Driver licensing

ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ਆਪਣੇ ਡਰਾਈਵਿੰਗ ਤਜਰਬੇ ਦਾ ਪ੍ਰਮਾਣ ਦੇਣਾ

ਜਦੋਂ ਤੁਸੀਂ ਆਪਣੇ ਬੀ.ਸੀ. ਲਾਇਸੈਂਸ ਲਈ ਅਰਜ਼ੀ ਦਿੰਦੇ ਹੋ, ਤਾਂ ਤੁਹਾਨੂੰ ਆਪਣੇ ਪਿਛਲੇ ਡਰਾਈਵਿੰਗ ਤਜਰਬੇ ਦਾ ਪ੍ਰਮਾਣ  ਦੇਣ ਦੀ ਲੋੜ ਹੁੰਦੀ ਹੈ।* 

ਤੁਹਾਡੇ ਸਾਲਾਂ ਦਾ ਡਰਾਈਵਿੰਗ ਤਜਰਬਾ ਤੁਹਾਡੇ ਇਨਸ਼ੋਰੈਂਸ ਪ੍ਰੀਮੀਅਮਾਂ ਨੂੰ ਨਿਰਧਾਰਤ ਕਰਨ ਵਿੱਚ ਵੀ ਮਦਦ ਕਰਦਾ ਹੈ।  

*ਨਵੇਂ ਬੀ.ਸੀ. ਵਸਨੀਕਾਂ ਨੂੰ ਸਿਰਫ਼ ਇਨਸ਼ੋਰੈਂਸ ਦੇ ਉਦੇਸ਼ਾਂ ਲਈ ਆਪਣੇ ਡਰਾਈਵਰ ਲਾਇਸੈਂਸ ਦੀ ਪੁਰਾਣੀ ਜਾਣਕਾਰੀ ਦੇਣ ਦੀ ਲੋੜ ਹੁੰਦੀ ਹੈ – ਇਨਸ਼ੋਰੈਂਸ ਦੇ ਪ੍ਰਮਾਣ ਦੀ ਹੁਣ ਲੋੜ ਨਹੀਂ ਹੈ।  

ਸਵੀਕਾਰਯੋਗ ਦਸਤਾਵੇਜ਼

ਨਵੇਂ ਬੀ.ਸੀ. ਲਾਇਸੈਂਸ ਲਈ ਆਪਣੇ ਪਿਛਲੇ ਡਰਾਈਵਿੰਗ ਤਜਰਬੇ ਨੂੰ ਸਾਬਤ ਕਰਨ ਲਈ, ਤੁਹਾਨੂੰ ICBC ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਜਾਣ ਲਈ ਇੱਕ ਅਪੌਇੰਟਮੈਂਟ ਬੁੱਕ ਕਰਨ ਦੀ ਲੋੜ ਹੈ ਅਤੇ ਇਸ ਗੱਲ ਦਾ ਪ੍ਰਮਾਣ  ਲਿਆਉਣ ਦੀ ਲੋੜ ਹੈ ਕਿ ਤੁਹਾਡੇ ਕੋਲ ਇੱਕ ਸੰਪੂਰਨ ਡਰਾਈਵਰਜ਼ ਲਾਇਸੈਂਸ ਕਿੰਨੇ ਸਮੇਂ ਤੋਂ ਹੈ। ਇਹ ਅਜਿਹਾ ਹੋ ਸਕਦਾ ਹੈ:

  • ਇੱਕ ਮੌਜੂਦਾ ਡਰਾਈਵਰਜ਼ ਲਾਇਸੈਂਸ (ਜੇਕਰ ਉਸ ‘ਤੇ ਦਿਖਾਈ ਗਈ ਮਿਤੀ ਤੁਹਾਡੇ ਪਹਿਲੇ ਲਾਇਸੈਂਸ ਦੀ ਮਿਤੀ ਹੈ)।  

  • ਇੱਕ ਅਸਲ ਡਰਾਈਵਰਜ਼ ਐਬਸਟ੍ਰੈਕਟ ਜਾਂ ਡਰਾਈਵਰ ਲਾਇਸੈਂਸ ਦੀ ਪੁਰਾਣੀ ਜਾਣਕਾਰੀ ਵਾਲਾ ਦਸਤਾਵੇਜ਼ (ਉਦਾਹਰਨ ਲਈ, ਜੋ ਓਨਟੇਰੀਓ ਵਿੱਚ ਲਾਜ਼ਮੀ ਹੈ)।  

