੋਂ ਜਾਣਕਾਰੀ ਇਕੱਠੀ ਕਰਦੇ ਹਾਂ, ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਦੁਰਘਟਨਾ ਲਈ ਕੌਣ ਜ਼ੁੰਮੇਵਾਰ ਸੀ। ਜੇਕਰ ਤੁਹਾਨੂੰ ਦੁਰਘਟਨਾ ਲਈ ਜ਼ੁੰਮੇਵਾਰ ਮੰਨਿਆ ਜਾਂਦਾ ਹੈ, ਤਾਂ ਤੁਹਾਡੇ ਇਨਸ਼ੋਰੈਂਸ ਦੇ ਅਗਲੇ ਪ੍ਰੀਮੀਅਮਾਂ ਦੀ ਰਕਮ ਵਧਣ ਦੀ ਸੰਭਾਵਨਾ ਹੈ। ਕਈ ਵਾਰ ਦੁਰਘਟਨਾ ਦੀ ਜ਼ੁੰਮੇਵਾਰੀ ਕਈ ਲੋਕਾਂ ਵਿੱਚ ਸਾਂਝੀ ਕੀਤੀ ਜਾਂਦੀ ਹੈ।

 6. ICBC ਮੁਰੰਮਤ ਕੇਂਦਰ ਤੁਹਾਨੂੰ ਤੁਹਾਡੇ ਵਾਹਨ ਦੇ ਨੁਕਸਾਨ ਦਾ ਅੰਦਾਜ਼ਾ ਦੇ ਸਕਦਾ ਹੈ ਅਤੇ ਤੁਹਾਨੂੰ ਅਗਲੇ ਕਦਮਾਂ ਬਾਰੇ ਦੱਸ ਸਕਦਾ ਹੈ। ਜੇਕਰ ਤੁਹਾਡਾ ਵਾਹਨ ਮੁਰੰਮਤਯੋਗ ਨਹੀਂ ਹੈ, ਤਾਂ ਤੁਸੀਂ ਆਪਣੇ ਵਾਹਨ ਦੇ ਅਨੁਮਾਨਿਤ ਮੁੱਲ ਦੇ ਆਧਾਰ ‘ਤੇ ਭੁਗਤਾਨ ਲਈ ਯੋਗ ਹੋ ਸਕਦੇ ਹੋ।

ICBC ਦੀ ਕਲੇਮ ਪ੍ਰਕਿਰਿਆ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ)।

ਜੇਕਰ ਤੁਸੀਂ ਸੜਕ ਦੁਰਘਟਨਾ ਵਿੱਚ ਜ਼ਖਮੀ ਹੋ ਜਾਂਦੇ ਹੋ

ਜੇਕਰ ਤੁਸੀਂ ਜ਼ਖਮੀ ਹੋ ਜਾਂਦੇ ਹੋ, ਤਾਂ ‘ਇਨਹੈਂਸਡ ਕੇਅਰ’ ਤੁਹਾਨੂੰ ਠੀਕ ਹੋਣ ਵਿੱਚ ਮਦਦ ਕਰਨ ਲਈ 12 ਹਫ਼ਤਿਆਂ ਦਾ ਪਹਿਲਾਂ ਤੋਂ ਮਨਜ਼ੂਰਸ਼ੁਦਾ ਇਲਾਜ ਪ੍ਰਦਾਨ ਕਰਦਾ ਹੈ। ਤੁਹਾਨੂੰ ਆਪਣੇ ਕਲੇਮ ਦੀ ਰਿਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਇਲਾਜ ਲਈ ICBC ਦੇ ਕਲੇਮ ਨੰਬਰ ਦੀ ਲੋੜ ਹੋਵੇਗੀ।

ਇਹਨਾਂ 12 ਹਫ਼ਤਿਆਂ ਵਿੱਚ ਵੱਧ ਤੋਂ ਵੱਧ ਲਾਭ ਲੈਣ ਲਈ, ਤੁਹਾਨੂੰ ਆਪਣੇ ਸਿਹਤ ਸੰਭਾਲ ਪ੍ਰਦਾਤਾ ਕੋਲ ਆਪਣਾ ‘ਪਰਸਨਲ ਹੈਲਥ ਨੰਬਰ’ (PHN) ਅਤੇ ਆਪਣਾ ICBC ਕਲੇਮ ਨੰਬਰ ਲਿਆ ਕੇ ਤੁਰੰਤ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ।

