Driver licensing

ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ਅਨੁਵਾਦ ਸੰਬੰਧੀ ਸੇਵਾਵਾਂ 

ਡਰਾਈਵਰ ਲਾਇਸੈਂਸਿੰਗ ਸੇਵਾਵਾਂ ਦੀ ਲੋੜ ਹੈ ਅਤੇ ਅੰਗਰੇਜ਼ੀ ਤੁਹਾਡੀ ਚੋਣਵੀਂ ਭਾਸ਼ਾ ਨਹੀਂ ਹੈ? 

ਅਸੀਂ ਮੁਫਤ, ਫ਼ੋਨ ਰਾਹੀਂ ਭਾਸ਼ਾ ਸੇਵਾ ਦੀ ਪੇਸ਼ਕਸ਼ ਕਰਦੇ ਹਾਂ ਜੋ ਸਾਡੇ ਕਸਟਮਰ ਸਰਵਿਸ ਨੁਮਾਇੰਦਿਆਂ ਨਾਲ ਗੱਲ ਬਾਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। 

ਡਰਾਈਵਰ ਲਾਇਸੈਂਸਿੰਗ ਥਾਂਵਾਂ 'ਤੇ ਦੁਭਾਸ਼ੀਆ ਸੇਵਾਵਾਂ 

ਸਾਡੇ ਕੋਲ ਸਾਰੇ ਡਰਾਈਵਰ ਲਾਇਸੈਂਸਿੰਗ ਦਫਤਰਾਂ ਅਤੇ ਕਲੇਮ ਸੈਂਟਰਾਂ 'ਤੇ ਫੋਨ ਰਾਹੀਂ ਅਨੁਵਾਦ ਸੇਵਾਵਾਂ ਉਪਲਬਧ ਹਨ। ਸਾਡੇ ਕਸਟਮਰ ਸਰਵਿਸ ਨੁਮਾਇੰਦੇ ਅਤੇ ਡਰਾਈਵਰ ਲਾਇਸੈਂਸਿੰਗ ਏਜੰਟ ਤੁਹਾਡੇ ਨਾਲ ਗੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਫ਼ੋਨ 'ਤੇ ਕਿਸੇ ਦੁਭਾਸ਼ੀਏ ਨਾਲ ਤੁਹਾਡੀ ਗੱਲ ਕਰਵਾ ਸਕਦੇ ਹਨ। 

ਰੋਡ ਟੈਸਟਾਂ ਲਈ ਦੁਭਾਸ਼ੀਆ ਸੇਵਾਵਾਂ ਉਪਲਬਧ ਨਹੀਂ ਹਨ। 

ਨੌਲੇਜ ਟੈਸਟ 12 ਭਾਸ਼ਾਵਾਂ ਵਿੱਚ ਉਪਲਬਧ ਹੈ 

ਅਸੀਂ 12 ਭਾਸ਼ਾਵਾਂ (ਅੰਗਰੇਜ਼ੀ, ਫ੍ਰੈਂਚ, ਪੰਜਾਬੀ, ਮੈਂਡਾਰਿਨ, ਕੈਂਟੋਨੀਜ਼, ਫਾਰਸੀ, ਅਰਬੀ, ਰੂਸੀ, ਸਪੈਨਿਸ਼, ਕ੍ਰੋਏਸ਼ੀਅਨ,ਵੀਅਤਨਮੀਜ਼ ਅਤੇ ਯੂਕਰੇਨੀ) ਵਿੱਚ ਕਾਰਾਂ ਅਤੇ ਮੋਟਰਸਾਈਕਲਾਂ ਲਈ ਨੌਲੇਜ ਟੈਸਟ ਪੇਸ਼ ਕਰਦੇ ਹਾਂ। ਜੇ ਤੁਹਾਨੂੰ ਕਿਸੇ ਨੌਲੇਜ ਟੈਸਟ ਦੇ ਉਸ ਭਾਸ਼ਾ ਵਿੱਚ ਅਨੁਵਾਦ ਦੀ ਲੋੜ ਹੈ ਜੋ ਅਸੀਂ ਪ੍ਰਦਾਨ ਨਹੀਂ ਕਰਦੇ, ਤਾਂ ICBC ਤੋਂ ਮਾਨਤਾ ਪ੍ਰਾਪਤ ਸੁਤੰਤਰ ਅਨੁਵਾਦਕ pdf ਤੁਹਾਡੇ ਵਾਸਤੇ ਅਨੁਵਾਦ ਕਰ ਸਕਦਾ ਹੈ। ICBC ਤੋਂ ਮਾਨਤਾ ਪ੍ਰਾਪਤ ਅਨੁਵਾਦਕਾਂ ਬਾਰੇ ਹੋਰ ਜਾਣੋ। 

ਫੌਰੀ ਲਿੰਕ  

ICBC ਭਾਸ਼ਾ ਸੇਵਾਵਾਂ