  • ਉਸ ਲਾਇਸੈਂਸਿੰਗ ਅਥੌਰਿਟੀ ਤੋਂ ਤਜਰਬੇ ਦਾ ਇੱਕ ਪੱਤਰ ਜਿਸਨੇ ਤੁਹਾਡਾ ਪਹਿਲਾ ਲਾਇਸੈਂਸ ਜਾਰੀ ਕੀਤਾ ਸੀ (ਲਰਨਰਜ਼ ਲਾਇਸੈਂਸ ਨਹੀਂ)।  

  • ਸਿਰਫ਼ ਕੈਨੇਡਾ ਅਤੇ ਯੂ.ਐਸ. ਵਿੱਚ ਤਜਰਬੇ ਲਈ, ਜਾਰੀ ਕਰਨ ਵਾਲੇ ਸੂਬੇ ਜਾਂ ਸਟੇਟ ਤੋਂ ਇਲੈਕਟਰੌਨਿਕ ਰਿਕਾਰਡ ਈਮੇਲ ਜਾਂ ਡਾਊਨਲੋਡ ਕੀਤੇ ਜਾਂਦੇ ਹਨ। ਤੁਹਾਡਾ ਅਧਿਕਾਰ ਖੇਤਰ ਤੁਹਾਡੇ ਡਰਾਈਵਿੰਗ ਰਿਕਾਰਡ ਨੂੰ ਸਿੱਧਾ ਤੁਹਾਡੇ ਡਰਾਈਵਰ ਲਾਇਸੈਂਸਿੰਗ ਦਫ਼ਤਰ ਨੂੰ ਫੈਕਸ ਕਰ ਸਕਦਾ ਹੈ।  

ਜੇਕਰ ਤੁਹਾਡਾ ਦਸਤਾਵੇਜ਼ ਅੰਗਰੇਜ਼ੀ ਵਿੱਚ ਨਹੀਂ ਹੈ, ਤਾਂ ਤੁਹਾਨੂੰ ICBC-ਮਨਜ਼ੂਰਸ਼ੁਦਾ ਅਨੁਵਾਦਕ pdf ਤੋਂ ਇਸਦਾ ਅਨੁਵਾਦ ਕਰਵਾਉਣ ਦੀ ਲੋੜ ਹੋਵੇਗੀ। ਸਾਰੇ ਦਸਤਾਵੇਜ਼ ਅਸਲ ਦਸਤਾਵੇਜ਼ ਜਾਂ ਅਸਲ ਦਸਤਾਵੇਜ਼ ਦੀ ਉਹ ਕਾਪੀ ਜਿਸਨੂੰ ਡਰਾਈਵਰ ਲਾਇਸੈਂਸਿੰਗ ਦਫ਼ਤਰ ਦੁਆਰਾ ਮਨਜ਼ੂਰੀ ਮਿਲੀ ਹੋਵੇ ਅਤੇ ਮੋਹਰ ਲਗਾਈ ਗਈ ਹੋਵੇ, ਤੋਂ ਅਨੁਵਾਦ ਕੀਤੇ ਜਾਣੇ ਚਾਹੀਦੇ ਹਨ। ਡਰਾਈਵਰ ਲਾਇਸੈਂਸਿੰਗ ਦਫ਼ਤਰ ਨੂੰ ਅਨੁਵਾਦਿਤ ਦਸਤਾਵੇਜ਼ ਜਮ੍ਹਾਂ ਕਰਦੇ ਸਮੇਂ ਅਸਲੀ ਜਾਂ ਮੋਹਰ ਲੱਗੀ ਅਤੇ ਮਨਜ਼ੂਰਸ਼ੁਦਾ ਕਾਪੀ ਵੀ ਪੇਸ਼ ਕੀਤੀ ਜਾਣੀ ਚਾਹੀਦੀ ਹੈ।   

ਹਰੇਕ ਅਨੁਵਾਦਕ ਲਈ ਫ਼ੀਸਾਂ ਅਤੇ ਸੇਵਾਵਾਂ ਵੱਖਰੀਆਂ ਹੁੰਦੀਆਂ ਹਨ; ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਉਹਨਾਂ ਨਾਲ ਸੰਪਰਕ ਕਰੋ।

information-circle

ਫੁੱਲ-ਪ੍ਰਿਵਲੇਜ ਬੀ.ਸੀ. ਡਰਾਈਵਰਜ਼ ਲਾਇਸੈਂਸ ਲਈ ਲੋੜਾਂ

ਆਪਣਾ ਫੁੱਲ ਪ੍ਰਿਵਲੇਜ (ਪੂਰੇ ਵਿਸ਼ੇਸ਼ ਅਧਿਕਾਰਾਂ ਵਾਲਾ) ਡਰਾਈਵਰਜ਼ ਲਾਇਸੈਂਸ ਪ੍ਰਾਪਤ ਕਰਨ ਲਈ, ਤੁਹਾਡੇ ਕੋਲ ਘੱਟੋ-ਘੱਟ ਦੋ ਸਾਲਾਂ ਲਈ ਡਰਾਈਵਿੰਗ ਲਾਇਸੈਂਸ (ਲਰਨਰਜ਼ ਨਹੀਂ) ਹੋਣਾ ਚਾਹੀਦਾ ਹੈ।  