ਪਹਿਲਾਂ ਤੋਂ ਮਨਜ਼ੂਰਸ਼ੁਦਾ ਇਲਾਜਾਂ ਵਿੱਚ ਇਹਨਾਂ ਤੋਂ ਸੇਵਾਵਾਂ ਲੈਣੀਆਂ ਸ਼ਾਮਲ ਹਨ:

 • ਫਿਜ਼ੀਓਥੈਰੇਪਿਸਟ

 • ਕਾਈਰੋਪ੍ਰੈਕਟਰ

 • ਰਜਿਸਟਰਡ ਮਸਾਜ ਥੈਰੇਪਿਸਟ

 • ਸਾਈਕੌਲੋਜਿਸਟ

 • ਕਲਿਨੀਕਲ ਕਾਉਂਸੈਲਰ

 • ਐਕਿਊਪੰਕਚਰਿਸਟ

ਤੁਹਾਡੀਆਂ ਸੱਟਾਂ ਅਤੇ ਤੁਹਾਡੀ ਹਾਲਤ ਦੇ ਆਧਾਰ ‘ਤੇ ਤੁਸੀਂ ਵਧੇਰੇ ਬੈਨਿਫ਼ਿਟਸ ਲਈ ਯੋਗ ਹੋ ਸਕਦੇ ਹੋ। ਇੰਜਰੀ ਬੈਨਿਫ਼ਿਟਸ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ)।

ਸਰਦੀਆਂ ਵਿੱਚ ਗੱਡੀ ਚਲਾਉਣ ਦੀ ਤਿਆਰੀ

ਜੇਕਰ ਤੁਸੀਂ ਸਰਦੀਆਂ ਦੇ ਮਹੀਨਿਆਂ ਵਿੱਚ ਗੱਡੀ ਚਲਾਉਣ ਦੇ ਆਦੀ ਨਹੀਂ ਹੋ, ਤਾਂ ਆਪਣੇ ਆਪ ਨੂੰ ਅਤੇ ਆਪਣੇ ਵਾਹਨ ਨੂੰ ਸਰਦੀਆਂ ਵਿੱਚ ਡਰਾਈਵਿੰਗ ਲਈ ਤਿਆਰ ਕਰੋ:

 • ਵਿੰਟਰ ਟਾਇਰਾਂ (ਸਰਦੀਆਂ ਲਈ ਬਣੇ ਖਾਸ ਟਾਇਰ) ਦੀ ਵਰਤੋਂ ਕਰੋ

 • ਬਰਫ਼ੀਲੇ ਹਾਲਾਤਾਂ ਵਿੱਚ ਗੱਡੀ ਚਲਾਉਣ ਦੇ ਖਾਸ ਤਰੀਕੇ ਸਿੱਖੋ

 • ਖਾਸ ਤੌਰ ‘ਤੇ ਖਰਾਬ ਸੜਕਾਂ ਤੋਂ ਬਚਣ ਲਈ, ਦੂਸਰੇ ਰਸਤੇ ਅਪਨਾਉਣ ਦੀ ਪਹਿਲਾਂ ਤੋਂ ਯੋਜਨਾ ਬਣਾਓ

 • ਬਰਫ਼ ਜਾਂ ਆਈਸ (ਜੱਮੀ ਹੋਈ ਸਖਤ ਬਰਫ਼) ਵਿੱਚ ਫ਼ਸ ਜਾਣ ਦੀ ਸਥਿਤੀ ਦੀ ਤਿਆਰੀ ਲਈ ਆਪਣੇ ਵਾਹਨ ਵਿੱਚ ਐਮਰਜੈਂਸੀ ਸਮਾਨ (ਜਿਵੇਂ ਕਿ ਇੱਕ ਫਰਸਟ ਏਡ ਕਿੱਟ, ਭੋਜਨ, ਗਰਮ ਕਪੜੇ, ਬੈਟਰੀ ਜੰਪਰ ਕੇਬਲ ਅਤੇ ਟ੍ਰੈਕਸ਼ਨ ਮੈਟ ਜਾਂ ਰੇਤ ਵਾਲਾ ਸ਼ਵਲ) ਰੱਖੋ।

ਸਰਦੀਆਂ ਵਿੱਚ ਡਰਾਈਵਿੰਗ ਲਈ ਸੁਝਾਅ (ਅੰਗਰੇਜ਼ੀ ਵਿੱਚ)