ਜੇਕਰ ਤੁਸੀਂ ਇਸ ਲੋੜ ਨੂੰ ਪੂਰਾ ਨਹੀਂ ਕਰਦੇ ਹੋ ਜਾਂ ਇਸਨੂੰ ਸਾਬਤ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ ਵਿੱਚ ਦਾਖਲ ਹੋਵੋਗੇ, ਜਿਸਦਾ ਮਤਲਬ ਹੈ ਕੀ ਤੁਸੀਂ ਇੱਕ ਨਵੇਂ (N) ਲਾਇਸੈਂਸ ਨਾਲ ਸ਼ੁਰੂਆਤ ਕਰੋਗੇ ਜਿਸ ਵਿੱਚ ਕੁਝ ਪਾਬੰਦੀਆਂ ਹਨ।  

ਜੇਕਰ ਸੰਭਵ ਹੋਵੇ, ਤਾਂ ਬੀ.ਸੀ. ਆਉਣ ਤੋਂ ਪਹਿਲਾਂ, ਇੱਕ ਮਨਜ਼ੂਰਸ਼ੁਦਾ ਦਸਤਾਵੇਜ਼ ਪ੍ਰਾਪਤ ਕਰਨ ਲਈ ਆਪਣੇ ਡਰਾਈਵਰਜ਼ ਲਾਇਸੈਂਸ ਦੇ ਜਾਰੀਕਰਤਾ ਨਾਲ ਸੰਪਰਕ ਕਰੋ ਜੋ ਤੁਹਾਨੂੰ ਆਪਣਾ ਪਹਿਲਾ ਨੌਨ-ਲਰਨਰਜ਼ ਡਰਾਈਵਰਜ਼ ਲਾਇਸੈਂਸ ਪ੍ਰਾਪਤ ਕਰਨ ਦੀ ਮਿਤੀ ਨੂੰ ਦਰਸਾਉਂਦਾ ਹੈ।

ਲਾਜ਼ਮੀ ਹੈ ਕਿ ਇਹ ਦਸਤਾਵੇਜ਼:

  • ਉਸ ਲਾਇਸੈਂਸਿੰਗ ਅਥੌਰਿਟੀ ਦੁਆਰਾ ਦਸਤਖਤ ਕੀਤੇ ਜਾਣ ਜਿਸ ਨੇ ਲਾਇਸੈਂਸ ਜਾਰੀ ਕੀਤਾ ਹੈ  

  • ਇਸ ਵਿੱਚ ਲਾਇਸੈਂਸਿੰਗ ਅਥੌਰਿਟੀ ਦਾ ਨਾਮ, ਪਤਾ ਅਤੇ ਫੋਨ ਨੰਬਰ ਸ਼ਾਮਲ ਹੋਵੇ   

  • ਆਪਣਾ ਨਾਮ, ਜਨਮ ਮਿਤੀ, ਡਰਾਈਵਰਜ਼ ਲਾਇਸੈਂਸ ਨੰਬਰ (ਜਾਂ ਹੋਰ ਵਿਲੱਖਣ ਪਛਾਣਕਰਤਾ) ਅਤੇ ਲਾਇਸੈਂਸ(ਸਾਂ) ਦੀ ਸ਼੍ਰੇਣੀ ਸ਼ਾਮਲ ਕਰੇ ਜੋ ਤੁਸੀਂ ਅੱਜ ਤਕ ਰੱਖੇ ਹਨ  

  • ਜਾਂ ਤਾਂ ਤੁਹਾਡੇ ਲਾਇਸੈਂਸ ਨੂੰ ਅਸਲ ਵਿੱਚ ਜਾਰੀ ਕੀਤੇ ਜਾਣ ਦੀ ਮਿਤੀ ਦਰਸਾਏ ਜਾਂ ਉਹ ਸਮਾਂ ਦਰਸਾਏ ਜਿਸ ਤੱਕ ਤੁਸੀਂ ਆਪਣਾ ਲਾਈਸੈਂਸ  ਰੱਖਿਆ ਹੈ 

ਆਪਣੇ ਦਸਤਾਵੇਜ਼ ਜਮ੍ਹਾਂ ਕਰੋ

ਤੁਹਾਡਾ ਬੀ.ਸੀ. ਡਰਾਈਵਰਜ਼ ਲਾਇਸੈਂਸ ਜਾਰੀ ਕੀਤੇ ਜਾਣ ਤੋਂ ਬਾਅਦ, ਤੁਹਾਨੂੰ ਆਪਣਾ ਡਰਾਈਵਿੰਗ ਤਜਰਬਾ ਸਾਬਤ ਕਰਨ ਦੇ ਲਈ ਵਧੇਰੇ ਦਸਤਾਵੇਜ਼ ਜਮ੍ਹਾਂ ਕਰਨ ਦੀ ਲੋੜ ਹੋ ਸਕਦੀ ਹੈ।  

ਤੁਹਾਡੀ ਸਹੂਲਤ ਲਈ, ਦਸਤਾਵੇਜ਼ ਨੂੰ ਈਮੇਲ ਜਾਂ ਫੈਕਸ ਦੁਆਰਾ ਜਮ੍ਹਾਂ ਕਰਾਇਆ ਜਾ ਸਕਦਾ ਹੈ ਜੇਕਰ ਇਹ ਰੈਸੀਪ੍ਰੋਕਲ ਅਧਿਕਾਰ ਖੇਤਰ (ਇੱਕ ਅਜਿਹਾ ਦੇਸ਼ ਜਿਸ ਦਾ ਬੀ.ਸੀ. ਨਾਲ ਐਕਸਚੇਂਜ ਸਮਝੌਤਾ ਹੈ) ਤੋਂ ਹੈ। ਚਿੱਠੀ ਜਾਂ ਫੈਕਸ ਸਿੱਧੇ ਲਾਇਸੈਂਸਿੰਗ ਅਥੌਰਿਟੀ ਤੋਂ ਭੇਜੀ ਜਾਣੀ ਚਾਹੀਦੀ ਹੈ ਨਾ ਕਿ ਤੁਹਾਡੇ ਰਾਹੀਂ।  

ਕਿਰਪਾ ਕਰਕੇ ਨੋਟ ਕਰੋ, ਜੇਕਰ ਦਸਤਾਵੇਜ਼ ਈਮੇਲ ਜਾਂ ਫੈਕਸ ਰਾਹੀਂ ਭੇਜੇ ਜਾਂਦੇ ਹਨ ਤਾਂ ਸਾਡੇ ਸਿਸਟਮ ਵਿੱਚ ਤਜਰਬਾ ਦਰਜ ਹੋਣ ਵਿੱਚ 30 ਦਿਨ ਲੱਗ ਸਕਦੇ ਹਨ।

ਜੇਕਰ ਤੁਹਾਡੀ ਚਿੱਠੀ ਜਾਂ ਐਬਸਟ੍ਰੈਕਟ ਇੱਕ ਨੌਨ-ਰੈਸੀਪ੍ਰੋਕਲ ਅਧਿਕਾਰ ਖੇਤਰ ਤੋਂ ਹੈ, ਤਾਂ ਤੁਹਾਨੂੰ ਇਸਨੂੰ ਵਿਅਕਤੀਗਤ ਤੌਰ ‘ਤੇ ਕਿਸੇ ਵੀ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਪੇਸ਼ ਕਰਨਾ ਚਾਹੀਦਾ ਹੈ।

ਰੈਸੀਪ੍ਰੋਕਲ ਅਤੇ ਨੌਨ-ਰੈਸੀਪ੍ਰੋਕਲ ਅਧਿਕਾਰ ਖੇਤਰਾਂ ਬਾਰੇ ਹੋਰ ਜਾਣੋ।

ਇਨਸ਼ੋਰੈਂਸ ਲਈ ਡਰਾਈਵਿੰਗ ਤਜਰਬੇ ਦਾ ਕ੍ਰੈਡਿਟ

ਤੁਹਾਡੇ ਲਾਇਸੈਂਸ ਪ੍ਰਾਪਤ ਕਰਨ ਦੀ ਅਸਲ ਮਿਤੀ ਨੂੰ ਦਰਸਾਉਂਦਾ ਹੋਇਆ ਪ੍ਰਮਾਣ ਪ੍ਰਾਪਤ ਕਰਨ ‘ਤੇ ICBC ਤੁਹਾਨੂੰ 15 ਸਾਲ ਤੱਕ ਦੇ ਡਰਾਈਵਿੰਗ ਤਜਰਬੇ ਨਾਲ ਕ੍ਰੈਡਿਟ ਕਰੇਗਾ। ਬੀ.ਸੀ. ਵਿੱਚ ਨਵੇਂ ਅਤੇ ਵਾਪਸ ਆਉਣ ਵਾਲੇ ਵਸਨੀਕਾਂ ਲਈ ਇਨਸ਼ੋਰੈਂਸ ਬਾਰੇ ਹੋਰ ਜਾਣੋ।